ਅੰਮ੍ਰਿਤਸਰ/ਚੰਡੀਗੜ੍ਹ, 7 ਅਗਸਤ
ਆਮ ਆਦਮੀ ਪਾਰਟੀ (ਆਪ) ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਮਜੀਠਾ ਵਿਧਾਨ ਸਭਾ ਹਲਕੇ ਦੇ ਕਈ ਪ੍ਰਮੁੱਖ ਸਰਪੰਚ ਅਤੇ ਗ੍ਰਾਮ ਪੰਚਾਇਤਾਂ ਆਪ ਵਿੱਚ ਸ਼ਾਮਲ ਹੋ ਗਈਆਂ। ਇਸ ਦੌਰਾਨ 'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਸਾਰੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਾਇਆ ਅਤੇ ਸਵਾਗਤ ਕੀਤਾ। ਉਨ੍ਹਾਂ ਦੇ ਨਾਲ। ਸਾਬਕਾ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਸੀਨੀਅਰ ਆਗੂ ਤਲਵੀਰ ਸਿੰਘ ਗਿੱਲ ਦੀ ਮੌਜੂਦ ਸਨ। ਇਸ ਮਹੱਤਵਪੂਰਨ ਸ਼ਮੂਲੀਅਤ ਨਾਲ ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਵੱਡੀ ਤਾਕਤ ਮਿਲੇਗੀ।
ਸਰਪੰਚਾਂ ਦਾ ਸਵਾਗਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਜ਼ਮੀਨੀ ਪੱਧਰ ਦੇ ਆਗੂਆਂ ਦੇ ਸਮਰਥਨ ਦੀ ਇਹ ਲਹਿਰ ਸਾਬਤ ਕਰਦੀ ਹੈ ਕਿ ਲੋਕਾਂ ਦਾ ਅਕਾਲੀ ਦਲ ਅਤੇ ਕਾਂਗਰਸ ਵਰਗੀਆਂ ਰਵਾਇਤੀ ਪਾਰਟੀਆਂ ਤੋਂ ਭਰੋਸਾ ਉਠ ਗਿਆ ਹੈ। ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 'ਆਪ' ਦੀ ਇਮਾਨਦਾਰ ਰਾਜਨੀਤੀ ਅਤੇ ਲੋਕ-ਪੱਖੀ ਸ਼ਾਸਨ ਵਿੱਚ ਉਮੀਦ ਦੇਖਦੇ ਹਨ।
ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਕਾਂਗਰਸੀ ਸਰਪੰਚਾਂ ਵਿੱਚ ਗੁਰਜੰਤ ਸਿੰਘ (ਸਾਬਕਾ ਸਰਪੰਚ ਉੱਡੋਕੇ ਖੁਰਦ), ਪ੍ਰੇਮ ਸਿੰਘ ਸੋਣੀ (ਸਾਬਕਾ ਸਰਪੰਚ ਕਥੂ ਨੰਗਲ), ਸ਼ੀਤਲ ਸਿੰਘ (ਸਰਪੰਚ ਚਾਚੋਵਾਲੀ), ਜੋਬਨਜੀਤ ਸਿੰਘ (ਸਰਪੰਚ ਦੁਧਾਲਾ), ਸਵਿੰਦਰ ਸਿੰਘ ਸ਼ਿੰਦਾ (ਸਰਪੰਚ ਛੱਤੀਵਿੰਦ ਲਹਿਲ), ਅਮਨਦੀਪ ਸਿੰਘ (ਸਰਪੰਚ ਕੋਟਲਾ ਖੁਰਦ/ਖੁਸ਼ੀਪੁਰ), ਰਵਿੰਦਰਪਾਲ ਸਿੰਘ (ਸਰਪੰਚ ਹਦਾਇਤਪੁਰਾ) ਅਤੇ ਜਸਪਾਲ ਸਿੰਘ (ਸਰਪੰਚ ਬਾਠੂ ਚੱਕ) ਪ੍ਰਮੁੱਖ ਹਨ।