Friday, October 24, 2025  

ਪੰਜਾਬ

ਮੁੱਢਲਾ ਸਿਹਤ ਕੇਂਦਰ ਰਮਦਾਸ ਵਿਖੇ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਗਿਆ

May 17, 2025

ਗੱਗੋਮਾਹਲ/ਰਮਦਾਸ 17 ਮਈ (ਡਾ. ਸਵਿੰਦਰ ਸਿੰਘ, ਡਾ. ਸੁਰਿੰਦਰਪਾਲ ਵਿੱਕੀ)

ਸਿਵਲ ਸਰਜਨ ਅੰਮ੍ਰਿਤਸਰ ਡਾ. ਕਿਰਨਦੀਪ ਕੌਰ ਅਤੇ ਜਿਲ੍ਹਾ ਐਡੀਮੋਲੋਜਿਸਟ ਡਾ. ਹਰਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਢਲਾ ਸਿਹਤ ਕੇਂਦਰ ਰਮਦਾਸ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ. ਰਾਮ ਸਿੰਘ ਦੀ ਅਗਵਾਈ ਹੇਠ ਡੇਂਗੂ ਦਿਵਸ ਮਨਾਇਆ ਗਿਆ। ਇਸ ਸਮੇ ਹਸਪਤਾਲ ‘ਚ ਆਏ ਮੀਰਜਾਂ ਅਤੇ ਸਮੂਹ ਹਸਪਤਾਲ ਦੇ ਸਟਾਫ ਨੂੰ ਡੇਂਗੂ ਸਬੰਧੀ ਜਾਗਰੂਕ ਕਰਦੇ ਹੋਏ ਡਾ. ਰਾਮ ਸਿੰਘ ਨੇ ਕਿਹਾ ਕਿ ਡੇਂਗੂ ਬੁਖਾਰ ਏਡੀਜ ਅਜੇਪਟੀ ਨਾਮਕ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਇਸ ਮੱਛਰ ਦੇ ਕੱਟਣ ਨਾਲ ਤੇਜ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ‘ਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਆਦਿ ਡੇਂਗੂ ਬੁਖਾਰ ਦੇ ਮੁੱਖ ਲੱਛਣ ਹਨ । ਉਹਨਾ ਕਿਹਾ ਕਿ ਇਸ ਮੱਛਰ ਦੇ ਪੈਦਾ ਹੋਣ ਨੂੰ ਰੋਕਣ ਲਈ ਸਾਨੂੰ ਕੂਲਰਾਂ, ਗਮਲਿਆਂ ‘ਚ ਖੜੇ ਪਾਣੀ ਨੂੰ ਹਫਤੇ ਵਿੱਚ ਇੱਕ ਵਾਰ ਜਰੂਰ ਸਾਫ ਕਰਨਾ ਚਾਹੀਦਾ ਹੈ, ਪੂਰੇ ਕੱਪੜੇ ਪਹਿਨ ਕੇ ਸੌਣਾ ਚਾਹੀਦਾ ਹੈ, ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਛੱਤਾਂ ਤੇ ਰੱਖੀਆਂ ਪਾਣੀ ਵਾਲੀਆ ਟੈਂਕੀਆਂ ਦੇ ਢੱਕਣਾ ਨੂੰ ਚੰਗੀ ਤਰ੍ਹਾ ਬੰਦ ਕਰਨਾ ਚਾਹੀਦਾ ਹੈ, ਟੁੱਟੇ ਬਰਤਨ, ਟਾਇਰਾਂ ਨੂੰ ਖੁੱਲ੍ਹੇ ਵਿੱਚ ਨਹੀ ਸੁੱਟਣਾ ਚਾਹੀਦਾ ਤੇ ਤਰਲ ਪਦਾਰਥਾਂ ਦੀ ਵਧੇਰੇ ਵਰਤੋ ਕਰਨੀ ਚਾਹੀਦੀ ਹੈ ।ਡਾ. ਰਾਮ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਨੂੰ ਡੇਂਗੂ ਬੁਖਾਰ ਹੋ ਜਾਂਦਾ ਹੈ ਤਾਂ ਸਰਕਾਰੀ ਹਸਪਤਾਲ ਨਾਲ ਸੰਪਰਕ ਕਰਨਾਂ ਚਾਹੀਦਾ ਹੈ ਤੇ ਡੇਂਗੂ ਬੁਖਾਰ ਦਾ ਇਲਾਜ ਤੇ ਟੈਸਟ ਸਰਕਾਰੀ ਹਸਪਤਾਲਾਂ ਅੰਦਰ ਬਿਲਕੁੱਲ ਮੁਫਤ ਕੀਤਾ ਜਾਂਦਾ ਹੈ ,ਸਿਹਤ ਵਿਭਾਗ ਦੀਆ ਮਲਟੀਪਰਪਜ ਕੇਡਰ ਦੀਆਂ ਟੀਮਾਂ ਘਰ ਘਰ ਜਾ ਕੇ ਟੂਰ ਕਰਦੀਆਂ ਹਨ ਤੇ ਹਰ ਸ਼ੁਕਰਵਾਰ ਨੂੰ ਡਰਾਈ ਡੇਅ ਵਜੋ ਮਨਾਉਦੀਆਂ ਹਨ ਤਾਂ ਜੋ ਡੇਂਗੂ ਦੀ ਪੈਦਾਇਸ਼ ਨੂੰ ਨਸ਼ਟ ਕੀਤਾ ਜਾ ਸਕੇ ।ਇਸ ਮੌਕੇ ਡਾ. ਪਰਮਬੀਰ ਸੋਨੀ, ਡਾ. ਸੌਰਭ ਕਪਿਲ, ਡਾ. ਬਲਜੀਤ ਸਿੰਘ, ਬਲਾਕ ਐਜੂਕੇਟਰ ਜਗਦੀਪ ਸਿੰਘ ਜੌਹਲ, ਐਸ.ਐਮ.ਆਈ ਸੁਖਦੇਵ ਮਸੀਹ, ਹੈਲਥ ਇੰਸ: ਹਰਦੀਪ ਸਿੰਘ, ਸਰਬਜੀਤ ਸਿੰਘ, ਹਰਵਿੰਦਰ ਸਿੰਘ, ਹਰਪਾਲ ਸਿੰਘ, ਸੰਤੋਖ ਸਿੰਘ, ਪਰਮਬੀਰ ਸਿੰਘ ਤੋ ਇਲਾਵਾ ਮਲਟੀਪਰਪਜ ਹੈਲਥ ਵਰਕਰ ਪ੍ਰਭਜੀਤ ਸਿੰਘ, ਗੁਰਜੀਤ ਕੌਰ, ਮਨਿੰਦਰ ਸਿੰਘ, ਕਮਲਜੀਤ ਕੌਰ, ਕਰਨ ਤੇ ਆਸ਼ਾ ਵਰਕਰ ਵੀ ਹਾਜਰ ਸਨ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਸ਼ਰਧਾ ਨਾਲ ਮਨਾਇਆ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਸ਼ਰਧਾ ਨਾਲ ਮਨਾਇਆ

ਪੰਜਾਬ ਵਿੱਚ ਨਿਸ਼ਾਨਾ ਬਣਾ ਕੇ ਗੋਲੀਬਾਰੀ ਕਰਨ ਦੇ ਦੋਸ਼ ਵਿੱਚ ਵਿਅਕਤੀ-ਪੁੱਤਰ ਦੀ ਜੋੜੀ ਨੂੰ ਗ੍ਰਿਫ਼ਤਾਰ

ਪੰਜਾਬ ਵਿੱਚ ਨਿਸ਼ਾਨਾ ਬਣਾ ਕੇ ਗੋਲੀਬਾਰੀ ਕਰਨ ਦੇ ਦੋਸ਼ ਵਿੱਚ ਵਿਅਕਤੀ-ਪੁੱਤਰ ਦੀ ਜੋੜੀ ਨੂੰ ਗ੍ਰਿਫ਼ਤਾਰ

ਰਾਣਾ ਹਸਪਤਾਲ, ਸਰਹਿੰਦ 'ਚ ਮਾਤਾ ਲਕਸ਼ਮੀ ਦੇ ਜਨਮ ਨਾਲ ਮਨਾਈ ਗਈ ਦਿਵਾਲੀ ਦੀ ਖੁਸ਼ੀ

ਰਾਣਾ ਹਸਪਤਾਲ, ਸਰਹਿੰਦ 'ਚ ਮਾਤਾ ਲਕਸ਼ਮੀ ਦੇ ਜਨਮ ਨਾਲ ਮਨਾਈ ਗਈ ਦਿਵਾਲੀ ਦੀ ਖੁਸ਼ੀ

पंजाब में दो आतंकी गिरफ्तार, रॉकेट से चलने वाला ग्रेनेड बरामद

पंजाब में दो आतंकी गिरफ्तार, रॉकेट से चलने वाला ग्रेनेड बरामद

ਪੰਜਾਬ ਵਿੱਚ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ; ਰਾਕੇਟ ਨਾਲ ਚੱਲਣ ਵਾਲਾ ਗ੍ਰਨੇਡ ਜ਼ਬਤ

ਪੰਜਾਬ ਵਿੱਚ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ; ਰਾਕੇਟ ਨਾਲ ਚੱਲਣ ਵਾਲਾ ਗ੍ਰਨੇਡ ਜ਼ਬਤ

ਬੰਦੀ ਛੋੜ ਦਿਵਸ 'ਤੇ ਸ਼ਰਧਾਲੂਆਂ ਦੀ ਭੀੜ

ਬੰਦੀ ਛੋੜ ਦਿਵਸ 'ਤੇ ਸ਼ਰਧਾਲੂਆਂ ਦੀ ਭੀੜ

ਅੰਮ੍ਰਿਤਸਰ ਵਿੱਚ ਹੜ੍ਹਾਂ ਦੇ ਪਾਣੀ ਨੂੰ ਖੇਤਾਂ ਵਿੱਚੋਂ ਕੱਢਣ ਲਈ ਡੀ-ਵਾਟਰਿੰਗ ਸਹੂਲਤ ਸ਼ੁਰੂ

ਅੰਮ੍ਰਿਤਸਰ ਵਿੱਚ ਹੜ੍ਹਾਂ ਦੇ ਪਾਣੀ ਨੂੰ ਖੇਤਾਂ ਵਿੱਚੋਂ ਕੱਢਣ ਲਈ ਡੀ-ਵਾਟਰਿੰਗ ਸਹੂਲਤ ਸ਼ੁਰੂ

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵੱਲੋਂ ਕਰਵਾਈ ਗਈ ਐਲੂਮਨੀ ਮੀਟ 2025

ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵੱਲੋਂ ਕਰਵਾਈ ਗਈ ਐਲੂਮਨੀ ਮੀਟ 2025

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ

ਅੰਮ੍ਰਿਤਸਰ-ਸਹਰਸਾ ਗਰੀਬ ਰਥ ਐਕਸਪ੍ਰੈਸ ਕੋਚ ਵਿੱਚ ਅੱਗ ਲੱਗ ਗਈ, ਕੋਈ ਜਾਨੀ ਨੁਕਸਾਨ ਨਹੀਂ ਹੋਇਆ

ਅੰਮ੍ਰਿਤਸਰ-ਸਹਰਸਾ ਗਰੀਬ ਰਥ ਐਕਸਪ੍ਰੈਸ ਕੋਚ ਵਿੱਚ ਅੱਗ ਲੱਗ ਗਈ, ਕੋਈ ਜਾਨੀ ਨੁਕਸਾਨ ਨਹੀਂ ਹੋਇਆ