ਸ੍ਰੀ ਫ਼ਤਹਿਗੜ੍ਹ ਸਾਹਿਬ/17 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਗੁਰੂ ਕ੍ਰਿਪਾ ਸੇਵਾ ਸੰਸਥਾਨ ਸਰਹਿੰਦ ਜੋ ਲੰਮੇ ਸਮੇਂ ਤੋਂ ਅੱਖਾਂ ਦਾਨ ਅਤੇ ਸਮਾਜ ਸੇਵਾ ਦੇ ਹੋਰ ਅਨੇਕਾਂ ਕਾਰਜਾਂ ਦੀ ਸੇਵਾ ਕਰ ਰਿਹਾ ਹੈ ਵੱਲੋਂ ਸਰਹਿੰਦ ਦੇ ਵਸਨੀਕ ਰਾਮ ਮੁਰਤੀ ਪੂਰੀ ਦੇ ਦੇਹਾਂਤ ਉਪਰੰਤ, ਉਨ੍ਹਾਂ ਦੇ ਪਰਿਵਾਰ ਨੂੰ ਪ੍ਰੇਰਿਤ ਕਰਕੇ ਉਨ੍ਹਾਂ ਦੀਆਂ ਅੱਖਾਂ ਦਾਨ ਕਰਵਾਈਆਂ ਗਈਆਂ ਜਿਸ ਨਾਲ ਦੋ ਲੋੜਵੰਦ ਲੋਕਾਂ ਨੂੰ ਰੌਸ਼ਨੀ ਮਿਲ ਸਕੇਗੀ।ਇਸ ਉਪਰਾਲੇ ਵਿੱਚ ਗੁਰੂ ਕ੍ਰਿਪਾ ਸੇਵਾ ਸੰਸਥਾਨ ਨੇ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੋਏ ਤੁਰੰਤ ਪੀ.ਜੀ.ਆਈ. ਚੰਡੀਗੜ੍ਹ ਦੀ ਡਾਕਟਰਾਂ ਦੀ ਟੀਮ ਨੂੰ ਮੌਕੇ ਤੇ ਬੁਲਾਇਆ, ਜਿਸ ਨਾਲ ਇਹ ਸੇਵਾ ਸਫਲਤਾਪੂਰਵਕ ਸੰਪੰਨ ਹੋ ਸਕੀ।ਇਸ ਮੌਕੇ ‘ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਰਮਨ ਪੂਰੀ (ਪਤਨੀ), ਵਿਪਨ ਪੂਰੀ (ਪੁੱਤਰ), ਮਾਨਿਕ ਪੂਰੀ (ਪੁੱਤਰ), ਕੁਮਾਰੀ ਅਕ੍ਰਿਤੀ ਪੂਰੀ (ਧੀ), ਰਾਜੇਸ਼ ਪੂਰੀ, ਹਰਿਸ਼ ਪੂਰੀ ਅਤੇ ਮਹੇਸ਼ ਪੂਰੀ ਵੀ ਮੌਜੂਦ ਸਨ।