ਵਿਸ਼ਵ ਪੱਧਰ 'ਤੇ ਕੋਵਿਡ -19 ਦੇ ਮਾਮਲਿਆਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਦੇ ਵਿਚਕਾਰ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਕਿਹਾ ਹੈ ਕਿ ਉਹ ਮਾਰੂ ਸਾਰਸ-ਕੋਵ -2 ਵਾਇਰਸ ਦੇ ਮੂਲ ਦੀ ਜਾਂਚ ਕਰਨ ਲਈ ਚੀਨ ਨੂੰ ਇੱਕ ਹੋਰ ਮਿਸ਼ਨ ਭੇਜਣ ਲਈ "ਇੱਛੁਕ" ਹੈ, ਜੇਕਰ ਦੇਸ਼ ਸਹਿਯੋਗ ਕਰੇਗਾ। ਡਬਲਯੂਐਚਓ ਦੇ ਮੁਖੀ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਬੀਜਿੰਗ ਨੂੰ ਕੋਵਿਡ -19 ਦੀ ਸ਼ੁਰੂਆਤ ਬਾਰੇ ਵਧੇਰੇ ਜਾਣਕਾਰੀ ਦੀ ਪੇਸ਼ਕਸ਼ ਕਰਨ ਦੀ ਅਪੀਲ ਕੀਤੀ।
ਇੱਕ ਮਹੱਤਵਪੂਰਨ ਸਫਲਤਾ ਵਿੱਚ, ਕੈਨੇਡੀਅਨ ਖੋਜਕਰਤਾਵਾਂ, ਜਿਨ੍ਹਾਂ ਵਿੱਚ ਇੱਕ ਭਾਰਤੀ ਮੂਲ ਦਾ ਵੀ ਸ਼ਾਮਲ ਹੈ, ਨੇ ਪ੍ਰੀ-ਲੈਂਪਸੀਆ ਦੇ ਮੂਲ ਕਾਰਨ ਅਤੇ ਸੰਭਾਵੀ ਥੈਰੇਪੀ ਦੀ ਪਛਾਣ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ, ਜਿਸਦਾ ਹੁਣ ਤੱਕ ਕੋਈ ਇਲਾਜ ਨਹੀਂ ਹੈ।
ਗੁਰੂ ਨਗਰੀ ਅਤੇ ਇਸ ਦੇ ਪਾਸ ਦੇ ਖੇਤਰਾਂ ਵਿੱਚ ਡੇੰਗੂ ਬੁਖਾਰ ਦਾ ਕਹਿਰ ਲਗਾਤਾਰ ਜਾ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਵੱਡੀ ਗਿਣਤੀ 'ਚ ਡੇੰਗੂ ਬੁਖਾਰ ਦੇ ਮਰੀਜ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਅਤੇ ਪ੍ਰਾਈਵੇਟ ਹਸਪਤਾਲਾਂ 'ਚ ਦ?ਾਖਿਲ ਹੋ ਰਹੇ ਹਨ। ਅੱਜ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਜੇਰੇ ਇਲਾਜ ਦੋ ਸਕੇ ਭਰਾਵਾਂ 'ਚੋ ਇੱਕ ਨੂੰ ਚੰਡੀਗੜ੍ਹ ਦੇ 32 ਸੈਕਟਰ ਦੇ ਸਿਵਲ ਹਸਪਤਾਲ ਲਈ ਰੈਫਰ ਕੀਤਾ ਗਿਆ। ਦੱਸਣਯੋਗ ਹੈ ਕਿ ਨਜ਼ਦੀਕੀ ਪਿੰਡ ਦੇ ਵਾਸੀ ਦੋ ਸਕੇ ਭਰਾ ਸੰਜੀਵ ਪੁਰੀ ਅਤੇ ਨੰਦਲਾਲ ਪੁਰੀ ਜੋ ਪਿਛਲੇ ਕਈ ਦਿਨਾਂ ਤੋਂ ਸਿਵਲ ਹਸਪਤਾਲ ਵਿਖੇ ਜੇਰੇ ਇਲਾਜ ਸਨ ਦੇ ਭਤੀਜੇ ਸੁਮਿਤ ਪੁਰੀ ਨੇ ਦੱਸਿਆ ਕਿ ਸੰਜੀਵ ਪੁਰੀ ਦੇ ਸੈਲ ਕੱਟ ਜਾਣ ਕਾਰਨ ਉਨ੍ਹਾ ਨੂੰ ਸਿਵਲ ਹਸਪਤਾਲ 32 ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਜਦੋਂ ਕਿ ਨੰਦਲਾਲ ਪੁਰੀ ਆਪਣੀ ਮਰਜੀ ਨਾਲ ਇਲਾਜ ਲਈ ਸੋਹਾਨਾ ਵਿਖੇ ਚਲਾ ਗਏ ਹਨ।
ਡੇਂਗੂ ਕਾਰਨ ਹਸਪਤਾਲਾਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਬਲੱਡ ਸੇਵਾ ਗਰੁੱਪ ਅਤੇ ਵਿਸ਼ਵਾਸ ਫਾਊਂਡੇਸ਼ਨ ਪੰਚਕੂਲਾ ਵੱਲੋਂ ਗੁਰੂਦੇਵ ਸ਼੍ਰੀ ਸਵਾਮੀ ਵਿਸ਼ਵਾਸ ਜੀ ਦੇ ਆਸ਼ੀਰਵਾਦ ਨਾਲ ਸਵਰਗੀ ਰਘੁਬੀਰ ਬਾਬਾ ਜੀ ਦੀ ਤੀਜੀ ਬਰਸੀ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ। ਇਹ ਖੂਨਦਾਨ ਕੈਂਪ ਢਕੋਲੀ ਡੇਰਾਬੱਸੀ ਰੋਡ ਤੇ ਸਥਿਤ ਗੁੱਗਾ ਮਾੜੀ ਗਾਜ਼ੀਪੁਰ ਵਿਖੇ ਲਗਾਇਆ ਗਿਆ। ਖ਼ੂਨਦਾਨ ਕੈਂਪ ਵਿੱਚ ਇੰਡੀਅਨ ਰੈੱਡ ਕਰਾਸ ਸੋਸਾਇਟੀ ਜ਼ਿਲ੍ਹਾ ਸ਼ਾਖਾ ਮੋਹਾਲੀ ਦਾ ਅਹਿਮ ਯੋਗਦਾਨ ਰਿਹਾ। ਇਹ ਕੈਂਪ ਸਵੇਰੇ 9:00 ਵਜੇ ਸ਼ੁਰੂ ਹੋ ਕੇ ਦੁਪਹਿਰ 2:00 ਵਜੇ ਤੱਕ ਚੱਲਦਾ ਰਿਹਾ।
ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਸ਼ਨੀਵਾਰ ਨੂੰ ਇੱਥੇ ਕਿਹਾ ਕਿ ਕੋਜ਼ੀਕੋਡ ਵਿੱਚ ਸਾਰੇ ਨਿਪਾਹ ਪ੍ਰੋਟੋਕੋਲ ਲਾਗੂ ਹਨ ਅਤੇ ਸਥਿਤੀ ਨੂੰ ਚੰਗੀ ਤਰ੍ਹਾਂ ਸੰਭਾਲਿਆ ਜਾ ਰਿਹਾ ਹੈ। ਉਹ ਇਸ ਸਬੰਧੀ ਉੱਚ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ।
ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਦੀ ਯੋਗ ਰਹਿਨੁਮਾਈ ਹੇਠ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਵੀਰਵਾਰ ਨੂੰ ਜ਼ਿਲ੍ਹੇ ਵਿੱਚ ‘ਆਯੂਸ਼ਮਾਨ ਭਵ’ ਪ੍ਰੋਗਰਾਮ ਸਬੰਧੀ ਆਮ ਲੋਕਾਂ ਵਿਚ ਜਾਗਰੂਕਤਾ ਫੈਲਾਉਣ ਲਈ ਸਿਹਤ ਸਿੱਖਿਆ ਸਮੱਗਰੀ ਜਾਰੀ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਸਮੇਤ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਕਿ ‘ਆਯੂਸ਼ਮਾਨ ਭਵ’ ਪ੍ਰੋਗਰਾਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਕਿਹਾ ਕਿ ਆਯੂਸ਼ਮਾਨ ਭਵ ਪ੍ਰੋਗਰਾਮ ਆਯੋਜਿਤ ਕਰਨ ਲਈ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ।
ਸਿਹਤ ਵਿਭਾਗ ਵੱਲੋਂ ਸੀਨੀਅਰ ਮੈਡੀਕਲ ਅਫਸਰ ਸਬ ਡਵੀਜਨਲ ਹਸਪਤਾਲ ਡੇਰਾਬੱਸੀ ਦੀ ਅਗਵਾਈ ਹੇਠ ਵਾਤਾਵਰਨ ਸੰਭਾਲ ਸਬੰਧੀ ਨੀਲੇ ਅਸਮਾਨ ਲਈ ਸਾਫ ਹਵਾ ਦਾ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ । ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਧਰਮਿੰਦਰ ਸਿੰਘ ਵੱਲੋਂ ਸਿਵਲ ਹਸਪਤਾਲ ਡੇਰਾਬੱਸੀ ਵਿਖੇ ਆਏ ਹੋਏ ਲੋਕਾਂ ਦੇ ਇੱਕਠ ਨੂੰ ਅਪੀਲ ਕੀਤੀ ਕਿ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਅੱਗੇ ਆਉਣ ਕਿਉਂਕਿ ਜੇਕਰ ਵਾਤਾਵਰਨ ਸਾਫ ਹੋਵੇਗਾ ਤਾਂ ਸਾਡਾ ਸਮਾਜ ਕਈ ਤਰ੍ਹਾਂ ਦੀਆ ਬਿਮਾਰੀਆ ਤੋਂ ਮੁਕਤੀ ਪਾ ਸਕੇਗਾ।
ਸ਼ੈਲਬੀ ਹਸਪਤਾਲ ਮੋਹਾਲੀ ਵੱਲੋਂ ਪੰਜਾਬ ਮੰਡੀ ਬੋਰਡ ਵਿਖੇ ਫ੍ਰ੍ਰੀ ਮੈਡੀਕਲ ਚੈੱਕਅਪ ਕੈਂਪ ਦਾ ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਵਲੋਂ ਉਦਘਾਟਨ ਕੀਤਾ ਗਿਆ। ਇਸ ਕੈਂਪ ਵਿਚ ਵੱਖ ਵੱਖ ਰੋਗਾ ਦੇ ਮਾਹਿਰ ਡਾਕਟਰ ਸਾਹਿਬਾਨ ਵੀ ਆਏ। ਜਿਸ ਵਿਚ ਮੁੱਖ ਅੱਖਾ, ਦੰਦਾ,ਬੀ.ਪੀ. ਸ਼ੂਗਰ ,ਅਤੇ ਹੋਰ ਸਿਹਤ ਨਾਲ ਜੁੜੀਆਂ ਕਈ ਬਿਮਾਰੀਆਂ ਦਾ ਇਲਾਜ ਕੀਤਾ ਗਿਆ। ਬਰਸਟ ਜੀ ਵਲੋਂ ਇਸ ਉਪਰਾਲੇ ਦੀ ਪ੍ਰਸ਼ੰਸਾ ਵੀ ਕੀਤੀ ਗਈ।
ਕੋਝੀਕੋਡ ਵਿਖੇ ਸ਼ੁੱਕਰਵਾਰ ਸਵੇਰੇ ਇੱਕ 39 ਸਾਲਾ ਵਿਅਕਤੀ ਦੇ ਨਿਪਾਹ ਪਾਜ਼ੇਟਿਵ ਹੋਣ ਦੇ ਨਾਲ, ਕੇਰਲ ਵਿੱਚ ਕੁੱਲ ਸਕਾਰਾਤਮਕ ਕੇਸ ਚਾਰ ਹੋ ਗਏ ਹਨ, ਅਤੇ ਤਾਮਿਲਨਾਡੂ ਅਤੇ ਕਰਨਾਟਕ ਦੀ ਸਰਹੱਦ ਨਾਲ ਲੱਗਦੇ ਰਾਜ ਦੀਆਂ ਸਾਰੀਆਂ ਸਰਹੱਦੀ ਚੌਕੀਆਂ 'ਤੇ ਵਾਧੂ ਚੌਕਸੀ ਰੱਖੀ ਜਾ ਰਹੀ ਹੈ।
ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੀ ਲੁਧਿਆਣਾ ਮੀਟਿੰਗ ਵਿੱਚ ਹੋਏ ਫੈਸਲੇ ਦੇ ਅਨੁਸਾਰ ਅੱਜ ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਮੰਗ ਪੱਤਰ ਸਿਵਲ ਸਰਜਨ ਫਰੀਦਕੋਟ ਰਾਹੀਂ ਸਿਹਤ ਮੰਤਰੀ ਪੰਜਾਬ ਨੂੰ ਭੇਜਿਆ ਗਿਆ।ਇਸ ਮੌਕੇ ਸੂਬਾ ਕਮੇਟੀ ਸਾਥੀ ਗਗਨਦੀਪ ਸਿੰਘ ਭੁੱਲਰ ਅਤੇ ਸੁਖਵਿੰਦਰ ਸਿੰਘ ਦੋਦਾ ਨੇ ਦੱਸਿਆ ਕਿ ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਲਗਾਤਾਰ ਕੇਡਰ ਦੇ ਨਾਮ ਬਦਲੀ ਨੂੰ ਲੈ ਕੇ, ਕੱਚੇ ਕਾਮੇ ਪੱਕੇ ਕਰਨ,ਕੱਟੇ ਭੱਤਿਆਂ ਨੂੰ ਬਹਾਲ ਕਰਨ, ਮਲਟੀਪਰਪਜ਼ ਕੇਡਰ ਦੇ ਬੰਦ ਪਏ ਟ੍ਰਨਿੰਗ ਸਕੂਲ ਚਾਲੂ ਕਰਨ ਆਦਿ ਅਤੇ ਮੰਗ ਪੱਤਰ ਵਿੱਚ ਦਰਜ਼ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੀ ਹੈ।