ਸ੍ਰੀ ਫਤਿਹਗੜ੍ਹ ਸਾਹਿਬ/ 20 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਪਿਛਲੇ ਦਿਨੀ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਆਏ ਹੜਾਂ ਕਾਰਨ ਫ਼ਸਲਾਂ, ਘਰਾਂ, ਸੜਕਾਂ ਤੇ ਰੋਜ਼ਾਨਾ ਵਰਤੋ ਵਾਲੀਆਂ ਅਨੇਕਾਂ ਚੀਜ਼ਾਂ ਦਾ ਭਾਰੀ ਨੁਕਸਾਨ ਹੋ ਗਿਆ ਸੀ। ਇਸ ਸਬੰਧ ਵਿੱਚ ਸਰਬੱਤ ਦਾ ਭਲਾ ਮੰਗਦਿਆਂ ਹੈਲਪਿੰਗ ਹੈਂਡਸ ਵੈਲਫ਼ੇਅਰ ਐਸੋਸ਼ੀਏਸ਼ਨ ਵੀ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਨਿੱਤਰੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹੈਲਪਿੰਗ ਹੈਂਡਸ ਵੈਲਫ਼ੇਅਰ ਐਸੋਸ਼ੀਏਸ਼ਨ ਦੇ ਮੀਡੀਆ ਐਡਵਾਈਜ਼ਰ ਅਮਰਬੀਰ ਸਿੰਘ ਚੀਮਾ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਸਮੱਗਰੀ ਲਈ ਗੱਡੀ ਰਵਾਨਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹਨਾਂ ਦੀ ਸੰਸਥਾ ਦਾ ਮੈਂਬਰ ਰਾਜਨ ਰਸ਼ਪਾਲ ਸਿੰਘ ਆਪਣੇ ਸਾਥੀਆਂ ਨਾਲ ਹੜ ਪ੍ਰਭਾਵਿਤ ਇਲਾਕੇ ਦੇ ਪਸ਼ੂਆਂ ਦੇ ਇਲਾਜ ਦੀ ਸੇਵਾ ਨਿਭਾਅ ਰਹੇ ਹਨ। ਇਸ ਮੌਕੇ 'ਆਨੰਦ ਜੀਵਨ ਸੰਸਥਾ' ਦੇ ਸੰਚਾਲਕ ਜਸਵਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਹੈਲਪਿੰਗ ਹੈਂਡਸ ਤੋਂ ਭੁਪਿੰਦਰ ਸਿੰਘ ਵਾਲੀਆ, ਅਮਰਬੀਰ ਸਿੰਘ ਚੀਮਾ, ਰਾਜਨ ਰਸ਼ਪਾਲ ਸਿੰਘ, ਭੁਪਿੰਦਰ ਸਿੰਘ, ਯਾਦਵਿੰਦਰ ਸਿੰਘ ਅਤੇ ਖਾਲਸਾ ਬਲੱਡ ਡੋਨੇਟ ਯੂਨਿਟੀ ਤੋਂ ਵੈਟਰਨਰੀ ਡਾ: ਸਰਬਜੀਤ ਸਿੰਘ ਭੁੱਲਰ, ਅਮਨਦੀਪ ਸਿੰਘ, ਹਰਜੋਤ ਸਿੰਘ ਖਾਲਸਾ, ਰਣਨੀਕ ਸਿੰਘ, ਜਗਪ੍ਰੀਤ ਸਿੰਘ ਧਾਮੀ, ਮਨਦੀਪ ਸਿੰਘ ਮਨੂੰ ਤੇ ਹੋਰ ਹਾਜ਼ਰ ਸਨ।