Tuesday, October 28, 2025  

ਪੰਜਾਬ

12ਵੀਂ ਦੇ ਟੌਪਰਜ਼ ਨੇ ਡੀ.ਸੀ ਡਾ. ਸੋਨਾ ਥਿੰਦ ਨਾਲ ਬਿਤਾਇਆ ਪੂਰਾ ਦਿਨ

May 28, 2025
ਸ੍ਰੀ ਫ਼ਤਹਿਗੜ੍ਹ ਸਾਹਿਬ/ 28 ਮਈ:
(ਰਵਿੰਦਰ ਸਿੰਘ ਢੀਂਡਸਾ)
 
ਹਾਲ ਹੀ ਵਿੱਚ ਆਏ ਬਾਰਵੀਂ ਦੇ ਨਤੀਜਿਆਂ ਵਿੱਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਲਈ ਅੱਜ ਦਾ ਇਹ ਦਿਨ, ਭਾਗਾਂ ਭਰਿਆ ਸਾਬਤ ਹੋਇਆ ਕਿਉ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਦੇ ਨਿਵੇਕਲੇ ਉਦਮ ਸਦਕਾ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨਾਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਸਮਾਂ ਬਿਤਾਉਣ ਦਾ ਸੁਨਹਿਰੀ ਮੌਕਾ ਮਿਲਿਆ। ਇਨ੍ਹਾਂ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਤੋਂ ਇਸ ਦੌਰਾਨ ਸਖ਼ਤ ਮਿਹਨਤ, ਸਮਰਪਣ ਭਾਵਨਾ, ਸਮਾਜ ਦੇ ਵਿਕਾਸ ਤੇ ਜਨਤਕ ਸੇਵਾ ਲਈ ਲੋੜੀਂਦੀਆਂ ਬਾਰੀਕੀਆਂ ਨੂੰ ਸਿੱਖਿਆ। ਸ਼ਾਮ ਨੂੰ ਜਦੋਂ ਇਹ ਵਿਦਿਆਰਥੀ, ਢੇਰ ਸਾਰੀਆਂ ਯਾਦਾਂ ਨਾਲ ਵਾਪਸ ਆਪਣੇ ਘਰਾਂ ਨੂੰ ਪਰਤੇ ਤਾਂ ਜਿਥੇ ਇਨ੍ਹਾਂ ਦੇ ਚਿਹਰਿਆਂ 'ਤੇ ਭਰਪੂਰ ਰੌਣਕ ਸੀ ਉਥੇ ਨਾਲ ਹੀ ਪ੍ਰਸ਼ਾਸਨ, ਨੀਤੀ ਨਿਰਮਾਣ ਅਤੇ ਜੀਵਨ ਵਿੱਚ ਸਾਕਾਰਤਮਕ ਤਬਦੀਲੀਆਂ ਲਿਆਉਣ ਦੇ ਨੁਕਤੇ ਵੀ ਇਨ੍ਹਾਂ ਦੇ ਚੇਤੇ ਵਿੱਚ ਵਸ ਗਏ ਸਨ ਜਿਹੜੇ ਭਵਿੱਖ ਵਿੱਚ ਲਗਾਤਾਰ ਇਨ੍ਹਾਂ ਨੂੰ ਬੁਲੰਦੀਆਂ ਛੂਹਣ ਲਈ ਉਤਸ਼ਾਹਿਤ ਕਰਦੇ ਰਹਿਣਗੇ।ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਾਜ ਦੇ ਆਈ.ਏ.ਐਸ ਤੇ ਆਈ.ਪੀ.ਐਸ ਅਧਿਕਾਰੀ, ਜਿਥੇ ਵੱਖ-ਵੱਖ ਸਰਕਾਰੀ ਸਕੂਲਾਂ ਦਾ ਦੌਰਾ ਕਰਕੇ ਵਿਦਿਆਰਥੀਆਂ ਦੇ ਮਨੋਬਲ ਨੂੰ ਉਚਾ ਚੁੱਕ ਰਹੇ ਹਨ ਉਥੇ ਹੀ ਬੋਰਡ ਦੀਆਂ ਸਲਾਨਾ ਪ੍ਰੀਖਿਆਵਾਂ ਵਿੱਚੋਂ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦੇਣ ਲਈ "ਇੱਕ ਦਿਨ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਦੇ ਨਾਲ ਪ੍ਰੋਗਰਾਮ" ਤਹਿਤ ਆਪਣਾ ਪੂਰਾ ਦਿਨ ਬਤੀਤ ਕਰ ਰਹੇ ਹਨ ਤਾਂ ਜੋ ਬੱਚੇ ਇਸ ਦੌਰਾਨ ਪ੍ਰਾਪਤ ਹੋਣ ਵਾਲੇ ਅਨੁਭਵ ਨੂੰ ਜਿੰਦਗੀ ਵਿੱਚ ਲਾਗੂ ਕਰਕੇ ਸਫ਼ਲਤਾ ਦੀ ਨਵੀਂ ਇਬਾਰਤ ਲਿਖ ਸਕਣ।ਇਸ ਲੜੀ ਤਹਿਤ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਆਪਣੀ ਸਰਕਾਰੀ ਰਿਹਾਇਸ਼ 'ਤੇ ਬਾਰਵੀਂ ਵਿੱਚੋ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਕੇ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨਾਲ ਨਾਸ਼ਤਾ ਕੀਤਾ ਅਤੇ ਬੱਚਿਆਂ ਨੂੰ ਤੰਦਰੁਸਤ ਜੀਵਨ ਲਈ ਪੌਸ਼ਟਿਕ ਖੁਰਾਕ ਦੀ ਅਹਿਮੀਅਤ ਬਾਰੇ ਦੱਸਿਆ। ਉਨ੍ਹਾਂ ਨੇ ਬੱਚਿਆਂ ਨੂੰ ਸੀਐਮ ਦੀ ਯੋਗਸ਼ਾਲਾ ਬਾਰੇ ਵੀ ਜਾਣੂ ਕਰਵਾਇਆ। ਇਸ ਉਪਰੰਤ ਡਿਪਟੀ ਕਮਿਸ਼ਨਰ ਦੇ ਨਾਲ ਹੀ ਇਹ ਵਿਦਿਆਰਥੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚੇ ਜਿਥੇ ਕਿ ਡੀਸੀ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਉਪਰੰਤ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਧਾਲੀਵਾਲ ਅਤੇ ਮੁੱਖ ਮੰਤਰੀ ਫੀਲਡ ਅਫਸਰ ਸ਼ੰਕਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਰਕਾਰ ਦੀਆਂ ਭਲਾਈ ਯੋਜਨਾਵਾਂ ਬਾਰੇ ਜਾਣੂ ਕਰਵਾਇਆ ਅਤੇ ਕੰਪਲੈਕਸ ਵਿਖੇ ਸਥਿਤ ਵੱਖ-ਵੱਖ ਸਰਕਾਰੀ ਵਿਭਾਗਾਂ ਦਾ ਦੌਰਾ ਕਰਵਾਇਆ। 
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

'ਮਾਨ ਸਰਕਾਰ ਦੀ ਯੋਜਨਾ 'ਜਿਸਦਾ ਖੇਤ, ਉਸਦੀ ਰੇਤ'  ਬੇਮਿਸਾਲ

'ਮਾਨ ਸਰਕਾਰ ਦੀ ਯੋਜਨਾ 'ਜਿਸਦਾ ਖੇਤ, ਉਸਦੀ ਰੇਤ'  ਬੇਮਿਸਾਲ

ਤਰਨਤਾਰਨ ਦੇ ਲੋਕ ਹੁਣ ਏਸੀ ਕਮਰਿਆਂ ਦੀ ਨਹੀਂ, ਜਮੀਨੀ ਪੱਧਰ 'ਤੇ ਕੰਮ ਕਰਨ ਵਾਲੀ 'ਆਪ' ਸਰਕਾਰ ਨੂੰ ਚੁਣਨਗੇ- ਹਰਮੀਤ ਸਿੰਘ ਸੰਧੂ

ਤਰਨਤਾਰਨ ਦੇ ਲੋਕ ਹੁਣ ਏਸੀ ਕਮਰਿਆਂ ਦੀ ਨਹੀਂ, ਜਮੀਨੀ ਪੱਧਰ 'ਤੇ ਕੰਮ ਕਰਨ ਵਾਲੀ 'ਆਪ' ਸਰਕਾਰ ਨੂੰ ਚੁਣਨਗੇ- ਹਰਮੀਤ ਸਿੰਘ ਸੰਧੂ

ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਲਬੀਰ ਸਿੰਘ ਆਪਣੇ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਿਲ

ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਲਬੀਰ ਸਿੰਘ ਆਪਣੇ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਿਲ

देश भगत यूनिवर्सिटी ने मनाया 13वां स्थापना दिवस

देश भगत यूनिवर्सिटी ने मनाया 13वां स्थापना दिवस

ਦੇਸ਼ ਭਗਤ ਯੂਨੀਵਰਸਿਟੀ ਨੇ ਧੂਮ-ਧਾਮ ਨਾਲ ਮਨਾਇਆ 13ਵਾਂ ਸਥਾਪਨਾ ਦਿਵਸ 

ਦੇਸ਼ ਭਗਤ ਯੂਨੀਵਰਸਿਟੀ ਨੇ ਧੂਮ-ਧਾਮ ਨਾਲ ਮਨਾਇਆ 13ਵਾਂ ਸਥਾਪਨਾ ਦਿਵਸ 

ਮੌਜੂਦਾ ਅਕਾਲੀ ਸਰਪੰਚ ਜਸ਼ਨਦੀਪ ਸਿੰਘ ਸਾਥੀਆਂ ਸਮੇਤ 'ਆਪ' 'ਚ ਹੋਏ ਸ਼ਾਮਿਲ

ਮੌਜੂਦਾ ਅਕਾਲੀ ਸਰਪੰਚ ਜਸ਼ਨਦੀਪ ਸਿੰਘ ਸਾਥੀਆਂ ਸਮੇਤ 'ਆਪ' 'ਚ ਹੋਏ ਸ਼ਾਮਿਲ

ਪੰਜਾਬ ਕੈਬਨਿਟ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਸਮਾਗਮਾਂ ਦੀ ਸ਼ੁਰੂਆਤ ਕੀਤੀ

ਪੰਜਾਬ ਕੈਬਨਿਟ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਸਮਾਗਮਾਂ ਦੀ ਸ਼ੁਰੂਆਤ ਕੀਤੀ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੁਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਐਚ. ਐਫ. ਸੁਪਰ ਪਲਾਂਟ ਦਾ ਦੌਰਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੁਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਐਚ. ਐਫ. ਸੁਪਰ ਪਲਾਂਟ ਦਾ ਦੌਰਾ

ਜ਼ਿਲ੍ਹੇ ਦੀਆਂ ਮੰਡੀਆਂ ਚੋਂ ਬੀਤੀ ਸ਼ਾਮ ਤੱਕ 2 ਲੱਖ 42 ਹਜ਼ਾਰ 541 ਮੀਟਰਕ ਟਨ ਝੋਨੇ ਦੀ ਖਰੀਦ: ਡਾ. ਸੋਨਾ ਥਿੰਦ 

ਜ਼ਿਲ੍ਹੇ ਦੀਆਂ ਮੰਡੀਆਂ ਚੋਂ ਬੀਤੀ ਸ਼ਾਮ ਤੱਕ 2 ਲੱਖ 42 ਹਜ਼ਾਰ 541 ਮੀਟਰਕ ਟਨ ਝੋਨੇ ਦੀ ਖਰੀਦ: ਡਾ. ਸੋਨਾ ਥਿੰਦ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਸ਼ਰਧਾ ਨਾਲ ਮਨਾਇਆ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਸ਼ਰਧਾ ਨਾਲ ਮਨਾਇਆ