Thursday, May 22, 2025  

ਕੌਮੀ

ਸੰਸਦ ਮੈਂਬਰ ਰਾਘਵ ਚੱਢਾ ਨੇ ਦੱਖਣੀ ਕੋਰੀਆ ਵਿੱਚ ਏਸ਼ੀਅਨ ਲੀਡਰਸ਼ਿਪ ਕਾਨਫ਼ਰੰਸ ਵਿੱਚ ਆਪ੍ਰੇਸ਼ਨ ਸਿੰਦੂਰ 'ਤੇ ਕੀਤੀ ਗੱਲ: ਕਿਹਾ- "ਭਾਰਤ ਹੁਣ ਅੱਤਵਾਦ ਨੂੰ ਬਰਦਾਸ਼ਤ ਨਹੀਂ ਕਰਦਾ, ਬਲਕਿ ਇੱਕ ਸਹੀ ਅਤੇ ਫੈਸਲਾਕੁੰਨ ਜਵਾਬ ਦਿੰਦਾ ਹੈ"

May 21, 2025

ਸਿਓਲ, ਦੱਖਣੀ ਕੋਰੀਆ, 21 ਮਈ, 2025।

ਸਿਓਲ ਵਿੱਚ ਆਯੋਜਿਤ ਵੱਕਾਰੀ ਏਸ਼ੀਅਨ ਲੀਡਰਸ਼ਿਪ ਕਾਨਫ਼ਰੰਸ 2025 ਵਿੱਚ ਆਪ੍ਰੇਸ਼ਨ ਸਿੰਦੂਰ 'ਤੇ ਬੋਲਦੇ ਹੋਏ, ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਭਾਰਤ ਹੁਣ ਸਿਰਫ਼ ਅੱਤਵਾਦੀ ਹਮਲਿਆਂ 'ਤੇ ਅਫ਼ਸੋਸ ਪ੍ਰਗਟ ਨਹੀਂ ਕਰਦਾ, ਸਗੋਂ ਹੁਣ ਸਟੀਕ ਅਤੇ ਫੈਸਲਾਕੁੰਨ ਫ਼ੌਜੀ ਕਾਰਵਾਈ ਨਾਲ ਵੀ ਜਵਾਬ ਦਿੰਦਾ ਹੈ, ਜਿਵੇਂ ਕਿ ਇਸਨੇ ਆਪ੍ਰੇਸ਼ਨ ਸਿੰਦੂਰ ਵਿੱਚ ਕੀਤਾ ਸੀ।

ਪਹਿਲਗਾਮ ਹਮਲੇ ਬਾਰੇ ਦੁਨੀਆ ਨੂੰ ਦੱਸਿਆ

ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਚੋਸੁਨ ਮੀਡੀਆ ਅਤੇ ਸੈਂਟਰ ਫ਼ਾਰ ਏਸ਼ੀਆ ਲੀਡਰਸ਼ਿਪ ਦੇ ਸਹਿਯੋਗ ਨਾਲ ਆਯੋਜਿਤ "ਪੂਰਬ ਦਾ ਦਾਵੋਸ" ਵਜੋਂ ਜਾਣੇ ਜਾਂਦੇ ਵੱਕਾਰੀ ਏਸ਼ੀਅਨ ਲੀਡਰਸ਼ਿਪ ਕਾਨਫ਼ਰੰਸ (ALC 2025) ਵਿੱਚ ਬੋਲਦਿਆਂ, ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ, "22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਨਿਰਦੋਸ਼ ਨਾਗਰਿਕਾਂ ਦੀ ਮੌਤ ਤੋਂ ਬਾਅਦ, ਭਾਰਤ ਨੇ 'ਆਪ੍ਰੇਸ਼ਨ ਸਿੰਦੂਰ' ਰਾਹੀਂ ਸਪੱਸ਼ਟ ਕਰ ਦਿੱਤਾ ਕਿ ਜੇਕਰ ਸਾਡੇ ਦੇਸ਼ ਦੀ ਸ਼ਾਂਤੀ ਨਾਲ ਛੇੜਛਾੜ ਕੀਤੀ ਜਾਂਦੀ ਹੈ, ਤਾਂ ਅਸੀਂ ਅੱਤਵਾਦੀ ਢਾਂਚੇ ਨੂੰ ਤਬਾਹ ਕਰ ਦੇਵਾਂਗੇ, ਭਾਵੇਂ ਉਹ ਦੇਸ਼ ਦੀਆਂ ਸਰਹੱਦਾਂ ਦੇ ਅੰਦਰ ਹੋਵੇ ਜਾਂ ਬਾਹਰ।"

ਪਾਕਿਸਤਾਨ ਨੂੰ ਦਿੱਤੀ ਸਖ਼ਤ ਚੇਤਾਵਨੀ

ਦੁਨੀਆ ਦੇ ਸਾਹਮਣੇ ਭਾਰਤ ਦੀ ਨਵੀਂ ਰਣਨੀਤੀ 'ਤੇ ਬੋਲਦਿਆਂ, ਸੰਸਦ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ 'ਆਪ੍ਰੇਸ਼ਨ ਸਿੰਦੂਰ' ਨੇ ਸਾਬਤ ਕਰ ਦਿੱਤਾ ਕਿ ਭਾਰਤ ਹੁਣ ਇੱਕ ਨਵੀਂ ਫ਼ੌਜੀ ਅਤੇ ਕੂਟਨੀਤਕ ਨੀਤੀ ਦੇ ਤਹਿਤ ਕੰਮ ਕਰ ਰਿਹਾ ਹੈ। ਰਾਘਵ ਚੱਢਾ ਨੇ ਜ਼ੋਰ ਦੇ ਕੇ ਕਿਹਾ ਕਿ "ਅਸੀਂ ਹੁਣ ਸਿਰਫ਼ ਅੱਤਵਾਦੀ ਹਮਲਿਆਂ 'ਤੇ ਪ੍ਰਤੀਕਿਰਿਆ ਨਹੀਂ ਦਿੰਦੇ; ਅਸੀਂ ਹੁਣ ਅੱਤਵਾਦ ਦੇ ਬੁਨਿਆਦੀ ਢਾਂਚੇ ਨੂੰ ਜੜ੍ਹੋਂ ਪੁੱਟ ਦਿੰਦੇ ਹਾਂ,"।

ਸੰਸਦ ਮੈਂਬਰ ਰਾਘਵ ਚੱਢਾ ਨੇ ਅੱਗੇ ਕਿਹਾ ਕਿ ਭਾਰਤ ਅਹਿੰਸਾ ਦੇ ਪੁਜਾਰੀ ਮਹਾਤਮਾ ਗਾਂਧੀ ਵੀ ਭਾਰਤ ਦੀ ਧਰਤੀ ਤੋਂ ਆਉਂਦੇ ਹਨ, ਪਰ ਨਾਲ ਹੀ ਇਹ ਉਹ ਧਰਤੀ (ਭਾਰਤ) ਹੈ ਜਿੱਥੇ ਭਗਤ ਸਿੰਘ ਅਤੇ ਸੁਭਾਸ਼ ਚੰਦਰ ਬੋਸ ਵਰਗੇ ਕ੍ਰਾਂਤੀਕਾਰੀ ਵੀ ਪੈਦਾ ਹੋਏ ਸਨ। ਉਨ੍ਹਾਂ ਕਿਹਾ, "ਅਸੀਂ ਸ਼ਾਂਤੀ ਵਿੱਚ ਵਿਸ਼ਵਾਸ ਰੱਖਦੇ ਹਾਂ, ਪਰ ਅੱਤਵਾਦ ਦਾ ਸਮਰਥਨ ਕਰਨ ਵਾਲਿਆਂ ਨੂੰ ਹੁਣ ਬਖ਼ਸ਼ਿਆ ਨਹੀਂ ਜਾਵੇਗਾ।"

ਵਿਸ਼ਵ ਪੱਧਰ 'ਤੇ ਭਾਰਤ ਦੀ ਇੱਕ ਨਵੀਂ ਤਸਵੀਰ ਕੀਤੀ ਪੇਸ਼ 

ਸਿਓਲ ਵਿੱਚ ਆਯੋਜਿਤ ਏਸ਼ੀਅਨ ਲੀਡਰਸ਼ਿਪ ਕਾਨਫ਼ਰੰਸ ਵਿੱਚ, ਰਾਘਵ ਚੱਢਾ ਨੇ ਭਾਰਤ ਦੀ ਤਸਵੀਰ ਨੂੰ ਇੱਕ ਨਿਰਣਾਇਕ, ਸਵੈ-ਨਿਰਭਰ ਅਤੇ ਰਣਨੀਤਕ ਤੌਰ 'ਤੇ ਮਜ਼ਬੂਤ ਰਾਸ਼ਟਰ ਵਜੋਂ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਨੇ ਪਾਕਿਸਤਾਨ ਵੱਲੋਂ ਸਪਾਂਸਰ ਕੀਤੇ ਅੱਤਵਾਦ ਵਿਰੁੱਧ ਵਿਸ਼ਵ ਮੰਚ 'ਤੇ ਏਕਤਾ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮੁਸੀਬਤ ਦੀ ਘੜੀ ਵਿੱਚ, ਭਾਰਤ ਇੱਕ ਨਿਰਣਾਇਕ ਅਤੇ ਦ੍ਰਿੜ੍ਹ ਰਾਸ਼ਟਰ ਵਜੋਂ ਉੱਭਰਿਆ ਹੈ ਅਤੇ ਦਿਖਾਇਆ ਹੈ ਕਿ ਅਸੀਂ ਅੱਤਵਾਦ, ਅੱਤਵਾਦੀ ਬੁਨਿਆਦੀ ਢਾਂਚੇ ਅਤੇ ਜਾਲਮ ਦੇਸ਼ਾਂ ਨਾਲ ਕਿਵੇਂ ਨਜਿੱਠਦੇ ਹਾਂ। ਆਪ੍ਰੇਸ਼ਨ ਸਿੰਦੂਰ ਰਾਹੀਂ, ਭਾਰਤ ਸਰਕਾਰ ਅਤੇ ਸਾਡੀ ਭਾਰਤੀ ਫ਼ੌਜ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਸ਼ਾਂਤੀ ਦੇ ਹੱਕ ਵਿੱਚ ਹਾਂ, ਪਰ ਜੇਕਰ ਕੋਈ ਸਾਡੇ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਦਾ ਹੈ ਅਤੇ ਸਾਡੇ ਲੋਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਤਾਂ ਅਸੀਂ ਅੱਤਵਾਦੀ ਢਾਂਚੇ ਨੂੰ ਨਹੀਂ ਬਖ਼ਸ਼ਾਂਗੇ, ਭਾਵੇਂ ਉਹ ਕਿਤੇ ਵੀ ਹੋਵੇ। ਨਤੀਜੇ ਵਜੋਂ, ਸਰਹੱਦ ਪਾਰ ਅੱਤਵਾਦੀ ਢਾਂਚੇ ਨੂੰ ਤਬਾਹ ਕਰਨ ਲਈ ਸਟੀਕ ਫ਼ੌਜੀ ਕਾਰਵਾਈ ਕੀਤੀ ਗਈ।

ਭਾਰਤ ਦੀ ਅੱਤਵਾਦ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ

ਰਾਘਵ ਚੱਢਾ ਨੇ ਸਪੱਸ਼ਟ ਕੀਤਾ ਕਿ ਭਾਰਤ ਹੁਣ ਅੱਤਵਾਦ ਪ੍ਰਤੀ "ਜ਼ੀਰੋ ਟੌਲਰੈਂਸ" ਨੀਤੀ ਦੀ ਪਾਲਣਾ ਕਰਦਾ ਹੈ। ਉਨ੍ਹਾਂ ਕਿਹਾ, "ਅੱਜ ਦਾ ਭਾਰਤ ਉਹ ਨਹੀਂ ਜੋ ਪਹਿਲਾਂ ਚੁੱਪ-ਚਾਪ ਹਮਲਿਆਂ ਨੂੰ ਬਰਦਾਸ਼ਤ ਕਰਦਾ ਸੀ। ਅਸੀਂ ਹੁਣ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰਦੇ ਪਰ ਸਰਹੱਦ ਪਾਰ ਕਰਕੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਦੇ ਹਾਂ।"

ਰਾਘਵ ਚੱਢਾ ਨੇ ਕਿਹਾ, "ਭਾਰਤ ਹੁਣ ਅੱਤਵਾਦ ਵਿਰੁੱਧ ਸਿਰਫ਼ ਕੂਟਨੀਤਕ ਬਿਆਨ ਨਹੀਂ ਦਿੰਦਾ, ਸਗੋਂ ਜ਼ਮੀਨੀ ਪੱਧਰ 'ਤੇ ਕਾਰਵਾਈ ਵੀ ਕਰਦਾ ਹੈ। ਆਪ੍ਰੇਸ਼ਨ ਸਿੰਦੂਰ ਇਸ ਦਾ ਸਭ ਤੋਂ ਵੱਡਾ ਸਬੂਤ ਹੈ। ਭਾਰਤ ਹੁਣ ਨਾ ਸਿਰਫ਼ ਆਪਣੇ ਨਾਗਰਿਕਾਂ ਦੀ ਰੱਖਿਆ ਕਰਦਾ ਹੈ, ਸਗੋਂ ਦੁਨੀਆ ਨੂੰ ਅੱਤਵਾਦ ਮੁਕਤ ਬਣਾਉਣ ਵਿੱਚ ਯੋਗਦਾਨ ਪਾਉਣ ਲਈ ਵੀ ਤਿਆਰ ਹੈ।"

ਉੱਘੇ ਆਗੂਆਂ ਨਾਲ ਸਾਂਝੀ ਕੀਤੀ ਸਟੇਜ 

ਇਸ ਸਾਲ ਦੇ ਏਸ਼ੀਅਨ ਲੀਡਰਸ਼ਿਪ ਕਾਨਫ਼ਰੰਸ ਵਿੱਚ, ਰਾਘਵ ਚੱਢਾ ਨੇ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ, ਸਾਬਕਾ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਟੋਨੀ ਐਬੋਟ, ਨੈੱਟਫਲਿਕਸ ਦੇ ਸੀਈਓ ਰੀਡ ਹੇਸਟਿੰਗਜ਼, ਬਲੈਕਸਟੋਨ ਦੇ ਸੀਈਓ ਸਟੀਵ ਸ਼ਵਾਰਜ਼ਮੈਨ ਅਤੇ ਹਾਰਵਰਡ ਸੈਂਟਰ ਫਾਰ ਪਬਲਿਕ ਲੀਡਰਸ਼ਿਪ ਦੇ ਡੀਨ ਵਿਲੀਅਮਜ਼ ਵਰਗੇ ਵਿਸ਼ਵ-ਵਿਆਪੀ ਨੇਤਾਵਾਂ ਨਾਲ ਸਟੇਜ ਸਾਂਝੀ ਕੀਤੀ।

ਏਸ਼ੀਅਨ ਲੀਡਰਸ਼ਿਪ ਕਾਨਫ਼ਰੰਸ ਏਸ਼ੀਆ ਦਾ ਇੱਕ ਪ੍ਰਮੁੱਖ ਪਲੇਟਫ਼ਾਰਮ ਹੈ ਜਿੱਥੇ ਰਾਜਨੀਤੀ, ਕਾਰੋਬਾਰ, ਅਕਾਦਮਿਕ ਅਤੇ ਸਮਾਜ ਦੇ ਵਿਸ਼ਵ ਨੇਤਾ ਇਕੱਠੇ ਹੁੰਦੇ ਹਨ ਅਤੇ ਵਿਚਾਰ-ਵਟਾਂਦਰਾ ਕਰਦੇ ਹਨ। ਇਸ ਕਾਨਫ਼ਰੰਸ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਸਮੇਂ ਵਿੱਚ, ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ, ਜਾਰਜ ਡਬਲਯੂ. ਬੁਸ਼, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ, ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਡੇਵਿਡ ਕੈਮਰਨ, ਨੈੱਟਫਲਿਕਸ ਦੇ ਸੀਈਓ ਰੀਡ ਹੇਸਟਿੰਗਜ਼ ਅਤੇ ਬਲੈਕਸਟੋਨ ਦੇ ਸੀਈਓ ਸਟੀਵ ਸ਼ਵਾਰਜ਼ਮੈਨ ਵਰਗੀਆਂ ਉੱਘੀਆਂ ਸ਼ਖ਼ਸੀਅਤਾਂ ਇਸ ਪਲੇਟਫ਼ਾਰਮ ਨੂੰ ਸੰਬੋਧਨ ਕਰ ਚੁੱਕੀਆਂ ਹਨ।

ਇਸ ਵਾਰ ਦੀ ਥੀਮ: "ਰਾਸ਼ਟਰ ਦਾ ਉਦੈ: ਵੱਡੀ ਤਰੱਕੀ ਦੀ ਰਾਹ"

ਇਸ ਸਾਲ ਦੇ ਸੰਮੇਲਨ ਦਾ ਵਿਸ਼ਾ "ਰਾਸ਼ਟਰਾਂ ਦਾ ਉਦੈ: ਵੱਡੀ ਤਰੱਕੀ ਦੀ ਰਾਹ" ਹੈ, ਜੋ ਕਿ ਦੱਖਣੀ ਕੋਰੀਆ ਦੀ ਆਜ਼ਾਦੀ ਦੀ 80ਵੀਂ ਵਰ੍ਹੇਗੰਢ ਅਤੇ ਕੋਰੀਆਈ ਯੁੱਧ ਦੀ 75ਵੀਂ ਵਰ੍ਹੇਗੰਢ ਨੂੰ ਮਨਾਉਣ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਪਲੇਟਫ਼ਾਰਮ 'ਤੇ ਸਿਹਤ, ਜਲਵਾਯੂ ਪਰਿਵਰਤਨ ਅਤੇ ਭੂ-ਰਾਜਨੀਤਿਕ ਟਕਰਾਅ ਵਰਗੇ ਵਿਸ਼ਵ-ਵਿਆਪੀ ਮੁੱਦਿਆਂ 'ਤੇ ਡੂੰਘਾਈ ਨਾਲ ਚਰਚਾ ਕੀਤੀ ਜਾ ਰਹੀ ਹੈ ਤਾਂ ਜੋ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਰਣਨੀਤੀਆਂ ਤਿਆਰ ਕੀਤੀਆਂ ਜਾ ਸਕਣ।

ਰਾਘਵ ਚੱਢਾ ਨੂੰ ਮਿਲਿਆ ਯੰਗ ਗਲੋਬਲ ਲੀਡਰ ਦਾ ਪੁਰਸਕਾਰ 

ਐਮਪੀ ਰਾਘਵ ਚੱਢਾ ਨੂੰ ਹਾਲ ਹੀ ਵਿੱਚ ਗਲੋਬਲ ਇਕਨਾਮਿਕ ਫੋਰਮ (WEF) ਦੁਆਰਾ ਯੰਗ ਗਲੋਬਲ ਲੀਡਰ (YGL) ਵਜੋਂ ਚੁਣਿਆ ਗਿਆ ਹੈ। ਇਹ ਸਨਮਾਨ 40 ਸਾਲ ਤੋਂ ਘੱਟ ਉਮਰ ਦੇ ਵਿਸ਼ਵ ਨੇਤਾਵਾਂ ਨੂੰ ਦਿੱਤਾ ਜਾਂਦਾ ਹੈ ਜੋ ਇੱਕ ਬਿਹਤਰ ਭਵਿੱਖ ਬਣਾਉਣ ਵਿੱਚ ਸਰਗਰਮ ਭੂਮਿਕਾ ਨਿਭਾ ਰਹੇ ਹਨ। ਸੰਸਦ ਮੈਂਬਰ ਰਾਘਵ ਚੱਢਾ ਆਪਣੇ ਨੀਤੀਗਤ ਗਿਆਨ, ਨੌਜਵਾਨ ਲੀਡਰਸ਼ਿਪ ਅਤੇ ਸ਼ਾਸਨ ਵਿੱਚ ਨਵੀਨਤਾ ਲਈ ਜਾਣੇ ਜਾਂਦੇ ਹਨ। ਦਿੱਲੀ ਸਰਕਾਰ ਵਿੱਚ ਰਹਿੰਦਿਆਂ, ਉਨ੍ਹਾਂ ਨੇ ਸਿਹਤ, ਪਾਣੀ ਅਤੇ ਫਾਇਨਾਂਸ ਵਰਗੇ ਖੇਤਰਾਂ ਵਿੱਚ ਵੀ ਵੱਡੇ ਸੁਧਾਰ ਕੀਤੇ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਵਿੱਤੀ ਸਾਲ 25 ਦੀ ਚੌਥੀ ਤਿਮਾਹੀ ਲਈ ਭਾਰਤ ਦੀ GDP ਵਿਕਾਸ ਦਰ 7.2 ਪ੍ਰਤੀਸ਼ਤ ਰਹਿਣ ਦਾ ਅਨੁਮਾਨ: ਰਿਪੋਰਟ

ਵਿੱਤੀ ਸਾਲ 25 ਦੀ ਚੌਥੀ ਤਿਮਾਹੀ ਲਈ ਭਾਰਤ ਦੀ GDP ਵਿਕਾਸ ਦਰ 7.2 ਪ੍ਰਤੀਸ਼ਤ ਰਹਿਣ ਦਾ ਅਨੁਮਾਨ: ਰਿਪੋਰਟ

ਬਾਜ਼ਾਰ ਵਿੱਚ ਤੇਜ਼ੀ ਦੇ ਨਾਲ ਰੱਖਿਆ ਸਟਾਕ 5 ਪ੍ਰਤੀਸ਼ਤ ਤੱਕ ਵਧੇ

ਬਾਜ਼ਾਰ ਵਿੱਚ ਤੇਜ਼ੀ ਦੇ ਨਾਲ ਰੱਖਿਆ ਸਟਾਕ 5 ਪ੍ਰਤੀਸ਼ਤ ਤੱਕ ਵਧੇ

ਸੈਂਸੈਕਸ ਅਤੇ ਨਿਫਟੀ ਉਤਰਾਅ-ਚੜ੍ਹਾਅ ਦੇ ਵਿਚਕਾਰ ਤੇਜ਼ੀ ਨਾਲ ਬੰਦ ਹੋਏ

ਸੈਂਸੈਕਸ ਅਤੇ ਨਿਫਟੀ ਉਤਰਾਅ-ਚੜ੍ਹਾਅ ਦੇ ਵਿਚਕਾਰ ਤੇਜ਼ੀ ਨਾਲ ਬੰਦ ਹੋਏ

ਜੂਨ 2026 ਤੱਕ ਸੈਂਸੈਕਸ 89,000 ਤੱਕ ਪਹੁੰਚ ਜਾਵੇਗਾ: ਮੋਰਗਨ ਸਟੈਨਲੀ

ਜੂਨ 2026 ਤੱਕ ਸੈਂਸੈਕਸ 89,000 ਤੱਕ ਪਹੁੰਚ ਜਾਵੇਗਾ: ਮੋਰਗਨ ਸਟੈਨਲੀ

ਫੂਡ ਪ੍ਰੋਸੈਸਿੰਗ ਸੈਕਟਰ ਲਈ ਪੀ.ਐਲ.ਆਈ. ਸਕੀਮ 2.5 ਲੱਖ ਨੌਕਰੀਆਂ ਪੈਦਾ ਕਰਦੀ ਹੈ, ਨੌਂ ਲੱਖ ਕਿਸਾਨਾਂ ਨੂੰ ਲਾਭ ਪਹੁੰਚਾਉਂਦੀ ਹੈ

ਫੂਡ ਪ੍ਰੋਸੈਸਿੰਗ ਸੈਕਟਰ ਲਈ ਪੀ.ਐਲ.ਆਈ. ਸਕੀਮ 2.5 ਲੱਖ ਨੌਕਰੀਆਂ ਪੈਦਾ ਕਰਦੀ ਹੈ, ਨੌਂ ਲੱਖ ਕਿਸਾਨਾਂ ਨੂੰ ਲਾਭ ਪਹੁੰਚਾਉਂਦੀ ਹੈ

ਮੋਰਗਨ ਸਟੈਨਲੀ ਨੇ ਭਾਰਤ ਦੀ ਵਿਕਾਸ ਦਰ ਨੂੰ FY26 ਲਈ 6.2 ਪ੍ਰਤੀਸ਼ਤ ਅਤੇ FY27 ਲਈ 6.5 ਪ੍ਰਤੀਸ਼ਤ 'ਤੇ ਅਪਗ੍ਰੇਡ ਕੀਤਾ

ਮੋਰਗਨ ਸਟੈਨਲੀ ਨੇ ਭਾਰਤ ਦੀ ਵਿਕਾਸ ਦਰ ਨੂੰ FY26 ਲਈ 6.2 ਪ੍ਰਤੀਸ਼ਤ ਅਤੇ FY27 ਲਈ 6.5 ਪ੍ਰਤੀਸ਼ਤ 'ਤੇ ਅਪਗ੍ਰੇਡ ਕੀਤਾ

ਵਿੱਤੀ ਸਾਲ 25 ਦੀ ਚੌਥੀ ਤਿਮਾਹੀ ਵਿੱਚ ਭਾਰਤ ਦੀ ਜੀਡੀਪੀ ਵਾਧਾ ਦਰ 6.4-6.5 ਪ੍ਰਤੀਸ਼ਤ ਦੇ ਆਸਪਾਸ ਰਹੇਗੀ: ਐਸਬੀਆਈ ਰਿਪੋਰਟ

ਵਿੱਤੀ ਸਾਲ 25 ਦੀ ਚੌਥੀ ਤਿਮਾਹੀ ਵਿੱਚ ਭਾਰਤ ਦੀ ਜੀਡੀਪੀ ਵਾਧਾ ਦਰ 6.4-6.5 ਪ੍ਰਤੀਸ਼ਤ ਦੇ ਆਸਪਾਸ ਰਹੇਗੀ: ਐਸਬੀਆਈ ਰਿਪੋਰਟ

ਕੋਵਿਡ ਦੀਆਂ ਤਾਜ਼ਾ ਚਿੰਤਾਵਾਂ ਦੇ ਬਾਵਜੂਦ ਭਾਰਤੀ ਸਟਾਕ ਮਾਰਕੀਟ ਤੇਜ਼ੀ ਨਾਲ ਖੁੱਲ੍ਹਿਆ

ਕੋਵਿਡ ਦੀਆਂ ਤਾਜ਼ਾ ਚਿੰਤਾਵਾਂ ਦੇ ਬਾਵਜੂਦ ਭਾਰਤੀ ਸਟਾਕ ਮਾਰਕੀਟ ਤੇਜ਼ੀ ਨਾਲ ਖੁੱਲ੍ਹਿਆ

ਵਿਆਪਕ ਵਿਕਰੀ ਦੌਰਾਨ ਸੈਂਸੈਕਸ ਅਤੇ ਨਿਫਟੀ 1-1 ਪ੍ਰਤੀਸ਼ਤ ਡਿੱਗ ਗਏ; ਆਟੋ ਸਟਾਕਾਂ ਨੂੰ ਭਾਰੀ ਝਟਕਾ ਲੱਗਿਆ

ਵਿਆਪਕ ਵਿਕਰੀ ਦੌਰਾਨ ਸੈਂਸੈਕਸ ਅਤੇ ਨਿਫਟੀ 1-1 ਪ੍ਰਤੀਸ਼ਤ ਡਿੱਗ ਗਏ; ਆਟੋ ਸਟਾਕਾਂ ਨੂੰ ਭਾਰੀ ਝਟਕਾ ਲੱਗਿਆ

ਭਾਰਤ ਦੀ ਡਿਜੀਟਲ ਅਰਥਵਿਵਸਥਾ 2025 ਦੇ ਅੰਤ ਤੱਕ 1 ਟ੍ਰਿਲੀਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ: DIPA

ਭਾਰਤ ਦੀ ਡਿਜੀਟਲ ਅਰਥਵਿਵਸਥਾ 2025 ਦੇ ਅੰਤ ਤੱਕ 1 ਟ੍ਰਿਲੀਅਨ ਡਾਲਰ ਤੱਕ ਪਹੁੰਚਣ ਦਾ ਅਨੁਮਾਨ ਹੈ: DIPA