Tuesday, October 28, 2025  

ਪੰਜਾਬ

ਪਿੰਡ ਰਿਉਣਾ ਉੱਚਾ ਦੇ ਵਿੱਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਮਜਬੂਤ : ਦੀਪ ਕੁਮਾਰ ਰਿਉਣਾ

June 05, 2025
ਸ੍ਰੀ ਫਤਿਹਗੜ੍ਹ ਸਾਹਿਬ/5 ਜੂਨ:
(ਰਵਿੰਦਰ ਸਿੰਘ ਢੀਂਡਸਾ)
 
ਆਮ ਆਦਮੀ ਪਾਰਟੀ ਸੰਘਰਸ਼ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਜਿਸ ਦਾ ਹਰ ਵਰਕਰ ਪਾਰਟੀ ਦੇ ਨਾਲ ਚਟਾਨ ਵਾਂਗ ਖੜਾ ਹੈ। ਪਿੰਡ ਰਿਉਣਾ ਦਾ ਹਰ ਇੱਕ ਆਪ ਵਰਕਰ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਿਹਾ ਹੈ ਤੇ ਪਿੰਡ ਪੱਧਰ ਉੱਤੇ ਪਾਰਟੀ ਪੂਰੀ ਤਰਾਂ ਮਜਬੂਤ ਹੈ। ਇਹ ਪ੍ਰਗਟਾਵਾ ਸਾਬਕਾ ਸਰਪੰਚ ਦੀਪ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਜਿਹੜਾ ਵਾਅਦਾ ਕੀਤਾ ਉਹ ਪੂਰਾ ਕੀਤਾ ਹੈ ਤੇ ਉਨ੍ਹਾਂ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਲਗਾਤਾਰ ਲੋਕ ਪੱਖੀ ਕੰਮ ਕਰ ਰਹੀ ਹੈ ਜਿਸ ਕਰਕੇ ਹਰ ਪੱਖੋਂ ਪੰਜਾਬ ਸਰਕਾਰ ਦੀ ਸ਼ੋਭਾ ਹੋ ਰਹੀ ਹੈ। ਉਹਨਾਂ ਕਿਹਾ ਕਿ ਪਿੰਡ ਰਿਉਣਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵੀ ਵਰਕਰ ਪਾਰਟੀ ਨੂੰ ਛੱਡ ਕੇ ਨਹੀਂ ਗਿਆ, ਜਿਹੜੇ ਵਿਅਕਤੀਆਂ ਵੱਲੋਂ ਕਾਂਗਰਸ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ, ਉਹਨਾਂ ਦਾ ਆਮ ਆਦਮੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਹਨਾਂ ਕਿਹਾ ਕਿ ਪਿੰਡ ਦੇ ਕੁਝ ਵਿਅਕਤੀ ਅਜਿਹੇ ਹਨ, ਜਿਨਾਂ ਨੇ ਇੱਕ ਹਫਤਾ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਸਿਰੋਪਾਓ ਪਾਏ ਸੀ ਅਤੇ ਹਫਤੇ ਬਾਅਦ ਹੀ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਜਿਨ੍ਹਾਂ ਦਾ ਸਾਡੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਸੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਜੀਤ ਸਿੰਘ ਰਿਉਣਾ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਜੀਤਾ ਰਾਮ, ਲਖਵਿੰਦਰ ਸਿੰਘ ਫੌਜੀ, ਦੀਦਾਰ ਸਿੰਘ, ਲਖਬੀਰ ਸਿੰਘ, ਕਰਨੈਲ ਸਿੰਘ, ਹਾਕਮਦੀਨ, ਨਰਿੰਦਰ ਸਿੰਘ, ਸਾਬਕਾ ਸਰਪੰਚ ਦੀਪ ਕੁਮਾਰ, ਗੁਰਜੰਟ ਸਿੰਘ, ਸੁਬੇਗ ਸਿੰਘ, ਸਤਵਿੰਦਰ ਸਿੰਘ, ਜੋਰਾ ਸਿੰਘ, ਕਰਨੈਲ ਸਿੰਘ, ਸੋਮਨਾਥ, ਬਾਬੂ ਰਾਮ, ਬਾਬਾ ਤਜਿੰਦਰ ਖਾਂ, ਮਲਕੀਤ ਸਿੰਘ, ਅਮਨਦੀਪ ਸਿੰਘ, ਗੁਰਮੁਖ ਸਿੰਘ ਅਤੇ ਗੁਰਭੇਜ ਸਿੰਘ ਆਦਿ ਵੀ ਹਾਜ਼ਰ ਸਨ।ਪਿੰਡ ਰਿਉਣਾ ਉੱਚਾ ਦੇ ਵਿੱਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਮਜਬੂਤ : ਦੀਪ ਕੁਮਾਰ ਰਿਉਣਾ
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

'ਮਾਨ ਸਰਕਾਰ ਦੀ ਯੋਜਨਾ 'ਜਿਸਦਾ ਖੇਤ, ਉਸਦੀ ਰੇਤ'  ਬੇਮਿਸਾਲ

'ਮਾਨ ਸਰਕਾਰ ਦੀ ਯੋਜਨਾ 'ਜਿਸਦਾ ਖੇਤ, ਉਸਦੀ ਰੇਤ'  ਬੇਮਿਸਾਲ

ਤਰਨਤਾਰਨ ਦੇ ਲੋਕ ਹੁਣ ਏਸੀ ਕਮਰਿਆਂ ਦੀ ਨਹੀਂ, ਜਮੀਨੀ ਪੱਧਰ 'ਤੇ ਕੰਮ ਕਰਨ ਵਾਲੀ 'ਆਪ' ਸਰਕਾਰ ਨੂੰ ਚੁਣਨਗੇ- ਹਰਮੀਤ ਸਿੰਘ ਸੰਧੂ

ਤਰਨਤਾਰਨ ਦੇ ਲੋਕ ਹੁਣ ਏਸੀ ਕਮਰਿਆਂ ਦੀ ਨਹੀਂ, ਜਮੀਨੀ ਪੱਧਰ 'ਤੇ ਕੰਮ ਕਰਨ ਵਾਲੀ 'ਆਪ' ਸਰਕਾਰ ਨੂੰ ਚੁਣਨਗੇ- ਹਰਮੀਤ ਸਿੰਘ ਸੰਧੂ

ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਲਬੀਰ ਸਿੰਘ ਆਪਣੇ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਿਲ

ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਲਬੀਰ ਸਿੰਘ ਆਪਣੇ ਸਾਥੀਆਂ ਸਮੇਤ 'ਆਪ' ਵਿੱਚ ਸ਼ਾਮਿਲ

देश भगत यूनिवर्सिटी ने मनाया 13वां स्थापना दिवस

देश भगत यूनिवर्सिटी ने मनाया 13वां स्थापना दिवस

ਦੇਸ਼ ਭਗਤ ਯੂਨੀਵਰਸਿਟੀ ਨੇ ਧੂਮ-ਧਾਮ ਨਾਲ ਮਨਾਇਆ 13ਵਾਂ ਸਥਾਪਨਾ ਦਿਵਸ 

ਦੇਸ਼ ਭਗਤ ਯੂਨੀਵਰਸਿਟੀ ਨੇ ਧੂਮ-ਧਾਮ ਨਾਲ ਮਨਾਇਆ 13ਵਾਂ ਸਥਾਪਨਾ ਦਿਵਸ 

ਮੌਜੂਦਾ ਅਕਾਲੀ ਸਰਪੰਚ ਜਸ਼ਨਦੀਪ ਸਿੰਘ ਸਾਥੀਆਂ ਸਮੇਤ 'ਆਪ' 'ਚ ਹੋਏ ਸ਼ਾਮਿਲ

ਮੌਜੂਦਾ ਅਕਾਲੀ ਸਰਪੰਚ ਜਸ਼ਨਦੀਪ ਸਿੰਘ ਸਾਥੀਆਂ ਸਮੇਤ 'ਆਪ' 'ਚ ਹੋਏ ਸ਼ਾਮਿਲ

ਪੰਜਾਬ ਕੈਬਨਿਟ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਸਮਾਗਮਾਂ ਦੀ ਸ਼ੁਰੂਆਤ ਕੀਤੀ

ਪੰਜਾਬ ਕੈਬਨਿਟ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਸਮਾਗਮਾਂ ਦੀ ਸ਼ੁਰੂਆਤ ਕੀਤੀ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੁਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਐਚ. ਐਫ. ਸੁਪਰ ਪਲਾਂਟ ਦਾ ਦੌਰਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੁਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਐਚ. ਐਫ. ਸੁਪਰ ਪਲਾਂਟ ਦਾ ਦੌਰਾ

ਜ਼ਿਲ੍ਹੇ ਦੀਆਂ ਮੰਡੀਆਂ ਚੋਂ ਬੀਤੀ ਸ਼ਾਮ ਤੱਕ 2 ਲੱਖ 42 ਹਜ਼ਾਰ 541 ਮੀਟਰਕ ਟਨ ਝੋਨੇ ਦੀ ਖਰੀਦ: ਡਾ. ਸੋਨਾ ਥਿੰਦ 

ਜ਼ਿਲ੍ਹੇ ਦੀਆਂ ਮੰਡੀਆਂ ਚੋਂ ਬੀਤੀ ਸ਼ਾਮ ਤੱਕ 2 ਲੱਖ 42 ਹਜ਼ਾਰ 541 ਮੀਟਰਕ ਟਨ ਝੋਨੇ ਦੀ ਖਰੀਦ: ਡਾ. ਸੋਨਾ ਥਿੰਦ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਸ਼ਰਧਾ ਨਾਲ ਮਨਾਇਆ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਸ਼ਰਧਾ ਨਾਲ ਮਨਾਇਆ