Friday, May 17, 2024  

ਹਰਿਆਣਾ

ਈਡੀ ਵਲੋਂ ਪੰਚਕੂਲਾ ਵਿੱਚ ਤਿੰਨ ਥਾਵਾਂ ਤੇ ਰੇਡ

February 07, 2024

ਡਾਕਟਰਾਂ ਦੇ ਘਰਾਂ ਵਿੱਚ ਕੀਤੀ ਛਾਪੇਮਾਰੀ

ਪੀ.ਪੀ. ਵਰਮਾ
ਪੰਚਕੂਲਾ, 7 ਫਰਵਰੀ : ਪੰਚਕੂਲਾ ਵਿੱਚ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਈਡੀ ਨੇ ਦੋ ਥਾਵਾਂ ਤੇ ਰੇਡ ਮਾਰੀ ਹੈ। ਈਡੀ ਨੇ ਇਹ ਰੇਡ ਡਾ. ਵਿਕਰਮ ਅਤੇ ਵਿਵੇਕ ਦੇ ਸੈਕਟਰ-25 ਪੰਚਕੂਲ਼ਾ ਸਥਿਤ ਘਰ 93 ਅਤੇ 114 ਮਕਾਨ ਵਿੱਚ ਮਾਰੀ। ਇਹ ਰੇਡ ਰਾਏਪੁਰਰਾਣੀ ਸਥਿਤ ਡਾ ਵਿਕਰਮ ਅਤੇ ਡਾ. ਵਿਵੇਕ ਦੇ ਹਸਪਤਾਲ ਡੀਆਈਈਐਮਐੱਸ ਵਿੱਚ ਵੀ ਪਈ। ਈਡੀ ਨੇ ਉੱਤਰਾਖੰਡ ਦੇ ਸਾਬਕਾ ਮੰਤਰੀ ਹਰਕ ਸਿੰਘ ਰਾਵਤ ਨਾਲ ਜੁੜੇ ਜੰਗਲਾਤ ਘੁਟਾਲੇ ਦੇ ਮਾਮਲੇ ਵਿੱਚ ਪੰਚਕੂਲਾ ਸਥਿਤ ਦਿੱਲੀ, ਚੰਡੀਗੜ੍ਹ, ਪੰਚਕੂਲਾ ਅਤੇ ਉੱਤਰਾਖੰਡ ਦੇ ਕਈ ਥਾਂਵਾਂ ਉੱਤੇ ਛਾਪੇਮਾਰੀ ਕੀਤੀ ਹੈ। ਰਾਏਪੁਰਰਾਣੀ ਦੇ ਪ੍ਰਾਈਵੇਟ ਹਸਪਤਾਲ ਡੀਆਈਐਮਐੱਸ ਸਾਬਕਾ ਮੰਤਰੀ ਹਰਕ ਸਿੰਘ ਰਾਵਤ ਦਾ ਦੱਸਿਆ ਗਿਆ ਹੈ । ਸਾਬਕਾ ਮੰਤਰੀ ਹਰਕ ਸਿੰਘ ਰਾਵਤ ਉੱਤੇ ਪਹਿਲਾਂ ਵੀ ਈਡੀ ਨੇ ਛਾਪੇਮਾਰੀ ਕੀਤੀ ਸੀ ਅਤੇ ਹਰਕ ਸਿੰਘ ਰਾਵਤ ਪਹਿਲਾਂ ਵੀ ਭਿ੍ਰਸ਼ਟਾਚਾਰ ਦੇ ਮਾਮਲੇ ਵਿੱਚ ਕਾਫੀ ਚਰਚਿਤ ਰਿਹਾ ਹੈ। ਈਡੀ ਨੇ ਅੱਜ ਤਿੰਨ ਸਟੇਟਾਂ ਵਿੱਚ 16 ਥਾਵਾਂ ਤੇ ਇਹ ਰੇਡ ਕੀਤੀ। ਇਹਨਾਂ ਛਾਪਿਆਂ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਹਰਕ ਸਿੰਘ ਰਾਵਤ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਹਰਕ ਸਿੰਘ ਰਾਵਤ ਭਾਜਪਾ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਮਿਲੀ ਜਾਣਕਾਰੀ ਅਨੁਸਾਰ ਹਰਕ ਸਿੰਘ ਰਾਵਤ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਹਰੀਦੁਆਰ ਤੋਂ ਦਾਵੇਦਾਰੀ ਕੀਤੀ ਹੈ। ਪੰਚਕੂਲਾ ਵਿੱਚ ਈਡੀ ਨੇ ਸਵੇਰੇ 7 ਵਜੇ ਛਾਪੇਮਾਰੀ ਸ਼ੁਰੂ ਕੀਤੀ ਅਤੇ ਬੀਤੀ ਦੁਪਹਿਰ ਖਬਰ ਲਿਖੇ ਜਾਣ ਤੱਕ ਈਡੀ ਦੀ ਰੇਡ ਜਾਰੀ ਸੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਹਰਿਆਣਾ ਦੇ ਫਾਰਵਰਡ ਸ਼ਸ਼ੀ ਖਾਸਾ ਨੇ ਕਿਹਾ, 'ਟੀਮ ਦੀ ਸਫਲਤਾ 'ਚ ਯੋਗਦਾਨ ਦੇਣ ਨਾਲ ਬਹੁਤ ਸੰਤੁਸ਼ਟੀ ਮਿਲੀ'

ਹਰਿਆਣਾ ਦੇ ਫਾਰਵਰਡ ਸ਼ਸ਼ੀ ਖਾਸਾ ਨੇ ਕਿਹਾ, 'ਟੀਮ ਦੀ ਸਫਲਤਾ 'ਚ ਯੋਗਦਾਨ ਦੇਣ ਨਾਲ ਬਹੁਤ ਸੰਤੁਸ਼ਟੀ ਮਿਲੀ'

ਪੰਚਕੂਲਾ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਚਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ

ਪੰਚਕੂਲਾ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਚਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ

ਹਰਿਆਣਾ : ਸੜਕ ਹਾਦਸੇ ’ਚ ਜੋੜੇ ਸਮੇਤ ਧੀ ਦੀ ਮੌਤ

ਹਰਿਆਣਾ : ਸੜਕ ਹਾਦਸੇ ’ਚ ਜੋੜੇ ਸਮੇਤ ਧੀ ਦੀ ਮੌਤ

ਗੁਰੂਗ੍ਰਾਮ 'ਚ ਫਲਾਈਓਵਰ ਤੋਂ ਤੇਜ਼ ਰਫਤਾਰ ਕਾਰ ਡਿੱਗੀ, ਤਿੰਨ ਜ਼ਖਮੀ

ਗੁਰੂਗ੍ਰਾਮ 'ਚ ਫਲਾਈਓਵਰ ਤੋਂ ਤੇਜ਼ ਰਫਤਾਰ ਕਾਰ ਡਿੱਗੀ, ਤਿੰਨ ਜ਼ਖਮੀ

ਆਰਟੀਏ ਨੇ ਸ਼ਖਤੀ ਵਿਖਾਉਂਦੇ ਹੋਏ ਕਈ ਵਾਹਨਾਂ 'ਤੇ ਲੱਖਾਂ ਰੁਪਏ ਦਾ ਕੀਤਾ ਜੁਰਮਾਨਾ 

ਆਰਟੀਏ ਨੇ ਸ਼ਖਤੀ ਵਿਖਾਉਂਦੇ ਹੋਏ ਕਈ ਵਾਹਨਾਂ 'ਤੇ ਲੱਖਾਂ ਰੁਪਏ ਦਾ ਕੀਤਾ ਜੁਰਮਾਨਾ 

ਹਰਿਆਣਾ 'ਚ ਲਿਵ-ਇਨ ਰਿਲੇਸ਼ਨਸ਼ਿਪ 'ਚ ਦੋ ਯੂਟਿਊਬਰ ਨੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ

ਹਰਿਆਣਾ 'ਚ ਲਿਵ-ਇਨ ਰਿਲੇਸ਼ਨਸ਼ਿਪ 'ਚ ਦੋ ਯੂਟਿਊਬਰ ਨੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ

ਹਰਿਆਣਾ : ਮਹਿੰਦਰਗੜ੍ਹ ’ਚ ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 20 ਜ਼ਖ਼ਮੀ

ਹਰਿਆਣਾ : ਮਹਿੰਦਰਗੜ੍ਹ ’ਚ ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 20 ਜ਼ਖ਼ਮੀ

ਹਰਿਆਣਾ ਵਿੱਚ ਬੱਸ ਪਲਟਣ ਕਾਰਨ ਪੰਜ ਸਕੂਲੀ ਬੱਚਿਆਂ ਦੀ ਮੌਤ

ਹਰਿਆਣਾ ਵਿੱਚ ਬੱਸ ਪਲਟਣ ਕਾਰਨ ਪੰਜ ਸਕੂਲੀ ਬੱਚਿਆਂ ਦੀ ਮੌਤ

ਹਰਿਆਣਾ ਕਮੇਟੀ ਦੇ ਖਾਤੇ ਸੀਲ ਹੋਣ ’ਤੇ ਪ੍ਰਧਾਨ ਸਮੇਤ ਪੂਰੀ ਕਮੇਟੀ ਚੁੱਪ ਕਿਉ?

ਹਰਿਆਣਾ ਕਮੇਟੀ ਦੇ ਖਾਤੇ ਸੀਲ ਹੋਣ ’ਤੇ ਪ੍ਰਧਾਨ ਸਮੇਤ ਪੂਰੀ ਕਮੇਟੀ ਚੁੱਪ ਕਿਉ?

JJP ਦੇ ਹਰਿਆਣਾ ਮੁਖੀ ਦਾ ਅਸਤੀਫਾ, ਕਾਂਗਰਸ 'ਚ ਸ਼ਾਮਲ ਹੋਣ ਦੀ ਸੰਭਾਵਨਾ

JJP ਦੇ ਹਰਿਆਣਾ ਮੁਖੀ ਦਾ ਅਸਤੀਫਾ, ਕਾਂਗਰਸ 'ਚ ਸ਼ਾਮਲ ਹੋਣ ਦੀ ਸੰਭਾਵਨਾ