ਤਰਨਤਾਰਨ, 8 ਨਵੰਬਰ
ਤਰਨਤਾਰਨ ਜਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਹਲਕੇ ਦੀਆਂ 100 ਤੋਂ ਵੱਧ ਮਹਿਲਾਵਾਂ ਤੇ ਨੌਜਵਾਨ ਆਪਣੇ ਪਰਿਵਾਰਾਂ ਦੇ ਨਾਲ ਪਾਰਟੀ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਪਰਿਵਾਰਾਂ ਦੀਆਂ ਮਹਿਲਾ ਆਗੂਆਂ ਦਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਚੇਅਰਮੈਨ ਹਰਚੰਦ ਸਿੰਘ ਬਰਸਟ, ਚੇਅਰਮੈਨ ਡਾ. ਐਸ. ਐਸ. ਆਹਲੂਵਾਲੀਆ, ਵਿਧਾਇਕ ਦੇਵ ਮਾਨ ਅਤੇ 'ਆਪ' ਆਗੂਆਂ ਗੁਰਦੇਵ ਸਿੰਘ ਲਾਖਣਾ ਅਤੇ ਗੁਰਵਿੰਦਰ ਸਿੰਘ ਬੈਦਵਾਲ ਨੇ ਰਸਮੀ ਤੌਰ 'ਤੇ 'ਆਪ' ਵਿੱਚ ਸਵਾਗਤ ਕੀਤਾ। ਜੀਵਨ ਭੱਟੀ ਨੇ ਇਨ੍ਹਾਂ ਆਗੂਆਂ ਦੇ ਸ਼ਾਮਲ ਹੋਣ ਵਿੱਚ ਮੁੱਖ ਭੂਮਿਕਾ ਨਿਭਾਈ।