Wednesday, July 30, 2025  

ਰਾਜਨੀਤੀ

ਨਸ਼ਾ ਮੁਕਤੀ ਪ੍ਰੋਗਰਾਮਾਂ ਰਾਹੀਂ ਰੋਜ਼ਾਨਾ ਸੈਂਕੜੇ ਪਿੰਡਾਂ ਵਿੱਚ ਚਲਾਈ ਜਾ ਰਹੀਆਂ ਹਨ ਜਾਗਰੂਕਤਾ ਮੁਹਿੰਮ, ਹਜ਼ਾਰਾਂ ਲੋਕ ਨਸ਼ਾ ਨਾ ਕਰਨ ਦੀ ਚੁੱਕ ਰਹੇ ਹਨ ਸਹੁੰ

May 27, 2025

ਚੰਡੀਗੜ੍ਹ, 27 ਮਈ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਆਗੂਆਂ, ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਪੰਜਾਬ ਭਰ ਵਿੱਚ ਕੱਢੀ ਜਾ ਰਹੀ 'ਨਸ਼ਾ ਮੁਕਤੀ ਯਾਤਰਾ' ਅੱਜ ਵੀ ਜਾਰੀ ਰਹੀ। ਮੰਗਲਵਾਰ ਨੂੰ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਸਥਾਨਕ ਆਗੂਆਂ ਅਤੇ ਵਰਕਰਾਂ ਦੇ ਨਾਲ ਸੈਂਕੜੇ ਪਿੰਡਾਂ ਦਾ ਦੌਰਾ ਕੀਤਾ ਅਤੇ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਜਾਗਰੂਕਤਾ ਮੁਹਿੰਮਾਂ ਚਲਾਈਆਂ ਅਤੇ ਇਸ ਨਾਲ ਸਬੰਧਤ ਦਰਜਨਾਂ ਪ੍ਰੋਗਰਾਮਾਂ ਨੂੰ ਸੰਬੋਧਨ ਕੀਤਾ।

ਨਸ਼ਾ ਛੁਡਾਊ ਪ੍ਰੋਗਰਾਮ ਦੌਰਾਨ, ਵਿਧਾਇਕਾਂ ਅਤੇ ਮੰਤਰੀਆਂ ਨੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚ 'ਆਪ' ਸਰਕਾਰ ਵੱਲੋਂ ਚਲਾਈ ਜਾ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦਾ ਸਮਰਥਨ ਕਰਨ ਅਤੇ ਆਪਣੇ-ਆਪਣੇ ਪਿੰਡਾਂ ਵਿੱਚੋਂ ਨਸ਼ਾ ਖਤਮ ਕਰਨ ਵਿੱਚ ਸਰਕਾਰ ਦਾ ਸਹਿਯੋਗ ਕਰਨ।

ਯਾਤਰਾ ਦੌਰਾਨ 'ਆਪ' ਆਗੂਆਂ ਨੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਮੂਹਿਕ ਤੌਰ 'ਤੇ ਨਸ਼ਾ ਤਸਕਰਾਂ ਦਾ ਬਾਈਕਾਟ ਕਰਨ ਅਤੇ ਕਾਨੂੰਨੀ ਪ੍ਰਕਿਰਿਆ ਵਿੱਚ ਕਿਸੇ ਵੀ ਤਰ੍ਹਾਂ ਦੇ ਤਸਕਰਾਂ ਨਾਲ ਸਹਿਯੋਗ ਨਾ ਕਰਨ, ਖਾਸ ਕਰਕੇ ਉਨ੍ਹਾਂ ਨੂੰ ਜ਼ਮਾਨਤ ਨਾ ਦੇਣ ਦੀ ਸਹੁੰ ਚੁਕਾਈ। ਪਿੰਡਾਂ ਦੇ ਲੋਕਾਂ ਵਿੱਚ ਯਾਤਰਾ ਪ੍ਰਤੀ ਬਹੁਤ ਉਤਸ਼ਾਹ ਦੇਖਿਆ ਗਿਆ। ਲੋਕ ਖੁਦ ਹਜ਼ਾਰਾਂ ਦੀ ਗਿਣਤੀ ਵਿੱਚ 'ਨਸ਼ਾ ਮੁਕਤੀ ਯਾਤਰਾ' ਵਿੱਚ ਸ਼ਾਮਲ ਹੋਏ ਅਤੇ ਮੁਹਿੰਮ ਵਿੱਚ ਸਹਿਯੋਗ ਦਾ ਭਰੋਸਾ ਦਿੱਤਾ। 

ਅੱਜ ਵੀ ਪ੍ਰੋਗਰਾਮ ਦੌਰਾਨ ਬਹੁਤ ਸਾਰੀਆਂ ਪੰਚਾਇਤਾਂ ਨੇ ਰਸਮੀ ਤੌਰ 'ਤੇ ਆਪਣੇ ਪਿੰਡਾਂ ਨੂੰ ਨਸ਼ਾ ਮੁਕਤ ਐਲਾਨਿਆ। ਵਿਧਾਇਕਾਂ ਅਤੇ ਮੰਤਰੀਆਂ ਨੇ ਭਰੋਸਾ ਦਿੱਤਾ ਕਿ ਅਜਿਹੀਆਂ ਪੰਚਾਇਤਾਂ ਨੂੰ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਅਤੇ ਪਿੰਡ ਦੇ ਵਿਕਾਸ ਲਈ ਵਿਸ਼ੇਸ਼ ਵਿੱਤੀ ਮਦਦ ਦਿੱਤੀ ਜਾਵੇਗੀ।

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਜੰਡਿਆਲਾ ਗੁਰੂ ਵਿੱਚ, ਮੰਤਰੀ ਕੁਲਦੀਪ ਧਾਲੀਵਾਲ ਨੇ ਅਜਨਾਲਾ ਵਿੱਚ, ਲਾਲ ਚੰਦ ਕਟਾਰੂਚੱਕ ਨੇ ਭੋਆ ਵਿੱਚ,ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਸਾਹਨੇਵਾਲ ਅਤੇ ਮੰਤਰੀ ਲਾਲਜੀਤ ਭੁੱਲਰ ਨੇ ਆਪਣੇ ਵਿਧਾਨ ਸਭਾ ਹਲਕੇ ਪੱਟੀ ਦੇ ਵੱਖ-ਵੱਖ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਇੱਕ ਵਿਸ਼ਾਲ ਮੁਹਿੰਮ ਦੀ ਸ਼ੁਰੂਆਤ ਕੀਤੀ। ਇਨ੍ਹਾਂ ਤੋਂ ਇਲਾਵਾ, ਕਈ ਮੰਤਰੀਆਂ ਅਤੇ ਲਗਭਗ ਸਾਰੇ ਵਿਧਾਇਕਾਂ ਨੇ ਵੀ ਆਪਣੇ-ਆਪਣੇ ਵਿਧਾਨ ਸਭਾ ਹਲਕਿਆਂ ਵਿੱਚ ਯਾਤਰਾ ਕੱਢੀ।

ਮੁਹਿੰਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਲਾਲਜੀਤ ਭੁੱਲਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਸਮਰਥਨ ਨਾ ਦੇਣ। ਉਨ੍ਹਾਂ ਦਾ ਸਮੂਹਿਕ ਬਾਈਕਾਟ ਕਰੋ। ਇਹ ਲੋਕ ਕਿਸੇ ਨਾਲ ਸਬੰਧਤ ਨਹੀਂ ਹਨ। ਉਨ੍ਹਾਂ ਨੇ ਜੋ ਜਾਇਦਾਦਾਂ ਬਣਾਈਆਂ ਹਨ, ਉਹ ਆਮ ਲੋਕਾਂ ਦੇ ਘਰਾਂ ਨੂੰ ਤਬਾਹ ਕਰਕੇ ਬਣਾਈਆਂ ਗਈਆਂ ਹਨ। ਅਜਿਹੇ ਲੋਕਾਂ ਨੂੰ ਰੱਬ ਵੀ ਮਾਫ਼ ਨਹੀਂ ਕਰਦਾ।

ਉਨ੍ਹਾਂ ਕਿਹਾ ਕਿ ਹੁਣ ਪੰਜਾਬ ਵਿੱਚ ਨਸ਼ਿਆਂ ਲਈ ਕੋਈ ਥਾਂ ਨਹੀਂ ਹੈ। ਨਸ਼ਾ ਤਸਕਰ ਜਾਂ ਤਾਂ ਪੰਜਾਬ ਛੱਡ ਦੇਣ ਜਾਂ ਆਪਣਾ ਕਾਰੋਬਾਰ ਛੱਡ ਦੇਣ, ਨਹੀਂ ਤਾਂ ਪੁਲਿਸ ਕਾਰਵਾਈ ਅਤੇ ਜੇਲ੍ਹ  ਜਾਣ ਲਈ ਤਿਆਰ ਰਹਿਣ। ਮੰਤਰੀ ਨੇ ਕਿਹਾ ਕਿ ਜਿਸ ਤੇਜ਼ੀ ਨਾਲ ਨਸ਼ਾ ਅਤੇ ਨਸ਼ਾ ਤਸਕਰਾਂ ਨੂੰ ਖਤਮ ਕੀਤਾ ਜਾ ਰਿਹਾ ਹੈ, ਉਸ ਨੂੰ ਦੇਖ ਕੇ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਜਲਦੀ ਹੀ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਸੂਬਾ ਬਣ ਜਾਵੇਗਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮੱਧ ਪ੍ਰਦੇਸ਼ ਸਰਕਾਰ ਨੇ 2356 ਕਰੋੜ ਰੁਪਏ ਤੋਂ ਵੱਧ ਦਾ ਪਹਿਲਾ ਸਹਾਇਕ ਬਜਟ ਪੇਸ਼ ਕੀਤਾ

ਮੱਧ ਪ੍ਰਦੇਸ਼ ਸਰਕਾਰ ਨੇ 2356 ਕਰੋੜ ਰੁਪਏ ਤੋਂ ਵੱਧ ਦਾ ਪਹਿਲਾ ਸਹਾਇਕ ਬਜਟ ਪੇਸ਼ ਕੀਤਾ

ਆਪ੍ਰੇਸ਼ਨ ਸਿੰਦੂਰ ਬਹਿਸ: ਰਾਹੁਲ ਗਾਂਧੀ ਨੇ ਰਾਜਨੀਤਿਕ ਇੱਛਾ ਸ਼ਕਤੀ ਨੂੰ ਲੈ ਕੇ ਸਰਕਾਰ 'ਤੇ ਹਮਲਾ ਕੀਤਾ

ਆਪ੍ਰੇਸ਼ਨ ਸਿੰਦੂਰ ਬਹਿਸ: ਰਾਹੁਲ ਗਾਂਧੀ ਨੇ ਰਾਜਨੀਤਿਕ ਇੱਛਾ ਸ਼ਕਤੀ ਨੂੰ ਲੈ ਕੇ ਸਰਕਾਰ 'ਤੇ ਹਮਲਾ ਕੀਤਾ

ਗੁਜਰਾਤ: 'ਆਪ' 1 ਅਗਸਤ ਤੋਂ ਰਾਜਵਿਆਪੀ ਆਊਟਰੀਚ ਮੁਹਿੰਮ ਸ਼ੁਰੂ ਕਰੇਗੀ

ਗੁਜਰਾਤ: 'ਆਪ' 1 ਅਗਸਤ ਤੋਂ ਰਾਜਵਿਆਪੀ ਆਊਟਰੀਚ ਮੁਹਿੰਮ ਸ਼ੁਰੂ ਕਰੇਗੀ

ਐੱਚ.ਐੱਮ. ਸ਼ਾਹ ਦੇ ਅਧੀਨ ਪਹਿਲਗਾਮ ਅੱਤਵਾਦੀ ਹਮਲਾ ਹੋਇਆ, ਪਰ ਜਵਾਬਦੇਹੀ ਕਿੱਥੇ ਹੈ: ਪ੍ਰਿਯੰਕਾ ਗਾਂਧੀ

ਐੱਚ.ਐੱਮ. ਸ਼ਾਹ ਦੇ ਅਧੀਨ ਪਹਿਲਗਾਮ ਅੱਤਵਾਦੀ ਹਮਲਾ ਹੋਇਆ, ਪਰ ਜਵਾਬਦੇਹੀ ਕਿੱਥੇ ਹੈ: ਪ੍ਰਿਯੰਕਾ ਗਾਂਧੀ

ਕਵਿਤਾ 42 ਪ੍ਰਤੀਸ਼ਤ ਬੀਸੀ ਰਾਖਵੇਂਕਰਨ ਲਈ 72 ਘੰਟੇ ਦੀ ਭੁੱਖ ਹੜਤਾਲ 'ਤੇ ਬੈਠੇਗੀ

ਕਵਿਤਾ 42 ਪ੍ਰਤੀਸ਼ਤ ਬੀਸੀ ਰਾਖਵੇਂਕਰਨ ਲਈ 72 ਘੰਟੇ ਦੀ ਭੁੱਖ ਹੜਤਾਲ 'ਤੇ ਬੈਠੇਗੀ

ਭਾਰਤ ਨੂੰ ਇਹ ਜਾਣਨ ਦਾ ਹੱਕ ਹੈ ਕਿ ਖੁਫੀਆ ਅਸਫਲਤਾਵਾਂ ਪਿੱਛੇ ਕੌਣ ਹੈ, ਅਖਿਲੇਸ਼ ਯਾਦਵ ਨੇ ਕਿਹਾ

ਭਾਰਤ ਨੂੰ ਇਹ ਜਾਣਨ ਦਾ ਹੱਕ ਹੈ ਕਿ ਖੁਫੀਆ ਅਸਫਲਤਾਵਾਂ ਪਿੱਛੇ ਕੌਣ ਹੈ, ਅਖਿਲੇਸ਼ ਯਾਦਵ ਨੇ ਕਿਹਾ

ਨਿਤੀਸ਼ ਕੈਬਨਿਟ ਨੇ ਜਨਤਕ ਭਲਾਈ ਲਈ 41 ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ

ਨਿਤੀਸ਼ ਕੈਬਨਿਟ ਨੇ ਜਨਤਕ ਭਲਾਈ ਲਈ 41 ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ 201 ਕੰਮਕਾਜੀ ਔਰਤਾਂ ਨੂੰ ਵਿਆਜ ਮੁਕਤ ਕਰਜ਼ਾ ਮਿਲਣ 'ਤੇ ਵਧਾਈ ਦਿੱਤੀ

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ 201 ਕੰਮਕਾਜੀ ਔਰਤਾਂ ਨੂੰ ਵਿਆਜ ਮੁਕਤ ਕਰਜ਼ਾ ਮਿਲਣ 'ਤੇ ਵਧਾਈ ਦਿੱਤੀ

ਮੂਨਕ ਨਹਿਰ ਉੱਤੇ ਐਲੀਵੇਟਿਡ ਕੋਰੀਡੋਰ ਟ੍ਰੈਫਿਕ ਭੀੜ ਨੂੰ ਘਟਾਉਣ ਲਈ: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ

ਮੂਨਕ ਨਹਿਰ ਉੱਤੇ ਐਲੀਵੇਟਿਡ ਕੋਰੀਡੋਰ ਟ੍ਰੈਫਿਕ ਭੀੜ ਨੂੰ ਘਟਾਉਣ ਲਈ: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ

ਜਗਦੀਪ ਧਨਖੜ ਦਾ ਅਸਤੀਫ਼ਾ ਸੰਵਿਧਾਨਕ ਝੂਠ ਵਜੋਂ ਛੁਪਿਆ ਇੱਕ ਰਾਜਨੀਤਿਕ ਨਿਕਾਸ: ਕਾਂਗਰਸ

ਜਗਦੀਪ ਧਨਖੜ ਦਾ ਅਸਤੀਫ਼ਾ ਸੰਵਿਧਾਨਕ ਝੂਠ ਵਜੋਂ ਛੁਪਿਆ ਇੱਕ ਰਾਜਨੀਤਿਕ ਨਿਕਾਸ: ਕਾਂਗਰਸ