Friday, May 17, 2024  

ਹਰਿਆਣਾ

1.80 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਲਗਭਗ 60 ਹਜ਼ਾਰ ਨੌਜੁਆਨਾਂ ਨੂੰ ਜਲਦੀ ਮਿਲੇਗਾ ਰੁਜਗਾਰ

January 12, 2024

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਰਾਜ ਪੱਧਰੀ ਵਿਵੇਦਾਨੰਦ ਯੁਵਾ ਮਹਾਸਮੇਲਨ ਵਿਚ ਮਿਸ਼ਨ 60 ਹਜ਼ਾਰ ਦੀ ਕੀਤੀ ਸ਼ੁਰੂਆਤ
ਕਿਹਾ : ਗਰੁੱਪ ਸੀ ਅਤੇ ਡੀ ਦੇ 60 ਹਜ਼ਾਰ ਅਹੁਦਿਆਂ ਦੇ ਲਈ ਭਰਤੀ ਪ੍ਰਕ੍ਰਿਆ ਆਉਣ ਵਾਲੇ ਕੁੱਝ ਮਹੀਨੇ ਵਿਚ ਹੋਵੇਗੀ ਪੂਰੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਸ਼ਵ ਮੰਚ 'ਤੇ ਵਧਾਇਆ ਭਾਰਤ ਦਾ ਮਾਣ ਅਤੇ ਸਨਮਾਨ : ਮਨੋਹਰ ਲਾਲ

ਜਸਬੀਰ ਸਿੰਘ ਦੁੱਗਲ/ ਹਿਮਸ਼ਿਖਾ ਲਾਂਬਾ
ਕੁਰੂਕਸ਼ੇਤਰ, 12 ਜਨਵਰੀ :  ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਮਿਸ਼ਨ 60 ਹਜ਼ਾਰ ਦਾ ਐਲਾਨ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿਚ 1.80 ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੇ 60 ਹਜ਼ਾਰ ਨੌਜੁਆਨਾਂ ਨੂੰ ਰੁਜਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਇਸ ਤੋਂ ਇਲਾਵਾ 60 ਹਜ਼ਾਰ ਗਰੁੱਪ ਸੀ ਅਤੇ ਡੀ ਅਹੁਦਿਆਂ ਲਈ ਭਰਤੀ ਪ੍ਰਕ੍ਰਿਆ ਆਉਣ ਵਾਲੇ ਕੁੱਝ ਮਹੀਨੇ ਵਿਚ ਪੂਰੀ ਹੋਵੇਗੀ। ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਕੁਰੂਕਸ਼ੇਤਰ ਵਿਚ ਸਵਾਮੀ ਵਿਵੇਕਾਨੰਦ ਦੀ ਜੈਯੰਤੀ ਮੌਕੇ 'ਤੇ ਸੂਬਾ ਪਧਰੀ ਵਿਵੇਕਾਨੰਦ ਯੁਵਾ ਮਹਾਸਮੇਲਨ ਨੂੰ ਸੰਬੋਧਿਤ ਕਰਦੇ ਹੋਏ ਇਹ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਮਿਸ਼ਨ 60 ਹਜ਼ਾਰ ਦੇ ਤਹਿਤ ਸੂਬਾ ਸਰਕਾਰ 1.80 ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੇ 7500 ਨੌਜੁਆਨਾਂ ਨੂੰ ਵਨ ਮਿੱਤਰ ਬਣਾਉਣਗੇ। ਇਸ ਤੋਂ ਇਲਾਵਾ ਐਚਕੇਆਰਐਨ ਰਾਹੀਂ 15 ਹਜ਼ਾਰ ਕੰਟ੍ਰੈਕਟ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ, ਉਦਯੋਗਿਕ ਸੰਸਥਾਵਾਂ ਲਈ 10 ਹਜ਼ਾਰ ਨੌਜੁਆਨਾਂ ਨੁੰ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ, ਸੀਐਸਸੀ ਲਈ 7500 ਈ-ਸੇਵਾ ਮਿੱਤਰ ਨਿਯੁਕਤ ਕੀਤੇ ਜਾਣਗੇ ਅਤੇ ਵਿਦੇਸ਼ੀ ਸਹਿਯੋਗ ਵਿਭਾਗ ਰਾਹੀਂ 5 ਹਜ਼ਾਰ ਅਜਿਹੇ ਨੌਜੁਆਨਾਂ ਨੂੰ ਵਿਦੇਸ਼ ਵਿਚ ਰੁਜਗਾਰ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਨੇ ਸਿਵਲ ਇੰਜੀਨੀਅਰਿੰਗ ਵਿਚ ਡਿਪਲੋਮਾ/ਡਿਗਰੀ ਵਾਲੇ 15 ਹਜ਼ਾਰ ਨੌਜੁਆਨਾਂ ਨੂੰ ਟ੍ਰੇਨਡ ਕਰਨ ਅਤੇ ਉਨ੍ਹਾਂ ਨੂੰ ਠੇਕੇਦਾਰ ਬਣਨ ਲਈ ਮਜਬੂਤ ਬਣਾਉਣ ਦਾ ਵੀ ਐਲਾਨ ਕੀਤਾ। ਸਰਕਾਰ ਇੰਨ੍ਹਾਂ ਵਿਅਕਤੀਆਂ ਨੂੰ ਬਿਨ੍ਹਾਂ ਕਿਸੇ ਕੋਲੈਟਰਲ ਦੀ ਜਰੂਰਤ ਦੇ ਇਕ ਸਾਲ ਲਈ 3 ਲੱਖ ਰੁਪਏ ਦਾ ਕਰਜਾ ਦੇਵੇਗੀ। ਇਸ ਪ੍ਰੋਗ੍ਰਾਮ ਤਹਿਤ ਟ੍ਰੇਨਡ ਨੌਜੁਆਨਾਂ ਨੂੰ 25 ਲੱਖ ਰੁਪਏ ਤੱਕ ਦੇ ਕੰਮਾਂ ਲਈ ਕੋਈ ਗਾਰੰਟੀ ਨਹੀਂ ਦੇਣੀ ਹੋਵੇਗੀ। ਸਗੋ ਇਹ ਗਾਰੰਟੀ ਸਰਕਾਰ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਅਜਿਹੇ ਗਰੀਬ ਪਰਿਵਾਰਾਂ ਦੀ ਸਾਲਾਨਾ ਆਮਦਨ ਨੂੰ ਵਧਾਉਣਾ ਹੈ, ਜਿਸ ਨਾਲ ਉਹ ਗਰੀਬੀ ਰੇਖਾ ਤੋਂ ਹੇਠਾਂ (ਬੀਪੀਐਲ) ਸੀਮਾ ਨੂੰ ਪਾਰ ਕਰਨ ਵਿਚ ਸਮਰੱਥ ਹੋ ਸਕਣ।


ਮੁੱਖ ਮੰਤਰੀ ਨੇ ਸਵਾਮੀ ਵਿਵੇਕਾਨੰਦ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਹੁਣ ਗਰੁੱਪ ਸੀ ਅਤੇ ਡੀ ਦੇ ਸੀਈਟੀ ਪ੍ਰੀਖਿਆ ਨਤੀਜੇ ਪ੍ਰੋਸੈਸ ਵਿਚ ਹਨ। ਗਰੁੱਪ ਡੀ ਦੇ ਲਈ ਲਗਭਗ 3.25 ਲੱਖ ਉਮੀਦਵਾਰਾਂ ਨੇ ਸੀਈਟੀ ਪ੍ਰੀਖਿਆ ਵਿਚ ਹਿੱਸਾ ਲਿਆ ਅਤੇ ਨਤੀਜੇ ਅੱਜ ਸ਼ਾਮ ਤੱਕ ਐਲਾਨ ਹੋਣ ਦੀ ਉਮੀਦ ਹੈ। ਅਸੀਂ ਅਜਿਹੀ ਨੋਕਰੀਆਂ ਦੇ ਪੱਤਰ ਅਗਲੇ 15 ਦਿਨਾਂ ਅੰਦਰ 13,500 ਉਮੀਦਵਾਰਾਂ ਨੂੰ ਦੇ ਦੇਣਗੇ। ਇਸ ਤੋਂ ਇਲਾਵਾ, ਗਰੁੱਪ ਸੀ ਦੇ ਲਈ ਭਰਤੀ ਪ੍ਰਕ੍ਰਿਆ ਸਰਗਰਮੀ ਨਾਲ ਚੱਲ ਰਹੀ ਹੈ। ਸਾਡਾ ਟੀਚਾ ਅਗਲੇ ਕੁੱਝ ਮਹੀਨੇ ਦੇ ਅੰਦਰ ਗਰੁੱਪ ਸੀ ਅਤੇ ਡੀ ਦੋਵਾਂ ਦੇ ਲਈ ਲਗਭਗ 60 ਹਜ਼ਾਰ ਨੌਕਰੀਆਂ ਪ੍ਰਦਾਨ ਕਰਨਾ ਹੈ। ਇਸ ਦੇ ਨਾਲ ਹੀ ਮੌਜੂਦਾ ਸਰਕਾਰ ਨੇ ਹੁਣ ਤੱਕ 1.70 ਲੱਖ ਸਰਕਾਰੀ ਨੌਕਰੀਆਂ ਦੇ ਕੇ ਰਿਕਾਰਡ ਸਥਾਪਿਤ ਕੀਤਾ ਹੈ।



ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਸ਼ਵ ਮੰਚ 'ਤੇ ਵਧਾਇਆ ਭਾਰਤ ਦਾ ਮਾਣ ਅਤੇ ਸਨਮਾਨ
ਮੁੱਖ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਸਵਾਮੀ ਵਿਵੇਕਾਨੰਦ ਨੇ 19ਵੀਂ ਸਦੀ ਵਿਚ ਦੇਸ਼ਵਾਸੀਆਂ ਵਿਚ ਸਵਾਭੀਮਾਨ ਅਤੇ ਮਾਣ ਦੀ ਲੌਅ ਜਗਾਈ, ਉਸੇ ਤਰ੍ਹਾਂ 21ਵੀਂ ਸਦੀ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਿਸ਼ਵ ਮੰਚ 'ਤੇ ਭਾਰਤ ਦਾ ਮਾਣ ਅਤੇ ਸਨਮਾਨ ਵਧਾਇਆ ਹੈ। ਆਜਾਦੀ ਤੋਂ ਬਾਅਦ ਕਿਸੇ ਨੇ ਵੀ ਵਿਸ਼ਵ ਪੱਧਰ 'ਤੇ ਭਾਰਤ ਨੂੰ ਇੰਨ੍ਹਾਂ ਪ੍ਰਮੁੱਖ ਸਥਾਨ ਦਿਵਾਉਣ ਦੀ ਦਿਸ਼ਾ ਵਿਚ ਕੰਮ ਨਹੀਂ ਕੀਤਾ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸਮਰਪਿਤ ਯਤਨਾਂ ਨਾਲ ਅੱਜ ਭਾਰਤ ਵਿਸ਼ਵ ਦੀ 5ਵੀਂ ਆਰਥਕ ਸ਼ਕਤੀ ਬਣਿਆ ਹੈ।
ਉਨ੍ਹਾਂ ਕਿਹਾ ਕਿ ਸਵਾਮੀ ਵਿਵੇਕਾਨੰਦ ਦਾ ਜੀਵਨ ਸਾਰਿਆਂ ਲਈ ਪ੍ਰੇਰਣਾਦਾਈ ਹੈ। 1893 ਵਿਚ ਉਨ੍ਹਾਂ ਨੇ ਸ਼ਿਕਾਗੋ ਵਿਚ ਵਿਸ਼ਵ ਧਰਮ ਪਰਿਸ਼ਦ ਵਿਚ ਭਾਰਤ ਦੇ ਪ੍ਰਤੀਨਿਧੀ ਵਜੋ ਦੇਸ਼ ਦਾ ਦਿ੍ਰਸ਼ਟੀਕੋਣ ਪੇਸ਼ ਕੀਤਾ, ਜਿੱਥੇ ਸਾਡੇ ਦੇਸ਼ ਨੂੰ ਉਨ੍ਹਾਂ ਦੇ ਮਹਾਨ ਅਧਿਆਤਮਕ ਪ੍ਰਤੀਨਿਧੀਤਵ ਲਈ ਵਿਸ਼ਵ ਮੰਚ 'ਤੇ ਸਨਮਾਨ ਅਤੇ ਮਾਨਤਾ ਮਿਲੀ।
ਇਸ ਮੌਕੇ 'ਤੇ ਸਾਂਸਦ ਅਤੇ ਭਾਜਪਾ ਸੂਬਾਈ ਪ੍ਰਧਾਨ ਨਾਇਬ ਸਿੰਘ ਸੈਨੀ ਨੇ ਵੀ ਆਪਣੇ ਵਿਚਾਰ ਰੱਖੇ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸਿੰਚਾਈ ਅਤੇ ਜਲ ਸੰਸਾਧਨ ਵਿਭਾਗ ਦੇ ਸਰਸਵਤੀ ਵਾਟਿਕਾ ਵਿਕਾਸ ਕੰਮ ਦਾ ਵੀ ਨੀਂਹ ਪੱਥਰ ਕੀਤਾ। ਇਸ ਪ੍ਰੋਜੈਕਟ 'ਤੇ ਤਿੰਨ ਪੜਾਆਂ ਵਿਚ 3.68 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਇਸ ਮੌਕੇ 'ਤੇ ਸਾਂਸਦ ਸੰਜੈ ਭਾਟੀਆ, ਪਿ੍ਰੰਟਿੰਗ ਐਂਡ ਸਟੇਸ਼ਨਰੀ ਮੰਤਰੀ ਸੰਦੀਪ ਸਿੰਘ, ਵਿਧਾਇਕ ਸੁਭਾਸ਼ ਸੁਧਾ, ਸੂਚਨਾ, ਜਨ ਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਮਹਾਨਿਦੇਸ਼ਕ ਮਨਦੀਪ ਸੰਘ ਬਰਾੜ, ਮੁੱਖ ਮੰਤਰੀ ਦੇ ਰਾਜਨੀਤਿਕ ਸਲਾਹਕਾਰ ਭਾਰਤ ਭੂਸ਼ਨ ਭਾਰਤੀ ਅਤੇ ਹੋਰ ਮੌਜੂਦ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਹਰਿਆਣਾ ਦੇ ਫਾਰਵਰਡ ਸ਼ਸ਼ੀ ਖਾਸਾ ਨੇ ਕਿਹਾ, 'ਟੀਮ ਦੀ ਸਫਲਤਾ 'ਚ ਯੋਗਦਾਨ ਦੇਣ ਨਾਲ ਬਹੁਤ ਸੰਤੁਸ਼ਟੀ ਮਿਲੀ'

ਹਰਿਆਣਾ ਦੇ ਫਾਰਵਰਡ ਸ਼ਸ਼ੀ ਖਾਸਾ ਨੇ ਕਿਹਾ, 'ਟੀਮ ਦੀ ਸਫਲਤਾ 'ਚ ਯੋਗਦਾਨ ਦੇਣ ਨਾਲ ਬਹੁਤ ਸੰਤੁਸ਼ਟੀ ਮਿਲੀ'

ਪੰਚਕੂਲਾ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਚਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ

ਪੰਚਕੂਲਾ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਚਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ

ਹਰਿਆਣਾ : ਸੜਕ ਹਾਦਸੇ ’ਚ ਜੋੜੇ ਸਮੇਤ ਧੀ ਦੀ ਮੌਤ

ਹਰਿਆਣਾ : ਸੜਕ ਹਾਦਸੇ ’ਚ ਜੋੜੇ ਸਮੇਤ ਧੀ ਦੀ ਮੌਤ

ਗੁਰੂਗ੍ਰਾਮ 'ਚ ਫਲਾਈਓਵਰ ਤੋਂ ਤੇਜ਼ ਰਫਤਾਰ ਕਾਰ ਡਿੱਗੀ, ਤਿੰਨ ਜ਼ਖਮੀ

ਗੁਰੂਗ੍ਰਾਮ 'ਚ ਫਲਾਈਓਵਰ ਤੋਂ ਤੇਜ਼ ਰਫਤਾਰ ਕਾਰ ਡਿੱਗੀ, ਤਿੰਨ ਜ਼ਖਮੀ

ਆਰਟੀਏ ਨੇ ਸ਼ਖਤੀ ਵਿਖਾਉਂਦੇ ਹੋਏ ਕਈ ਵਾਹਨਾਂ 'ਤੇ ਲੱਖਾਂ ਰੁਪਏ ਦਾ ਕੀਤਾ ਜੁਰਮਾਨਾ 

ਆਰਟੀਏ ਨੇ ਸ਼ਖਤੀ ਵਿਖਾਉਂਦੇ ਹੋਏ ਕਈ ਵਾਹਨਾਂ 'ਤੇ ਲੱਖਾਂ ਰੁਪਏ ਦਾ ਕੀਤਾ ਜੁਰਮਾਨਾ 

ਹਰਿਆਣਾ 'ਚ ਲਿਵ-ਇਨ ਰਿਲੇਸ਼ਨਸ਼ਿਪ 'ਚ ਦੋ ਯੂਟਿਊਬਰ ਨੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ

ਹਰਿਆਣਾ 'ਚ ਲਿਵ-ਇਨ ਰਿਲੇਸ਼ਨਸ਼ਿਪ 'ਚ ਦੋ ਯੂਟਿਊਬਰ ਨੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ

ਹਰਿਆਣਾ : ਮਹਿੰਦਰਗੜ੍ਹ ’ਚ ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 20 ਜ਼ਖ਼ਮੀ

ਹਰਿਆਣਾ : ਮਹਿੰਦਰਗੜ੍ਹ ’ਚ ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 20 ਜ਼ਖ਼ਮੀ

ਹਰਿਆਣਾ ਵਿੱਚ ਬੱਸ ਪਲਟਣ ਕਾਰਨ ਪੰਜ ਸਕੂਲੀ ਬੱਚਿਆਂ ਦੀ ਮੌਤ

ਹਰਿਆਣਾ ਵਿੱਚ ਬੱਸ ਪਲਟਣ ਕਾਰਨ ਪੰਜ ਸਕੂਲੀ ਬੱਚਿਆਂ ਦੀ ਮੌਤ

ਹਰਿਆਣਾ ਕਮੇਟੀ ਦੇ ਖਾਤੇ ਸੀਲ ਹੋਣ ’ਤੇ ਪ੍ਰਧਾਨ ਸਮੇਤ ਪੂਰੀ ਕਮੇਟੀ ਚੁੱਪ ਕਿਉ?

ਹਰਿਆਣਾ ਕਮੇਟੀ ਦੇ ਖਾਤੇ ਸੀਲ ਹੋਣ ’ਤੇ ਪ੍ਰਧਾਨ ਸਮੇਤ ਪੂਰੀ ਕਮੇਟੀ ਚੁੱਪ ਕਿਉ?

JJP ਦੇ ਹਰਿਆਣਾ ਮੁਖੀ ਦਾ ਅਸਤੀਫਾ, ਕਾਂਗਰਸ 'ਚ ਸ਼ਾਮਲ ਹੋਣ ਦੀ ਸੰਭਾਵਨਾ

JJP ਦੇ ਹਰਿਆਣਾ ਮੁਖੀ ਦਾ ਅਸਤੀਫਾ, ਕਾਂਗਰਸ 'ਚ ਸ਼ਾਮਲ ਹੋਣ ਦੀ ਸੰਭਾਵਨਾ