Wednesday, September 17, 2025  

ਰਾਜਨੀਤੀ

ਹਮਦਰਦੀ ਲੈਣ ਲਈ ਖ਼ੁਦ ਨੂੰ ਵਿਜੀਲੈਂਸ ਨੋਟਿਸ ਭਿਜਵਾਉਣ ਦੀ ਭਾਰਤ ਭੂਸ਼ਣ ਆਸ਼ੂ ਦੀ ਚਾਲ ਹੋਈ ਨਾਕਾਮ: ਤਰੁਣਪ੍ਰੀਤ ਸੌਂਧ

June 06, 2025

ਲੁਧਿਆਣਾ, 6 ਜੂਨ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਰਾਜਨੀਤਿਕ ਹਮਦਰਦੀ ਹਾਸਲ ਕਰਨ ਲਈ ਕਾਂਗਰਸੀ ਨੇਤਾ ਭਾਰਤ ਭੂਸ਼ਣ ਆਸ਼ੂ ਵੱਲੋਂ ਰਚੀ ਗਈ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ।

'ਆਪ' ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਨਾਲ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮੰਤਰੀ ਸੌਂਧ ਨੇ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਵਿਰੁੱਧ ਜਾਰੀ ਕੀਤਾ ਗਿਆ ਵਿਜੀਲੈਂਸ ਨੋਟਿਸ ਆਸ਼ੂ ਦੁਆਰਾ ਖ਼ੁਦ ਰਚੀ ਗਈ ਇੱਕ ਧੋਖਾਧੜੀ ਵਾਲੀ ਚਾਲ ਦਾ ਹਿੱਸਾ ਸੀ। ਜਾਂਚ ਕਰਨ 'ਤੇ ਪਤਾ ਲੱਗਾ ਕਿ ਨੋਟਿਸ ਜਾਰੀ ਕਰਨ ਵਾਲਾ ਵਿਅਕਤੀ ਵਿਜੀਲੈਂਸ ਐਸਐਸਪੀ ਆਸ਼ੂ ਦਾ ਸਾਬਕਾ ਸਹਿਪਾਠੀ ਅਤੇ ਕਰੀਬੀ ਦੋਸਤ ਸੀ। ਮੰਤਰੀ ਨੇ ਖ਼ੁਲਾਸਾ ਕੀਤਾ ਕਿ ਆਸ਼ੂ ਨੇ ਨੋਟਿਸ ਜਾਰੀ ਕਰਨ ਲਈ ਆਪਣੇ ਸਬੰਧਾਂ ਦੀ ਦੁਰਵਰਤੋਂ ਕੀਤੀ, ਜਿਸ ਦਾ ਉਦੇਸ਼ ਖ਼ੁਦ ਨੂੰ ਪੀੜਤ ਵਜੋਂ ਪੇਸ਼ ਕਰਨਾ ਅਤੇ ਸਕੂਲ ਜ਼ਮੀਨ ਘੁਟਾਲੇ ਵਿੱਚ ਕਥਿਤ ਬਹੁ-ਕਰੋੜੀ ਭ੍ਰਿਸ਼ਟਾਚਾਰ ਤੋਂ ਲੋਕਾਂ ਦਾ ਧਿਆਨ ਹਟਾਉਣਾ ਸੀ।

ਸੌਂਧ ਨੇ ਕਿਹਾ, "ਭਾਰਤ ਦੇ ਰਾਜਨੀਤਿਕ ਇਤਿਹਾਸ ਵਿੱਚ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਸਿਆਸਤਦਾਨ ਨੇ ਇੰਨਾ ਹੇਠਾਂ ਡਿੱਗ ਕੇ ਪੀੜਤ ਕਾਰਡ ਖੇਡਣ ਲਈ ਇੱਕ ਜਾਅਲੀ ਸੰਮਨ ਜਾਰੀ ਕਰਵਾਇਆ ਹੈ। ਭਾਰਤ ਭੂਸ਼ਣ ਆਸ਼ੂ ਦਾ ਇਰਾਦਾ ਸਾਫ਼ ਸੀ - ਮੌਜੂਦਾ ਸਰਕਾਰ ਦੇ ਨਿਸ਼ਾਨੇ ਵਜੋਂ ਆਪਣੇ ਆਪ ਨੂੰ ਦਰਸਾਉਂਦੇ ਹੋਏ ਹਮਦਰਦੀ ਹਾਸਲ ਕਰਨਾ।"

ਉਨ੍ਹਾਂ ਕਿਹਾ ਕਿ ਜਾਅਲੀ ਨੋਟਿਸ ਦਾ ਉਦੇਸ਼ ਕਰੋੜਾਂ ਰੁਪਏ ਦੇ ਸਕੂਲ ਜ਼ਮੀਨ ਘੁਟਾਲੇ ਤੋਂ ਧਿਆਨ ਹਟਾਉਣਾ ਸੀ ਜਿਸ ਵਿੱਚ ਆਸ਼ੂ ਅਤੇ ਉਨ੍ਹਾਂ ਦੇ ਸਾਥੀਆਂ, ਜਿਨ੍ਹਾਂ ਵਿੱਚ ਉਨ੍ਹਾਂ ਦਾ ਭਰਾ ਵੀ ਸ਼ਾਮਲ ਹੈ, 'ਤੇ ਸਕੂਲਾਂ ਲਈ ਅਲਾਟ ਕੀਮਤੀ ਜ਼ਮੀਨ ਦੀ ਦੁਰਵਰਤੋਂ ਕਰਨ ਦਾ ਦੋਸ਼ ਹੈ। ਇਸ ਘੁਟਾਲੇ ਨੇ ਮਾਪਿਆਂ, ਵਿਦਿਆਰਥੀਆਂ ਅਤੇ ਸਕੂਲ ਦੇ ਸਾਬਕਾ ਵਿਦਿਆਰਥੀਆਂ ਨੂੰ ਡੂੰਘਾ ਪ੍ਰਭਾਵਿਤ ਕੀਤਾ ਹੈ, ਜੋ ਹੁਣ ਨਿਆਂ ਅਤੇ ਜ਼ਿੰਮੇਵਾਰ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਨ।

'ਆਪ' ਆਗੂ ਨੇ ਕਿਹਾ ਕਿ ਲੁਧਿਆਣਾ ਪੱਛਮੀ ਵਿੱਚ ਹੋਣ ਵਾਲੀ ਹਾਰ ਦੇ ਡਰੋਂ, ਕਾਂਗਰਸ ਪਾਰਟੀ ਨਿਰਾਸ਼ਾਜਨਕ ਅਤੇ ਅਨੈਤਿਕ ਚਾਲਾਂ ਦਾ ਸਹਾਰਾ ਲੈ ਰਹੀ ਹੈ। ਉਨ੍ਹਾਂ ਕਿਹਾ ਇਸ ਪੱਧਰ ਦੀ ਬੇਈਮਾਨੀ ਅਤੇ ਹੇਰਾਫੇਰੀ ਕਾਂਗਰਸ ਲੀਡਰਸ਼ਿਪ ਦੇ ਡਿਗਦੇ ਨੈਤਿਕ ਤਾਣੇ-ਬਾਣੇ ਨੂੰ ਦਰਸਾਉਂਦੀ ਹੈ।

ਮੰਤਰੀ ਸੌਂਧ ਨੇ ਜਨਤਾ ਨੂੰ ਭਰੋਸਾ ਦਿੱਤਾ ਕਿ ਇਸ ਸਾਜ਼ਿਸ਼ ਵਿੱਚ ਸ਼ਾਮਲ ਵਿਜੀਲੈਂਸ ਅਧਿਕਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ, "ਜਿਸ ਅਧਿਕਾਰੀ ਨੇ ਆਸ਼ੂ ਨੂੰ ਲਾਭ ਪਹੁੰਚਾਉਣ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ, ਉਸਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅਜਿਹਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 'ਆਪ' ਸਰਕਾਰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਜਨਤਕ ਵਿਸ਼ਵਾਸ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਬੇਨਕਾਬ ਕਰਨ ਅਤੇ ਸਜ਼ਾ ਦੇਣ ਲਈ ਸਾਰੇ ਜ਼ਰੂਰੀ ਕਦਮ ਚੁੱਕੇਗੀ।"

ਸੌਂਧ ਨੇ ਕਾਂਗਰਸ ਲੀਡਰਸ਼ਿਪ ਨੂੰ ਘੁਟਾਲੇ ਨਾਲ ਸਬੰਧਿਤ ਦੋਸ਼ਾਂ ਦਾ ਜਵਾਬ ਦੇਣ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ, "ਸੱਚ ਨੂੰ ਛੁਪਾਇਆ ਨਹੀਂ ਜਾ ਸਕਦਾ। ਇਸ ਘੁਟਾਲੇ ਦਾ ਘੇਰਾ ਬਹੁਤ ਵੱਡਾ ਹੈ ਅਤੇ ਅਸੀਂ ਹਰ ਵੇਰਵੇ ਦਾ ਪਰਦਾਫਾਸ਼ ਕਰਨ ਅਤੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਉਣ ਲਈ ਦ੍ਰਿੜ੍ਹ ਹਾਂ। ਮੈਂ ਮੀਡੀਆ ਨੂੰ ਅਪੀਲ ਕਰਦਾ ਹਾਂ ਕਿ ਉਹ ਸਕੂਲ ਦੇ ਸਾਬਕਾ ਵਿਦਿਆਰਥੀਆਂ, ਮਾਪਿਆਂ ਅਤੇ ਹਿੱਸੇਦਾਰਾਂ ਨਾਲ ਮਿਲ ਕੇ ਭ੍ਰਿਸ਼ਟਾਚਾਰ ਨੂੰ  ਡੁੰਘਾਈ ਨਾਲ ਉਜਾਗਰ ਕਰਨ।"

ਕਾਂਗਰਸ-ਭਾਜਪਾ ਗੱਠਜੋੜ ਲੁਧਿਆਣਾ ਪੱਛਮੀ ਵਿੱਚ 'ਆਪ' ਦੀ ਪ੍ਰਸਿੱਧੀ ਦੇ ਡਰ ਨੂੰ ਦਰਸਾਉਂਦਾ ਹੈ: ਤਰੁਣਪ੍ਰੀਤ ਸੌਂਧ

'ਆਪ' ਮੰਤਰੀ ਤਰੁਣਪ੍ਰੀਤ ਸਿੰਘ ਸੌਂਧ ਨੇ ਲੁਧਿਆਣਾ ਪੱਛਮੀ ਵਿੱਚ 'ਆਪ' ਉਮੀਦਵਾਰ ਸੰਜੀਵ ਅਰੋੜਾ ਵਿਰੁੱਧ ਗੱਠਜੋੜ ਲਈ ਭਾਜਪਾ ਅਤੇ ਕਾਂਗਰਸ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਭਾਜਪਾ ਨੇ ਹਾਰ ਮੰਨ ਲਈ ਹੈ ਅਤੇ ਵੋਟਰਾਂ ਨੂੰ 'ਆਪ' ਦਾ ਸਮਰਥਨ ਨਾ ਕਰਨ ਦੀ ਅਪੀਲ ਕਰ ਰਹੀ ਹੈ। ਸੰਜੀਵ ਅਰੋੜਾ ਦੇ ਸਾਫ਼ ਅਕਸ ਤੋਂ ਉਨ੍ਹਾਂ ਦਾ ਡਰ ਸਪੱਸ਼ਟ ਹੈ। ਉਨ੍ਹਾਂ ਭਾਰਤ ਭੂਸ਼ਣ ਆਸ਼ੂ ਦੇ ਭ੍ਰਿਸ਼ਟਾਚਾਰ ਘੁਟਾਲਿਆਂ ਤੋਂ ਧਿਆਨ ਹਟਾਉਣ ਲਈ ਕਾਂਗਰਸ ਅਤੇ ਭਾਜਪਾ ਦੀਆਂ ਅਨੈਤਿਕ ਚਾਲਾਂ, ਜਿਨ੍ਹਾਂ ਵਿੱਚ ਮਨਘੜਤ ਨੋਟਿਸ ਸ਼ਾਮਲ ਹਨ, ਦੀ ਨਿੰਦਾ ਕੀਤੀ। ਸੌਂਧ ਨੇ ਵੋਟਰਾਂ ਨੂੰ ਸੰਜੀਵ ਅਰੋੜਾ ਨੂੰ ਚੁਣ ਕੇ ਇਮਾਨਦਾਰੀ ਅਤੇ ਵਿਕਾਸ ਦੀ ਚੋਣ ਕਰਨ ਦੀ ਅਪੀਲ ਕੀਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਲੁਧਿਆਣਾ ਪੱਛਮੀ ਲੋਕ ਪਹਿਲਾਂ ਹੀ ਤਰੱਕੀ ਅਤੇ ਇਮਾਨਦਾਰੀ ਦਾ ਸਮਰਥਨ ਕਰਨ ਦਾ ਫ਼ੈਸਲਾ ਕਰ ਚੁੱਕੇ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ 301 ਸਹਾਇਕ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ

ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ 301 ਸਹਾਇਕ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ

'ਆਪ' ਗੋਆ ਨੇ ਜ਼ਿਲ੍ਹਾ ਪੰਚਾਇਤ ਚੋਣਾਂ ਦੀ ਤਿਆਰੀ ਕੀਤੀ, ਕੇਡਰ ਨੂੰ ਹੁਲਾਰਾ ਦੇਣ ਲਈ ਤਾਲੁਕਾ ਇੰਚਾਰਜ ਨਿਯੁਕਤ ਕੀਤੇ

'ਆਪ' ਗੋਆ ਨੇ ਜ਼ਿਲ੍ਹਾ ਪੰਚਾਇਤ ਚੋਣਾਂ ਦੀ ਤਿਆਰੀ ਕੀਤੀ, ਕੇਡਰ ਨੂੰ ਹੁਲਾਰਾ ਦੇਣ ਲਈ ਤਾਲੁਕਾ ਇੰਚਾਰਜ ਨਿਯੁਕਤ ਕੀਤੇ

'ਫੋਟੋ-ਅਪ ਲਈ ਇਹ ਪੰਜਾਬ ਹੈ, ਹੜ੍ਹ ਸਹਾਇਤਾ ਲਈ ਇਹ ਹਿਮਾਚਲ': ਭਾਜਪਾ ਨੇ ਕਾਂਗਰਸ ਦੀ ਨਿੰਦਾ ਕੀਤੀ

'ਫੋਟੋ-ਅਪ ਲਈ ਇਹ ਪੰਜਾਬ ਹੈ, ਹੜ੍ਹ ਸਹਾਇਤਾ ਲਈ ਇਹ ਹਿਮਾਚਲ': ਭਾਜਪਾ ਨੇ ਕਾਂਗਰਸ ਦੀ ਨਿੰਦਾ ਕੀਤੀ

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਇੰਟਰਨਸ਼ਿਪ ਨਿਯੁਕਤੀ ਪੱਤਰ ਵੰਡੇ

ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਇੰਟਰਨਸ਼ਿਪ ਨਿਯੁਕਤੀ ਪੱਤਰ ਵੰਡੇ

ਚੋਣ ਕਮਿਸ਼ਨ ਨੇ ਚੋਣਾਂ ਦੇ ਸੀਜ਼ਨ ਤੋਂ ਪਹਿਲਾਂ ਮੀਡੀਆ ਅਤੇ ਸੰਚਾਰ ਅਧਿਕਾਰੀਆਂ ਲਈ ਇੱਕ ਰੋਜ਼ਾ ਵਰਕਸ਼ਾਪ ਸ਼ੁਰੂ ਕੀਤੀ

ਚੋਣ ਕਮਿਸ਼ਨ ਨੇ ਚੋਣਾਂ ਦੇ ਸੀਜ਼ਨ ਤੋਂ ਪਹਿਲਾਂ ਮੀਡੀਆ ਅਤੇ ਸੰਚਾਰ ਅਧਿਕਾਰੀਆਂ ਲਈ ਇੱਕ ਰੋਜ਼ਾ ਵਰਕਸ਼ਾਪ ਸ਼ੁਰੂ ਕੀਤੀ

ਉਮਰ ਅਬਦੁੱਲਾ ਦੀ ਅਗਵਾਈ ਵਾਲੀ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚ ਸਿਹਤ ਸੰਭਾਲ ਖੇਤਰ ਨੂੰ 124.83 ਕਰੋੜ ਰੁਪਏ ਅਲਾਟ ਕੀਤੇ

ਉਮਰ ਅਬਦੁੱਲਾ ਦੀ ਅਗਵਾਈ ਵਾਲੀ ਸਰਕਾਰ ਨੇ ਜੰਮੂ-ਕਸ਼ਮੀਰ ਵਿੱਚ ਸਿਹਤ ਸੰਭਾਲ ਖੇਤਰ ਨੂੰ 124.83 ਕਰੋੜ ਰੁਪਏ ਅਲਾਟ ਕੀਤੇ

ਸੀਪੀ ਰਾਧਾਕ੍ਰਿਸ਼ਨਨ ਨੇ ਭਾਰਤ ਦੇ 15ਵੇਂ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

ਸੀਪੀ ਰਾਧਾਕ੍ਰਿਸ਼ਨਨ ਨੇ ਭਾਰਤ ਦੇ 15ਵੇਂ ਉਪ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ

ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਮਹਾਰਾਸ਼ਟਰ ਦਾ ਵਾਧੂ ਚਾਰਜ ਸੰਭਾਲਣਗੇ

ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵ੍ਰਤ ਮਹਾਰਾਸ਼ਟਰ ਦਾ ਵਾਧੂ ਚਾਰਜ ਸੰਭਾਲਣਗੇ

ਵਿਦੇਸ਼ਾਂ ਵਿੱਚ ਉਦਯੋਗਾਂ ਨੂੰ ਜ਼ਰੂਰੀ ਹੁਨਰਮੰਦ ਮਨੁੱਖੀ ਸ਼ਕਤੀ ਪ੍ਰਦਾਨ ਕਰਨ ਵਿੱਚ ਮਹਾਰਾਸ਼ਟਰ ਮੋਹਰੀ: ਮੁੱਖ ਮੰਤਰੀ ਫੜਨਵੀਸ

ਵਿਦੇਸ਼ਾਂ ਵਿੱਚ ਉਦਯੋਗਾਂ ਨੂੰ ਜ਼ਰੂਰੀ ਹੁਨਰਮੰਦ ਮਨੁੱਖੀ ਸ਼ਕਤੀ ਪ੍ਰਦਾਨ ਕਰਨ ਵਿੱਚ ਮਹਾਰਾਸ਼ਟਰ ਮੋਹਰੀ: ਮੁੱਖ ਮੰਤਰੀ ਫੜਨਵੀਸ

ਜਤਿੰਦਰ ਸਿੰਘ ਨੇ ਸੈਂਟਰਲ ਸਿਵਲ ਸਰਵਿਸਿਜ਼ ਯੂਨੀਫਾਈਡ ਪੈਨਸ਼ਨ ਸਕੀਮ ਨਿਯਮ 2025, FAQ ਫਿਲਮ ਰਿਲੀਜ਼ ਕੀਤੀ

ਜਤਿੰਦਰ ਸਿੰਘ ਨੇ ਸੈਂਟਰਲ ਸਿਵਲ ਸਰਵਿਸਿਜ਼ ਯੂਨੀਫਾਈਡ ਪੈਨਸ਼ਨ ਸਕੀਮ ਨਿਯਮ 2025, FAQ ਫਿਲਮ ਰਿਲੀਜ਼ ਕੀਤੀ