Wednesday, June 18, 2025  

ਰਾਜਨੀਤੀ

ਮਲਵਿੰਦਰ ਕੰਗ ਦਾ ਰਵਨੀਤ ਬਿੱਟੂ 'ਤੇ ਜਵਾਬੀ ਹਮਲਾ, ਪੁੱਛਿਆ - ਤੁਹਾਨੂੰ ਹਰਿਆਣਾ ਨੂੰ ਪਾਣੀ ਦੇਣ ਦੀ ਇੰਨੀ ਚਿੰਤਾ ਕਿਉਂ ਹੋ ਰਹੀ ਹੈ? 

April 30, 2025

ਚੰਡੀਗੜ੍ਹ, 30 ਅਪ੍ਰੈਲ 

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਪਾਣੀ ਦੇ ਮੁੱਦੇ 'ਤੇ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਰਵਨੀਤ ਬਿੱਟੂ 'ਤੇ ਪਲਟਵਾਰ ਕੀਤਾ ਹੈ। ਕੰਗ ਨੇ ਸਵਾਲ ਕੀਤਾ ਕਿ ਬਿੱਟੂ  ਸਪੱਸ਼ਟ ਕਰਨ ਕਿ ਉਹ ਪੰਜਾਬ ਦੇ ਪੱਖ ਵਿੱਚ ਹਨ ਜਾਂ ਹਰਿਆਣਾ ਦੇ ਪੱਖ ਵਿੱਚ ਅਤੇ ਜੇਕਰ ਉਹ ਪੰਜਾਬ ਦੇ ਪੱਖ ਵਿੱਚ ਹੈ ਤਾਂ ਉਹ ਹਰਿਆਣਾ ਨੂੰ ਪਾਣੀ ਦੇਣ ਬਾਰੇ ਇੰਨਾ ਚਿੰਤਤ ਕਿਉਂ ਹਨ? 

ਕੰਗ ਨੇ ਸਵਾਲ ਚੁੱਕਦਿਆਂ ਕਿਹਾ ਕਿ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਪਾਣੀਆਂ 'ਤੇ ਸੂਬੇ ਦੇ ਹੱਕ ਦੀ ਗੱਲ ਕੀਤੀ ਤਾਂ ਰਵਨੀਤ ਬਿੱਟੂ ਨੂੰ ਇਸ ਗੱਲ ਤੋਂ ਮਿਰਚਾਂ ਕਿਉਂ ਲਗ ਰਹਿਆਂ ਹਨ ? ਜੇਕਰ ਉਨ੍ਹਾਂ ਨੂੰ ਸਲਾਹ ਦੇਣੀ ਹੀ ਹੈ ਤਾਂ ਉਨ੍ਹਾਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਨੂੰ ਆਪਣੇ ਪਾਣੀ ਦੀ ਵਰਤੋਂ ਸਮਝਦਾਰੀ ਨਾਲ ਕਰਨ ਦੀ ਸਲਾਹ ਦੇਣੀ ਚਾਹੀਦੀ ਹੈ ਕਿਉਂਕਿ ਹਰਿਆਣਾ ਨੂੰ ਪਹਿਲਾਂ ਹੀ ਲੋੜੀਂਦਾ ਸਾਰਾ ਪਾਣੀ ਮਿਲ ਚੁੱਕਾ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਖੁਦ ਪਾਣੀ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ,ਣ ਅਸੀਂ ਹਰਿਆਣਾ ਨੂੰ ਪਾਣੀ ਕਿੱਥੋਂ ਦੇਵਾਂਗੇ। ਫਿਰ ਵੀ, ਜੇਕਰ ਤੁਹਾਨੂੰ ਹਰਿਆਣਾ ਦੇ ਲੋਕਾਂ ਦੀ ਇੰਨੀ ਚਿੰਤਾ ਹੈ ਤਾਂ ਉਨ੍ਹਾਂ ਨੂੰ ਸਿੰਚਾਈ ਦੀ ਬਜਾਏ ਪੀਣ ਵਾਲਾ ਪਾਣੀ ਦੇ ਦਿਓ। ਜੇਕਰ ਤੁਸੀਂ ਇਸ ਤੋਂ ਵੱਧ ਪਾਣੀ ਦੇਣਾ ਚਾਹੁੰਦੇ ਹੋ ਤਾਂ ਪਾਕਿਸਤਾਨ ਦਾ ਪਾਣੀ ਜੋ ਰੋਕਿਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਕਹਿ ਕੇ ਉਸ ਨੂੰ ਹਰਿਆਣਾ ਨੂੰ ਦੇ ਦਿਓ। 

ਕੰਗ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕਰਨ ਦੀ ਬਜਾਏ, ਬਿੱਟੂ ਨੂੰ ਆਪਣੀ ਕੇਂਦਰੀ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਕਰਨਾ ਚਾਹੀਦਾ ਹੈ ਕਿ ਕੇਂਦਰ ਸਰਕਾਰ ਬੀਬੀਐਮਬੀ ਦੀ ਨੁਮਾਇੰਦਗੀ ਵਿੱਚ ਪੰਜਾਬ ਦੇ ਅਧਿਕਾਰਾਂ ਨੂੰ ਕਮਜ਼ੋਰ ਕਰਨ ਦੀ ਲਗਾਤਾਰ ਸਾਜ਼ਿਸ਼ ਕਿਉਂ ਰਚ ਰਹੀ ਹੈ?

ਕੰਗ ਨੇ ਦੋਸ਼ ਲਾਇਆ ਕਿ ਅਸਲ ਵਿੱਚ ਰਵਨੀਤ ਬਿੱਟੂ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਚਿੰਤਾ ਨਹੀਂ ਹੈ, ਉਨ੍ਹਾਂ ਨੂੰ ਸਿਰਫ਼ ਆਪਣੀ ਕੁਰਸੀ ਦੀ ਚਿੰਤਾ ਹੈ। ਉਹ ਸਿਰਫ਼ ਆਪਣਾ ਮੰਤਰੀ ਦਾ ਅਹੁਦਾ ਬਚਾਉਣ ਲਈ ਪੰਜਾਬ ਦੇ ਹੱਕਾਂ ਦੇ ਵਿਰੁੱਧ ਬੋਲਦੇ ਹਨ, ਭਾਵੇਂ ਕੇਂਦਰ ਪੰਜਾਬ ਨੂੰ ਕਮਜ਼ੋਰ ਕਰਨ ਦੀ ਕਿੰਨੀ ਵੀ ਕੋਸ਼ਿਸ਼ ਕਰ ਲਵੇ ਜਾਂ ਸੂਬੇ ਦੇ ਹੱਕਾਂ 'ਤੇ ਡਾਕਾ ਮਾਰ ਲਵੇ। ਉਨ੍ਹਾਂ ਨੂੰ ਇਨ੍ਹਾਂ ਮੁਦਿਆਂ ਤੋਂ ਕੋਈ ਲੈਣਾ ਨਹੀਂ ਹੈ। ਉਹ ਆਪਣੀ ਹਾਈਕਮਾਨ ਨੂੰ ਖੁਸ਼ ਕਰਨ ਵਿੱਚ ਰੁੱਝਿਆ ਰਹਿੰਦੇ ਹਨ।

ਪਰ ਮੈਂ ਬਿੱਟੂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿੰਨਾ ਚਿਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਭਗਵੰਤ ਮਾਨ ਮੁੱਖ ਮੰਤਰੀ ਹਨ, ਅਸੀਂ ਪੰਜਾਬ ਦੇ ਹੱਕਾਂ ਲਈ ਲੜਾਂਗੇ ਅਤੇ ਜੋ ਵੀ ਪੰਜਾਬ ਵਿਰੁੱਧ ਕੰਮ ਕਰੇਗਾ, ਉਸਦਾ ਸਖ਼ਤ ਵਿਰੋਧ ਕਰਾਂਗੇ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਕਰਨਾਟਕ ਸਰਕਾਰ ਅੰਤਰਰਾਸ਼ਟਰੀ ਯੋਗ ਦਿਵਸ ਲਈ ਤਿਆਰ, ਵੱਡੀਆਂ ਯੋਜਨਾਵਾਂ ਦਾ ਐਲਾਨ

ਕਰਨਾਟਕ ਸਰਕਾਰ ਅੰਤਰਰਾਸ਼ਟਰੀ ਯੋਗ ਦਿਵਸ ਲਈ ਤਿਆਰ, ਵੱਡੀਆਂ ਯੋਜਨਾਵਾਂ ਦਾ ਐਲਾਨ

ਰੋਡ ਸ਼ੋਅ ਦੀ ਬੇਮਿਸਾਲ ਭੀੜ ਨੇ ਦੱਸ ਦਿੱਤਾ, ਲੁਧਿਆਣਾ ਫੇਰ 'ਆਪ' ਦੇ ਨਾਲ , ਜਿੱਤ ਯਕੀਨੀ 

ਰੋਡ ਸ਼ੋਅ ਦੀ ਬੇਮਿਸਾਲ ਭੀੜ ਨੇ ਦੱਸ ਦਿੱਤਾ, ਲੁਧਿਆਣਾ ਫੇਰ 'ਆਪ' ਦੇ ਨਾਲ , ਜਿੱਤ ਯਕੀਨੀ 

ਲੋਕਾਂ ਨੂੰ ਕੀਤੀ ਅਪੀਲ- ਸੰਜੀਵ ਅਰੋੜਾ ਨੂੰ ਜਿੱਤਾ ਕੇ ਵਿਧਾਨ ਸਭਾ ਭੇਜੋ, ਅਸੀਂ ਮਿਲ ਕੇ ਲੁਧਿਆਣਾ ਵੈਸਟ ਨੂੰ ਲੁਧਿਆਣਾ ਬੈਸਟ ਬਣਾਵਾਂਗੇ

ਲੋਕਾਂ ਨੂੰ ਕੀਤੀ ਅਪੀਲ- ਸੰਜੀਵ ਅਰੋੜਾ ਨੂੰ ਜਿੱਤਾ ਕੇ ਵਿਧਾਨ ਸਭਾ ਭੇਜੋ, ਅਸੀਂ ਮਿਲ ਕੇ ਲੁਧਿਆਣਾ ਵੈਸਟ ਨੂੰ ਲੁਧਿਆਣਾ ਬੈਸਟ ਬਣਾਵਾਂਗੇ

ਬਿਹਾਰ: ਪਟਨਾ ਵਿੱਚ 'ਆਪ' ਦਾ ਵਿਰੋਧ ਪ੍ਰਦਰਸ਼ਨ, ਸਾਰੀਆਂ 243 ਸੀਟਾਂ 'ਤੇ ਚੋਣ ਲੜਨ ਦਾ ਵਾਅਦਾ

ਬਿਹਾਰ: ਪਟਨਾ ਵਿੱਚ 'ਆਪ' ਦਾ ਵਿਰੋਧ ਪ੍ਰਦਰਸ਼ਨ, ਸਾਰੀਆਂ 243 ਸੀਟਾਂ 'ਤੇ ਚੋਣ ਲੜਨ ਦਾ ਵਾਅਦਾ

ਛੱਤੀਸਗੜ੍ਹ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 14 ਜੁਲਾਈ ਨੂੰ ਸ਼ੁਰੂ ਹੋਵੇਗਾ

ਛੱਤੀਸਗੜ੍ਹ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 14 ਜੁਲਾਈ ਨੂੰ ਸ਼ੁਰੂ ਹੋਵੇਗਾ

ਕੇਂਦਰ ਨੂੰ ਘੱਟ ਬਜਟ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ, ਜਾਤੀ ਜਨਗਣਨਾ 'ਤੇ ਦੇਰੀ ਦੀਆਂ ਚਾਲਾਂ ਬੰਦ ਕਰਨੀਆਂ ਚਾਹੀਦੀਆਂ ਹਨ: ਸਚਿਨ ਪਾਇਲਟ

ਕੇਂਦਰ ਨੂੰ ਘੱਟ ਬਜਟ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ, ਜਾਤੀ ਜਨਗਣਨਾ 'ਤੇ ਦੇਰੀ ਦੀਆਂ ਚਾਲਾਂ ਬੰਦ ਕਰਨੀਆਂ ਚਾਹੀਦੀਆਂ ਹਨ: ਸਚਿਨ ਪਾਇਲਟ

ਬੰਗਾਲ ਵਿੱਚ ਖਿਦੀਰਪੁਰ ਵਿੱਚ ਲੱਗੀ ਅੱਗ, ਜਿਸ ਵਿੱਚ 1,300 ਦੁਕਾਨਾਂ ਸੜ ਗਈਆਂ, ਨੂੰ ਲੈ ਕੇ ਰਾਜਨੀਤਿਕ ਹੰਗਾਮਾ ਭੜਕ ਉੱਠਿਆ

ਬੰਗਾਲ ਵਿੱਚ ਖਿਦੀਰਪੁਰ ਵਿੱਚ ਲੱਗੀ ਅੱਗ, ਜਿਸ ਵਿੱਚ 1,300 ਦੁਕਾਨਾਂ ਸੜ ਗਈਆਂ, ਨੂੰ ਲੈ ਕੇ ਰਾਜਨੀਤਿਕ ਹੰਗਾਮਾ ਭੜਕ ਉੱਠਿਆ

'ਜਾਤੀ' ਜਨਗਣਨਾ ਨੋਟੀਫਿਕੇਸ਼ਨ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਵਿੱਚ ਸ਼ਬਦੀ ਜੰਗ ਛਿੜੀ ਹੋਈ ਹੈ

'ਜਾਤੀ' ਜਨਗਣਨਾ ਨੋਟੀਫਿਕੇਸ਼ਨ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਵਿੱਚ ਸ਼ਬਦੀ ਜੰਗ ਛਿੜੀ ਹੋਈ ਹੈ

ਜੰਮੂ-ਕਸ਼ਮੀਰ ਵਿੱਚ ਕਿਸੇ ਵੀ ਅੱਤਵਾਦੀ ਹਮਲੇ ਨੂੰ ਜੰਗੀ ਕਾਰਵਾਈ ਮੰਨਿਆ ਜਾਵੇਗਾ: ਉਪ ਰਾਜਪਾਲ ਮਨੋਜ ਸਿਨਹਾ

ਜੰਮੂ-ਕਸ਼ਮੀਰ ਵਿੱਚ ਕਿਸੇ ਵੀ ਅੱਤਵਾਦੀ ਹਮਲੇ ਨੂੰ ਜੰਗੀ ਕਾਰਵਾਈ ਮੰਨਿਆ ਜਾਵੇਗਾ: ਉਪ ਰਾਜਪਾਲ ਮਨੋਜ ਸਿਨਹਾ

ਹਸਪਤਾਲ ਨੇ ਕਿਹਾ ਕਿ ਸੋਨੀਆ ਗਾਂਧੀ ਦੀ ਹਾਲਤ ਸਥਿਰ, ਨੇੜਿਓਂ ਨਿਗਰਾਨੀ ਹੇਠ

ਹਸਪਤਾਲ ਨੇ ਕਿਹਾ ਕਿ ਸੋਨੀਆ ਗਾਂਧੀ ਦੀ ਹਾਲਤ ਸਥਿਰ, ਨੇੜਿਓਂ ਨਿਗਰਾਨੀ ਹੇਠ