ਆਮ ਆਦਮੀ ਪਾਰਟੀ ਵੱਲੋਂ ਜਨਹਿੱਤ ਨੂੰ ਧਿਆਨ ਵਿੱਚ ਰੱਖਕੇ ਕੀਤੇ ਜਾ ਰਹੇ ਕਾਰਜਾਂ ਦਾ ਰੀਵਿਓ ਕਰਨ ਲਈ ਇੱਕ ਵਿਸੇਸ ਮੀਟਿੰਗ ਪਠਾਨਕੋਟ ਦੇ ਸਵੀਮਿੰਗ ਪੁਲ ਹਾਲ ਵਿਖੇ ਆਯੋਜਿਤ ਕੀਤੀ ਗਈ। ਮੀਟਿੰਗ ਵਿੱਚ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਅਤੇ ਸ੍ਰੀ ਸਵਰਨ ਸਲਾਰੀਆਂ ਪ੍ਰਦੇਸ ਉਪ ਪ੍ਰਧਾਨ ਆਮ ਆਦਮੀ ਪਾਰਟੀ ਵਿਸੇਸ ਤੋਰ ਤੇ ਹਾਜਰ ਹੋਏ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਮਨਦੀਪ ਸੰਧੂ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਪਠਾਨਕੋਟ, ਵਿਭੂਤੀ ਸਰਮਾ ਹਲਕਾ ਇੰਚਾਰਜ ਪਠਾਨਕੋਟ, ਅੰਮਿਤ ਮੰਟੂ ਹਲਕਾ ਇੰਚਾਰਜ ਸੁਜਾਨਪੁਰ, ਰੋਹਿਤ ਸਿਆਲ ਜਿਲ੍ਹਾ ਕੋਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ, ਸਤੀਸ ਮਹਿੰਦਰੂ ਚੇਅਰਮੈਨ ਦਾ ਹਿੰਦੂ ਕੋਪਰੇਟਿਵ ਬੈਂਕ ਪਠਾਨਕੋਟ, ਠਾਕੁਰ ਮਨੋਹਰ ਸਿੰਘ ਚੇਅਰਮੈਨ ਨਗਰ ਪੰਚਾਇਤ ਨਰੋਟ ਜੈਮਲ ਸਿੰਘ, ਸੁਭਾਸ ਵਰਮਾ ਸਟੇਟ ਜੁਆਇੰਟ ਸੈਕਟਰੀ, ਰੋਹਿਤ ਵਰਮਾ ਪ੍ਰਦੇਸ ਸਕੱਤਰ, ਰੇਖਾ ਮਨੀ ਸਰਮਾ ਪ੍ਰਦੇਸ ਸਕੱਤਰ, ਨਰੇਸ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਸਮੀਰ ਸਾਰਧਾ ਜਿਲ੍ਹਾ ਸਕੱਤਰ, ਸੁਰਿੰਦਰ ਰਾਹੀ ਜਿਲ੍ਹਾ ਮੀਡਿਆ ਇੰਚਾਰਜ, ਨਤਿੰਦਰ ਸਿੰਘ ਟਰੱਸਟੀ ਨਗਰ ਸੁਧਾਰ ਟਰੱਸਟ ਪਠਾਨਕੋਟ, ਸੋਰਭ ਬਹਿਲ ਪ੍ਰਦੇਸ ਸੰਯੁਕਤ ਸਕੱਤਰ, ਮਾਨਿਕ ਗੁਪਤਾ ਉਪਪ੍ਰਧਾਨ ਯੂੱਥ ਵਿੰਗ, ਸਾਹਿਬ ਸਿੰਘ ਸਾਬਾ, ਅਭੀ ਸਰਮਾ, ਭਾਣੂ ਪ੍ਰਤਾਪ, ਰਾਮੇਸ ਐਡਵੋਕੇਟ ਅਤੇ ਹੋਰ ਆਮ ਆਦਮੀ ਪਾਰਟੀ ਦੇ ਆਹੁਦੇਦਾਰ ਹਾਜਰ ਸਨ।