Sunday, November 09, 2025  

ਚੰਡੀਗੜ੍ਹ

ਕਰਨਲ ਸਾਰਾਓ ਦਾ ਸਵਾਗਤ ਬੀ.ਐਸ. ਧਾਲੀਵਾਲ ਆਈ.ਪੀ.ਪ੍ਰੈਜ਼ੀਡੈਂਟ ਅਤੇ ਹਰਮੇਲ ਸਿੰਘ ਸੀਨੀਅਰ ਉਪ-ਪ੍ਰਧਾਨ ਦੁਆਰਾ ਕੀਤਾ ਗਿਆ

April 26, 2025

ਚੰਡੀਗੜ੍ਹ, 26 ਅਪ੍ਰੈਲ

ਲੈਫਟੀਨੇਂਟ ਕਰਨਲ ਐਚ ਐਸ ਸਰਾਉ ਜੀ ਦੇ 100 ਵਰੇ੍ਹ ਪੂਰੇ ਕਰਨ ਦੇ ੳਪਰੰਤ ਬ੍ਰਦਰਹੁਡ ਵੈਲਫੇਅਰ ਸੋਸਾਇਟੀ (ਰਜਿਸਟਡ) ਸੈਕਟਰ 18 ਚੰਡੀਗੜ੍ਹ ਅਤੇ ਤਿੰਨ ਹੋਰ ਐਸੋਈਸ਼ਨਾਂ ਵੱਲੋ ਉਹਨਾਂ ਦਾ ਜਨਮ ਦਿਨ ਕਮਿਊਨਟਰੀ ਸੈੈਟਰ ਸੈਕਟਰ 18 ਵਿੱਚ ਮਨਾਇਆ ਗਿਆ। ਕੇਕ ਕੱਟਣ ਤੋਂ ਬਾਅਦ ਉਹਨਾਂ ਨੂੰ ਇੱਕ ਯਾਦਗਾਰ ਨਿਸ਼ਾਨੀ ਵੀ ਭੇਂਟ ਕੀਤੀ ਗਈ।

ਸ. ਬਲਜ਼ਿੰਦਰ ਸਿੰਘ ਧਾਲੀਵਾਲ ਆਈ .ਪੀ ਪ੍ਰਧਾਨ ਬ੍ਰਦਰਹੁਡ ਵੈਲਫੇਅਰ ਸੁਸਾਇਟੀ ਸੈਕਟਰ 18 ਨੇ ਉਹਨਾਂ ਦੇ ਜੀਵਨ ਤੇ ਬੋਲਦੇ ਹੋਏ ਦੱਸਿਆ ਕਿ ਕਰਨਲ ਸਾਹਿਬ ਦਾ ਜਨਮ 24-04-1925 ਵਿੱਚ ਹੋਇਆ ਸੀ। ਜਨਮ ਤੋਂ ਉਪਰੰਤ ਉਹਨਾਂ ਦੀ ਪਿਆਰੀ ਦਾਦੀ ਜੀ ਦੇ ਕਜਨ ਭੈਣ ਜਿਹੜੀ ਕਿ ਫਰੀਦਕੋਟ ਦੀ ਮਰਾਰਾਣੀ ਸੀ ਹੱਥੌਂ ਸੁਚੱਜੇ ਢੰਗ ਨਾਲ ਉਹਨਾਂ ਦਾ ਪਾਲਣ-ਪੌਸ਼ਣ ਹੋਇਆ।ਕਰਨਲ ਸਾਹਿਬ ਨੇ ਆਪਣਾ ਜੀਵਨ ਨਵਾਬੀ ਖਾਨਦਾਨ ਦੀ ਹਵੇਲੀ ਫਰੀਦਕੋਟ ਅਤੇ ਮਨੀਮਾਜਰਾ ਦੇ ਕਿਲ੍ਹੇ ਵਿੱਚ 1932 ਤੱਕ ਗੁਜ਼ਾਰਿਆ।

ਕਰਨਲ ਸਾਹਿਬ 1940 ਵਿੱਚ ਮਹਿੰਦਰਾ ਕਾਲਜ ਪਟਿਆਲਾ ਤੋਂ ਪੜ੍ਹਾਈ ਕੀਤੀ ਫਿਰ ਸਰਕਾਰੀ ਕਾਲਜ ਲੁਧਿਆਣੇ ਕੀਤੀ। ਉਸ ਤੋਂ ਬਾਅਦ ਸਿੱਖ ਨੈਸ਼ਨਲ ਕਾਲਜ ਲਾਹੌਰ ਵਿਖੇ ਪੜ੍ਹਾਈ ਕੀਤੀ ਅਤੇ ਅੰਤ ਵਿੱਚ ਉਸਦੇ ਬਾਅਦ ਸੇਂਟ ਸਟੀਫਨ ਕਾਲਜ ਲਾਹੌਰ ਤੋਂ ਪੜਾਈ ਕੀਤੀ ਉਸ ਤੋਂ ਬਾਅਦ ਇਹ ਓ.ਟੀ.ਐਸ ਪੂੰਨੇ ਚੁਣੇ ਗਏ। ਫਿਰ 1950 ਵਿੱਚ ਇਹਨਾਂ ਨੂੰ ਕਮਿਸ਼ਨ ਮਿਲ ਗਿਆ ਅਤੇ ਇਹਨਾਂ ਦੀ 24 ਮੀਡੀਅਮ ਰਜਮੈਂਟ ਵਿਚ ਨਿਯੁਕਤੀ ਹੋ ਗਈ। ਇਹਨਾਂ ਦੀ ਦੇਸ਼ ਦੇ ਵੱਖ-ਵੱਖ ਜਗ੍ਹਾਂ ਤੇ ਅਫਸਰ ਦੇ ਤੌਰ ਤੇ ਨਿਯੁਕਤੀ ਹੁੰਦੀ ਗਈ।

ਇਹਨਾਂ ਨੇ 1961 ਵਿੱਚ ਗੋਆ ਆਪਰੇਸ਼ਨ ਵਿੱਚ ਵੀ ਭਾਗ ਲਿਆ, 1962 ਵਿੱਚ ਇਂਡੋ ਚਾਇਨਾ ਲੜਾਈ ਵਿੱਚ ਵੀ ਭਾਂਗ ਲਿਆ, 1965 ਵਿੱਚ ਭਾਰਤ- ਪਾਕਿਸਤਾਨ ਲੜਾਈ ਵਿੱਚ ਬੈਟਰੀ ਕਮਾਂਡਰ ਦੇ ਤੌਰ ਤੇ ਭਾਗ ਲਿਆ ਇਹਨਾਂ ਨੂੰ ਬਹਾਦਰੀ ਕਰਨ ਤੇ ਨਿਵਾਜ਼ਿਆ ਗਿਆ ਇਸ ਕਰਕੇ ਇਹਨਾਂ ਨੁੰ ਸੈਨਾ ਮੈਡਲ ਵੀ ਪ੍ਰਦਾਨ ਕੀਤਾ ਗਿਆ ਅਤੇ ਆਖਰ 1971 ਵਿੱਚ ਇਹਨਾਂ ਨੇ ਚਿਕਨ ਨੈਕ ਇਲਾਕੇ ਵਿੱਚ ਕਮਾਂਡਿੰਗ ਅਫਸਰ ਦੇ ਤੌਰ ਤੇ 176 ਐਫ.ਡੀ ਰੈਜਮੈਂਟ ਵਿੱਚ ਨਿਯੁਕਤ ਕੀਤਾ ਗਿਆ।

ਇਹ 1975 ਵਿੱਚ ਰਿਟਾਇਡ ਹੋ ਗਏ ਅਤੇ ਪੱਕੇ ਤੌਰ ਤੇ ਚੰਡੀਗੜ੍ਹ ਸੈਕਟਰ 18 ਵਿੱਚ ਵੱਸ ਗਏ। ਇਹਨਾਂ ਨੂੰ ਸਮਾਜਿਕ ਸੇਵਾ ਦਾ ਵੀ ਬਹੁਤ ਸ਼ੌਕ ਹੈ ਜਿਸ ਕਰਕੇ ਇਹ 8 ਸਾਲ ਚੰਡੀਗੜ੍ਹ ਕਲੱਬ ਦੇ ਪ੍ਰਧਾਨ ਬਣੇ ਰਹੇ, 12 ਸਾਲ ਬ੍ਰਦਰ ਹੱੁਡ ਵੈਲਫੇਅਰ ਸੋਸਾਇਟੀ (ਰਜਿਸਟਡ) ਸੈਕਟਰ 18 ਚੰਡੀਗੜ੍ਹ ਦੇ ਪ੍ਰਧਾਨ ਰਹੇ।ਹੁਣ ਵੀ ਇਸ ਬ੍ਰਦਰ ਹੱੁਡ ਵੈਲਫੇਅਰ ਸੁਸਾਇਟੀ (ਰਜਿਸਟਡ) ਸੈਕਟਰ 18 ਚੰਡੀਗੜ੍ਹ ਦੇ ਬਤੌਰ ਚੈਅਰਮੇਨ ਸੇਵਾ ਨਿਭਾਅ ਰਹੇ ਹਨ।ਇਹਨਾਂ ਨੇ ਚੰਡੀਗੜ੍ਹ ਦਾ ਪਹਿਲਾਂ ਕਮਿਊਨਟਰੀ ਸੈਂਟਰ ਸੈਕਟਰ 18 ਚੰਡੀਗੜ੍ਹ ਵਿੱਚ ਬਣਾਉਣ ਲਈ ਪੂਰਾ ਯੋਗਦਾਨ ਪਾਇਆ। ਇਹਨਾਂ ਨੂੰ ਉਰਦੂ ਕਵਿਤਾ, ਬਗੀਚਾ ਬਣਾਉਣ ਦਾ ਬੜਾ ਸ਼ੌਕ ਹੈ। ਇਹ ਪਹਿਲਾਂ ਤੋਂ ਹੀ ਯੋਗਾ ਕਰਦੇ ਰਹੇ ਹਨ ਅਤੇ ਹੁਣ ਵੀ ਯੋਗਾ ਕਰਦੇ ਹਨ।ਹੁਣ ਇਹ ਅਪਣੇ ਬੱਚਿਆਂ, ਪੋਤੇ ਪੋਤੀਆਂ ਅਤੇ ਪੜਪੋਤਿਆਂ ਨਾਲ ਰਹਿ ਰਹੇ ਹਨ।

ਉਹਨਾਂ ਦੀ ਜ਼ਿੰਦਗੀ ਦਾ ਅਸਲੀ ਮਤਲਬ ਹੀ ਹੈ “ ਸਰਬੱਤ ਦਾ ਭਲਾ “

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਦੀ ਪਛਾਣ, ਲੋਕਤੰਤਰ ਅਤੇ ਵਿਦਿਆਰਥੀ ਏਕਤਾ ਦੀ ਜਿੱਤ: ਸ਼ੈਰੀ ਕਲਸੀ

ਪੰਜਾਬ ਦੀ ਪਛਾਣ, ਲੋਕਤੰਤਰ ਅਤੇ ਵਿਦਿਆਰਥੀ ਏਕਤਾ ਦੀ ਜਿੱਤ: ਸ਼ੈਰੀ ਕਲਸੀ

ਪੁੱਤਰ ਦੀ ਮੌਤ ਤੋਂ ਬਾਅਦ ਸੀਬੀਆਈ ਨੇ ਪੰਜਾਬ ਦੇ ਸਾਬਕਾ ਡੀਜੀਪੀ ਮੁਸਤਫਾ ਅਤੇ ਪਤਨੀ ਵਿਰੁੱਧ ਕੇਸ ਦਰਜ ਕੀਤਾ

ਪੁੱਤਰ ਦੀ ਮੌਤ ਤੋਂ ਬਾਅਦ ਸੀਬੀਆਈ ਨੇ ਪੰਜਾਬ ਦੇ ਸਾਬਕਾ ਡੀਜੀਪੀ ਮੁਸਤਫਾ ਅਤੇ ਪਤਨੀ ਵਿਰੁੱਧ ਕੇਸ ਦਰਜ ਕੀਤਾ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 5 ਸਾਲ ਹਿਰਾਸਤ ਵਿੱਚ ਰਹਿਣ ਤੋਂ ਬਾਅਦ UAPA ਦੇ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 5 ਸਾਲ ਹਿਰਾਸਤ ਵਿੱਚ ਰਹਿਣ ਤੋਂ ਬਾਅਦ UAPA ਦੇ ਦੋਸ਼ੀ ਨੂੰ ਜ਼ਮਾਨਤ ਦੇ ਦਿੱਤੀ

ਮਾਨ ਸਰਕਾਰ ਦੀ ਨਸ਼ਿਆਂ ਖਿਲਾਫ਼ ਜੰਗ ਨੇ ਤਸਕਰਾਂ ਦਾ ਤੋੜਿਆ ਲੱਕ, ਤਰਨਤਾਰਨ ਨੂੰ ਨਸ਼ਾ ਮੁਕਤ ਕਰਨਾ ਮੇਰੀ ਮੁੱਖ ਤਰਜੀਹ: ਹਰਮੀਤ ਸੰਧੂ

ਮਾਨ ਸਰਕਾਰ ਦੀ ਨਸ਼ਿਆਂ ਖਿਲਾਫ਼ ਜੰਗ ਨੇ ਤਸਕਰਾਂ ਦਾ ਤੋੜਿਆ ਲੱਕ, ਤਰਨਤਾਰਨ ਨੂੰ ਨਸ਼ਾ ਮੁਕਤ ਕਰਨਾ ਮੇਰੀ ਮੁੱਖ ਤਰਜੀਹ: ਹਰਮੀਤ ਸੰਧੂ

ਪੰਜਾਬ ਕਾਂਗਰਸ ਮੁਖੀ ਬੂਟਾ ਸਿੰਘ ਵਿਰੁੱਧ 'ਜਾਤੀਵਾਦੀ' ਟਿੱਪਣੀਆਂ ਕਰਨ ਲਈ ਮੁਕੱਦਮਾ ਦਰਜ

ਪੰਜਾਬ ਕਾਂਗਰਸ ਮੁਖੀ ਬੂਟਾ ਸਿੰਘ ਵਿਰੁੱਧ 'ਜਾਤੀਵਾਦੀ' ਟਿੱਪਣੀਆਂ ਕਰਨ ਲਈ ਮੁਕੱਦਮਾ ਦਰਜ

ਮੁੱਖ ਮੰਤਰੀ ਭਗਵੰਤ ਮਾਨ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ

ਮੁੱਖ ਮੰਤਰੀ ਭਗਵੰਤ ਮਾਨ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਦਿੱਤੀ ਵਧਾਈ

ਡੀ.ਏ.ਵੀ. ਕਾਲਜ, ਸੈਕਟਰ–10, ਚੰਡੀਗੜ੍ਹ ਨੇ ਪੀ.ਯੂ. ਜੋਨਲ ਯੂਥ ਐਂਡ ਹੈਰਿਟੇਜ ਫੈਸਟੀਵਲ 2025 ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ‘ਓਵਰਆਲ ਫਰਸਟ ਰਨਰ-ਅਪ ਟਰਾਫੀ’ ਜਿੱਤ ਕੇ ਮਾਣ ਪ੍ਰਾਪਤ ਕੀਤਾ

ਡੀ.ਏ.ਵੀ. ਕਾਲਜ, ਸੈਕਟਰ–10, ਚੰਡੀਗੜ੍ਹ ਨੇ ਪੀ.ਯੂ. ਜੋਨਲ ਯੂਥ ਐਂਡ ਹੈਰਿਟੇਜ ਫੈਸਟੀਵਲ 2025 ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ‘ਓਵਰਆਲ ਫਰਸਟ ਰਨਰ-ਅਪ ਟਰਾਫੀ’ ਜਿੱਤ ਕੇ ਮਾਣ ਪ੍ਰਾਪਤ ਕੀਤਾ

ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਜੀਂ ਦੀ 150 ਵੀ ਜਯੰਤੀ ਤੇ ਦੇਸ਼ ਭਰ ਚ

ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਜੀਂ ਦੀ 150 ਵੀ ਜਯੰਤੀ ਤੇ ਦੇਸ਼ ਭਰ ਚ "ਯੂਨਿਟੀ ਮਾਰਚ" ਦਾ ਆਯੋਜਨ ਕੀਤਾ ਗਿਆ: ਐਨ. ਕੇ. ਵਰਮਾ

ਭਗਵੰਤ ਸਿੰਘ ਮਾਨ ਵੱਲੋਂ ਭਾਰਤ ਦੇ ਰਾਸ਼ਟਰਪਤੀ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ

ਭਗਵੰਤ ਸਿੰਘ ਮਾਨ ਵੱਲੋਂ ਭਾਰਤ ਦੇ ਰਾਸ਼ਟਰਪਤੀ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ

ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਲਈ ਪੰਜਾਬ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਨੂੰ ਸੱਦਾ ਦਿੱਤਾ

ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਲਈ ਪੰਜਾਬ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਨੂੰ ਸੱਦਾ ਦਿੱਤਾ