ਸ੍ਰੀ ਫ਼ਤਹਿਗੜ੍ਹ ਸਾਹਿਬ/25 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੁਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਫੂਡ ਪ੍ਰੋਸੈਸਿੰਗ ਟੈਕਨੋਲੋਜੀ ਵਿਭਾਗ ਦੇ ਬੀ. ਟੈਕ ਪਹਿਲੇ ਅਤੇ ਤੀਜੇ ਸਮੈਸਟਰ ਅਤੇ ਐੱਮ.ਐੱਸ.ਸੀ ਪਹਿਲੇ ਸਮੈਸਟਰ ਦੇ ਵਿਦਿਆਰਥੀਆਂ ਨੇ ਐਚ ਐੱਫ ਸੁਪਰ ਪਲਾਂਟ ਦਾ ਦੌਰਾ ਕੀਤਾ। ਵਿਦਿਆਰਥੀਆਂ ਦਾ ਦਿਸ਼ਾ ਨਿਰਦੇਸ਼ ਡਾ. ਦਿਕਸ਼ਾ ਗਰਗ ਅਤੇ ਪ੍ਰਭਜੀਤ ਕੌਰ, ਅਤੇ ਦੌਰੇ ਦਾ ਸੰਚਾਲਨ ਅਸਿਸਟੈਂਟ ਪ੍ਰੋਫੈਸਰ ਕੋਮਲਪ੍ਰੀਤ ਕੌਰ ਨੇ ਵਿਭਾਗੀ ਇੰਚਾਰਜ ਡਾ. ਰੁਪਿੰਦਰ ਪਾਲ ਸਿੰਘ ਦੀ ਸਰਪ੍ਰਸਤੀ ਹੇਠ ਕੀਤਾ ਗਿਆ।