Wednesday, May 14, 2025  

ਪੰਜਾਬ

18 ਮਈ ਨੂੰ ਸਵੇਰੇ 6:00 ਵਜੇ ਸਰਹਿੰਦ ਦੇ ਰੋਟਰੀ ਕਲੱਬ ਤੋਂ ਸ਼ੁਰੂ ਹੋਵੇਗੀ ਨਸ਼ਾ ਵਿਰੋਧੀ ਜਾਗਰੂਕਤਾ ਮੈਰਾਥਨ 

May 14, 2025
 
ਸ੍ਰੀ ਫ਼ਤਹਿਗੜ੍ਹ ਸਾਹਿਬ/14 ਮਈ:
(ਰਵਿੰਦਰ ਸਿੰਘ ਢੀਂਡਸਾ)
 
ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਵਧਾਉਣ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਡ ਨੇ “” ਨਸ਼ਾ ਵਿਰੋਧੀ ਜਾਗਰੂਕਤਾ ਮੈਰਾਥਨ ਲਈ ਅਧਿਕਾਰਿਕ ਟੀ-ਸ਼ਰਟ ਦਾ ਉਦਘਾਟਨ ਕੀਤਾ। ਇਹ ਮੈਰਾਥਨ ਰੋਟਰੀ ਕਲੱਬ ਸਰਹਿੰਦ ਅਤੇ ਜ਼ਿਲ੍ਹਾ ਪ੍ਰਸ਼ਾਸਨ ਫਤਿਹਗੜ੍ਹ ਸਾਹਿਬ ਵੱਲੋਂ ਮਿਲ ਕੇ ਕਰਵਾਈ ਜਾ ਰਹੀ ਹੈ।ਇਹ ਟੀ-ਸ਼ਰਟ ਨਸ਼ਿਆਂ ਖਿਲਾਫ ਲੜਾਈ ਦਾ ਪ੍ਰਤੀਕ ਹੈ ਅਤੇ ਇੱਕ ਸਿਹਤਮੰਦ, ਨਸ਼ਾ-ਮੁਕਤ ਸਮਾਜ ਵੱਲ ਸੱਦਾ ਹੈ।ਡਾ. ਥਿੰਦ ਨੇ ਇਸ ਪਹਿਲ ਦੀ ਪ੍ਰਸੰਸਾ ਕਰਦੇ ਹੋਏ ਆਖਿਆ ਕਿ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਅਜਿਹੀਆਂ ਸਕਾਰਾਤਮਕ ਸਰਗਰਮੀਆਂ ਰਾਹੀਂ ਜੁੜਨ ਲਈ ਉਤਸ਼ਾਹਤ ਕਰਨਾ ਅਤਿ ਜ਼ਰੂਰੀ ਹੈ ਤਾਂ ਜੋ ਨਸ਼ਿਆਂ ਵਿਰੁੱਧ ਸੰਦੇਸ਼ ਦਿੱਤਾ ਜਾ ਸਕੇ।ਮੈਰਾਥਨ ਸੰਬੰਧੀ ਦਿੱਤੀ ਗਈ ਜਾਣਕਾਰੀ ਮੁਤਾਬਕ, “ਰਨ ਫੋਰ ਲਾਈਫ” ਨਸ਼ਾ ਵਿਰੋਧੀ ਮੈਰਾਥਨ 18 ਮਈ 2025 ਨੂੰ ਸਵੇਰੇ 6:00 ਵਜੇ ਰੋਟਰੀ ਕਲੱਬ, ਆਮ ਖਾਸ ਬਾਗ, ਸਰਹਿੰਦ ਤੋਂ ਸ਼ੁਰੂ ਹੋਵੇਗੀ। ਜਿਸ ਵਿੱਚ ਜ਼ਿਲ੍ਹੇ ਭਰ ਤੋਂ ਨਾਗਰਿਕਾਂ, ਨੌਜਵਾਨਾਂ ਅਤੇ ਸਮਾਜਿਕ ਸੰਸਥਾਵਾਂ ਦੀ ਭਾਗੀਦਾਰੀ ਰਹੇਗੀ।ਜ਼ਿਲ੍ਹਾ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਦੀ ਪਹਿਲੀ ਨਾਗਰਿਕ ਹੋਣ ਦੇ ਨਾਤੇ ਡਾ. ਸੋਨਾ ਥਿੰਦ ਨੇ ਮੈਰਾਥਨ ਵਿੱਚ ਹਿੱਸਾ ਲੈਣ ਲਈ ਪਹਿਲਾ ਰਜਿਸਟ੍ਰੇਸ਼ਨ ਫਾਰਮ ਭਰਿਆ।ਇਸ ਮੈਰਾਥਨ ਨੂੰ ਸਹਿਯੋਗ ਦੇਣ ਵਾਲਿਆਂ ਵਿੱਚ ਬਾਬੂ ਜਗਦੀਸ਼ ਜਵੇਲਰਜ਼,ਮਾਧਵ ਕੇਆਰਜੀ ਗਰੁੱਪ,ਬੀ ਟਾਊਨ ਬਿਲਡਰਜ਼ ਅਤੇ ਮਾਈਂਡ ਕੇਅਰ ਹਸਪਤਾਲ ਦੇ ਨਾਮ ਸ਼ਾਮਲ ਹਨ ।ਡਾ. ਹਿਤੇਂਦਰ ਸੂਰੀ, ਪ੍ਰਧਾਨ, ਰੋਟਰੀ ਕਲੱਬ ਸਰਹਿੰਦ; ਰੋਟੇਰੀਅਨ ਵੀਨਿਤ ਸ਼ਰਮਾ, ਸਕੱਤਰ; ਰੋਟੇਰੀਅਨ ਸੁਨੀਲ ਬੈਕਟਰ, ਖ਼ਜ਼ਾਨਚੀ ਅਤੇ ਰੋਟੇਰੀਅਨ ਸਤਪਾਲ ਗਰਗ, ਪ੍ਰਾਜੈਕਟ ਇੰਚਾਰਜ ਨੇ ਡਾ. ਸੋਨਾ ਥਿੰਦ ਅਤੇ ਸਾਰੇ ਸਪਾਂਸਰਾਂ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਇਸ ਦੌੜ ਵਿੱਚ ਸ਼ਾਮਲ ਹੋਣ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਅਸੀਂ ਆਮ ਜਨਤਾ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਭ੍ਰਿਸ਼ਟ ਅਧਿਕਾਰੀਆਂ ਨੂੰ ਨੱਥ ਪਾਈ: ਮੁੱਖ ਮੰਤਰੀ

ਅਸੀਂ ਆਮ ਜਨਤਾ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਭ੍ਰਿਸ਼ਟ ਅਧਿਕਾਰੀਆਂ ਨੂੰ ਨੱਥ ਪਾਈ: ਮੁੱਖ ਮੰਤਰੀ

ਆਪ ਸਰਕਾਰ ਦੇ ਯਤਨਾਂ ਸਦਕਾ ਲੁਧਿਆਣਾ ਵਿੱਚ ਵਿਕਾਸ ਨੇ ਫੜੀ ਰਫ਼ਤਾਰ-ਮੁੱਖ ਮੰਤਰੀ ਮਾਨ ਨੇ 13 ਕਰੋੜ ਰੁਪਏ ਦੇ ਵੱਡੇ ਸ਼ਹਿਰੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

ਆਪ ਸਰਕਾਰ ਦੇ ਯਤਨਾਂ ਸਦਕਾ ਲੁਧਿਆਣਾ ਵਿੱਚ ਵਿਕਾਸ ਨੇ ਫੜੀ ਰਫ਼ਤਾਰ-ਮੁੱਖ ਮੰਤਰੀ ਮਾਨ ਨੇ 13 ਕਰੋੜ ਰੁਪਏ ਦੇ ਵੱਡੇ ਸ਼ਹਿਰੀ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ

ਪਾਣੀਆਂ ਦੇ ਮਸਲੇ ’ਤੇ ਹਾਈ ਕੋਰਟ ਦਾ ਫੈਸਲਾ ਸੂਬੇ ਲਈ ਨੈਤਿਕ ਜਿੱਤ-ਮੁੱਖ ਮੰਤਰੀ

ਪਾਣੀਆਂ ਦੇ ਮਸਲੇ ’ਤੇ ਹਾਈ ਕੋਰਟ ਦਾ ਫੈਸਲਾ ਸੂਬੇ ਲਈ ਨੈਤਿਕ ਜਿੱਤ-ਮੁੱਖ ਮੰਤਰੀ

315ਵੇਂ ਸਰਹਿੰਦ ਫਤਿਹ ਦਿਵਸ 'ਤੇ ਫਤਿਹ ਮਾਰਚ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਆਰੰਭ ਹੋ ਕੇ ਚੱਪੜਚਿੜੀ ਹੁੰਦਾ ਹੋਇਆ ਸਰਹਿੰਦ ਪਹੁੰਚਿਆ 

315ਵੇਂ ਸਰਹਿੰਦ ਫਤਿਹ ਦਿਵਸ 'ਤੇ ਫਤਿਹ ਮਾਰਚ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਆਰੰਭ ਹੋ ਕੇ ਚੱਪੜਚਿੜੀ ਹੁੰਦਾ ਹੋਇਆ ਸਰਹਿੰਦ ਪਹੁੰਚਿਆ 

ਦੇਸ਼ ਭਗਤ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਦੇਸ਼ ਭਗਤ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਬੋਰਡ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ

ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਸਿਵਲ ਸਰਜਨ ਡਾ.ਦਵਿੰਦਰਜੀਤ ਕੌਰ ਨੂੰ ਕੀਤਾ ਸਨਮਾਨਿਤ

ਸਿਹਤ ਮੰਤਰੀ ਡਾ.ਬਲਬੀਰ ਸਿੰਘ ਨੇ ਸਿਵਲ ਸਰਜਨ ਡਾ.ਦਵਿੰਦਰਜੀਤ ਕੌਰ ਨੂੰ ਕੀਤਾ ਸਨਮਾਨਿਤ

ਨਕਲੀ ਸ਼ਰਾਬ ਬਣਾਉਣ ਲਈ ਪਟਿਆਲਾ ਪੁਲਿਸ ਤੇ ਆਬਕਾਰੀ ਵਿਭਾਗ ਵੱਲੋਂ 600 ਲੀਟਰ ਮੀਥਾਨੌਲ ਕੈਮੀਕਲ ਜ਼ਬਤ

ਨਕਲੀ ਸ਼ਰਾਬ ਬਣਾਉਣ ਲਈ ਪਟਿਆਲਾ ਪੁਲਿਸ ਤੇ ਆਬਕਾਰੀ ਵਿਭਾਗ ਵੱਲੋਂ 600 ਲੀਟਰ ਮੀਥਾਨੌਲ ਕੈਮੀਕਲ ਜ਼ਬਤ

ਮੁੱਖ ਮੰਤਰੀ ਨੇ ਡਰੋਨ ਹਮਲੇ ਦੀ ਪੀੜਤ ਸੁਖਵਿੰਦਰ ਕੌਰ ਦੀ ਮੌਤ 'ਤੇ ਦੁੱਖ ਪ੍ਰਗਟਾਇਆ

ਮੁੱਖ ਮੰਤਰੀ ਨੇ ਡਰੋਨ ਹਮਲੇ ਦੀ ਪੀੜਤ ਸੁਖਵਿੰਦਰ ਕੌਰ ਦੀ ਮੌਤ 'ਤੇ ਦੁੱਖ ਪ੍ਰਗਟਾਇਆ

ਮੁੱਖ ਮੰਤਰੀ ਭਗਵੰਤ ਮਾਨ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਲਈ 10 ਲੱਖ ਰੁਪਏ ਦੇ ਮੁਆਵਜ਼ੇ ਦਾ ਕੀਤਾ ਐਲਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਹਰੇਕ ਮ੍ਰਿਤਕ ਦੇ ਪਰਿਵਾਰ ਲਈ 10 ਲੱਖ ਰੁਪਏ ਦੇ ਮੁਆਵਜ਼ੇ ਦਾ ਕੀਤਾ ਐਲਾਨ

ਬਠਿੰਡਾ ਤੋਂ ਬਾਅਦ ਮੋਗਾ ਵਿਖੇ ਸੀਵਰ ਮੈਨ ਦੀ ਗੈਸ ਚੜ੍ਹਨ ਨਾਲ ਹੋਈ ਮੌਤ

ਬਠਿੰਡਾ ਤੋਂ ਬਾਅਦ ਮੋਗਾ ਵਿਖੇ ਸੀਵਰ ਮੈਨ ਦੀ ਗੈਸ ਚੜ੍ਹਨ ਨਾਲ ਹੋਈ ਮੌਤ