Tuesday, October 28, 2025  

ਪੰਜਾਬ

ਹੇਮਕੁੰਟ ਸਕੂਲ ਵਿਖੇ ਮਨਾਇਆਂ “ਵਿਸ਼ਵ ਵਾਤਾਵਰਨ ਦਿਵਸ

June 05, 2025

ਜ਼ੀਰਾ 5 ਜੂਨ (ਹਰਨਾਮ ਸਿੰਘ ਵਧਾਵਨ)

ਪੰਜਾਬ ਬਟਾਲੀਅਨ ਦੇ ਕਮਾਡਿੰਗ ਅਫ਼ਸਰ ਸੁਨਿਲ ਕੁਮਾਰ ਦੇ ਦਿਸ਼ਾ ਨਿਰਦੇਸ਼ ਅਤੇ ਵਾਤਾਵਰਨ ਦੀ ਭਰਪੂਰ ਸ਼ੁੱਧਤਾ ਦੀ ਚਾਹਤ ਹੇਠ ਸ੍ਰੀ ਹੇਮਕੁੰਟ ਸੀਨੀ.ਸੈਕੰ. ਸਕੂਲ ਕੋਟ-ਈਸੇ-ਖਾਂ ਦੇ ਐਨ.ਐੱਸ.ਐੱਸ ਵਲੰਟੀਅਰਜ਼, ਐਨ.ਸੀ.ਸੀ ਅਤੇ ਸਮੂਹ ਸਟਾਫ਼ ਵੱਲੋਂ “ਵਿਸ਼ਵ ਵਾਤਾਵਰਨ ਦਿਵਸ" ਮਨਾਇਆਂ ਗਿਆ । ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਵਾਤਾਵਰਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਨੁੱਖ ਨੇ ਆਪਣੀਆਂ ਸਵਾਰਥੀ ਸੋਚਾਂ ਸਦਕਾ ਬਨਸਪਤੀ, ਹਰੇ-ਭਰੇ ਰੁੱਖਾਂ,ਜੰਗਲਾਂ ਦਾ ਏਨਾਂ ਘਾਣ ਕਰ ਦਿੱਤਾ ਹੈ ਕਿ ਅੱਜ ਉਸ ਨੂੰ ਕਈ ਕੁਦਰਤੀ ਕਰੋਪੀਆਂ ਅਤੇ ਭਿਆਨਕ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ । ਇਸ ਲਈ ਸਾਨੂੰ ਵਾਤਾਵਰਨ, ਜੀਵ-ਜੰਤੂ ਅਤੇ ਧਰਤੀ ਹੇਠਲੇ ਪਾਣੀ ਤਲ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਉਹਨਾਂ ਦੀ ਦੇਖ ਭਾਲ ਕਰਨੀ ਵੀ ਜ਼ਰੂਰੀ ਹੈ । ਸਾਨੂੰ ਸਾਰਿਆਂ ਨੂੰ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਜਲ ਪ੍ਰਦੂਸ਼ਣ ਅਤੇ ਹਵਾ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ। ਪਿ੍ਰੰਸੀਪਲ ਮੈਡਮ ਰਮਨਜੀਤ ਕੌਰ ਦੀ ਨਿਗਾਰਾਨੀ ਹੇਠ ਐੱਨ.ਐੱਸ ਵਲੰਟੀਅਰਜ਼ ਅਤੇ ਸਮੂਹ ਸਟਾਫ਼ ਨੇ ਸਕੂਲ ਦੀ ਚਾਰ-ਦੀਵਾਰੀ ਅੰਦਰ ਅਤੇ ਬਾਹਰ ਫਲ਼ਦਾਰ ਪੌਦੇ ਅਤੇ ਛਾਂਦਾਰ ਦਰੱਖਤ ਲਗਾਏ ਅਤੇ ਇਹਨਾਂ ਦੀ ਸੰਭਾਲ ਕਰਨ ਦਾ ਵਚਨ ਦਿੱਤਾ । ਇਸ ਮੌਕੇ ਐੱਨ.ਐੱਸ.ਐੱਸ ਪ੍ਰੋਗਰਾਮ ਅਫਸਰ ਅਮੀਰ ਸਿੰਘ, ਸੁਰਿੰਦਰ ਕੌਰ ਐਨ.ਸੀ.ਸੀ ਏ.ਐਨ.ਓ ਮੈਡਮ ਸਿਮਰਨਜੀਤ ਕੌਰ ਅਤੇ ਸਮੂਹ ਸਟਾਫ਼ ਹਾਜ਼ਰ ਹਨ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

'ਮਾਨ ਸਰਕਾਰ ਦੀ ਯੋਜਨਾ 'ਜਿਸਦਾ ਖੇਤ, ਉਸਦੀ ਰੇਤ'  ਬੇਮਿਸਾਲ

'ਮਾਨ ਸਰਕਾਰ ਦੀ ਯੋਜਨਾ 'ਜਿਸਦਾ ਖੇਤ, ਉਸਦੀ ਰੇਤ'  ਬੇਮਿਸਾਲ

ਤਰਨਤਾਰਨ ਦੇ ਲੋਕ ਹੁਣ ਏਸੀ ਕਮਰਿਆਂ ਦੀ ਨਹੀਂ, ਜਮੀਨੀ ਪੱਧਰ 'ਤੇ ਕੰਮ ਕਰਨ ਵਾਲੀ 'ਆਪ' ਸਰਕਾਰ ਨੂੰ ਚੁਣਨਗੇ- ਹਰਮੀਤ ਸਿੰਘ ਸੰਧੂ

ਤਰਨਤਾਰਨ ਦੇ ਲੋਕ ਹੁਣ ਏਸੀ ਕਮਰਿਆਂ ਦੀ ਨਹੀਂ, ਜਮੀਨੀ ਪੱਧਰ 'ਤੇ ਕੰਮ ਕਰਨ ਵਾਲੀ 'ਆਪ' ਸਰਕਾਰ ਨੂੰ ਚੁਣਨਗੇ- ਹਰਮੀਤ ਸਿੰਘ ਸੰਧੂ

ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਲਬੀਰ ਸਿੰਘ ਆਪਣੇ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਿਲ

ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਲਬੀਰ ਸਿੰਘ ਆਪਣੇ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਿਲ

देश भगत यूनिवर्सिटी ने मनाया 13वां स्थापना दिवस

देश भगत यूनिवर्सिटी ने मनाया 13वां स्थापना दिवस

ਦੇਸ਼ ਭਗਤ ਯੂਨੀਵਰਸਿਟੀ ਨੇ ਧੂਮ-ਧਾਮ ਨਾਲ ਮਨਾਇਆ 13ਵਾਂ ਸਥਾਪਨਾ ਦਿਵਸ 

ਦੇਸ਼ ਭਗਤ ਯੂਨੀਵਰਸਿਟੀ ਨੇ ਧੂਮ-ਧਾਮ ਨਾਲ ਮਨਾਇਆ 13ਵਾਂ ਸਥਾਪਨਾ ਦਿਵਸ 

ਮੌਜੂਦਾ ਅਕਾਲੀ ਸਰਪੰਚ ਜਸ਼ਨਦੀਪ ਸਿੰਘ ਸਾਥੀਆਂ ਸਮੇਤ 'ਆਪ' 'ਚ ਹੋਏ ਸ਼ਾਮਿਲ

ਮੌਜੂਦਾ ਅਕਾਲੀ ਸਰਪੰਚ ਜਸ਼ਨਦੀਪ ਸਿੰਘ ਸਾਥੀਆਂ ਸਮੇਤ 'ਆਪ' 'ਚ ਹੋਏ ਸ਼ਾਮਿਲ

ਪੰਜਾਬ ਕੈਬਨਿਟ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਸਮਾਗਮਾਂ ਦੀ ਸ਼ੁਰੂਆਤ ਕੀਤੀ

ਪੰਜਾਬ ਕੈਬਨਿਟ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਸਮਾਗਮਾਂ ਦੀ ਸ਼ੁਰੂਆਤ ਕੀਤੀ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੁਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਐਚ. ਐਫ. ਸੁਪਰ ਪਲਾਂਟ ਦਾ ਦੌਰਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੁਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਐਚ. ਐਫ. ਸੁਪਰ ਪਲਾਂਟ ਦਾ ਦੌਰਾ

ਜ਼ਿਲ੍ਹੇ ਦੀਆਂ ਮੰਡੀਆਂ ਚੋਂ ਬੀਤੀ ਸ਼ਾਮ ਤੱਕ 2 ਲੱਖ 42 ਹਜ਼ਾਰ 541 ਮੀਟਰਕ ਟਨ ਝੋਨੇ ਦੀ ਖਰੀਦ: ਡਾ. ਸੋਨਾ ਥਿੰਦ 

ਜ਼ਿਲ੍ਹੇ ਦੀਆਂ ਮੰਡੀਆਂ ਚੋਂ ਬੀਤੀ ਸ਼ਾਮ ਤੱਕ 2 ਲੱਖ 42 ਹਜ਼ਾਰ 541 ਮੀਟਰਕ ਟਨ ਝੋਨੇ ਦੀ ਖਰੀਦ: ਡਾ. ਸੋਨਾ ਥਿੰਦ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਸ਼ਰਧਾ ਨਾਲ ਮਨਾਇਆ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਸ਼ਰਧਾ ਨਾਲ ਮਨਾਇਆ