ਸ੍ਰੀ ਫ਼ਤਹਿਗੜ੍ਹ ਸਾਹਿਬ/26 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਦਫ਼ਤਰ ਨਗਰ ਕੌਂਸਲ,ਫਤਿਹਗੜ੍ਹ ਸਾਹਿਬ ਵਿਖੇ ਇੱਕ ਵਿਸ਼ੇਸ ਕੈਪ ਪ੍ਰਧਾਨ ਮੰਤਰੀ ਸਵੈਨਿਧੀ ਅਤੇ ਸਵੈਨਿਧੀ ਤੋਂ ਸਮਰਿੱਧੀ ਅਧੀਨ ਲੋਕ ਕਲਿਆਣ ਮੇਲੇ ਅਤੇ ਪ੍ਰਧਾਨ ਮੰਤਰੀ ਅਵਾਸ ਯੋਜਨਾ(ਸ਼ਹਿਰੀ) ਸਕੀਮ 2.0 ਅਧੀਨ ਲਗਾਇਆ ਗਿਆ।ਇਸ ਦੌਰਾਨ ਸ਼ਹਿਰ ਦੇ ਸਟ੍ਰੀਟ ਵੇਂਡਰਾਂ ਅਤੇ ਨਿਵਾਸੀਆਂ ਨੂੰ ਕੇਂਦਰ ਸਰਕਾਰ ਦੀਆਂ ਵੱਖ-ਵੱਖ ਲੋਕ-ਭਲਾਈ ਯੋਜਨਾਵਾਂ, ਸਵਨਿਧੀ ਯੋਜਨਾ ਰਾਹੀਂ ਬਿਨਾਂ ਗਾਰੰਟੀ ਦਿੱਤੇ ਜਾਣ ਵਾਲੇ ਕਰਜ਼ਿਆਂ ਅਤੇ ਘਰ ਬਣਾਉਣ ਲਈ ਜਾਂ ਘਰ ਦੀ ਮੁਰੰਮਤ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸਰਕਾਰੀ ਸਹਾਇਤਾ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ।