Tuesday, April 23, 2024  

ਕੌਮੀ

ਸਾਬਕਾ ਮੁੱਖ ਮੰਤਰੀ ਰਾਬੜੀ ਤੇ 2 ਧੀਆਂ ਨੂੰ ਮਿਲੀ ਜ਼ਮਾਨਤ

February 28, 2024

ਏਜੰਸੀਆਂ
ਨਵੀਂ ਦਿੱਲੀ/28 ਫਰਵਰੀ : ਦਿੱਲੀ ਦੀ ਅਦਾਲਤ ਨੇ ਰੇਲਵੇ ’ਚ ਜ਼ਮੀਨ ਦੇ ਬਦਲੇ ਨੌਕਰੀ ਮਾਮਲੇ ’ਚ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਉਨ੍ਹਾਂ ਦੀਆਂ ਦੋ ਧੀਆਂ ਮੀਸਾ ਭਾਰਤੀ ਅਤੇ ਹੇਮਾ ਯਾਦਵ ਨੂੰ ਬੁੱਧਵਾਰ ਨੂੰ ਜ਼ਮਾਨਤ ਦੇ ਦਿੱਤੀ । ਮੀਸਾ ਭਾਰਤੀ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਅਤੇ ਰਾਬੜੀ ਦੇਵੀ ਦੀ ਸਭ ਤੋਂ ਵੱਡੀ ਧੀ ਹੈ ਅਤੇ ਮੌਜੂਦਾ ਸਮੇਂ ਵਿਚ ਰਾਜ ਸਭਾ ਮੈਂਬਰ ਹੈ । ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਜ਼ਮਾਨਤ ਪਟੀਸ਼ਨ ਦਾ ਵਿਰੋਧ ਨਾ ਕੀਤੇ ਜਾਣ ’ਤੇ ਤਿੰਨਾਂ ਨੂੰ ਇਹ ਰਾਹਤ ਦਿੱਤੀ । ਕੇਂਦਰੀ ਜਾਂਚ ਏਜੰਸੀ ਨੇ ਅਦਾਲਤ ’ਚ ਸੁਣਵਾਈ ਦੌਰਾਨ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਦੋਸ਼ੀਆਂ ਨੂੰ ਜ਼ਮਾਨਤ ਦਿੰਦੇ ਸਮੇਂ ਸਖ਼ਤ ਸ਼ਰਤਾਂ ਲਾਈਆਂ ਜਾਣ । ਜੱਜ ਨੇ 9 ਫਰਵਰੀ ਨੂੰ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦਿੱਤੀ ਸੀ, ਕਿਉਂਕਿ ਈਡੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਨਿਯਮਿਤ ਜ਼ਮਾਨਤ ਪਟੀਸ਼ਨਾਂ ’ਤੇ ਦਲੀਲਾਂ ਪੇਸ਼ ਕਰਨ ਲਈ ਹੋਰ ਸਮਾਂ ਚਾਹੀਦਾ ਹੈ। ਈਡੀ ਵਲੋਂ ਪੇਸ਼ ਦੋਸ਼ ਪੱਤਰ ’ਤੇ ਅਦਾਲਤ ਵਲੋਂ ਨੋਟਿਸ ਲੈਣ ਅਤੇ ਸੰਮਨ ਜਾਰੀ ਕੀਤੇ ਜਾਣ ਮਗਰੋਂ ਤਿੰਨੋਂ ਦੋਸ਼ੀ ਅਦਾਲਤ ਸਾਹਮਣੇ ਪੇਸ਼ ਹੋਏ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਸ੍ਰੀਨਗਰ : ਐਨਆਈਏ ਵੱਲੋਂ ਅੱਤਵਾਦ ਨਾਲ ਜੁੜੇ ਮਾਮਲਿਆਂ ’ਚ 9 ਥਾਵਾਂ ’ਤੇ ਛਾਪੇਮਾਰੀ

ਸ੍ਰੀਨਗਰ : ਐਨਆਈਏ ਵੱਲੋਂ ਅੱਤਵਾਦ ਨਾਲ ਜੁੜੇ ਮਾਮਲਿਆਂ ’ਚ 9 ਥਾਵਾਂ ’ਤੇ ਛਾਪੇਮਾਰੀ

ਜਬਰ-ਜਨਾਹ ਦੀ ਸ਼ਿਕਾਰ 14 ਸਾਲਾ ਲੜਕੀ ਨੂੰ 30 ਹਫ਼ਤੇ ਦਾ ਹਮਲ ਗਿਰਾਉਣ ਦੀ ਸੁਪਰੀਮ ਕੋਰਟ ਨੇ ਦਿੱਤੀ ਇਜਾਜ਼ਤ

ਜਬਰ-ਜਨਾਹ ਦੀ ਸ਼ਿਕਾਰ 14 ਸਾਲਾ ਲੜਕੀ ਨੂੰ 30 ਹਫ਼ਤੇ ਦਾ ਹਮਲ ਗਿਰਾਉਣ ਦੀ ਸੁਪਰੀਮ ਕੋਰਟ ਨੇ ਦਿੱਤੀ ਇਜਾਜ਼ਤ

ਕਾਮਰੇਡ ਯੇਚੁਰੀ ਵੱਲੋਂ ਚੋਣ ਕਮਿਸ਼ਨ ਨੂੰ ਖ਼ਤ, ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਕੀਤੀ ਸ਼ਿਕਾਇਤ

ਕਾਮਰੇਡ ਯੇਚੁਰੀ ਵੱਲੋਂ ਚੋਣ ਕਮਿਸ਼ਨ ਨੂੰ ਖ਼ਤ, ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਕੀਤੀ ਸ਼ਿਕਾਇਤ

ਕੇਜਰੀਵਾਲ ਨੂੰ ਇਨਸੂਲਿਨ ਦੇਣ ਬਾਰੇ ਏਮਜ਼ ਦੇ ਡਾਕਟਰਾਂ ਦਾ ਬੋਰਡ ਕਰੇਗਾ ਫੈਸਲਾ

ਕੇਜਰੀਵਾਲ ਨੂੰ ਇਨਸੂਲਿਨ ਦੇਣ ਬਾਰੇ ਏਮਜ਼ ਦੇ ਡਾਕਟਰਾਂ ਦਾ ਬੋਰਡ ਕਰੇਗਾ ਫੈਸਲਾ

ਕੇਜਰੀਵਾਲ ਦੀ ਜ਼ਮਾਨਤ ’ਤੇ ਲੱਗੀ ਲੋਕਹਿਤ ਅਰਜ਼ੀ ਖਾਰਜ

ਕੇਜਰੀਵਾਲ ਦੀ ਜ਼ਮਾਨਤ ’ਤੇ ਲੱਗੀ ਲੋਕਹਿਤ ਅਰਜ਼ੀ ਖਾਰਜ

ਰਾਸ਼ਟਰਪਤੀ ਵੱਲੋਂ 132 ਹਸਤੀਆਂ ਨੂੰ ਪਦਮ ਸਨਮਾਨ

ਰਾਸ਼ਟਰਪਤੀ ਵੱਲੋਂ 132 ਹਸਤੀਆਂ ਨੂੰ ਪਦਮ ਸਨਮਾਨ

ਜੰਮੂ-ਕਸ਼ਮੀਰ ਦੀ ਆਵਾਜ਼ ਨੂੰ ਦਿੱਲੀ ਤੱਕ ਲੈ ਕੇ ਜਾਣ ਦੀ ਲੜਾਈ : ਮਹਿਬੂਬਾ ਮੁਫ਼ਤੀ

ਜੰਮੂ-ਕਸ਼ਮੀਰ ਦੀ ਆਵਾਜ਼ ਨੂੰ ਦਿੱਲੀ ਤੱਕ ਲੈ ਕੇ ਜਾਣ ਦੀ ਲੜਾਈ : ਮਹਿਬੂਬਾ ਮੁਫ਼ਤੀ

ਪੱਛਮੀ ਬੰਗਾਲ ’ਚ ਹਾਈ ਕੋਰਟ ਵੱਲੋਂ ਅਧਿਆਪਕਾਂ ਦੀਆਂ 24 ਹਜ਼ਾਰ ਨਿਯੁਕਤੀਆਂ ਰੱਦ

ਪੱਛਮੀ ਬੰਗਾਲ ’ਚ ਹਾਈ ਕੋਰਟ ਵੱਲੋਂ ਅਧਿਆਪਕਾਂ ਦੀਆਂ 24 ਹਜ਼ਾਰ ਨਿਯੁਕਤੀਆਂ ਰੱਦ

ਕਾਂਗਰਸ ਤੁਹਾਡੇ ਮੰਗਲਸੂਤਰ ਵੀ ਖੋਹ ਲਵੇਗੀ : ਪ੍ਰਧਾਨ ਮੰਤਰੀ ਮੋਦੀ

ਕਾਂਗਰਸ ਤੁਹਾਡੇ ਮੰਗਲਸੂਤਰ ਵੀ ਖੋਹ ਲਵੇਗੀ : ਪ੍ਰਧਾਨ ਮੰਤਰੀ ਮੋਦੀ

ਹਰੇ, ਛੋਟੇ ਕੈਪਸ ਵਿੱਚ ਜ਼ਿਆਦਾਤਰ ਸੈਕਟਰਲ ਸੂਚਕਾਂਕ ਵਧੀਆ ਪ੍ਰਦਰਸ਼ਨ ਕਰਦੇ

ਹਰੇ, ਛੋਟੇ ਕੈਪਸ ਵਿੱਚ ਜ਼ਿਆਦਾਤਰ ਸੈਕਟਰਲ ਸੂਚਕਾਂਕ ਵਧੀਆ ਪ੍ਰਦਰਸ਼ਨ ਕਰਦੇ