ਲਹਿਰਾਗਾਗਾ, 06 ਅਕਤੂਬਰ (ਦੇਸ ਸੇਵਕ ਬਿਊਰੋ)
ਰੋਜ਼ਾਨਾ ਦੇਸ਼ ਸੇਵਕ ਅਖਬਾਰ ਚੰਡੀਗੜ੍ਹ, ਪੰਜਾਬ ਦੇ ਹੀ ਨਹੀਂ ਸਗੋਂ ਦੇਸ਼ ਦੇ ਹਰ ਵਰਗ ਦੀ ਪ੍ਰਤੀਨਿੱਧਤਾ ਕਰ ਰਿਹਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਆਪਣੀ ਲਹਿਰਾਗਾਗਾ ਫੇਰੀ ਦੌਰਾਨ ਇਸ ਪ੍ਰਤੀਨਿੱਧ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ । ਉਹਨਾਂ ਆਖਿਆ ਕਿ ਇਹ ਅਖਬਾਰ ਅਜੋਕੇ ਦੌਰ ਵਿੱਚ ਲੋਕਾਂ ਦੇ ਸੰਵੇਦਨਸ਼ੀਲ ਮੁੱਦਿਆਂ ਨੂੰ ਬੜੀ ਹੀ ਗੰਭੀਰਤਾ ਅਤੇ ਦਲੇਰੀ ਨਾਲ ਚੁੱਕ ਰਿਹਾ ਹੈ, ਜਿਸ ਕਰਕੇ ਇਸ ਅਖਬਾਰ ਨੇ ਲੋਕਾਂ ਵਿੱਚ ਆਪਣੀ ਵੱਖਰੀ ਦਿੱਖ ਬਣਾਈ ਹੋਈ ਹੈ । ਉਹਨਾਂ ਆਖਿਆ ਕਿ ਅੱਜ ਜਦੋਂ ਦੇਸ਼ ਦੇ ਮੀਡੀਆ ਦਾ ਕੁਝ ਹਿੱਸਾ ਪੰਜਾਬ ਅਤੇ ਦੇਸ਼ ਵਿਰੋਧੀ ਕੰਮ ਕਰ ਰਿਹਾ ਹੈ ਤਾਂ ਉਹਨਾਂ ਹਾਲਤਾਂ ਵਿੱਚ ਇਹ ਅਖਬਾਰ ਆਪਣਾ ਉਸਾਰੂ ਰੋਲ ਅਦਾ ਕਰ ਰਿਹਾ ਹੈ, ਜਿਸ ਦੀ ਮੈਂ ਭਰਵੀਂ ਪ੍ਰਸੰਸਾ ਕਰਦਾ ਹਾਂ । ਉਹਨਾਂ ਇਹ ਵੀ ਆਖਿਆ ਕਿ ਇਸ ਅਖਬਾਰ ਨਾਲ ਜੁੜੇ ਪ੍ਰਤੀਨਿੱਧ ਵੀ ਆਪਣੀ ਉਸਾਰੂ ਲੇਖਣੀ ਨਾਲ ਪਹਿਚਾਣੇ ਜਾਂਦੇ ਹਨ ।