Sunday, October 12, 2025  

ਪੰਜਾਬ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕੈਂਸਰ ਜਾਗਰੂਕਤਾ ਅਤੇ ਸੁਰੱਖਿਆ" ਵਿਸ਼ੇ 'ਤੇ ਇੱਕ ਰੋਜ਼ਾ ਸੈਮੀਨਾਰ

April 23, 2025
ਸ੍ਰੀ ਫ਼ਤਹਿਗੜ੍ਹ ਸਾਹਿਬ/23 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)
 
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ "ਸਮਾਰਟ ਟੈਕਨੋਲੋਜੀ, ਸੁਰੱਖਿਅਤ ਜੀਵਨ: ਕੈਂਸਰ ਜਾਗਰੂਕਤਾ ਅਤੇ ਸੁਰੱਖਿਆ" ਵਿਸ਼ੇ 'ਤੇ ਇੱਕ ਰੋਜ਼ਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਹ ਸਮਾਗਮ ਕੈਂਸਰ ਸੰਬੰਧੀ ਜਾਗਰੂਕਤਾ ਵਧਾਉਣ, ਸ਼ੁਰੂਆਤੀ ਪਛਾਣ ਵਿਚ ਮਦਦ ਕਰਨ ਅਤੇ ਇਲਾਜ ਨੂੰ ਹੋਰ ਵਿਕਸਤ ਕਰਨ ਤੇ ਕੇਂਦਰਿਤ ਸੀ।ਇਸ ਮੌਕੇ ਡਾ. ਜਸਪਿੰਦਰ ਕੌਰ (ਕੰਸਲਟੈਂਟ – ਰੇਡੀਏਸ਼ਨ ਓਂਕੋਲੋਜੀ, ਕੈਂਸਰ ਸੈਂਟਰਸ ਆਫ ਅਮਰੀਕਾ, ਲੁਧਿਆਣਾ) ਨੇ ਮੁਖ ਵਕਤਾ ਵਜੋਂ ਸ਼ਿਰਕਤ ਕੀਤੀ। ਡਾ. ਕੌਰ ਨੇ ਆਪਣਾ ਦੱਸ ਸਾਲਾਂ ਤੋਂ ਵੱਧ ਅਨੁਭਵ, ਜੋ ਕਿ ਉਨ੍ਹਾਂ ਨੇ ਆਰਟਮਿਸ ਹਸਪਤਾਲ (ਗੁਰਗਾਂਵ), ਸੀਐਮਸੀ ਲੁਧਿਆਣਾ ਅਤੇ ਸਰਕਾਰੀ ਮੈਡੀਕਲ ਕਾਲਜ (ਪਟਿਆਲਾ) ਵਿੱਚ ਹਾਸਲ ਕੀਤਾ, ਦੇ ਆਧਾਰ 'ਤੇ ਵਿਸਤ੍ਰਿਤ ਸੈਸ਼ਨ ਦਿੱਤਾ। ਉਨ੍ਹਾਂ ਨੇ ਕੈਂਸਰ ਕੀ ਹੁੰਦਾ ਹੈ, ਇਸ ਦੀ ਜਾਗਰੂਕਤਾ ਕਿਉਂ ਜ਼ਰੂਰੀ ਹੈ, ਕੁਝ ਆਮ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਹ ਵੀ ਦੱਸਿਆ ਕਿ ਆਧੁਨਿਕ ਤਕਨਾਲੋਜੀਆਂ ਕਿਵੇਂ ਕੈਂਸਰ ਦੀ ਖੋਜ, ਪਛਾਣ ਅਤੇ ਇਲਾਜ ਵਿਚ ਇਨਕਲਾਬ ਲਿਆ ਰਹੀਆਂ ਹਨ।ਇਹ ਸੈਮੀਨਾਰ ਪ੍ਰੋ. (ਡਾ.) ਨਵਦੀਪ ਕੌਰ, ਮੁਖੀ - ਕੰਪਿਊਟਰ ਸਾਇੰਸ ਵਿਭਾਗ ਦੀ ਅਗਵਾਈ ਹੇਠ ਹੋਇਆ। ਸਮਾਗਮ ਦਾ ਸੰਚਾਲਨ ਡਾ. ਕਿਰਨਪ੍ਰੀਤ ਕੌਰ ਅਤੇ ਜਸਕੀਰਤ ਕੌਰ ਨੇ ਕੀਤਾ। ਉਨ੍ਹਾਂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪ੍ਰਿਤਪਾਲ ਸਿੰਘ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਇੰਟਰਡਿਸਿਪਲਿਨਰੀ ਸਿੱਖਿਆ ਲਈ ਵਚਨਬੱਧਤਾ ਯੂਨੀਵਰਸਿਟੀ ਦੇ ਅਕਾਦਮਿਕ ਢਾਂਚੇ ਨੂੰ ਨਿਰੰਤਰ ਨਵੀਂ ਦਿਸ਼ਾ ਦੇ ਰਹੀ ਹੈ। ਡੀਨ ਅਕਾਦਮਿਕ ਮਾਮਲੇ ਡਾ. ਸੁਖਵਿੰਦਰ ਸਿੰਘ ਬਿਲਿੰਗ ਨੇ ਆਪਣੇ ਸੰਬੋਧਨ ਵਿੱਚ ਤਕਨਾਲੋਜੀ ਨਵੀਨਤਾ ਨੂੰ ਸਮਾਜਿਕ ਭਲਾਈ ਨਾਲ ਜੋੜਨ ਦੀ ਲੋੜ ਉਤੇ ਜ਼ੋਰ ਦਿੱਤਾ। ਸਮਾਗਮ ਵਿੱਚ ਰਜਿਸਟਰਾਰ ਡਾ. ਤੇਜਬੀਰ ਸਿੰਘ ਅਤੇ ਆਈ.ਕਿਊ.ਏ.ਸੀ ਕੋਆਰਡੀਨੇਟਰ ਡਾ. ਅੰਕਦੀਪ ਕੌਰ ਅਟਵਾਲ ਵੀ ਸ਼ਾਮਲ ਹੋਏ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦੇਸ਼ ਭਗਤ ਯੂਨੀਵਰਸਿਟੀ ਨੇ ਕਮਿਊਨਿਟੀ ਆਊਟਰੀਚ ਪ੍ਰੋਗਰਾਮ ਨਾਲ ਮਨਾਇਆ ਵਿਸ਼ਵ ਮਾਨਸਿਕ ਸਿਹਤ ਦਿਵਸ

ਦੇਸ਼ ਭਗਤ ਯੂਨੀਵਰਸਿਟੀ ਨੇ ਕਮਿਊਨਿਟੀ ਆਊਟਰੀਚ ਪ੍ਰੋਗਰਾਮ ਨਾਲ ਮਨਾਇਆ ਵਿਸ਼ਵ ਮਾਨਸਿਕ ਸਿਹਤ ਦਿਵਸ

ਬਰਸਾਤਾਂ ਦੇ ਪਾਣੀ ਤੋਂ ਸ਼ਹਿਰ ਨਿਵਾਸੀਆਂ ਨੂੰ ਮਿਲੇਗੀ ਨਿਜਾਤ : ਵਿਧਾਇਕ ਰਾਏ 

ਬਰਸਾਤਾਂ ਦੇ ਪਾਣੀ ਤੋਂ ਸ਼ਹਿਰ ਨਿਵਾਸੀਆਂ ਨੂੰ ਮਿਲੇਗੀ ਨਿਜਾਤ : ਵਿਧਾਇਕ ਰਾਏ 

ਐਸ.ਐਮ.ਓ ਡਾ. ਜਸਪ੍ਰੀਤ ਸਿੰਘ ਬੇਦੀ ਵੱਲੋਂ ਸ਼ਹਿਰ ਦੇ ਵੱਖ ਵੱਖ ਥਾਂਵਾਂ ਤੇ ਡੇਂਗੂ ਸਬੰਧੀ ਕੀਤੀ ਗਈ ਚੈਕਿੰਗ 

ਐਸ.ਐਮ.ਓ ਡਾ. ਜਸਪ੍ਰੀਤ ਸਿੰਘ ਬੇਦੀ ਵੱਲੋਂ ਸ਼ਹਿਰ ਦੇ ਵੱਖ ਵੱਖ ਥਾਂਵਾਂ ਤੇ ਡੇਂਗੂ ਸਬੰਧੀ ਕੀਤੀ ਗਈ ਚੈਕਿੰਗ 

ਰਾਜਵੀਰ ਜਵੰਦਾ ਹਮੇਸ਼ਾ ਆਪਣੇ ਪ੍ਰਸੰਸਕਾਂ ਦੇ ਦਿਲਾਂ ਵਿੱਚ ਜਿਉਂਦਾ ਰਹੇਗਾ: ਮੁੱਖ ਮੰਤਰੀ

ਰਾਜਵੀਰ ਜਵੰਦਾ ਹਮੇਸ਼ਾ ਆਪਣੇ ਪ੍ਰਸੰਸਕਾਂ ਦੇ ਦਿਲਾਂ ਵਿੱਚ ਜਿਉਂਦਾ ਰਹੇਗਾ: ਮੁੱਖ ਮੰਤਰੀ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 3100 ਤੋਂ ਵੱਧ ਅਤਿ-ਆਧੁਨਿਕ ਸਟੇਡੀਅਮਾਂ ਦੇ ਨਿਰਮਾਣ ਪ੍ਰਾਜੈਕਟ ਦੀ ਸ਼ੁਰੂਆਤ

ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 3100 ਤੋਂ ਵੱਧ ਅਤਿ-ਆਧੁਨਿਕ ਸਟੇਡੀਅਮਾਂ ਦੇ ਨਿਰਮਾਣ ਪ੍ਰਾਜੈਕਟ ਦੀ ਸ਼ੁਰੂਆਤ

ਪੰਜਾਬ ਦੇ ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਨੇ ਸਾਂਝੇ ਤੌਰ 'ਤੇ 3,100 ਸਟੇਡੀਅਮ ਬਣਾਉਣ ਦੀ ਯੋਜਨਾ ਦੀ ਸ਼ੁਰੂਆਤ ਕੀਤੀ

ਪੰਜਾਬ ਦੇ ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਨੇ ਸਾਂਝੇ ਤੌਰ 'ਤੇ 3,100 ਸਟੇਡੀਅਮ ਬਣਾਉਣ ਦੀ ਯੋਜਨਾ ਦੀ ਸ਼ੁਰੂਆਤ ਕੀਤੀ

ਕੇਜਰੀਵਾਲ, ਮੁੱਖ ਮੰਤਰੀ ਮਾਨ ਨੇ ਪ੍ਰਕਾਸ਼ਮਾਨ ਪੰਜਾਬ ਮੁਹਿੰਮ ਦੀ ਸ਼ੁਰੂਆਤ ਕੀਤੀ

ਕੇਜਰੀਵਾਲ, ਮੁੱਖ ਮੰਤਰੀ ਮਾਨ ਨੇ ਪ੍ਰਕਾਸ਼ਮਾਨ ਪੰਜਾਬ ਮੁਹਿੰਮ ਦੀ ਸ਼ੁਰੂਆਤ ਕੀਤੀ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦਾ ਜ਼ੋਨਲ ਯੂਥ ਫੈਸਟੀਵਲ 2025 ਵਿਚ ਸ਼ਾਨਦਾਰ ਪ੍ਰਦਰਸ਼ਨ 

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦਾ ਜ਼ੋਨਲ ਯੂਥ ਫੈਸਟੀਵਲ 2025 ਵਿਚ ਸ਼ਾਨਦਾਰ ਪ੍ਰਦਰਸ਼ਨ 

ਦੇਸ਼ ਭਗਤ ਗਲੋਬਲ ਸਕੂਲ ਨੇ ਸਵੱਛ ਭਾਰਤ ਮਿਸ਼ਨ ਤਹਿਤ ਤਹਿਤ ਕਰਵਾਈਆਂ ਗਤੀਵਿਧੀਆਂ

ਦੇਸ਼ ਭਗਤ ਗਲੋਬਲ ਸਕੂਲ ਨੇ ਸਵੱਛ ਭਾਰਤ ਮਿਸ਼ਨ ਤਹਿਤ ਤਹਿਤ ਕਰਵਾਈਆਂ ਗਤੀਵਿਧੀਆਂ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਰੈਗਿੰਗ ਵਿਰੋਧੀ ਸਕਿਟ ਰਾਹੀਂ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਰੈਗਿੰਗ ਵਿਰੋਧੀ ਸਕਿਟ ਰਾਹੀਂ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ