Wednesday, July 30, 2025  

ਰਾਜਨੀਤੀ

ਏਸ਼ੀਅਨ ਲੀਡਰਸ਼ਿਪ ਕਾਨਫਰੰਸ 2025 ਵਿੱਚ ਸ਼ਾਮਲ ਹੋਣਗੇ ਸੰਸਦ ਮੈਂਬਰ ਰਾਘਵ ਚੱਢਾ, ਰਿਸ਼ੀ ਸੁਨਕ ਅਤੇ ਮਾਈਕ ਪੋਂਪੀਓ ਵਰਗੇ ਦਿੱਗਜਾਂ ਨਾਲ ਸਾਂਝਾ ਕਰਨਗੇ ਸਟੇਜ

May 19, 2025

ਨਵੀਂ ਦਿੱਲੀ/ਸਿਓਲ 19 ਮਈ, 2025

ਸੰਸਦ ਮੈਂਬਰ ਰਾਘਵ ਚੱਢਾ ਨੂੰ ਏਸ਼ੀਆ ਦੇ ਵੱਕਾਰੀ ਏਸ਼ੀਅਨ ਲੀਡਰਸ਼ਿਪ ਕਾਨਫਰੰਸ (ALC 2025) ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ। "ਪੂਰਬ ਦੇ ਦਾਵੋਸ" ਨਾਂ ਤੋਂ ਮਸ਼ਹੂਰ ਇਹ ਕਾਨਫਰੰਸ 21-22 ਮਈ, 2025 ਨੂੰ ਦੱਖਣੀ ਕੋਰੀਆ ਦੇ ਸਿਓਲ ਵਿੱਚ ਹੋਵੇਗੀ। ਇਸ ਕਾਨਫਰੰਸ ਵਿੱਚ ਸੰਸਦ ਮੈਂਬਰ ਰਾਘਵ ਚੱਢਾ ਨੂੰ ਮੁੱਖ ਬੁਲਾਰੇ ਵਜੋਂ ਸੱਦਾ ਦਿੱਤਾ ਗਿਆ ਹੈ। ਜਿੱਥੇ ਉਹ ਆਪਣੀ ਸ਼ਾਨਦਾਰ ਨੀਤੀਗਤ ਸਮਝ, ਨੌਜਵਾਨ ਉਤਸ਼ਾਹ ਅਤੇ ਸ਼ਾਸਨ ਵਿੱਚ ਨਵੀਨਤਾ ਦੇ ਨਾਲ-ਨਾਲ ਦੁਨੀਆ ਨੂੰ ਭਾਰਤ ਦੀ ਤਾਕਤ ਅਤੇ ਦ੍ਰਿਸ਼ਟੀਕੋਣ ਦਾ ਪ੍ਰਦਰਸ਼ਨ ਕਰਨਗੇ। ਇਸ ਵਿਸ਼ਵ-ਪ੍ਰਸਿੱਧ ਏਸ਼ੀਅਨ ਲੀਡਰਸ਼ਿਪ ਕਾਨਫਰੰਸ ਵਿੱਚ ਦੁਨੀਆ ਦੇ ਬਹੁਤ ਸਾਰੇ ਪ੍ਰਮੁੱਖ ਨੇਤਾ ਸ਼ਾਮਲ ਹੁੰਦੇ ਹਨ, ਜੋ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲਾਂ ਬਾਰੇ ਚਰਚਾ ਕਰਦੇ ਹਨ।

ਓਬਾਮਾ, ਬੁਸ਼ ਅਤੇ ਬੋਰਿਸ ਜੌਨਸਨ ਬਣ ਚੁੱਕੇ ਹਨ ਹਿੱਸਾ

ਚੋਸੁਨ ਮੀਡੀਆ ਅਤੇ ਸੈਂਟਰ ਫਾਰ ਏਸ਼ੀਆ ਲੀਡਰਸ਼ਿਪ ਦੇ ਸਹਿਯੋਗ ਨਾਲ ਆਯੋਜਿਤ, ਅੰਤਰਰਾਸ਼ਟਰੀ ਸਮਾਗਮਾਂ ਲਈ ਏਸ਼ੀਆ ਦਾ ਸਭ ਤੋਂ ਵੱਡਾ ਪਲੇਟਫਾਰਮ, ਵੱਕਾਰੀ ਏਸ਼ੀਅਨ ਲੀਡਰਸ਼ਿਪ ਕਾਨਫਰੰਸ ਵਿੱਚ 320 ਤੋਂ ਵੱਧ ਵਿਸ਼ਵਵਿਆਪੀ ਨੇਤਾ ਅਤੇ ਰਾਜਨੀਤੀ, ਕਾਰੋਬਾਰ, ਅਕਾਦਮਿਕ ਅਤੇ ਸਮਾਜ ਦੇ 2,500 ਤੋਂ ਜਿਆਦਾ ਲੋਕ ਸ਼ਾਮਲ ਹੋਣਗੇ। ਇਸ ਕਾਨਫਰੰਸ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਤੋਂ ਪਹਿਲਾਂ, ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਜਾਰਜ ਡਬਲਯੂ. ਬੁਸ਼, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ, ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਡੇਵਿਡ ਕੈਮਰਨ, ਨੈੱਟਫਲਿਕਸ ਦੇ ਸੀਈਓ ਰੀਡ ਹੇਸਟਿੰਗਜ਼ ਅਤੇ ਬਲੈਕਸਟੋਨ ਦੇ ਸੀਈਓ ਸਟੀਵ ਸ਼ਵਾਰਜ਼ਮੈਨ ਵਰਗੇ ਲੋਕ ਇਸ ਕਾਨਫਰੰਸ ਨੂੰ ਸੰਬੋਧਨ ਕਰ ਚੁੱਕੇ ਹਨ।

ਇਸ ਵਾਰ ਰਿਸ਼ੀ ਸੁਨਕ, ਮਾਈਕ ਪੋਂਪੀਓ ਹੋਣਗੇ ਸ਼ਾਮਲ

ਇਸ ਵਾਰ, ਸੰਸਦ ਮੈਂਬਰ ਰਾਘਵ ਚੱਢਾ ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਏਸ਼ੀਆ ਫਾਊਂਡੇਸ਼ਨ ਦੇ ਪ੍ਰਧਾਨ ਲੌਰੇਲ ਈ. ਮਿਲਰ, ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ, ਮਿਲਕਨ ਇੰਸਟੀਚਿਊਟ ਦੀ ਉਪ ਪ੍ਰਧਾਨ ਲੌਰਾ ਲੇਸੀ, ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ,ਰੈਂਡ ਦੇ ਆਰਥਿਕ ਰਣਨੀਤੀ ਯੂਨਿਟ ਦੇ ਡਾਇਰੈਕਟਰ ਡੈਨੀਅਲ ਏਜਲ, ਹਾਰਵਰਡ ਸੈਂਟਰ ਫਾਰ ਪਬਲਿਕ ਲੀਡਰਸ਼ਿਪ ਦੇ ਸੰਸਥਾਪਕ ਡੀਨ ਵਿਲੀਅਮਜ਼ ਅਤੇ ਕੈਨੇਡਾ ਇੰਟਰਨੈਸ਼ਨਲ ਸਾਇੰਟਿਫਿਕ ਐਕਸਚੇਂਜ ਪ੍ਰੋਗਰਾਮ ਡਾਇਰੈਕਟਰ ਸ਼ਾਵਨਾ ਨੋਵਾਕ ਵਰਗੇ ਵੱਡੇ ਨੇਤਾਵਾਂ ਨਾਲ ਸਟੇਜ ਸਾਂਝੀ ਕਰਨਗੇ।

ਖਾਸ ਗੱਲ ਇਹ ਹੈ ਕਿ ਇਸ ਵਾਰ ਏਸ਼ੀਅਨ ਲੀਡਰਸ਼ਿਪ ਕਾਨਫਰੰਸ (ALC 2025) ਦਾ ਥੀਮ ਵਿਸ਼ਾ "ਰਾਸ਼ਟਰਾਂ ਦਾ ਉਦੇ: ਵੱਡੀ ਤਰੱਕੀ ਦੀ ਰਾਹ" ਰੱਖਿਆ ਗਿਆ ਹੈ। ਜੋ ਕਿ ਦੱਖਣੀ ਕੋਰੀਆ ਦੀ ਆਜ਼ਾਦੀ ਦੀ 80ਵੀਂ ਵਰ੍ਹੇਗੰਢ ਅਤੇ ਕੋਰੀਆਈ ਯੁੱਧ ਦੀ 75ਵੀਂ ਵਰ੍ਹੇਗੰਢ ਦੇ ਮੌਕੇ 'ਤੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਵਾਰ ਇਸ ਸਮਾਗਮ ਵਿੱਚ, ਸਿਹਤ, ਜਲਵਾਯੂ ਅਤੇ ਭੂ-ਰਾਜਨੀਤਿਕ ਟਕਰਾਅ ਵਰਗੇ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ, ਤਾਂ ਜੋ ਉਨ੍ਹਾਂ ਨਾਲ ਨਜਿੱਠਣ ਦੇ ਤਰੀਕੇ ਲੱਭੇ ਜਾ ਸਕਣ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮੱਧ ਪ੍ਰਦੇਸ਼ ਸਰਕਾਰ ਨੇ 2356 ਕਰੋੜ ਰੁਪਏ ਤੋਂ ਵੱਧ ਦਾ ਪਹਿਲਾ ਸਹਾਇਕ ਬਜਟ ਪੇਸ਼ ਕੀਤਾ

ਮੱਧ ਪ੍ਰਦੇਸ਼ ਸਰਕਾਰ ਨੇ 2356 ਕਰੋੜ ਰੁਪਏ ਤੋਂ ਵੱਧ ਦਾ ਪਹਿਲਾ ਸਹਾਇਕ ਬਜਟ ਪੇਸ਼ ਕੀਤਾ

ਆਪ੍ਰੇਸ਼ਨ ਸਿੰਦੂਰ ਬਹਿਸ: ਰਾਹੁਲ ਗਾਂਧੀ ਨੇ ਰਾਜਨੀਤਿਕ ਇੱਛਾ ਸ਼ਕਤੀ ਨੂੰ ਲੈ ਕੇ ਸਰਕਾਰ 'ਤੇ ਹਮਲਾ ਕੀਤਾ

ਆਪ੍ਰੇਸ਼ਨ ਸਿੰਦੂਰ ਬਹਿਸ: ਰਾਹੁਲ ਗਾਂਧੀ ਨੇ ਰਾਜਨੀਤਿਕ ਇੱਛਾ ਸ਼ਕਤੀ ਨੂੰ ਲੈ ਕੇ ਸਰਕਾਰ 'ਤੇ ਹਮਲਾ ਕੀਤਾ

ਗੁਜਰਾਤ: 'ਆਪ' 1 ਅਗਸਤ ਤੋਂ ਰਾਜਵਿਆਪੀ ਆਊਟਰੀਚ ਮੁਹਿੰਮ ਸ਼ੁਰੂ ਕਰੇਗੀ

ਗੁਜਰਾਤ: 'ਆਪ' 1 ਅਗਸਤ ਤੋਂ ਰਾਜਵਿਆਪੀ ਆਊਟਰੀਚ ਮੁਹਿੰਮ ਸ਼ੁਰੂ ਕਰੇਗੀ

ਐੱਚ.ਐੱਮ. ਸ਼ਾਹ ਦੇ ਅਧੀਨ ਪਹਿਲਗਾਮ ਅੱਤਵਾਦੀ ਹਮਲਾ ਹੋਇਆ, ਪਰ ਜਵਾਬਦੇਹੀ ਕਿੱਥੇ ਹੈ: ਪ੍ਰਿਯੰਕਾ ਗਾਂਧੀ

ਐੱਚ.ਐੱਮ. ਸ਼ਾਹ ਦੇ ਅਧੀਨ ਪਹਿਲਗਾਮ ਅੱਤਵਾਦੀ ਹਮਲਾ ਹੋਇਆ, ਪਰ ਜਵਾਬਦੇਹੀ ਕਿੱਥੇ ਹੈ: ਪ੍ਰਿਯੰਕਾ ਗਾਂਧੀ

ਕਵਿਤਾ 42 ਪ੍ਰਤੀਸ਼ਤ ਬੀਸੀ ਰਾਖਵੇਂਕਰਨ ਲਈ 72 ਘੰਟੇ ਦੀ ਭੁੱਖ ਹੜਤਾਲ 'ਤੇ ਬੈਠੇਗੀ

ਕਵਿਤਾ 42 ਪ੍ਰਤੀਸ਼ਤ ਬੀਸੀ ਰਾਖਵੇਂਕਰਨ ਲਈ 72 ਘੰਟੇ ਦੀ ਭੁੱਖ ਹੜਤਾਲ 'ਤੇ ਬੈਠੇਗੀ

ਭਾਰਤ ਨੂੰ ਇਹ ਜਾਣਨ ਦਾ ਹੱਕ ਹੈ ਕਿ ਖੁਫੀਆ ਅਸਫਲਤਾਵਾਂ ਪਿੱਛੇ ਕੌਣ ਹੈ, ਅਖਿਲੇਸ਼ ਯਾਦਵ ਨੇ ਕਿਹਾ

ਭਾਰਤ ਨੂੰ ਇਹ ਜਾਣਨ ਦਾ ਹੱਕ ਹੈ ਕਿ ਖੁਫੀਆ ਅਸਫਲਤਾਵਾਂ ਪਿੱਛੇ ਕੌਣ ਹੈ, ਅਖਿਲੇਸ਼ ਯਾਦਵ ਨੇ ਕਿਹਾ

ਨਿਤੀਸ਼ ਕੈਬਨਿਟ ਨੇ ਜਨਤਕ ਭਲਾਈ ਲਈ 41 ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ

ਨਿਤੀਸ਼ ਕੈਬਨਿਟ ਨੇ ਜਨਤਕ ਭਲਾਈ ਲਈ 41 ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ 201 ਕੰਮਕਾਜੀ ਔਰਤਾਂ ਨੂੰ ਵਿਆਜ ਮੁਕਤ ਕਰਜ਼ਾ ਮਿਲਣ 'ਤੇ ਵਧਾਈ ਦਿੱਤੀ

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ 201 ਕੰਮਕਾਜੀ ਔਰਤਾਂ ਨੂੰ ਵਿਆਜ ਮੁਕਤ ਕਰਜ਼ਾ ਮਿਲਣ 'ਤੇ ਵਧਾਈ ਦਿੱਤੀ

ਮੂਨਕ ਨਹਿਰ ਉੱਤੇ ਐਲੀਵੇਟਿਡ ਕੋਰੀਡੋਰ ਟ੍ਰੈਫਿਕ ਭੀੜ ਨੂੰ ਘਟਾਉਣ ਲਈ: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ

ਮੂਨਕ ਨਹਿਰ ਉੱਤੇ ਐਲੀਵੇਟਿਡ ਕੋਰੀਡੋਰ ਟ੍ਰੈਫਿਕ ਭੀੜ ਨੂੰ ਘਟਾਉਣ ਲਈ: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ

ਜਗਦੀਪ ਧਨਖੜ ਦਾ ਅਸਤੀਫ਼ਾ ਸੰਵਿਧਾਨਕ ਝੂਠ ਵਜੋਂ ਛੁਪਿਆ ਇੱਕ ਰਾਜਨੀਤਿਕ ਨਿਕਾਸ: ਕਾਂਗਰਸ

ਜਗਦੀਪ ਧਨਖੜ ਦਾ ਅਸਤੀਫ਼ਾ ਸੰਵਿਧਾਨਕ ਝੂਠ ਵਜੋਂ ਛੁਪਿਆ ਇੱਕ ਰਾਜਨੀਤਿਕ ਨਿਕਾਸ: ਕਾਂਗਰਸ