Sunday, May 05, 2024  

ਅਪਰਾਧ

ਸੜਕ ਹਾਦਸਿਆਂ ’ਚ 2 ਦੀ ਮੌਤ, 2 ਖਿਲਾਫ ਪਰਚਾ ਦਰਜ

April 25, 2024

ਜਲਾਲਾਬਾਦ, 25 ਅਪ੍ਰੈਲ (ਕੇਵਲ ਕ੍ਰਿਸ਼ਨ ਕੰਬੋਜ) : ਫਾਜਿਲਕਾ ਰੋਡ ’ਤੇ ਸਥਿਤ ਪਿੰਡ ਲੱਧੂਵਾਲਾ ਹਿਠਾੜ ਅਤੇ ਸੋਹਣਾ ਸਾਂਦੜ ਬੱਸ ਸਟੈਂਡ ਦੇ ਕੋਲ ਵਾਪਰੇ ਹਾਦਸਿਆਂ ਵਿਚ ਜਖਮੀ ਹੋਏ 2 ਵਿਅਕਤੀਆਂ ਦੀ ਮੌਤ ਹੋ ਜਾਣ ’ਤੇ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਵੱਲੋਂ ਦੋ ਵੱਖ ਵੱਖ ਮੁਕੱਦਮਿਆਂ ਵਿਚ ਪਰਚੇ ਦਰਜ ਕੀਤੇ ਗਏ ਹਨ। ਪਿੰਡ ਲੱਧੂਵਾਲਾ ਹਿਠਾੜ ਦੇ ਕੋਲ ਐਫ-ਐਫ ਰੋਡ ’ਤੇ ਵਾਪਰੇ ਹਾਦਸੇ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਜਤਿੰਦਰ ਸਿੰਘ ਨੇ ਦੱਸਿਆ ਕਿ ਮੁਦੱਈ ਰਾਜਵਿੰਦਰ ਸਿੰਘ ਪੁੱਤਰ ਦਿਲਾਵਰ ਰਾਮ ਵਾਸੀ ਲੱਧੂ ਵਾਲਾ ਹਿਠਾੜ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਮਿਤੀ 20 ਅਪ੍ਰੈਲ 2024 ਨੂੰ ਸਵੇਰੇ ਕਰੀਬ 5.15 ਵਜੇ ਉਸਦੇ ਪਿਤਾ ਦਿਲਾਵਰ ਰਾਮ ਜੰਗਲ ਪਾਣੀ ਲਈ ਗਿਆ ਸੀ ਅਤੇ ਐਫ-ਐਫ ਰੋਡ ਤੇ ਆਪਣੀ ਸਾਇਡ ਤੇ ਆਪਣੇ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਮੋਟਰ ਸਾਇਕਲ ਤੇ 3 ਸਵਾਰ ਵਿਅਕਤੀਆਂ ਨੇ ਮੋਟਰ ਸਾਇਕਲ ਤੇਜ ਰਫਤਾਰ ਅਤੇ ਲਾਪ੍ਰਵਾਹੀ ਦੇ ਨਾਲ ਚਲਾ ਕੇ ਉਸਦੇ ਪਿਤਾ ਦੇ ਵਿਚ ਮਾਰਿਆ, ਜਿਸ ਤੇ ਸੱਟਾਂ ਲੱਗਣ ਕਾਰਨ ਉਸਨੂੰ ਜਖਮੀ ਹਾਲਤ ਵਿਚ ਏਮਜ ਹਸਪਤਾਲ ਬਠਿੰਡਾ ਰੈਫਰ ਕੀਤਾ ਗਿਆ ਅਤੇ ਇਥੇ ਇਲਾਜ ਦੌਰਾਨ ਉਸਦੇ ਪਿਤਾ ਦਿਲਾਵਰ ਰਾਮ ਦੀ ਮੋਤ ਹੋ ਗਈ ਹੈ। ਮੁਦੱਈ ਰਾਜਵਿੰਦਰ ਸਿੰਘ ਨੇ ਪੁਲਸ ਨੂੰ ਦਿੱਤੇ ਗਏ ਬਿਆਨਾਂ ਦੇ ਅਧਾਰ ਤੇ ਸੁਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸੁਖੇਰਾ ਬੋਦਲਾ ਦੇ ਖਿਲਾਫ ਥਾਣਾ ਸਦਰ ਵਿਖੇ ਮੁਕੱਦਮਾ ਨੰਬਰ 34 ਮਿਤੀ 24-04-2024 ਨੂੰ ਧਾਰਾ 304-ਏ,279 ਆਈਪੀਸੀ ਤਹਿਤ ਦਰਜ ਕੀਤਾ ਗਿਆ ਹੈ।
ਇਸੇ ਤਰ੍ਹਾਂ ਹੀ ਪਿੰਡ ਸੋਹਣਾ ਸਾਂਦੜ ਵਿਖੇ ਬੱਸ ਸਟੈਂਡ ਦੇ ਨਜਦੀਕ ਵਾਪਰੇ ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਮੁਦੱਈ ਸ਼ਰਮਾ ਰਾਮ ਪੁੱਤਰ ਵੀਰਾ ਰਾਮ ਵਾਸੀ ਲੱਧੂਵਾਲਾ ਹਿਠਾੜ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਗਏ ਹਨ ਕਿ ਉਸਦਾ ਲੜਕਾ ਯੋਗਰਾਜ ਉਰਫ ਜਗਸੀਰ ਸਿੰਘ ਮਿਤੀ 19 ਅਪ੍ਰੈਲ 2024 ਦੀ ਸ਼ਾਮ ਕਰੀਬ 8 ਵਜੇ ਮੀਟ ਦੀ ਦੁਕਾਨ ਬੰਦ ਕਰਕੇ ਆਪਣੇ ਮੋਟਰ ਸਾਇਕਲ ਸੀ.ਡੀ. ਡੀਲੈਕਸ ਤੇ ਘਰ ਜਾਣ ਲਈ ਸਵਾਰ ਹੋ ਕੇ ਚੱਲਿਆ ਸੀ ਅਤੇ ਉਹ (ਮੁਦੱਈ) ਆਪਣੇ ਵੱਖਰੇ ਮੋਟਰ ਸਾਇਕਲ ਤੇ ਉਸਦੇ ਪਿੱਛੇ ਜਾ ਰਿਹਾ ਸੀ ਅਤੇ ਜਦੋ ਉਸਦਾ ਲੜਕਾ ਬੱਸ ਸਟੈਂਡ ਸੋਹਣਾ ਸਾਂਦੜ ਤੋਂ ਥੋੜੀ ਅੱਗੇ ਪੁੱਜਿਆ ਤਾਂ ਜੀ.ਟੀ.ਰੋਡ ਤੇ ਸਵਰਾਜ ਟ੍ਰੈਕਟਰ ਟਰਾਲੀ ਸੜਕ ਤੇ ਖੜਾ ਸੀ, ਇਸ ਟ੍ਰੈਕਟਰ-ਟ੍ਰਾਲੀ ਨੂੰ ਕੋਈ ਰਿਫਲੈਕਟਰ ਨਹੀਂ ਲੱਗੇ ਹੋਏ ਸਨ ਅਤੇ ਨਾ ਹੀ ਪੱਕੀ ਸੜਕ ਤੇ ਕੋਈ ਵੀ ਵਹੀਕਲ ਖਰਾਬ ਹੋਣ ਬਾਰੇ ਨਿਸਾਨੀ ਵਜੋਂ ਨਾ ਛਾਪੇ ਰੱਖੇ ਹੋਏ ਸਨ। ਉਸਦੇ ਲੜਕੇ ਯੋਗਰਾਜ ਨੂੰ ਸਾਹਣੇ ਤੋਂ ਆ ਰਹੇ ਵਹੀਕਲ ਦੀਆ ਲਾਇਟਾਂ ਵੱਜਣ ਤੇ ਮੋਟਰ ਸਾਇਕਲ ਟ੍ਰਾਲੀ ਵਿਚ ਵੱਜਿਆ ਅਤੇ ਮੋਟਰ ਸਾਇਕਲ ਦੇ ਪਿੱਛੇ ਇਕ ਛੋਟਾ ਹਾਥੀ ਨੰਬਰ ਪੀ.ਬੀ. 22-ਆਰ.0683 ਆ ਰਿਹਾ ਸੀ ਅਤੇ ਤੇਜ ਅਤੇ ਲਾਪ੍ਰਵਾਹੀ ਨਾਲ ਵਿਚ ਮਾਰ ਦਿੱਤਾ, ਜਿਸ ਤੇ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਜਾ ਰਹੇ ਸੀ ਤਾਂ ਰਸਤੇ ਵਿਚ ਉਸਦੀ ਮੋਤ ਹੋ ਗਈ। ਪੁਲਸ ਨੇ ਸ਼ਰਮਾ ਰਾਮ ਦੇ ਬਿਆਨਾਂ ਦੇ ਅਧਾਰ ਤੇ ਅਣਪਛਾਤੇ ਡਰਾਇਵਰ ਦੇ ਖਿਲਾਫ ਥਾਣਾ ਸਦਰ ਵਿਖੇ ਮੁਕੱਦਮਾ ਨੰਬਰ 35 ਮਿਤੀ 24-04-2024 ਨੂੰ ਧਾਰਾ 304-ਏ ਅਤੇ 279 ਆਈਪੀਸੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਪਿਸਟਲ ਬੋਰ ਤੇ ਕਾਰਤੂਸ ਸਮੇਤ 2 ਗ੍ਰਿਫਤਾਰ

ਪਿਸਟਲ ਬੋਰ ਤੇ ਕਾਰਤੂਸ ਸਮੇਤ 2 ਗ੍ਰਿਫਤਾਰ

ਮੋਗਾ ਪੁਲਿਸ ਵੱਲੋਂ ਤਿੰਨ ਸਮਗਲਰ ਹੈਰੋਇਨ ਤੇ ਕਾਰ ਸਮੇਤ ਕਾਬੂ

ਮੋਗਾ ਪੁਲਿਸ ਵੱਲੋਂ ਤਿੰਨ ਸਮਗਲਰ ਹੈਰੋਇਨ ਤੇ ਕਾਰ ਸਮੇਤ ਕਾਬੂ

ਪੇਸ਼ੀ ਦੌਰਾਨ ਜਿਲ੍ਹਾ ਕਚਹਿਰੀ ਤੋਂ ਭੱਜਣ ਵਾਲੇ ਹਵਾਲਾਤੀ ਨੂੰ ਸਾਥੀ ਸਮੇਤ ਕੀਤਾ ਕਾਬੂ

ਪੇਸ਼ੀ ਦੌਰਾਨ ਜਿਲ੍ਹਾ ਕਚਹਿਰੀ ਤੋਂ ਭੱਜਣ ਵਾਲੇ ਹਵਾਲਾਤੀ ਨੂੰ ਸਾਥੀ ਸਮੇਤ ਕੀਤਾ ਕਾਬੂ

ਸਰਹੱਦੀ ਪਿੰਡ ਸਕੱਤਰਾ 'ਚ ਵੱਖ ਵੱਖ ਥਾਵਾਂ ਤੋਂ  ਹੈਰੋਇਨ ਤੇ ਡਰੋਨ ਬਰਾਮਦ

ਸਰਹੱਦੀ ਪਿੰਡ ਸਕੱਤਰਾ 'ਚ ਵੱਖ ਵੱਖ ਥਾਵਾਂ ਤੋਂ  ਹੈਰੋਇਨ ਤੇ ਡਰੋਨ ਬਰਾਮਦ

ਵੱਖ-ਵੱਖ ਸੜਕ ਹਾਦਸਿਆਂ 'ਚ 2 ਦੀ ਮੌਤ

ਵੱਖ-ਵੱਖ ਸੜਕ ਹਾਦਸਿਆਂ 'ਚ 2 ਦੀ ਮੌਤ

ਨਸ਼ੀਲੇ ਕੈਪਸੂਲਾਂ ਸਮੇਤ ਕਾਬੂ

ਨਸ਼ੀਲੇ ਕੈਪਸੂਲਾਂ ਸਮੇਤ ਕਾਬੂ

ਤੇਲੰਗਾਨਾ ਵਿੱਚ 46 ਕਰੋੜ ਰੁਪਏ ਦੀ ਰਿਫੰਡ ਧੋਖਾਧੜੀ ਦੇ ਦੋਸ਼ ਵਿੱਚ ਪੰਜ ਜੀਐਸਟੀ ਅਧਿਕਾਰੀ ਗ੍ਰਿਫ਼ਤਾਰ

ਤੇਲੰਗਾਨਾ ਵਿੱਚ 46 ਕਰੋੜ ਰੁਪਏ ਦੀ ਰਿਫੰਡ ਧੋਖਾਧੜੀ ਦੇ ਦੋਸ਼ ਵਿੱਚ ਪੰਜ ਜੀਐਸਟੀ ਅਧਿਕਾਰੀ ਗ੍ਰਿਫ਼ਤਾਰ

ਕੋਚੀ 'ਚ ਮਾਂ 'ਤੇ ਨਵਜੰਮੇ ਬੱਚੇ ਨੂੰ ਮੌਤ ਦੇ ਘਾਟ ਉਤਾਰਨ ਦਾ ਦੋਸ਼

ਕੋਚੀ 'ਚ ਮਾਂ 'ਤੇ ਨਵਜੰਮੇ ਬੱਚੇ ਨੂੰ ਮੌਤ ਦੇ ਘਾਟ ਉਤਾਰਨ ਦਾ ਦੋਸ਼

ਕਰਨਾਟਕ 'ਲਵ ਜੇਹਾਦ' ਮਾਮਲਾ: ਪੁਲਿਸ ਮੁਕਾਬਲੇ ਦੌਰਾਨ ਲੱਤ 'ਚ ਲੱਗੀ ਗੋਲੀ, ਦੋਸ਼ੀ ਗਿ੍ਫ਼ਤਾਰ

ਕਰਨਾਟਕ 'ਲਵ ਜੇਹਾਦ' ਮਾਮਲਾ: ਪੁਲਿਸ ਮੁਕਾਬਲੇ ਦੌਰਾਨ ਲੱਤ 'ਚ ਲੱਗੀ ਗੋਲੀ, ਦੋਸ਼ੀ ਗਿ੍ਫ਼ਤਾਰ

ਲੋਹਗੜ੍ਹ ਪਾਰਕ ਨੇੜੇ ਸਬਜ਼ੀ ਵੇਚਣ ਵਾਲੇ ਅਤੇ ਉਸ ਦੇ ਨੌਕਰ 'ਤੇ ਹਮਲਾ ਕਰਨ ਦੇ ਦੋਸ਼ 'ਚ ਪੁਲਿਸ ਨੇ 25 ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਲੋਹਗੜ੍ਹ ਪਾਰਕ ਨੇੜੇ ਸਬਜ਼ੀ ਵੇਚਣ ਵਾਲੇ ਅਤੇ ਉਸ ਦੇ ਨੌਕਰ 'ਤੇ ਹਮਲਾ ਕਰਨ ਦੇ ਦੋਸ਼ 'ਚ ਪੁਲਿਸ ਨੇ 25 ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ