ਸ੍ਰੀ ਫ਼ਤਹਿਗੜ੍ਹ ਸਾਹਿਬ/19 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਦੇ ਰਸਾਇਣ ਵਿਗਿਆਨ, ਬਾਇਓਟੈਕਨਾਲੋਜੀ ਅਤੇ ਜੀਵ ਵਿਗਿਆਨ ਵਿਭਾਗ ਨੇ ਸੈਂਟਰ ਫਾਰ ਸਾਇੰਟਿਫਿਕ ਰਿਸਰਚ ਐਂਡ ਇਨੋਵੇਸ਼ਨ ਦੀ ਅਗਵਾਈ ਹੇਠ ਵਿਸ਼ਵ ਓਜ਼ੋਨ ਦਿਵਸ ਮਨਾਉਣ ਲਈ ਕਈ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਮਾਹਿਰ ਭਾਸ਼ਣ, ਪੌਦੇ ਲਗਾਉਣ ਦੀ ਮੁਹਿੰਮ, ਅਤੇ ਪੋਸਟਰ ਮੇਕਿੰਗ, ਸਲੋਗਨ ਲਿਖਣ, ਰੰਗੋਲੀ ਬਣਾਉਣ ਅਤੇ ਵਿਗਿਆਨਕ ਕੁਇਜ਼ ਸਮੇਤ ਮੁਕਾਬਲੇ ਸ਼ਾਮਲ ਸਨ।