ਚੰਡੀਗੜ੍ਹ, 18 ਜੁਲਾਈ
ਅੱਜ ਨੀਊ ਚੰਡੀਗੜ੍ਹ ਦੇ ਪਿੰਡ ਮੁੱਲਾਂਪੁਰ (ਖਰੜ ਵਿਧਾਨ ਸਭਾ) ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਈ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ।
ਇਹ ਜੋਇਨਿੰਗ ਭਾਜਪਾ ਲੀਗਲ ਸੈੱਲ ਦੇ ਸਯੋਂਜਕ ਸ਼੍ਰੀ ਐਨ. ਕੇ. ਵਰਮਾ, ਪ੍ਰਦੇਸ਼ ਵਾਈਸ ਪ੍ਰਧਾਨ ਸ਼੍ਰੀ ਸੁਭਾਸ਼ ਸ਼ਰਮਾ, ਅਤੇ ਜ਼ਿਲਾ ਪ੍ਰਧਾਨ ਸ਼੍ਰੀ ਸੰਜੀਵ ਵਸ਼ਿਸ਼ਠ ਦੀ ਹਾਜ਼ਰੀ ਵਿਚ ਹੋਈ। ਜਿੱਥੇ ਕਿ ਪਿੰਡ ਦੇ ਸਰਪੰਚ, ਜਿਲਾ ਐਸ ਸੀ ਮੋਰਚੇ ਦੇ ਪ੍ਰਧਾਨ ਸ਼੍ਰੀ ਪਰਮੋਦ ਤੇ ਜਿਲਾ ਮੰਤਰੀ ਸ਼੍ਰੀ ਭੁਪਿੰਦਰ ਕੁਮਾਰ ਵੀ ਹਜ਼ਾਰ ਸਨ।
ਸ਼ਮੂਲੀਅਤ ਕਰਨ ਵਾਲਿਆਂ ਵਿੱਚ ਮੁੱਖ ਰੂਪ ਵਿੱਚ ਪਿੰਡ ਦੇ ਮਸ਼ਹੂਰ ਪਹਿਲਵਾਨ ਵਿਨੋਦ ਕੁਮਾਰ ਅਤੇ ਰਵੀ ਸ਼ਰਮਾ, ਜੋ ਉਥੇ ਪਲਵਾਨੀ ਦਾ ਅਖਾੜਾ ਚਲਾਂਦੇ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦੇ ਹਨ, ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਕੇ ਪਾਰਟੀ ਨੂੰ ਸਮਾਜਕ ਪੱਖੋਂ ਮਜ਼ਬੂਤੀ ਦਿੱਤੀ ਤੇ ਉਨ੍ਹਾਂ ਦੇ ਨਾਲ ਕਈ ਪਿੰਡ ਵਾਸੀਆ ਵੀ ਬੀਜੇਪੀ ਵਿਚ ਸ਼ਾਮਿਲ ਹੋਏ।
ਸ਼੍ਰੀ ਐਨ ਕੇ ਵਰਮਾ ਨ ਕਿਹਾ ਕਿ ਇਨ੍ਹਾਂ ਦੀ ਭਾਜਪਾ ਵਿੱਚ ਸ਼ਮੂਲੀਅਤ ਨਾਲ ਪਾਰਟੀ ਨੇ ਇਹ ਸੰਦੇਸ਼ ਦਿੱਤਾ ਹੈ ਕਿ ਭਾਜਪਾ ਉਹ ਇਕਲੌਤੀ ਪਾਰਟੀ ਹੈ ਜੋ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਉਨ੍ਹਾਂ ਨੂੰ ਤੰਦਰੁਸਤ ਤੇ ਉਜਜ਼ਵਲ ਭਵਿੱਖ ਵੱਲ ਲੈ ਕੇ ਜਾ ਸਕਦੀ ਹੈ।
ਇਸ ਮੌਕੇ ਸ਼੍ਰੀ ਵਰਮਾ ਨੇ ਕਿਹਾ ਕਿ,
"ਮੁੱਲਾਂਪੁਰ ਪਿੰਡ ਤੋਂ ਇਨ੍ਹਾਂ ਜ਼ਿੰਮੇਵਾਰ ਅਤੇ ਜੁਟੇ ਹੋਏ ਨਾਗਰਿਕਾਂ ਦੀ ਭਾਜਪਾ ਵਿਚ ਆਉਣ ਨਾਲ ਖਰੜ ਹਲਕੇ ਵਿੱਚ ਪਾਰਟੀ ਹੋਰ ਵੀ ਮਜ਼ਬੂਤ ਹੋਈ ਹੈ। ਇਹ ਸਿਰਫ਼ ਜੋਇਨਿੰਗ ਨਹੀਂ, ਸਗੋਂ ਭਾਜਪਾ ਵੱਲੋਂ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਅਤੇ ਸਮਾਜ ਦੀ ਸਿਹਤਮੰਦ ਦਿਸ਼ਾ ਵਿੱਚ ਅੱਗੇ ਵਧਾਉਣ ਲਈ ਇੱਕ ਵੱਡਾ ਕਦਮ ਹੈ।”
ਇਸ ਦੌਰਾਨ ਨਵੇਂ ਮੈਂਬਰਾਂ ਦਾ ਪਾਰਟੀ ਵੱਲੋਂ ਬੀਜੇਪੀ ਦਾ ਪਟਕਾ ਪਾ ਕੇ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਪੰਜਾਬ ਦੀ ਭਲਾਈ ਅਤੇ ਨਸ਼ਾ ਮੁਕਤੀ ਮੁਹਿੰਮ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਗਿਆ।