ਸ੍ਰੀ ਫਤਿਹਗੜ੍ਹ ਸਾਹਿਬ /7 ਅਗਸਤ:
( ਰਵਿੰਦਰ ਸਿੰਘ ਢੀਂਡਸਾ )
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਵਿਚ ਸਿਹਤ ਵਿਭਾਗ ਵੱਲੋਂ ਜਿਲੇ ਦੇ ਲਗਭਗ 138216 ਬੱਚਿਆਂ ਵਿੱਚੋਂ 122698 ਬੱਚਿਆਂ ਨੂੰ "ਰਾਸ਼ਟਰੀ ਡੀ ਵਾਰਮਿੰਗ ਦਿਵਸ "ਮੌਕੇ ਅਲਬੈੱਡਾਜੋਲ ਦੀ ਦਵਾਈ ਖੁਆ ਕੇ 88 ਪ੍ਰਤੀਸ਼ਤ ਦਾ ਟੀਚਾ ਪ੍ਰਾਪਤ ਕਰ ਲਿਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਦਵਿੰਦਰਜੀਤ ਕੌਰ ਨੇ ਕਿਹਾ ਕਿ ਜ਼ਿਲਾ ਭਰ ਦੇ 1 ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਇਹ ਦਵਾਈ ਖੁਆਈ ਗਈ। ਇਸ ਦਿਨ ਕਿਸੇ ਕਾਰਨ ਦਵਾਈ ਤੋਂ ਖਾਣ ਤੋਂ ਵਾਂਝੇ ਰਹਿ ਗਏ ਲਗਭਗ 15518 ਬੱਚਿਆਂ ਨੂੰ 14 ਅਗਸਤ ਨੂੰ ਮੋਪ ਅੱਪ ਰਾਉਂਡ ਦੌਰਾਨ ਕਵਰ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਬੱਚਿਆਂ ਵਿੱਚ ਖੂਨ ਦੀ ਕਮੀ ਦਾ ਮੁੱਖ ਕਾਰਨ ਪੇਟ ਦੇ ਕੀੜੇ ਹਨ। ਇਸ ਨਾਲ ਬੱਚਿਆਂ ਦੇ ਮਾਨਸਿਕ ਅਤੇ ਸ਼ਰੀਰਕ ਵਿਕਾਸ ਵਿੱਚ ਵੀ ਰੁਕਾਵਟ ਆਉਂਦੀ ਹੈ। ਇਸ ਲਈ ਬੱਚਿਆਂ ਨੂੰ ਇਹ ਦਵਾਈ ਖਿਲਾਉਣੀ ਬਹੁਤ ਜਰੂਰੀ ਹੁੰਦੀ ਹੈ। ਇਸ ਮੌਕੇ ਤੇ ਜਿਲਾ ਟੀਕਾਕਰਨ ਅਫਸਰ ਡਾ. ਰਾਜੇਸ਼ ਕੁਮਾਰ ਦੱਸਿਆ ਕਿ ਇਹ ਦਵਾਈ ਖਾਣਾ ਖਾਣ ਤੋਂ ਬਾਅਦ ਚੱਬ ਕੇ ਪਾਣੀ ਨਾਲ ਖਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਖਾਲੀ ਪੇਟ ਕਦੇ ਵੀ ਇਹ ਦਵਾਈ ਨਾ ਖਾਦੀ ਜਾਵੇ। ਜ਼ਿਲਾ ਹਸਪਤਾਲ ਦੇ ਇੰਚਾਰਜ ਸੀਨੀਅਰ ਮੈਡੀਕਲ ਅਫਸਰ ਡਾ. ਕੰਵਲਦੀਪ ਸਿੰਘ ਵੱਲੋਂ ਸਹਿਰੀ ਆਰਬੀਐਸਕੇ ਟੀਮ ਦੇ ਡਾ. ਰਮਨ ਜਿੰਦਲ ਅਤੇ ਡਾ. ਰੀਤਾ ਸਮੇਤ ਸਰਕਾਰੀ ਹਾਈ ਸਕੂਲ ਸਰਹਿੰਦ ਵਿਖੇ ਬੱਚਿਆਂ ਨੂੰ ਇਹ ਗੋਲੀਆਂ ਖਵਾਈਆਂ ਗਈਆਂ ਅਤੇ ਉਨਾਂ ਨੂੰ ਪੇਟ ਕੀੜਿਆਂ ਤੋਂ ਬਚਣ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਸਾਨੂੰ ਨੰਗੇ ਪੈਰੀ ਨਹੀਂ ਤੁਰਨਾ ਚਾਹੀਦਾ ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਵਾਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਨਹੁੰ ਹਮੇਸ਼ਾ ਕਟ ਕੇ ਰੱਖਣੇ ਚਾਹੀਦੇ ਹਨ, ਪਖਾਨਾ ਜਾਣ ਤੋਂ ਬਾਅਦ ਅਤੇ ਖਾਣਾ ਖਾਣ ਤੋਂ ਪਹਿਲਾਂ ਹਮੇਸ਼ਾ ਹੱਥ ਚੰਗੀ ਤਰਾਂ ਧੋ ਲੈਣੇ ਚਾਹੀਦੇ ਹਨ। ਇਸ ਮੌਕੇ ਤੇ ਜਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਗੁਰਦੀਪ ਸਿੰਘ, ਅਮਨਪ੍ਰੀਤ ਸਿੰਘ, ਸਕੂਲ ਹੈਲਥ ਕੋਆਰਡੀਨੇਟਰ ਹਰਪਾਲ ਸਿੰਘ ਸੋਢੀ ਸਰਕਲ ਸੁਪਰਵਾਈਜ਼ਰ ਬਲਰਾਜ ਕੌਰ, ਪੋਸ਼ਣ ਅਭਿਆਨ ਦੇ ਬਲਾਕ ਕੁਆਰਡੀਨੇਟਰ ਹੇਮਲਤਾ ਸੋਢੀ, ਹੈਡ ਟੀਚਰ ਹਰਪ੍ਰੀਤ ਕੌਰ, ਨਿਸਪਾਲ ਕੌਰ, ਸੁਖਜੀਤ ਕੌਰ, ਤਰਨਜੀਤ ਕੌਰ, ਚਰਨਜੀਤ ਕੌਰ ,ਸੁਖਪ੍ਰੀਤ ਕੌਰ, ਗਿਆਨ ਕੌਰ ਆਦਿ ਹਾਜਰ ਸਨ।