Sunday, August 17, 2025  

ਰਾਜਨੀਤੀ

ਕਾਂਗਰਸੀ ਆਗੂਆਂ ਨੇ ਹਮੇਸ਼ਾ ਆਮ ਲੋਕਾਂ ਨੂੰ ਨੀਵੇਂ ਪੱਧਰ ਦਾ ਸਮਝਿਆ, ਇਸੇ ਲਈ ਉਨ੍ਹਾਂ ਦਾ ਅਜਿਹਾ ਹਾਲ ਹੋਇਆ - ਅਮਨ ਅਰੋੜਾ

June 10, 2025

ਚੰਡੀਗੜ੍ਹ, 10 ਜੂਨ

ਆਮ ਆਦਮੀ ਪਾਰਟੀ ਪੰਜਾਬ ਦੇ ਮੁਖੀ ਅਮਨ ਅਰੋੜਾ ਨੇ ਲੁਧਿਆਣਾ ਪੱਛਮੀ ਜਿਮਨੀ ਚੋਣ ਵਿੱਚ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਬਿਆਨ ਦਾ ਸਖ਼ਤ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਹਮੇਸ਼ਾ ਆਮ ਲੋਕਾਂ ਨਾਲ ਦੂਜੇ ਦਰਜੇ ਦੇ ਨਾਗਰਿਕਾਂ ਵਰਗਾ ਵਿਵਹਾਰ ਕੀਤਾ। ਉਨਾਂ ਕਦੇ ਵੀ ਆਮ ਲੋਕਾਂ ਦਾ ਸਤਿਕਾਰ ਨਹੀਂ ਕੀਤਾ ਜਿਸ ਕਾਰਨ ਉਸ ਦੀ ਇਹ ਹਾਲਤ ਹੋ ਗਈ ਹੈ।

ਅਰੋੜਾ ਨੇ ਕਿਹਾ, "ਆਸ਼ੂ ਕਹਿ ਰਹੇ ਹਪ ਕਿ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੀ ਨਹੀਂ ਚਲਦੀ, ਪਰ ਸਵਾਲ ਇਹ ਹੈ ਕਿ ਤੁਸੀਂ ਮੰਤਰੀ ਦੇ ਤੌਰ 'ਤੇ ਕਿਵੇਂ ਰਾਜ ਕੀਤਾ? ਇੱਕ ਮੰਤਰੀ ਦੇ ਤੌਰ 'ਤੇ, ਤੁਸੀਂ ਇੱਕ ਮਹਿਲਾ ਸਿੱਖਿਆ ਅਧਿਕਾਰੀ ਨਾਲ ਦੁਰਵਿਵਹਾਰ ਕੀਤਾ। ਤੁਸੀਂ ਖੁੱਲ੍ਹੇਆਮ ਪੁਲਿਸ ਅਧਿਕਾਰੀਆਂ ਨੂੰ ਧਮਕੀਆਂ ਦਿੰਦੇ ਸੀ। ਤੁਹਾਡੇ 'ਤੇ ਸੈਂਕੜੇ ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦੇ ਦੋਸ਼ ਸਨ। ਕੀ ਤੁਸੀਂ ਸਾਡੇ ਤੋਂ ਵੀ ਇਹੀ ਉਮੀਦ ਕਰ ਰਹੇ ਹੋ? ਸਾਡਾ ਜਵਾਬ ਸਪੱਸ਼ਟ ਹੈ ਕਿ ਸਾਡੇ ਮੰਤਰੀ ਅਜਿਹਾ ਨਹੀਂ ਕਰਦੇ ਅਤੇ ਨਾ ਹੀ ਉਹ ਅਜਿਹਾ ਕਰਨਾ ਚਾਹੁੰਦੇ ਹਨ।"

ਉਨ੍ਹਾਂ ਕਿਹਾ ਕਿ ਲੋਕਾਂ ਨੇ ਸਾਨੂੰ ਇਮਾਨਦਾਰੀ ਨਾਲ ਕੰਮ ਕਰਨ ਲਈ ਚੁਣਿਆ ਹੈ ਅਤੇ ਅਸੀਂ ਆਪਣਾ ਕੰਮ ਸ਼ਿਸ਼ਟਾਚਾਰ ਨਾਲ ਕਰ ਰਹੇ ਹਾਂ। ਧਮਕੀਆਂ ਦੇਣਾ ਅਤੇ ਗਾਲ੍ਹਾਂ ਕੱਢਣਾ ਸਾਡੀ ਪਾਰਟੀ ਦਾ ਸੱਭਿਆਚਾਰ ਨਹੀਂ ਹੈ ਅਤੇ ਨਾ ਹੀ ਕਿਸੇ ਨੂੰ ਅਜਿਹਾ ਕਰਨ ਦੀ ਇਜਾਜ਼ਤ ਹੈ। ਗਲਤ ਢੰਗ ਨਾਲ ਆਪਣੀ ਮਰਜ਼ੀ ਚਲਾਉਣ ਨਾਲੋਂ ਥੋੜ੍ਹਾ ਘੱਟ ਚੱਲੇ ਉਹ ਬਿਹਤਰ ਹੈ, ਪਰ ਜੋ ਵੀ ਕਰੋ, ਇਮਾਨਦਾਰੀ ਅਤੇ ਨਿਮਰਤਾ ਨਾਲ ਕਰੋ। ਅਰੋੜਾ ਨੇ ਕਿਹਾ ਕਿ ਮੈਨੂੰ ਇਸ ਬਾਰੇ ਜ਼ਿਆਦਾ ਕਹਿਣ ਦੀ ਜ਼ਰੂਰਤ ਨਹੀਂ ਹੈ। ਲੁਧਿਆਣਾ ਪੱਛਮੀ ਦੇ ਲੋਕ 19 ਤਰੀਕ ਨੂੰ ਆਸ਼ੂ ਨੂੰ ਦੱਸਣਗੇ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਰਾਜਨੀਤੀ ਪਸੰਦ ਹੈ।

ਅਰੋੜਾ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਨਾਲ ਧੋਖਾ ਕੀਤਾ ਹੈ। ਇਸ ਦੇ ਆਗੂਆਂ ਨੇ ਆਪਣਾ ਆਤਮ-ਸਨਮਾਨ ਆਪਣੀ ਹਾਈਕਮਾਨ ਅੱਗੇ ਵੇਚ ਦਿੱਤਾ। ਉਨ੍ਹਾਂ ਨੇ ਮਾਫੀਆ ਨੂੰ ਸੁਰੱਖਿਆ ਦਿੱਤੀ ਅਤੇ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਕੀਤੇ। ਉਨ੍ਹਾਂ ਦੀ ਅਸਲ ਵਫ਼ਾਦਾਰੀ ਦਿੱਲੀ ਅਤੇ ਇਟਲੀ ਦੇ ਦਰਬਾਰਾਂ ਵਿੱਚ ਹੁੰਦੀ ਹੈ। ਉਨ੍ਹਾਂ ਦਾ ਆਗੂ ਉੱਥੋਂ ਹੁਕਮ ਲੈਂਦਾ ਹੈ, ਅਤੇ ਪੰਜਾਬ ਨੂੰ ਉਸ ਅਨੁਸਾਰ ਝੁਕਣ ਲਈ ਕਿਹਾ ਜਾਂਦਾ ਹੈ। ਦਿੱਲੀ ਵਿੱਚ ਬੈਠਾ ਉਨ੍ਹਾਂ ਦਾ ਕਾਂਗਰਸ ਪ੍ਰਧਾਨ ਖੁਦ ਇਟਲੀ ਦੇ ਹੁਕਮਾਂ 'ਤੇ ਕੰਮ ਕਰਦਾ ਹੈ। 

ਇਨ੍ਹਾਂ ਦੇ ਮੁੱਖ ਮੰਤਰੀ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਆਪਣੇ ਦਫ਼ਤਰ ਵਿੱਚ ਬਿਠਾਇਆ ਅਤੇ ਪੰਜਾਬ ਦੇ ਲੋਕਾਂ ਨੂੰ ਸਲਾਮ ਕਰਨ ਲਈ ਮਜਬੂਰ ਕੀਤਾ। ਆਪਣੇ ਰਾਜ ਦੌਰਾਨ ਇਨ੍ਹਾਂ ਲੋਕਾਂ ਨੇ ਨਾ ਤਾਂ ਕੋਈ ਰੁਜ਼ਗਾਰ ਦਿੱਤਾ ਅਤੇ ਨਾ ਹੀ ਵਿਕਾਸ ਦੇ ਕੰਮ ਕੀਤੇ। ਇਨ੍ਹਾਂ ਨੇ ਡਰੱਗ ਅਤੇ ਰੇਤ ਮਾਫੀਆ ਨੂੰ ਉਤਸ਼ਾਹਿਤ ਕਰਨ ਲਈ ਸੱਤਾ ਦੀ ਦੁਰਵਰਤੋਂ ਕੀਤੀ। ਅੱਜ ਵੀ ਕਾਂਗਰਸ ਕਈ ਮਾਫੀਆ ਨੂੰ ਬਚਾਉਣ ਵਿੱਚ ਲੱਗੀ ਹੋਈ ਹੈ। ਕਾਂਗਰਸੀ ਆਗੂਆਂ ਨੇ ਹਮੇਸ਼ਾ ਪੰਜਾਬ ਦੇ ਹੱਕਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੇ ਅਤੇ ਆਪਣੇ ਪਰਿਵਾਰਾਂ ਦੇ ਭਲੇ ਲਈ ਕੰਮ ਕੀਤਾ। ਇਨ੍ਹਾਂ ਲੋਕਾਂ ਦਾ ਆਮ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਇਨ੍ਹਾਂ ਲਈ ਕੁਰਸੀ ਹੀ ਸਭ ਕੁਝ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਜੰਮੂ-ਕਸ਼ਮੀਰ: ਕਿਸ਼ਤਵਾੜ ਵਿੱਚ ਬੱਦਲ ਫਟਣ ਨਾਲ 23 ਮੌਤਾਂ, 100 ਜ਼ਖਮੀ; ਉਮਰ ਅਬਦੁੱਲਾ ਨੇ 'ਐਟ ਹੋਮ' ਰੱਦ ਕਰ ਦਿੱਤਾ

ਜੰਮੂ-ਕਸ਼ਮੀਰ: ਕਿਸ਼ਤਵਾੜ ਵਿੱਚ ਬੱਦਲ ਫਟਣ ਨਾਲ 23 ਮੌਤਾਂ, 100 ਜ਼ਖਮੀ; ਉਮਰ ਅਬਦੁੱਲਾ ਨੇ 'ਐਟ ਹੋਮ' ਰੱਦ ਕਰ ਦਿੱਤਾ

ਰਾਜਸਥਾਨ ਦੇ ਮੁੱਖ ਮੰਤਰੀ ਨੇ 79ਵੇਂ ਆਜ਼ਾਦੀ ਦਿਵਸ ਤੋਂ ਪਹਿਲਾਂ ਬੀਕਾਨੇਰ ਵਿੱਚ ਬੀਐਸਐਫ ਦੀ ਕੋਡੇਵਾਲਾ ਚੌਕੀ ਦਾ ਦੌਰਾ ਕੀਤਾ

ਰਾਜਸਥਾਨ ਦੇ ਮੁੱਖ ਮੰਤਰੀ ਨੇ 79ਵੇਂ ਆਜ਼ਾਦੀ ਦਿਵਸ ਤੋਂ ਪਹਿਲਾਂ ਬੀਕਾਨੇਰ ਵਿੱਚ ਬੀਐਸਐਫ ਦੀ ਕੋਡੇਵਾਲਾ ਚੌਕੀ ਦਾ ਦੌਰਾ ਕੀਤਾ

ਕੇਂਦਰੀ ਮੰਤਰੀ ਸ਼ੇਖਾਵਤ ਨੇ ਗਾਂਧੀ ਪਰਿਵਾਰ 'ਤੇ ਦਹਾਕਿਆਂ ਤੋਂ ਚੋਣ ਹੇਰਾਫੇਰੀ ਦਾ ਦੋਸ਼ ਲਗਾਇਆ

ਕੇਂਦਰੀ ਮੰਤਰੀ ਸ਼ੇਖਾਵਤ ਨੇ ਗਾਂਧੀ ਪਰਿਵਾਰ 'ਤੇ ਦਹਾਕਿਆਂ ਤੋਂ ਚੋਣ ਹੇਰਾਫੇਰੀ ਦਾ ਦੋਸ਼ ਲਗਾਇਆ

ਬਿਹਾਰ SIR ਵਿਵਾਦ: ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਡਰਾਫਟ ਸੂਚੀ ਵਿੱਚ ਛੱਡੇ ਗਏ ਵੋਟਰਾਂ ਦਾ ਡੇਟਾ ਅਪਲੋਡ ਕਰਨ ਲਈ ਕਿਹਾ

ਬਿਹਾਰ SIR ਵਿਵਾਦ: ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਡਰਾਫਟ ਸੂਚੀ ਵਿੱਚ ਛੱਡੇ ਗਏ ਵੋਟਰਾਂ ਦਾ ਡੇਟਾ ਅਪਲੋਡ ਕਰਨ ਲਈ ਕਿਹਾ

ਕੀ ਇਹ ਸਹੀ ਪ੍ਰਬੰਧਨ ਹੈ: 'ਆਪ' ਨੇ ਦਿੱਲੀ ਸਰਕਾਰ ਨੂੰ ਪਾਣੀ ਭਰਨ, ਮੀਂਹ ਤੋਂ ਬਾਅਦ ਆਵਾਜਾਈ ਵਿੱਚ ਵਿਘਨ ਪਾਉਣ ਲਈ ਨਿੰਦਾ ਕੀਤੀ

ਕੀ ਇਹ ਸਹੀ ਪ੍ਰਬੰਧਨ ਹੈ: 'ਆਪ' ਨੇ ਦਿੱਲੀ ਸਰਕਾਰ ਨੂੰ ਪਾਣੀ ਭਰਨ, ਮੀਂਹ ਤੋਂ ਬਾਅਦ ਆਵਾਜਾਈ ਵਿੱਚ ਵਿਘਨ ਪਾਉਣ ਲਈ ਨਿੰਦਾ ਕੀਤੀ

ਈਸੀਆਈ ਨੇ 'ਵੋਟ ਚੋਰੀ' ਟਿੱਪਣੀ 'ਤੇ ਇਤਰਾਜ਼ ਜਤਾਇਆ, ਇਸਨੂੰ ਵੋਟਰਾਂ ਦੇ ਮਾਣ-ਸਨਮਾਨ 'ਤੇ ਹਮਲਾ ਕਿਹਾ: ਸਰੋਤ

ਈਸੀਆਈ ਨੇ 'ਵੋਟ ਚੋਰੀ' ਟਿੱਪਣੀ 'ਤੇ ਇਤਰਾਜ਼ ਜਤਾਇਆ, ਇਸਨੂੰ ਵੋਟਰਾਂ ਦੇ ਮਾਣ-ਸਨਮਾਨ 'ਤੇ ਹਮਲਾ ਕਿਹਾ: ਸਰੋਤ

ਇੰਡੀਆ ਬਲਾਕ ਦੀ 'ਵੋਟ ਅਧਿਕਾਰ ਯਾਤਰਾ' 17 ਅਗਸਤ ਨੂੰ ਬਿਹਾਰ ਵਿੱਚ ਸ਼ੁਰੂ ਹੋਵੇਗੀ

ਇੰਡੀਆ ਬਲਾਕ ਦੀ 'ਵੋਟ ਅਧਿਕਾਰ ਯਾਤਰਾ' 17 ਅਗਸਤ ਨੂੰ ਬਿਹਾਰ ਵਿੱਚ ਸ਼ੁਰੂ ਹੋਵੇਗੀ

ਗੁਜਰਾਤ ਨੇ 1,478 ਕਰੋੜ ਰੁਪਏ ਦੇ ਉਦਯੋਗਿਕ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ, ਜਿਸ ਨਾਲ 4,100 ਤੋਂ ਵੱਧ ਨੌਕਰੀਆਂ ਪੈਦਾ ਹੋਈਆਂ

ਗੁਜਰਾਤ ਨੇ 1,478 ਕਰੋੜ ਰੁਪਏ ਦੇ ਉਦਯੋਗਿਕ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ, ਜਿਸ ਨਾਲ 4,100 ਤੋਂ ਵੱਧ ਨੌਕਰੀਆਂ ਪੈਦਾ ਹੋਈਆਂ

ਡਰਾਫਟ ਸੂਚੀਆਂ ਦੇ ਲਗਭਗ ਦੋ ਹਫ਼ਤਿਆਂ ਬਾਅਦ, ਰਾਜਨੀਤਿਕ ਪਾਰਟੀ ਵੱਲੋਂ ਕੋਈ ਸ਼ਿਕਾਇਤ ਨਹੀਂ: ਚੋਣ ਕਮਿਸ਼ਨ

ਡਰਾਫਟ ਸੂਚੀਆਂ ਦੇ ਲਗਭਗ ਦੋ ਹਫ਼ਤਿਆਂ ਬਾਅਦ, ਰਾਜਨੀਤਿਕ ਪਾਰਟੀ ਵੱਲੋਂ ਕੋਈ ਸ਼ਿਕਾਇਤ ਨਹੀਂ: ਚੋਣ ਕਮਿਸ਼ਨ

ਮਮਤਾ ਬੈਨਰਜੀ ਦੇ 'ਬੇਦਖਲੀ' ਝੂਠ ਦਾ ਪਰਦਾਫਾਸ਼ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਕੀਤਾ, ਭਾਜਪਾ ਨੇ ਕਿਹਾ

ਮਮਤਾ ਬੈਨਰਜੀ ਦੇ 'ਬੇਦਖਲੀ' ਝੂਠ ਦਾ ਪਰਦਾਫਾਸ਼ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਕੀਤਾ, ਭਾਜਪਾ ਨੇ ਕਿਹਾ