ਸ੍ਰੀ ਫ਼ਤਹਿਗੜ੍ਹ ਸਾਹਿਬ/12:ਮਈ:
(ਰਵਿੰਦਰ ਸਿੰਘ ਢੀਂਡਸਾ)
ਅੰਤਰਰਾਸ਼ਟਰੀ ਨਰਸ ਦਿਵਸ ਦੇ ਮੌਕੇ 'ਤੇ ਰਾਣਾ ਹਸਪਤਾਲ, ਸਰਹਿੰਦ ਵਿਖੇ ਨਰਸਿੰਗ ਸਟਾਫ ਵੱਲੋਂ ਕੇਕ ਕੱਟ ਕੇ ਨਰਸ ਦਿਵਸ ਮਨਾਇਆ ਗਿਆ। ਜਿਸ ਵਿੱਚ ਨਰਸਾਂ ਦੀ ਨਿਰਲੋਭ, ਦਿਨ-ਰਾਤ ਦੀ ਸੇਵਾ ਅਤੇ ਮਿਹਨਤ ਲਈ ਉਨ੍ਹਾਂ ਨੂੰ ਸਮਰਪਿਤ ਸਨਮਾਨ ਦਿੱਤਾ ਗਿਆ।ਇਸ ਸਮਾਗਮ ਵਿੱਚ ਅਮਨਦੀਪ, ਪੂਨਮ, ਸਰਬਜੀਤ, ਮੰਜੂ, ਦਲਜੀਤ, ਹਰਜੀਤ, ਜਸਪ੍ਰੀਤ, ਗੁਰਪ੍ਰੀਤ, ਬੇਅੰਤ ਅਤੇ ਅਨਿਲ ਵਰਮਾ ਸਮੇਤ ਸਾਰਾ ਨਰਸਿੰਗ ਸਟਾਫ ਹਾਜ਼ਰ ਸੀ। ਇਸ ਮੌਕੇ ਡਾ. ਦੀਪਿਕਾ ਸੂਰੀ, ਐਮ.ਡੀ. ਰਾਣਾ ਹਸਪਤਾਲ ਨੇ ਨਰਸਿੰਗ ਟੀਮ ਲਈ ਸੰਦੇਸ਼ ਦਿੱਤਾ।“ਨਰਸਾਂ ਸਿਹਤ ਸੰਭਾਲ 'ਚ ਬੜੀ ਅਹਿਮ ਭੂਮਿਕਾ ਹੈ ਜੋ ਪਿਆਰ ਤੇ ਲਗਨ ਨਾਲ ਇਲਾਜ ਕਰਦੀਆਂ ਹਨ ਅਤੇ ਹਰ ਮੁਸ਼ਕਿਲ ਘੜੀ ਵਿੱਚ ਅੱਗੇ ਖੜੀਆਂ ਰਹਿੰਦੀਆਂ ਹਨ। ਅੰਤਰਰਾਸ਼ਟਰੀ ਨਰਸ ਦਿਵਸ ਦੇ ਮੌਕੇ ਤੇ ਮੈਂ ਸਾਡੇ ਸਾਰੇ ਨਰਸਿੰਗ ਸਟਾਫ ਨੂੰ ਦਿਲੋਂ ਮੁਬਾਰਕਬਾਦ ਦਿੰਦੀ ਹਾਂ। ਤੁਸੀਂ ਸਾਡੇ ਰਾਣਾ ਹਸਪਤਾਲ ਦੀ ਸ਼ਾਨ ਹੋ।” ਇਸ ਉਤਸਵ ਨੇ ਨਰਸਾਂ ਦੀ ਭੂਮਿਕਾ ਨੂੰ ਸਨਮਾਨ ਦਿੰਦੇ ਹੋਏ, ਟੀਮ ਵਰਕ ਅਤੇ ਸਮਰਪਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ।