Friday, May 02, 2025  

ਪੰਜਾਬ

ਆਭਾ ਆਈ.ਡੀ ਬਣਾ ਕੇ ਆਪਣੀ ਸਿਹਤ ਦਾ ਰਿਕਾਰਡ ਕੀਤਾ ਜਾਵੇ ਡਿਜੀਟਲ : ਡਾ. ਦਵਿੰਦਰਜੀਤ ਕੌਰ

April 22, 2025
ਸ੍ਰੀ ਫਤਿਹਗੜ੍ਹ ਸਾਹਿਬ/ 22 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)
 
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜ਼ਿਲਾ ਨਿਵਾਸੀਆਂ ਦੀ ਸਿਹਤ ਦਾ ਰਿਕਾਰਡ ਡਿਜੀਟਲ ਰੱਖਣ ਲਈ ਆਭਾ ਆਈ.ਡੀ. (ਆਯੂਸ਼ਮਾਨ ਭਾਰਤ ਹੈਲਥ ਅਕਾਉਂਟ) ਬਣਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ ਅਤੇ ਇਸ ਦੇ ਫਾਇਦਿਆਂ ਸਬੰਧੀ ਆਮ ਲੋਕਾਂ ਨੂੰ ਜਾਗਰੂਕਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਜਿਲੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ,ਆਸ਼ਾ ਵਰਕਰਾਂ ਅਤੇ ਫੀਲਡ ਵਿੱਚ ਕਰਮ ਕੰਮ ਕਰਦੇ ਪੈਰਾਮੈਡੀਕਲ ਕਰਮਚਾਰੀਆਂ ਨੂੰ ਸਰਕਾਰ ਦੇ ਇਸ ਅਹਿਮ ਪ੍ਰੋਜੈਕਟ ਤਹਿਤ ਆਮ ਲੋਕਾਂ ਦੀਆਂ ਆਭਾ ਆਈਡੀਆਂ ਬਣਾਉਣ ਦੀ ਹਦਾਇਤ ਵੀ ਕੀਤੀ ਗਈ ਹੈ। ਜਿਲਾ ਹਸਪਤਾਲ ਵਿਖੇ ਆਭਾ ਆਈਡੀ ਬਣਾਉਣ ਲਈ ਲਗਾਏ ਕਾਂਉਟਰ ਦਾ ਨਿਰੀਖਣ ਕਰਦਿਆਂ ਸਿਵਲ ਸਰਜਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕੋਈ ਵੀ ਚਾਹਵਾਨ ਵਿਅਕਤੀ ਆਪਣੇ ਮੋਬਾਇਲ ਵਿੱਚ ਪਲੇਅ ਸਟੋਰ ਤੇ ਜਾ ਕੇ ਆਭਾ ਐਪ ਨੂੰ ਆਪਣੇ ਮੋਬਾਇਲ ਵਿੱਚ ਡਾਉਨਲੋਡ ਕਰਕੇ ਆਪਣੇ ਅਧਾਰ ਨੰਬਰ ਜਾਂ ਮੋਬਾਇਲ ਨੰਬਰ ਨਾਲ ਆਯੂਸ਼ਮਾਨ ਭਾਰਤ ਹੈਲਥ ਅਕਾਉਂਟ ਬਣਾ ਸਕਦਾ ਹੈ। ਉੁਹਨਾਂ ਕਿਹਾ ਕਿ ਆਭਾ ਆਈ.ਡੀ ਨੰਬਰ ਜਨਰੇਟ ਹੋਣ ਤੇ ਸਿਹਤ ਨਾਲ ਸਬੰਧਤ ਸਾਰੇ ਵੇਰਵੇ ਅਤੇ ਰਿਪੋਰਟਾਂ ਇੱਕ ਹੀ ਥਾਂ ਤੇ ਮੋਬਾਇਲ ਐਪਲ਼ੀਕੇਸ਼ਨ ਵਿੱਚ ਸਕੈਨ ਕਰਕੇ ਰੱਖੀਆਂ ਜਾ ਸਕਦੀਆਂ ਹਨ। ਉਹਨਾਂ ਦੱਸਿਆ ਕਿ ਆਭਾ ਆਈ.ਡੀ ਵਾਲਾ ਵਿਅਕਤੀ ਜੇਕਰ ਬਿਮਾਰ ਹੋ ਜਾਵੇ ਤਾਂ ਉਸ ਨੂੰ ਆਪਣਾ ਇਲਾਜ ਕਰਾਉਣ ਲਈ ਹਸਪਤਾਲ ਜਾਣ ਮੌਕੇ ਓਪੀਡੀ ਸਲਿਪ ਬਣਾਉਣ ਲਈ ਬਹੁਤਾ ਸਮਾਂ ਲੰਬੀਆਂ ਲਾਈਨਾਂ ਵਿੱਚ ਖੜਨ ਦੀ ਜਰੂਰਤ ਨਹੀਂ ਪਵੇਗੀ ਅਤੇ ਨਾਂ ਹੀ ਆਪਣੀ ਸਿਹਤ ਦੇ ਰਿਕਾਰਡ/ਰਿਪੋਰਟਾਂ ਦੀ ਹਾਰਡ ਕਾਪੀ ਚੁੱਕਣ ਦੀ ਜਰੂਰਤ ਨਹੀਂ ਹੋਵੇਗੀ ਬਲਕਿ ਮਰੀਜ ਆਭਾ ਆਈ.ਡੀ ਨਾਲ ਸਿਹਤ ਸਬੰਧੀ ਸਾਰੀਆਂ ਰਿਪੋਰਟਾਂ ਆਪਣੇ ਡਾਕਟਰ ਨੂੰ ਦਿਖਾ ਸਕੇਗਾ।ਇਸ ਨਾਲ ਪੁਰਾਣਾ ਰਿਕਾਰਡ ਦੇਖ ਕੇ ਡਾਕਟਰ ਨੂੰ ਇਲਾਜ ਕਰਨਾ ਵੀ ਸੋਖਾ ਹੋਵੇਗਾ। ਉੁਹਨਾਂ ਕਿਹਾ ਕਿ ਜਿਲੇ ਅੰਦਰ ਸਰਕਾਰੀ ਹਸਪਤਾਲਾ ਵਿੱਚ ਅਜਿਹੇ ਬੈਨਰ/ਪੋਸਟਰ ਲਗਾਏ ਗਏ ਹਨ ਜਿੰਨਾ ਉੱਪਰ ਬਾਰ ਕੋਡ ਦਰਸਾਏ ਗਏ ਹਨ ਇਨ੍ਹਾਂ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾਉਣ ਆਏ ਮਰੀਜ ਇਹ ਕਾਰਡ ਬਣਾਉਣ ਦੇ ਲਾਭ ਨੂੰ ਸਮਝਦੇ ਹੋਏ ਕੋਡ ਸਕੈਨ ਐਂਡ ਸ਼ੇਅਰ ਕਰਕੇ ਆਪਣਾ ਆਭਾ ਨੰਬਰ ਜਨਰੇਟ ਕਰ ਸਕਦੇ ਹਨ। ਇਸ ਮੌਕੇ ਤੇ ਜ਼ਿਲਾ ਡੈਂਟਲ ਸਿਹਤ ਅਫਸਰ ਡਾ. ਪਾਰੁਲ ਗੁਪਤਾ, ਜਿਲਾ ਪ੍ਰੋਗਰਾਮ ਮੈਨੇਜਰ ਡਾ. ਕਸੀਤਿਜ ਸੀਮਾ, ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਨਰਸਿੰਗ ਵਿਦਿਆਰਥੀ ਅਤੇ ਆਮ ਲੋਕ ਵੀ ਹਾਜ਼ਰ ਸਨ । 
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ 3 ਮਈ ਨੂੰ ਕਰਨਗੇ ਡਿਫੈਂਸ ਕਮੇਟੀਆਂ ਦੀ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ

ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ 3 ਮਈ ਨੂੰ ਕਰਨਗੇ ਡਿਫੈਂਸ ਕਮੇਟੀਆਂ ਦੀ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ

ਮੋਦੀ ਸਰਕਾਰ ਦੀ ਕਥਿਤ ਸ਼ਹਿ ਤੇ ਬੀਬੀਐਮਬੀ ‘ਚ ਪੰਜਾਬ ਦਾ ਸਰਕਾਰੀ ਪ੍ਰਤੀਨਿੱਧ ਮੁਅੱਤਲ ਕਰਕੇ ਪੰਜਾਬ ਦੇ ਪਾਣੀਆਂ ਤੇ ਹਰਿਆਣਾ ਨੇ ਡਾਕਾ ਮਾਰਿਆ- ਜਸਬੀਰ ਸੁਰ ਸਿੰਘ

ਮੋਦੀ ਸਰਕਾਰ ਦੀ ਕਥਿਤ ਸ਼ਹਿ ਤੇ ਬੀਬੀਐਮਬੀ ‘ਚ ਪੰਜਾਬ ਦਾ ਸਰਕਾਰੀ ਪ੍ਰਤੀਨਿੱਧ ਮੁਅੱਤਲ ਕਰਕੇ ਪੰਜਾਬ ਦੇ ਪਾਣੀਆਂ ਤੇ ਹਰਿਆਣਾ ਨੇ ਡਾਕਾ ਮਾਰਿਆ- ਜਸਬੀਰ ਸੁਰ ਸਿੰਘ

ਦੇਸ਼ ਭਗਤ ਯੂਨੀਵਰਸਿਟੀ ਦਿਸ਼ਾ ਇੰਡੀਅਨ ਐਵਾਰਡਸ ਨਾਲ ਸਨਮਾਨਿਤ

ਦੇਸ਼ ਭਗਤ ਯੂਨੀਵਰਸਿਟੀ ਦਿਸ਼ਾ ਇੰਡੀਅਨ ਐਵਾਰਡਸ ਨਾਲ ਸਨਮਾਨਿਤ

ਪਾਣੀ ਦੇ ਮੁੱਦੇ ਤੇ ਪ੍ਰਾਂਤਾਂ ਅੰਦਰ ਖਿਚਾਉ ਪੈਦਾ ਕਰਨ ਦੀ ਬਜਾਏ ਕੁਦਰਤੀ ਸਰੋਤਾਂ ਦੀ ਸੰਜਮੀ ਵਰਤੋਂ ਕੀਤੀ ਜਾਵੇ: ਬਾਬਾ ਬਲਬੀਰ ਸਿੰਘ 96 ਕਰੋੜੀ

ਪਾਣੀ ਦੇ ਮੁੱਦੇ ਤੇ ਪ੍ਰਾਂਤਾਂ ਅੰਦਰ ਖਿਚਾਉ ਪੈਦਾ ਕਰਨ ਦੀ ਬਜਾਏ ਕੁਦਰਤੀ ਸਰੋਤਾਂ ਦੀ ਸੰਜਮੀ ਵਰਤੋਂ ਕੀਤੀ ਜਾਵੇ: ਬਾਬਾ ਬਲਬੀਰ ਸਿੰਘ 96 ਕਰੋੜੀ

ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ; ਪੰਜ ਕਿਲੋ ਹੈਰੋਇਨ ਜ਼ਬਤ

ਪੰਜਾਬ ਪੁਲਿਸ ਨੇ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ; ਪੰਜ ਕਿਲੋ ਹੈਰੋਇਨ ਜ਼ਬਤ

ਪੰਜਾਬ ਵਿੱਚ ISI-ਸਮਰਥਿਤ ਬੱਬਰ ਖਾਲਸਾ ਅੱਤਵਾਦੀ ਮਾਡਿਊਲ ਦੇ ਪੰਜ ਮੈਂਬਰ ਗ੍ਰਿਫ਼ਤਾਰ

ਪੰਜਾਬ ਵਿੱਚ ISI-ਸਮਰਥਿਤ ਬੱਬਰ ਖਾਲਸਾ ਅੱਤਵਾਦੀ ਮਾਡਿਊਲ ਦੇ ਪੰਜ ਮੈਂਬਰ ਗ੍ਰਿਫ਼ਤਾਰ

ਮਾਤਾ ਗੁਜਰੀ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਨੇ ਕਰਵਾਈ ਅਲੂਮਨੀ ਮੀਟ 

ਮਾਤਾ ਗੁਜਰੀ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਨੇ ਕਰਵਾਈ ਅਲੂਮਨੀ ਮੀਟ 

'ਆਪ' ਸਰਕਾਰ ਨੇ ਨਸ਼ਿਆਂ ਵਿਰੁੱਧ ਲੜਾਈ ਹੋਰ ਤੇਜ਼ ਕੀਤੀ-ਪੀੜਤਾਂ ਦਾ ਨਸ਼ਾ ਛੁਡਾਉਣ ਤੇ ਮੁੜ ਵਸੇਬੇ ‘ਤੇ ਧਿਆਨ ਕੇਂਦਰਿਤ ਕੀਤਾ

'ਆਪ' ਸਰਕਾਰ ਨੇ ਨਸ਼ਿਆਂ ਵਿਰੁੱਧ ਲੜਾਈ ਹੋਰ ਤੇਜ਼ ਕੀਤੀ-ਪੀੜਤਾਂ ਦਾ ਨਸ਼ਾ ਛੁਡਾਉਣ ਤੇ ਮੁੜ ਵਸੇਬੇ ‘ਤੇ ਧਿਆਨ ਕੇਂਦਰਿਤ ਕੀਤਾ

ਛੇ ਗ੍ਰਾਮ ਚਿੱਟੇ ਸਮੇਤ ਦੋ ਨੌਜਵਾਨ ਥਾਣਾ ਸੰਗਤ ਦੀ ਪੁਲਿਸ ਦੇ ਚੜ੍ਹੇ ਅੜਿੱਕੇ

ਛੇ ਗ੍ਰਾਮ ਚਿੱਟੇ ਸਮੇਤ ਦੋ ਨੌਜਵਾਨ ਥਾਣਾ ਸੰਗਤ ਦੀ ਪੁਲਿਸ ਦੇ ਚੜ੍ਹੇ ਅੜਿੱਕੇ

ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ

ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜਾਗਰੂਕਤਾ ਰੈਲੀ ਕੱਢੀ ਗਈ