Tuesday, August 19, 2025  

ਪੰਜਾਬ

ਨੌਜਵਾਨ ਨੂੰ ਮਰਵਾਉਣ ਲਈ ਉਸ ਦੀ ਪਤਨੀ ਅਤੇ ਸਹੁਰੇ ਪਰਿਵਾਰ ਨੇ ਦਿੱਤੀ 40 ਹਜਾਰ ਰੁਪਏ ਦੀ ਸੁਪਾਰੀ।

June 06, 2025

ਆਦਮਪੁਰ, 06 ਜੂਨ (ਕਰਮਵੀਰ ਸਿੰਘ)-

ਥਾਣਾ ਆਦਮਪੁਰ ਪੁਲੀਸ ਵੱਲੋ ਕਤਲ ਕੇਸ ਦੀ ਗੁੱਥੀ ਨੂੰ ਸੁਲਝਾਉਦੇ ਹੋਏ ਮਿ੍ਰਤਕ ਦੀ ਪਤਨੀ ਸੀਮਾ ਵੱਲੋ ਆਪਣੇ ਪਰਿਵਾਰਕ ਮੈਂਬਰਾਂ ਨਾਲ ਯੋਜਨਾ ਬਣਾਕੇ ਅੱਗੇ ਸੁਪਾਰੀ ਦੇਕੇ ਆਪਣੇ ਪਤੀ ਦਾ ਕਤਲ ਕਰਵਾਇਆ। ਇਸ ਕਤਲ ਦੇ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਆਦਮਪੁਰ ਕੁਲਵੰਤ ਸਿੰਘ ਨੇ ਦੱਸਿਆ ਕਿ ਆਦਮਪੁਰ ਪੁਲਿਸ ਨੇ ਪੁਲੀਸ ਟੀਮ ਨਾਲ ਮਿਲ ਕੇ ਜਾਂਚ ਕੀਤੀ ਕਿ ਸੀਮਾ ਪਤਨੀ ਮਿ੍ਰਤਕ ਸੰਦੀਪ ਕੁਮਾਰ ਉਰਫ ਹੈਪੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਨਹਿਰ£ ਗੇਟ ਬਟਾਲਾ, ਅਰਸਾ ਕੀੳਬ 8/9 ਸਾਲ ਪਹਿਲਾ ਬਟਾਲਾ ਤੋਂ ਅਲਾਵਲਪੁਰ ਆਕੇ ਰਹਿਣ ਲੱਗ ਪਏ ਸੀ। ਸੰਦੀਪ ਕੁਮਾਰ ਉਰਫ ਹੈਪੀ ਫੈਸ਼ਨ ਪੁਆਇੰਟ ਰੈਡੀਮੇਟ ਦੀ ਦੁਕਾਨ ਆਦਮਪੁਰ ਵਿਖੇ ਕੰਮ ਕਰਦਾ ਸੀ, ਤੇ ਰੋਜਾਨਾ ਸਵੇਰ ਤੇ ਆਦਮਪੁਰ ਆਉਂਦਾ ਸੀ ਤੇ ਸ਼ਾਮ ਵੇਲੇ ਅਲਾਵਲਪੁਰ ਵਿਖੇ ਵਾਪਸ ਚਲਾ ਜਾਂਦਾ ਸੀ, ਸੀਮਾ ਆਪਣੇ ਪਤੀ ਨੂੰ ਮਰਵਾਉਣਾ ਚਾਹੁੰਦੀ ਸੀ, ਕਿਉਂਕਿ ਉਸ ਦਾ ਪਤੀ ਸੰਦੀਪ ਕੁਮਾਰ ਆਪਣੀ ਪਤਨੀ ਸੀਮਾ ਦੇ ਚਾਲ ਚਲਣ ਤੇ ਸ਼ਕ ਕਰਦਾ ਸੀ ਅਤੇ ਉਸ ਪਾਸੋ ਪੈਸੇ ਮੰਗਦਾ ਸੀ, ਜੋ ਸੀਮਾ ਨੇ ਆਪਣੇ ਸੁਹਰਾ ਪਰਿਵਾਰ ਦੇ ਖਿਲਾਫ ਕੇਸ ਕਰਕੇ ਮਕਾਨ ਬਣਾਉਣ ਲਈ ਲਏ ਸਨ। ਜਿਸ ਤੋਂ ਬਾਅਦ ਇਹ ਅਲਾਵਲਪੁਰ ਆ ਕੇ ਰਹਿਣ ਲੱਗ ਪਏ। ਜਿਸ ਕਰਕੇ ਸੀਮਾ ਨੇ ਆਪਣੀ ਮਾਤਾ ਮੰਜੂ ਅਤੇ ਭਰਾ ਨਰੇਸ਼ ਕੁਮਾਰ ਨਾਲ ਮਿਲ ਕੇ ਆਪਣੇ ਪਤੀ ਸੰਦੀਪ ਕੁਮਾਰ ਉਰਫ ਹੈਪੀ ਦਾ ਕਤਲ ਕਰਵਾਉਣ ਦੀ ਸਾਜਿਸ ਬਣਾਈ। ਜਿਸ ਨੇ ਸਰੀਕੇ ਵਿੱਚੋਂ ਲੱਗਦੇ ਆਪਣੇ ਭਾਣਜੇ ਕ੍ਰਿਸ਼ਨ ਵਰਮਾ ਉਰਫ ਸਾਥੀ ਨਾਲ ਕਤਲ ਕਰਨ ਦੀ ਯੋਜਨਾ ਤਿਆਰ ਕੀਤੀ ਫਿਰ 29.05.2025 ਨੂੰ ਜਦੋ ਮਿ੍ਰਤਕ ਸੰਦੀਪ ਕੁਮਾਰ ਉਰਫ ਹੈਪੀ ਫੈਸ਼ਨ ਪੁੰਆਇਟ ਦੀ ਦੁਕਾਨ ਆਦਮਪੁਰ ਤੋਂ ਛੁੱਟੀ ਕਰਕੇ ਅਲਾਵਲਪੁਰ ਨੂੰ ਜਾ ਰਿਹਾ ਸੀ, ਮੁਲਜ਼ਮ ਕ੍ਰਿਸ਼ਨ ਵਰਮਾ ਉਰਫ ਸਾਬੀ ਪੁੱਤਰ ਲੇਟ ਅਸ਼ੋਕ ਵਰਮਾ ਵਾਸੀ ਮੁਹੱਲਾ ਗਾਂਧੀ ਨਗਰ ਆਦਮਪੁਰ ਨੇ ਆਪਣੇ ਸਾਥੀਆ ਨਵਦੀਪ ਪੁੱਤਰ ਬਲਜੀਤ ਕੁਮਾਰ ਵਾਸੀ ਪਿੰਡ ਪੰਡੋਰੀ ਨਿੱਝਰਾ ਅਤੇ ਨਾਬਾਲਗ ਦੋਸਤ ਨਾਲ ਮਿਲ ਕੇ ਸੰਦੀਪ ਕੁਮਾਰ ਨੂੰ ਆਪਣੇ ਮੋਟਰਸਾਇਕਲ ਤੇ ਬਿਠਾ ਕੇ ਨਹਿਰ ਦੇ ਨੇਡ ਲੈ ਗਏ ਅਤੇ ਉਥੇ ਸ਼ੇਵ ਕਰਨ ਵਾਲੇ ਉਸਤਰੇ ਨਾਲ ਉਸ ਦੀ ਗਰਦਨ ਤੇ ਵਾਰ ਕਰਕੇ ਅਤੇ ਇੱਟਾ ਨਾਲ ਉਸ ਦੇ ਸਿਰ ਅਤੇ ਮੱਥੇ ਤੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਆਦਮਪੁਰ ਥਾਣਾ ਵਿਖੇ ਵੱਖ-ਵੱਖ ਧਾਰਾ ਦੇ ਤਹਿਤ ਮੁਕੱਦਮਾ ਦਰਜ ਕਰ ਮੁਲਜ਼ਮ ਕ੍ਰਿਸ਼ਨ ਵਰਮਾ, ਨਵਦੀਪ ਉਰਫ ਨਵੀ, , ਸੀਮਾ, ਮੰਜੂ ਅਤੇ ਨਰੇਸ਼ ਕੁਮਾਰ ਨੂੰ ਗਿ੍ਰਫਤਾਰ ਕਰ ਲਿਆ ਅਤੇ ਇਹਨਾ ਦੇ ਕਬਜੇ ਵਿੱਚ ਵਾਰਦਾਤ ਸਮੇ ਵਰਤਿਆ ਮੋਟਰਸਾਇਕਲ, ਮਿ੍ਰਤਕ ਸੰਦੀਪ ਕੁਮਾਰ ਦਾ ਚਾਂਦੀ ਦਾ ਕਡ?ਾ ਅਤੇ ਕਤਲ ਕਰਨ ਲਈ ਲਏ ਹੋਏ 40 ਹਜਾਰ ਰੁਪਏ ਵਿੱਚੋਂ 25 ਹਜਾਰ ਰੁਪਏ ਬ੍ਰਾਮਦ ਕੀਤੇ ਗਏ। ਇੱਕ ਮੁਲਜ਼ਮ ਨਾਬਾਲਗ ਹੋਣ ਕਰਕੇ ਬੱਚਿਆ ਦੀ ਲੁਧਿਆਣਾ ਜੇਲ ਭੇਜ ਦਿੱਤਾ ਗਿਆ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਕਰਵਾਏ ਗਏ ਰਚਨਾਤਮਕ ਲੇਖਣ ਮੁਕਾਬਲੇ 

ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਕਰਵਾਏ ਗਏ ਰਚਨਾਤਮਕ ਲੇਖਣ ਮੁਕਾਬਲੇ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ "ਐਨਸੀਏਐਚਪੀ 2021 ਐਕਟ ਅਤੇ ਇਸਦੇ ਪ੍ਰਭਾਵ ਦੀ ਸਮਝ" ਵਿਸ਼ੇ 'ਤੇ ਕਰਵਾਇਆ ਸੈਮੀਨਾਰ

18 ਤੋਂ 23 ਅਗਸਤ ਤੱਕ ਚਲਾਇਆ ਜਾ ਰਿਹੈ ਵਿਸ਼ੇਸ਼ ਟੀਕਾਕਰਨ ਅਭਿਆਨ : ਡਾ. ਦਵਿੰਦਰਜੀਤ ਕੌਰ

18 ਤੋਂ 23 ਅਗਸਤ ਤੱਕ ਚਲਾਇਆ ਜਾ ਰਿਹੈ ਵਿਸ਼ੇਸ਼ ਟੀਕਾਕਰਨ ਅਭਿਆਨ : ਡਾ. ਦਵਿੰਦਰਜੀਤ ਕੌਰ

ਦੇਸ਼ ਭਗਤ ਹਸਪਤਾਲ ਵੱਲੋਂ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਹਾਈ ਪਾਵਰ ਲੇਜ਼ਰ ਥੈਰੇਪੀ ਯੂਨਿਟ ਦਾ ਉਦਘਾਟਨ 

ਦੇਸ਼ ਭਗਤ ਹਸਪਤਾਲ ਵੱਲੋਂ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਹਾਈ ਪਾਵਰ ਲੇਜ਼ਰ ਥੈਰੇਪੀ ਯੂਨਿਟ ਦਾ ਉਦਘਾਟਨ 

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ 

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ 

ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਆਜ਼ਾਦੀ ਦਿਵਸ ਸਮਾਰੋਹ

ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਆਜ਼ਾਦੀ ਦਿਵਸ ਸਮਾਰੋਹ

ਡਾ. ਹਿਤੇਂਦਰ ਸੂਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ “ਪੰਜਾਬ ਸਰਕਾਰ ਪ੍ਰਮਾਣ ਪੱਤਰ-2025” ਨਾਲ ਕੀਤਾ ਗਿਆ ਸਨਮਾਨਤ

ਡਾ. ਹਿਤੇਂਦਰ ਸੂਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ “ਪੰਜਾਬ ਸਰਕਾਰ ਪ੍ਰਮਾਣ ਪੱਤਰ-2025” ਨਾਲ ਕੀਤਾ ਗਿਆ ਸਨਮਾਨਤ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਇਆ ਰੈਗਿੰਗ ਵਿਰੋਧੀ ਜਾਗਰੂਕਤਾ ਭਾਸ਼ਣ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਇਆ ਰੈਗਿੰਗ ਵਿਰੋਧੀ ਜਾਗਰੂਕਤਾ ਭਾਸ਼ਣ