ਸ੍ਰੀ ਫ਼ਤਹਿਗੜ੍ਹ ਸਾਹਿਬ/19 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ , ਫਤਹਿਗੜ੍ਹ ਸਾਹਿਬ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵੱਲੋਂ ਇੰਡੀਅਨ ਸੋਸਾਇਟੀ ਆਫ ਹੀਟਿੰਗ, ਰੈਫ੍ਰੀਜਰੇਟਿੰਗ ਐਂਡ ਏਅਰ-ਕੰਡੀਸ਼ਨਿੰਗ ਇੰਜੀਨੀਅਰਜ਼ (ਇਸ਼ਰੇ) ਸਟੂਡੈਂਟ ਚੈਪਟਰ ਦੀ ਮੁੜ ਸਥਾਪਨਾ ਕੀਤੀ ਗਈ ਜੋ ਕਿ ਵਿਦਿਆਰਥੀਆਂ ਨੂੰ ਉਦਯੋਗਿਕ ਤਜਰਬੇ ਨਾਲ ਜੋੜਨ, ਨਵੀਂਆਂ ਤਕਨੀਕਾਂ ਨੂੰ ਉਤਸ਼ਾਹਿਤ ਕਰਨ, ਊਰਜਾ ਦੀ ਬਚਤ ਸੰਬੰਧੀ ਜਾਗਰੂਕਤਾ ਫੈਲਾਉਣ ਲਈ ਇੱਕ ਮਹੱਤਵਪੂਰਣ ਮੰਚ ਮੁਹੱਈਆ ਕਰੇਗਾ।