ਸ੍ਰੀ ਫ਼ਤਹਿਗੜ੍ਹ ਸਾਹਿਬ/26 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)
“ਜਦੋਂ ਮੁਲਕ ਦੇ ਕਿਸੇ ਸੂਬੇ ਵਿਚ ਚੋਣਾਂ ਹੋਣ ਦੀ ਪ੍ਰਕਿਰਿਆ ਸੁਰੂ ਹੁੰਦੀ ਹੈ ਜਾਂ ਅਮਰੀਕਾ ਵਰਗੇ ਮੁਲਕ ਦੀ ਵੱਡੀ ਸਖਸ਼ੀਅਤ ਨੇ ਇੰਡੀਆ ਦੌਰੇ ਤੇ ਆਉਣਾ ਹੁੰਦਾ ਹੈ ਤਾਂ ਉਸ ਸਮੇ ਹੀ ਕਿਸੇ ਇਕ ਵਿਸ਼ੇਸ਼ ਫਿਰਕੇ ਦੇ ਨਿਰਦੋਸ਼ ਮਾਸੂਮ ਨਿਵਾਸੀਆਂ ਨੂੰ ਨਿਸ਼ਾਨਾ ਬਣਾ ਕੇ ਮੌਤ ਦੇ ਘਾਟ ਉਤਾਰਨ ਦੇ ਦੁੱਖਦਾਇਕ ਅਮਲ ਹੁੰਦੇ ਹਨ ਤਾਂ ਜੋ ਬਹੁਗਿਣਤੀ ਫਿਰਕੇ ਦੇ ਨਿਵਾਸੀਆਂ ਨਾਲ ਹਮਦਰਦੀ ਜਾਹਰ ਕਰਕੇ ਉਨ੍ਹਾਂ ਨੂੰ ਆਪਣੇ ਪੱਖ ਵਿਚ ਕੀਤਾ ਜਾ ਸਕੇ ਅਤੇ ਕਿਸੇ ਘੱਟ ਗਿਣਤੀ ਕੌਮ ਨੂੰ ਨਫਰਤ ਦੇ ਪਾਤਰ ਬਣਾਕੇ ਆਪਣੇ ਸਿਆਸੀ ਮਕਸਦ ਦੀ ਪੂਰਤੀ ਕੀਤੀ ਜਾ ਸਕੇ। ਅਜਿਹੇ ਦੁਖਾਂਤ ਚੋਣਾਂ ਦੇ ਮੌਕੇ ਹੀ ਕਿਉਂ ਵਾਪਰਦੇ ਹਨ, ਇਸਦੀ ਉੱਚ ਪੱਧਰੀ ਕੌਮਾਂਤਰੀ ਏਜੰਸੀਆਂ ਰਾਹੀਂ ਨਿਰਪੱਖ ਜਾਂਚ ਹੋਣੀ ਬਣਦੀ ਹੈ ਤਾਂ ਜੋ ਮੁਲਕ ਨਿਵਾਸੀਆਂ ਨੂੰ ਅਜਿਹੇ ਦੁਖਾਂਤਾਂ ਪਿੱਛੇ ਰਚੇ ਮਕਸਦਾਂ ਦੀ ਸਹੀ ਜਾਣਕਾਰੀ ਮਿਲ ਸਕੇ । ਜੋ ਪਹਿਲਗਾਮ ਵਿਖੇ ਦੁਖਾਂਤ ਵਾਪਰਿਆ ਹੈ, ਉਸ ਵਿੱਚ ਵੀ ਸਿਆਸੀ ਸ਼ਤਰੰਜੀ ਚਾਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।”ਇਹ ਵਿਚਾਰ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਸ਼ਮੀਰ ਦੇ ਪਹਿਲਗਾਮ ਵਿਖੇ ਵਾਪਰੇ ਦੁਖਾਂਤ ਦੀ ਕੌਮਾਂਤਰੀ ਪੱਧਰ ਤੇ ਨਿਰਪੱਖਤਾ ਨਾਲ ਜਾਂਚ ਹੋਣ ਦੀ ਮੰਗ ਕਰਦੇ ਹੋਏ ਪ੍ਰਗਟ ਕੀਤੇ।