ਸ੍ਰੀ ਫਤਿਹਗੜ੍ਹ ਸਾਹਿਬ/ 26 ਸਤੰਬਰ :
(ਰਵਿੰਦਰ ਸਿੰਘ ਢੀਂਡਸਾ)
ਸਰਹਿੰਦ ਸ਼ਹਿਰ ਦੇ ਰਸਤੇ ਤੇ ਬਣਿਆ ਕੂੜੇ ਦਾ ਡੰਪ ਜਲਦ ਹੀ ਖਤਮ ਹੋਵੇਗਾ ਤੇ ਇੱਥੇ ਇੱਕ ਸੁੰਦਰ ਪਾਰਕ ਦੀ ਉਸਾਰੀ ਕੀਤੀ ਜਾਵੇਗੀ।ਉਪਰੋਕਤ ਦਾਅਵਾ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਕੌਂਸਲਰ ਆਸ਼ਾ ਰਾਣੀ, ਕੌਂਸਲਰ ਦਵਿੰਦਰ ਕੌਰ, ਕੌਂਸਲਰ ਹਰਵਿੰਦਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਦੱਸਿਆ ਕਿ ਨਗਰ ਕੌਂਸਲ ਸਰਹਿੰਦ ਅਧੀਨ ਆਉਂਦੇ ਸਰਹਿੰਦ ਸ਼ਹਿਰ ਦੇ ਰਸਤੇ ਉੱਤੇ ਲੰਮੇ ਸਮੇਂ ਤੋਂ ਲੱਗਿਆ ਕੂੜੇ ਦਾ ਡੰਪ ਲੋਕਾਂ ਦੇ ਲਈ ਸਿਰਦਰਦੀ ਬਣਿਆ ਹੋਇਆ ਸੀ, ਜਿਸ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਤੋਂ ਇਲਾਵਾ ਸ਼ਹਿਰ ਨਿਵਾਸੀਆਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।