ਸ੍ਰੀ ਫ਼ਤਹਿਗੜ੍ਹ ਸਾਹਿਬ/7 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਦੇਸ਼ ਭਗਤ ਯੂਨੀਵਰਸਿਟੀ ਨੇ ਪਾਪੂਆ ਨਿਊ ਗਿਨੀ ਦੇ ਹਾਈ ਕਮਿਸ਼ਨ ਦੇ ਇੱਕ ਵਿਸ਼ੇਸ਼ ਵਫ਼ਦ ਦਾ ਨਿੱਘਾ ਸਵਾਗਤ ਕੀਤਾ, ਜਿਸ ਦੀ ਅਗਵਾਈ ਹਾਈ ਕਮਿਸ਼ਨਰ ਵਿਨਸੈਂਟ ਡਬਲਯੂ. ਸੁਮਾਲੇ ਕਰ ਰਹੇ ਸਨ, ਜਿਨ੍ਹਾਂ ਦੇ ਨਾਲ ਫਸਟ ਸੈਕਟਰੀ ਫਿਲਿਬਰਟ ਕੇਏਕੇ ਅਤੇ ਵਿੱਤ ਅਧਿਕਾਰੀ ਬਰੁਣ ਮੁਖਰਜੀ ਵੀ ਸਨ।ਇਸ ਵਫ਼ਦ ਦਾ ਸਵਾਗਤ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਵਾਈਸ-ਚਾਂਸਲਰ ਡਾ. ਹਰਸ਼ ਸਦਾਵਰਤੀ, ਸੀਨੀਅਰ ਮੈਨੇਜਮੈਂਟ ਟੀਮ ਦੇ ਮੈਂਬਰਾਂ ਅਤੇ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਪਾਪੂਆ ਨਿਊ ਗਿਨੀ ਦੇ ਵਿਦਿਆਰਥੀਆਂ ਨੇ ਕੀਤਾ।ਇਸ ਦੌਰੇ ਦੌਰਾਨ ਹਾਈ ਕਮਿਸ਼ਨਰ ਅਤੇ ਵਫਦ ਦੇ ਦੂਸਰੇ ਮੈਂਬਰਾਂ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਸਮੁੱਚੇ ਅਕਾਦਮਿਕ, ਸਿਹਤ ਸਿੱਖਿਆ ਵਾਤਾਵਰਣ ਅਤੇ ਇਸਦੇ ਮਜ਼ਬੂਤ ਵਿਦਿਆਰਥੀ ਸਹਾਇਤਾ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ।