ਸਮਾਣਾ 22ਮਈ (ਸੁਭਾਸ਼ ਚੰਦਰ/ ਪੱਤਰ ਪ੍ਰੇਰਕ)
ਪੰਜਾਬ- ਹਰਿਆਣਾ ਹੱਦ ਤੇ ਸਥਿਤ ਪਿੰਡ ਮਹਿਮੂਦਪੁਰ ਪੁਲਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਵੱਖ- ਵੱਖ ਸ਼ਹਿਰਾਂ ਤੋਂ ਚੋਰੀ ਕੀਤੇ ਗਏ ਛੇ ਮੋਟਰਸਾਈਕਲ ਬਰਾਮਦ ਕਰਕੇ ਉਹਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਮੁਲਜਮਾਂ ਦੀ ਪਹਿਚਾਣ ਸਾਹਿਲਪ੍ਰੀਤ ਸਿੰਘ ਨਿਵਾਸੀ ਸਮਾਣਾ ਅਤੇ ਮਨਦੀਪ ਸਿੰਘ ਨਿਵਾਸੀ ਪਿੰਡ ਸਹਿਪੂਰਾ ਖੁਰਦ ਵਜੋਂ ਹੋਈ। ਮਹਿਮੂਦਪੁਰ ਪੁਲਸ ਚੌਂਕੀ ਮੁੱਖੀ ਸਬ- ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀ ਪੁਲਸ ਚੌਂਕੀ ਨੇੜੇ ਮਾਈਸਰ ਮੰਦਰ 'ਚ ਲੱਗੇ ਮੇਲੇ ਦੌਰਾਨ ਇੱਕ ਮੋਟਰਸਾਈਕਲ ਚੋਰੀ ਹੋ ਗਿਆ ਸੀ। ਜਿਸ ਨੂੰ ਸਾਹਿਲਪ੍ਰੀਤ ਸਿੰਘ ਤੋਂ ਬਰਾਮਦ ਕਰਨ ਤੇ ਪੁਲਸ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿਛ ਉਪਰਾਂਤ ਉਸ ਦੇ ਇੱਕ ਹੋਰ ਸਾਥੀ ਮਨਦੀਪ ਸਿੰਘ ਨਿਵਾਸੀ ਪਿੰਡ ਸਹਿਜਪੂਰਾ ਖੁਰਦ ਨੂੰ ਕਾਬੂ ਕੀਤਾ ਗਿਆ। ਮੁਲਜ਼ਮ ਵੱਲੋਂ ਵੱਖ-ਵੱਖ ਥਾਵਾਂ ਤੇ ਛੁਪਾ ਕੇ ਰੱਖੇ ਚੋਰੀ ਕੀਤੇ ਗਏ ਕੁੱਲ ਛੇ ਮੋਟਰਸਾਈਕਲ ਜੋ ਉਨਾਂ ਨੇ ਭਵਾਨੀਗੜ੍ਹ, ਪਟਿਆਲਾ, ਚੀਕਾ ਅਤੇ ਮੰਦਰ ਮਾਈਸਰ ਤੋਂ ਚੋਰੀ ਕੀਤੇ ਸੀ, ਬਰਾਮਦ ਕਰ ਲਏ ਗਏ। ਅਧਿਕਾਰੀ ਅਨੁਸਾਰ ਰਿਮਾਂਡ ਪੂਰਾ ਹੋਣ ਤੇ ਮੁਲਜਮਾਂ ਨੂੰ ਨਿਆਂਇਕ ਹਿਰਾਸਤ 'ਚ ਜੇਲ ਭੇਜ ਦਿੱਤਾ ਗਿਆ।