ਪਠਾਨਕੋਟ 30 ਮਈ (ਰਮਨ ਕਾਲੀਆ) –
ਯੁੱਧ ਦੋਰਾਨ ਕਿਸੇ ਵੀ ਪਰਸਥਿਤੀ ਨਾਲ ਨਜਿੱਠਣ ਦੇ ਲਈ ਸਰਕਾਰ ਦੇ ਆਦੇਸਾਂ ਅਨੁਸਾਰ ਜਿਲ੍ਹਾ ਪਠਾਨਕੋਟ ਅੰਦਰ ਵੀ ਮਾੱਕ ਡਰਿੱਲ ਕੀਤੀ ਜਾ ਰਹੀ ਹੈ ਲੋਕਾਂ ਨੂੰ ਅਪੀਲ ਹੈ ਕਿ ਘਬਰਾਉਂਣ ਦੀ ਲੋੜ ਨਹੀਂ ਇਹ ਕੇਵਲ ਅਭਿਆਸ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਦਿੱਤੀ ਗਈ। ਜਿਕਰਯੋਗ ਹੈ ਕਿ ਜਿਲ੍ਹਾ ਪਠਾਨਕੋਟ ਵਿੱਚ ਸਨੀਵਾਰ ਸਾਮ ਨੂੰ ਕੀਤੀ ਜਾਣ ਵਾਲੀ ਮਾੱਕ ਡਰਿੱਲ ਨੂੰ ਲੈ ਕੇ ਵਿਸੇਸ ਮੀਟਿੰਗ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਜੀ ਦੇ ਨਿਰਦੇਸਾਂ ਅਨੁਸਾਰ ਸ. ਹਰਦੀਪ ਸਿੰਘ ਵਧੀਕ ਡਿਪਟੀ ਕਮਿਸਨਰ (ਜ) ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ।
ਮੀਟਿੰਗ ਦੋਰਾਨ ਜਿਲ੍ਹਾ ਪਠਾਨਕੋਟ ਦੇ ਵਾਸੀਆਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਅਗਰ ਕਿਸੇ ਕਾਰਨਾਂ ਕਰਕੇ ਯੁੱਧ ਦੀ ਸਥਿਤੀ ਬਣਦੀ ਹੈ ਤਾਂ ਜਨਤਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਸਰਕਾਰ ਦੇ ਆਦੇਸਾਂ ਅਨੁਸਾਰ ਜਿਲ੍ਹਾ ਪਠਾਨਕੋਟ ਅੰਦਰ ਵੀ ਮਾੱਕ ਡਰਿੱਲ ਆਯੋਜਿਤ ਕੀਤੀ ਜਾ ਰਹੀ ਹੈ। ਜਿਸ ਦੋਰਾਨ ਪਠਾਨਕੋਟ ਅੰਦਰ ਸਾਈਰਨ ਵਜਾਇਆ ਜਾਵੇਗਾ ਅਤੇ ਮਾੱਕ ਡਰਿੱਲ ਕੀਤੀ ਜਾਵੇਗੀ। ਅਭਿਆਸ ਦੋਰਾਨ ਨਵਾਲਟੀ ਮਾੱਲ ਅਤੇ ਰੇਲਵੇ ਸਟੇਸਨ ਪਠਾਨਕੋਟ ਤੇ ਬਚਾਓ ਅਭਿਆਸ ਵੀ ਕੀਤਾ ਜਾਵੇਗਾ ਅਤੇ ਇਸ ਤੋਂ ਬਾਅਦ ਬਲੈਕ ਆਉਟ ਵੀ ਕੀਤਾ ਜਾਵੇਗਾ। ਜਨਤਾ ਨੂੰ ਅਪੀਲ ਹੈ ਕਿ ਅਭਿਆਸ ਦੋਰਾਨ ਘਬਰਾਓ ਨਾ ਅਤੇ ਬਲੈਕ ਆਊਟ ਦੋਰਾਨ ਜੋ ਹਦਾਇਤਾਂ ਦਿੱਤੀਆਂ ਗਈਆਂ ਹਨ ਉਨ੍ਹਾਂ ਦੀ ਪਾਲਣਾ ਕਰੋ। ਉਨ੍ਹਾਂ ਕਿਹਾ ਕਿ ਬਲੈਕ ਆਊਟ ਦੋਰਾਨ ਘਰ੍ਹਾਂ ਦੀਆਂ ਲਾਈਟਾਂ ਬੰਦ ਰੱਖੋ ਅਤੇ ਘਰ ਦੇ ਅੰਦਰ ਹੀ ਰਹੋ।