Thursday, July 31, 2025  

ਰਾਜਨੀਤੀ

ਸੰਸਦ ਮੈਂਬਰ ਮਲਵਿੰਦਰ ਕੰਗ ਨੇ ਬਿਕਰਮ ਮਜੀਠੀਆ ਦੇ ਬਿਆਨ 'ਤੇ ਉਠਾਏ ਸਵਾਲ, ਪੁੱਛਿਆ - ਉਨ੍ਹਾਂ ਨੂੰ ਕਿਵੇਂ ਪਤਾ ਕਿ ਦੋਸ਼ੀ ਅਸਲੀ ਹਨ ਜਾਂ ਨਕਲੀ?

May 13, 2025

ਚੰਡੀਗੜ੍ਹ, 13 ਮਈ 

ਮਜੀਠਾ ਵਿੱਚ ਨਕਲੀ ਸ਼ਰਾਬ ਪੀਣ ਕਾਰਨ 14 ਲੋਕਾਂ ਦੀ ਮੌਤ 'ਤੇ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੀਆ ਵੱਲੋਂ ਮੁੱਖ ਦੋਸ਼ੀ ਬਾਰੇ ਦਿੱਤੇ ਗਏ ਬਿਆਨ 'ਤੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਸਵਾਲ ਉਠਾਏ ਅਤੇ ਮਜੀਠੀਆ 'ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਇਆ।

ਕੰਗ ਨੇ ਸਵਾਲ ਕੀਤਾ ਕਿ ਪੰਜਾਬ ਪੁਲਿਸ ਵੱਲੋਂ ਜਿਹੜੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਨ੍ਹਾਂ ਬਾਰੇ ਵਿਕਰਮ ਮਜੀਠੀਆ ਨੂੰ ਕਿਵੇਂ ਪਤਾ ਲੱਗਾ ਕਿ ਉਹ ਅਸਲੀ ਹਨ ਜਾਂ ਨਕਲੀ। ਉਨ੍ਹਾਂ ਕਿਹਾ ਕਿ ਜਿਸ ਭਰੋਸੇ ਨਾਲ ਉਹ ਇਹ ਦਾਅਵਾ ਕਰ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਜਾਂ ਤਾਂ ਉਨ੍ਹਾਂ ਦੀ ਦੋਸ਼ੀਆਂ ਨਾਲ ਚੰਗੀ ਜਾਣ-ਪਛਾਣ ਹੈ ਜਾਂ ਉਹ ਸਰਾਸਰ ਝੂਠ ਬੋਲ ਰਹੇ ਹਨ।

ਕੰਗ ਨੇ ਕਿਹਾ ਕਿ ਜੇਕਰ ਮਜੀਠੀਆ ਨੂੰ ਲੱਗਦਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਗ਼ਲਤ ਹਨ ਤਾਂ ਉਨ੍ਹਾਂ ਨੂੰ ਅਸਲ ਦੋਸ਼ੀ ਦਾ ਨਾਮ ਪੁਲਿਸ ਨੂੰ ਦੱਸਣਾ ਚਾਹੀਦਾ ਹੈ। ਉਹ ਅਜਿਹੇ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਨਾ ਕਰਨ। ਕੰਗ ਨੇ ਕਿਹਾ ਕਿ ਹੁਣ ਇੰਨਾ ਵੱਡਾ ਦਾਅਵਾ ਕਰਨ ਤੋਂ ਬਾਅਦ, ਜੇਕਰ ਮਜੀਠੀਆ ਮੁੱਖ ਦੋਸ਼ੀ ਦਾ ਨਾਂ ਨਹੀਂ ਦੱਸਦੇ ਹਨ, ਤਾਂ ਇਸ ਦਾ ਮਤਲਬ ਹੈ ਕਿ ਉਹ ਅਪਰਾਧੀਆਂ ਨੂੰ ਰਾਜਨੀਤਿਕ ਸੁਰੱਖਿਆ ਦੇ ਰਹੇ ਹਨ।

'ਆਪ' ਸੰਸਦ ਮੈਂਬਰ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਵਿਕਰਮ ਮਜੀਠੀਆ ਅਸਲ ਦੋਸ਼ੀਆਂ ਬਾਰੇ ਜਾਣਦੇ ਹਨ ਕਿਉਂਕਿ ਉਨ੍ਹਾਂ ਦਾ ਨਾਂ ਪਹਿਲਾਂ ਵੀ ਕਈ ਨਸ਼ਾ ਤਸਕਰਾਂ ਨਾਲ ਜੁੜਿਆ ਰਿਹਾ ਹੈ। ਉਨ੍ਹਾਂ ਦੇ ਬਿਆਨ ਤੋਂ ਬਾਅਦ, ਇੱਥੇ ਇੱਕ ਵੱਡਾ ਸਵਾਲ ਉੱਠਦਾ ਹੈ ਕਿ ਕੀ ਉਹ ਖ਼ੁਦ ਵੀ ਇਸ ਘਟਨਾ ਵਿੱਚ ਸ਼ਾਮਲ ਤਾਂ ਨਹੀਂ ਹਨ?

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਤੇਲੰਗਾਨਾ ਹਾਈ ਕੋਰਟ ਦੇ ਚਾਰ ਨਵੇਂ ਜੱਜਾਂ ਨੇ ਸਹੁੰ ਚੁੱਕੀ

ਤੇਲੰਗਾਨਾ ਹਾਈ ਕੋਰਟ ਦੇ ਚਾਰ ਨਵੇਂ ਜੱਜਾਂ ਨੇ ਸਹੁੰ ਚੁੱਕੀ

'ਮੈਂ ਦੌੜੀਆਂ ਸਭ ਤੋਂ ਵਧੀਆ ਥਾਵਾਂ ਵਿੱਚੋਂ ਇੱਕ', ਗੁਜਰਾਤ ਫੇਰੀ ਦੌਰਾਨ ਉਮਰ ਅਬਦੁੱਲਾ ਨੇ ਸਾਬਰਮਤੀ ਰਿਵਰਫ੍ਰੰਟ ਦੀ ਪ੍ਰਸ਼ੰਸਾ ਕੀਤੀ

'ਮੈਂ ਦੌੜੀਆਂ ਸਭ ਤੋਂ ਵਧੀਆ ਥਾਵਾਂ ਵਿੱਚੋਂ ਇੱਕ', ਗੁਜਰਾਤ ਫੇਰੀ ਦੌਰਾਨ ਉਮਰ ਅਬਦੁੱਲਾ ਨੇ ਸਾਬਰਮਤੀ ਰਿਵਰਫ੍ਰੰਟ ਦੀ ਪ੍ਰਸ਼ੰਸਾ ਕੀਤੀ

ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ 9ਵੇਂ ਸਿੱਖ ਗੁਰੂ ਦੇ ਨਾਮ 'ਤੇ ਰੱਖਣਾ: 'ਆਪ' ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ

ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ 9ਵੇਂ ਸਿੱਖ ਗੁਰੂ ਦੇ ਨਾਮ 'ਤੇ ਰੱਖਣਾ: 'ਆਪ' ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ

1 ਲੱਖ ਅੰਤਯੋਦਿਆ ਪਰਿਵਾਰਾਂ ਨੂੰ 100 ਵਰਗ ਗਜ਼ ਦੇ ਪਲਾਟ ਦਿੱਤੇ ਜਾਣਗੇ, ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ

1 ਲੱਖ ਅੰਤਯੋਦਿਆ ਪਰਿਵਾਰਾਂ ਨੂੰ 100 ਵਰਗ ਗਜ਼ ਦੇ ਪਲਾਟ ਦਿੱਤੇ ਜਾਣਗੇ, ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ

ਮੱਧ ਪ੍ਰਦੇਸ਼ ਸਰਕਾਰ ਨੇ 2356 ਕਰੋੜ ਰੁਪਏ ਤੋਂ ਵੱਧ ਦਾ ਪਹਿਲਾ ਸਹਾਇਕ ਬਜਟ ਪੇਸ਼ ਕੀਤਾ

ਮੱਧ ਪ੍ਰਦੇਸ਼ ਸਰਕਾਰ ਨੇ 2356 ਕਰੋੜ ਰੁਪਏ ਤੋਂ ਵੱਧ ਦਾ ਪਹਿਲਾ ਸਹਾਇਕ ਬਜਟ ਪੇਸ਼ ਕੀਤਾ

ਆਪ੍ਰੇਸ਼ਨ ਸਿੰਦੂਰ ਬਹਿਸ: ਰਾਹੁਲ ਗਾਂਧੀ ਨੇ ਰਾਜਨੀਤਿਕ ਇੱਛਾ ਸ਼ਕਤੀ ਨੂੰ ਲੈ ਕੇ ਸਰਕਾਰ 'ਤੇ ਹਮਲਾ ਕੀਤਾ

ਆਪ੍ਰੇਸ਼ਨ ਸਿੰਦੂਰ ਬਹਿਸ: ਰਾਹੁਲ ਗਾਂਧੀ ਨੇ ਰਾਜਨੀਤਿਕ ਇੱਛਾ ਸ਼ਕਤੀ ਨੂੰ ਲੈ ਕੇ ਸਰਕਾਰ 'ਤੇ ਹਮਲਾ ਕੀਤਾ

ਗੁਜਰਾਤ: 'ਆਪ' 1 ਅਗਸਤ ਤੋਂ ਰਾਜਵਿਆਪੀ ਆਊਟਰੀਚ ਮੁਹਿੰਮ ਸ਼ੁਰੂ ਕਰੇਗੀ

ਗੁਜਰਾਤ: 'ਆਪ' 1 ਅਗਸਤ ਤੋਂ ਰਾਜਵਿਆਪੀ ਆਊਟਰੀਚ ਮੁਹਿੰਮ ਸ਼ੁਰੂ ਕਰੇਗੀ

ਐੱਚ.ਐੱਮ. ਸ਼ਾਹ ਦੇ ਅਧੀਨ ਪਹਿਲਗਾਮ ਅੱਤਵਾਦੀ ਹਮਲਾ ਹੋਇਆ, ਪਰ ਜਵਾਬਦੇਹੀ ਕਿੱਥੇ ਹੈ: ਪ੍ਰਿਯੰਕਾ ਗਾਂਧੀ

ਐੱਚ.ਐੱਮ. ਸ਼ਾਹ ਦੇ ਅਧੀਨ ਪਹਿਲਗਾਮ ਅੱਤਵਾਦੀ ਹਮਲਾ ਹੋਇਆ, ਪਰ ਜਵਾਬਦੇਹੀ ਕਿੱਥੇ ਹੈ: ਪ੍ਰਿਯੰਕਾ ਗਾਂਧੀ

ਕਵਿਤਾ 42 ਪ੍ਰਤੀਸ਼ਤ ਬੀਸੀ ਰਾਖਵੇਂਕਰਨ ਲਈ 72 ਘੰਟੇ ਦੀ ਭੁੱਖ ਹੜਤਾਲ 'ਤੇ ਬੈਠੇਗੀ

ਕਵਿਤਾ 42 ਪ੍ਰਤੀਸ਼ਤ ਬੀਸੀ ਰਾਖਵੇਂਕਰਨ ਲਈ 72 ਘੰਟੇ ਦੀ ਭੁੱਖ ਹੜਤਾਲ 'ਤੇ ਬੈਠੇਗੀ

ਭਾਰਤ ਨੂੰ ਇਹ ਜਾਣਨ ਦਾ ਹੱਕ ਹੈ ਕਿ ਖੁਫੀਆ ਅਸਫਲਤਾਵਾਂ ਪਿੱਛੇ ਕੌਣ ਹੈ, ਅਖਿਲੇਸ਼ ਯਾਦਵ ਨੇ ਕਿਹਾ

ਭਾਰਤ ਨੂੰ ਇਹ ਜਾਣਨ ਦਾ ਹੱਕ ਹੈ ਕਿ ਖੁਫੀਆ ਅਸਫਲਤਾਵਾਂ ਪਿੱਛੇ ਕੌਣ ਹੈ, ਅਖਿਲੇਸ਼ ਯਾਦਵ ਨੇ ਕਿਹਾ