ਸ੍ਰੀ ਫ਼ਤਹਿਗੜ੍ਹ ਸਾਹਿਬ/6 ਜੂਨ:
(ਰਵਿੰਦਰ ਸਿੰਘ ਢੀਂਡਸਾ)
ਅੱਜ ਭਾਰਤੀ ਜਨਤਾ ਪਾਰਟੀ ਜਿਲਾ ਫਤਿਹਗੜ੍ਹ ਸਾਹਿਬ ਵੱਲੋਂ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਸੀਨੀਅਰ ਆਗੂ ਦੀਦਾਰ ਸਿੰਘ ਭੱਟੀ ਦੀ ਅਗਵਾਈ ਵਿੱਚ ਮੰਡਲ ਮੂਲੇਪੁਰ ਦੇ ਪ੍ਰਧਾਨ ਸੁਭਾਸ਼ ਪੰਡਿਤ ਦੀ ਹਾਜਰੀ ਵਿੱਚ ਪਿੰਡ ਪੋਲਾ ਵਿਖੇ ਕੇਂਦਰ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਦਾ ਲਾਭ ਆਮ ਜਨਤਾ ਤੱਕ ਪਹੁੰਚਾਉਣ ਲਈ ਇੱਕ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਆਯੁਸ਼ਮਾਨ ਕਾਰਡ, ਵਿਸ਼ਵਕਰਮਾ ਯੋਜਨਾ ਦੇ ਕਾਰਡ, ਕਿਸਾਨ ਸਨਮਾਨ ਨਿਧੀ ਅਤੇ ਹੋਰ ਬਹੁਤ ਸਾਰੀਆਂ ਵੱਖਰੀਆਂ ਵੱਖਰੀਆਂ ਯੋਜਨਾਵਾਂ ਜੋ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਹਨ ਦੇ ਲਾਭਪਾਤਰੀਆਂ ਦੇ ਕਾਰਡ ਬਣਾ ਕੇ ਦਿੱਤੇ ਗਏ। ਇਸ ਮੌਕੇ ਜਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਸਾਨੂੰ ਇਹਨਾਂ ਲੋਕ ਭਲਾਈ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਕੈਂਪ ਵਿੱਚ 150 ਦੇ ਕਰੀਬ ਲੋਕਾਂ ਨੇ ਵੱਖਰੀਆਂ ਵੱਖਰੀਆਂ ਸਕੀਮਾਂ ਦਾ ਲਾਭ ਉਠਾਇਆ। ਇਸ ਮੌਕੇ ਸੁਭਾਸ਼ ਪੰਡਿਤ,ਸੁਖਦੇਵ ਸਿੰਘ ਜਿਲ੍ਹਾ ਮੀਤ ਪ੍ਰਧਾਨ ਕਿਸਾਨ ਮੋਰਚਾ, ਸੁਖਵਿੰਦਰ ਸਿੰਘ ਸੋਢੀ ਪੋਲਾ, ਜਸਵੰਤ ਸਿੰਘ, ਮੇਵਾ ਸਿੰਘ ਨੰਬਰਦਾਰ,ਜਸਵਿੰਦਰ ਸਿੰਘ ਝਿੰਜਰ, ਗੁਰਮੇਲ ਸਿੰਘ ਪੰਜੋਲਾ, ਸੁਸ਼ੀਲ ਕੁਮਾਰ, ਤਰੁਣ ਪਾਲ ਸਿੰਘ, ਕੈਲਾਸ਼ ਕੌਰ,ਮੀਦਾ ਮੁਹੰਮਦ ,ਅਸਲਾਮ ਖਾਨ ,ਇੰਦਰਜੀਤ ਸਿੰਘ ਅਤੇ ਜਗਜੀਤ ਸਿੰਘ ਆਦਿ ਹਾਜ਼ਰ ਸਨ।