Monday, April 29, 2024  

ਲੇਖ

ਸੋਸ਼ਲ ਮੀਡੀਆ ਦੀ ਲੋੜ ਤੋਂ ਵੱਧ ਵਰਤੋਂ ਸਿਹਤ ਲਈ ਹਾਨੀਕਾਰਕ

March 18, 2024

ਸੋਸ਼ਲ ਮੀਡੀਆ ਇਕ ਅਜਿਹਾ ਪਲੇਟ ਫਾਰਮ ਹੈ ਜਿਸ ਤੋ ਅਸੀ ਕੋਈ ਵੀ ਸੂਚਨਾਂ ਪ੍ਰਾਪਤ ਕਰ ਸਕਦੇ ਹਾਂ । ਇਹ ਪਲੇਟਫਾਰਮ ਗਿਆਨ ਦਾ ਇਕ ਸਾਧਨ ਹੈ । ਜਿਸ ਨੂੰ ਨਵੇ ਤਰੀਕਿਆਂ ਨਾਲ ਵਿੱਦਿਆ ਦੇ ਪ੍ਰਸਾਰ ਲਈ ਵਰਤਿਆ ਜਾਦਾਂ ਹੈ । ਸੋਸ਼ਲ ਮੀਡੀਆ ਅੱਜ ਦੇ ਵਿਦਿਆਰਥੀਆਂ ਦੀ ਉਹ ਪਛਾਣ ਹੈ । ਜਿਸ ਜਰੀਏ ਉਹ ਜ਼ੋ ਚਾਹੁੰਣ ਕਰ ਸਕਦੇ ਹਨ 95 ਫੀਸਦੀ ਨੋਜਵਾਨ ਅੱਜ ਸੋਸ਼ਲ ਮੀਡੀਆ ਦੀ ਵਰਤੋ ਕਰ ਰਿਹੇ ਹਨ । ਸੋਸ਼ਲ ਮੀਡੀਆ ਵਿਦਿਆਰਥੀਆ ਦੀ ਇਕ ਆਦਤ ਬਣ ਗਿਆ ਹੈ । ਇਸ ਤੋ ਬਿਨ੍ਹਾਂ ਵਿਦਿਆਰਥੀ ਆਪਣੇ^ਆਪ ਨੂੰ ਅਧੂਰਾ ਮਹਿਸੂਸ ਕਰਦੇ ਹਨ । ਇਕ ਸਰਵੇਖਣ ਅਨੁਸਾਰ 59 ਫੀਸਦੀ ਸਕੂਲਾਂ ਨੇ ਮੰਨਿਆ ਕਿ ਉਨ੍ਹਾਂ ਦੇ ਵਿਦਿਆਰਥੀ ਵਿਦਿਅਕ ਉਦੇਸ਼ਾ ਲਈ ਸੋਸ਼ਲ ਮੀਡੀਆ ਦੀ ਮਦਦ ਲੈਂਦੇ ਹਨ । ਉਹ ਸਕੂਲ ਦੀਆਂ ਅਸਾਈਨਮੈਂਟਸ ’ਤੇ ਚਰਚਾ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋ ਕਰਦੇ ਹਨ । ਕਿਸ਼ੋਰ ਵਿਦਿਆਰਥੀ ਪ੍ਰਤੀ ਹਫ਼ਤੇ 27 ਘੰਟੇ ਸੋਸ਼ਲ ਨੈਟਵਰਕ ’ਤੇ ਸਮਾਂ ਬਿਤਾਉਂਦੇ ਹਨ ।
ਆਧੁਨਿਕ ਯੁੱਗ ਵਿੱਚ ਸੋਸ਼ਲ ਮੀਡੀਆ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ । ਸੋਸ਼ਲ ਮੀਡੀਆ ਸੰਚਾਰ ਦੇ ਹਾਰਡ ਵੇਅਰ ਯੰਤਰ ਟੈਲੀਫੋਨ, ਮੋਬਾਈਲ ਫੋਨ , ਕੰਪਿਊਟਰ , ਲੈਪਟਾਪ , ਆਦਿ ਦੀ ਖੋਜ਼ ਅਤੇ ਇਨ੍ਹਾਂ ਤੇ ਚੱਲਣ ਵਾਲੇ ਸਾਫਟਵੇਅਰ ਪੋ੍ਰਗ੍ਰਾਮ ਅਤੇ ਐਪਸ ਜਿਵੇ, ਈਮੇਲ, ਫੇਸਬੁੱਕ , ਵੱਟਸਐਪ , ਮੈਸੇਂਜਰ , ਟੈਲੀਗ੍ਰਾਮ , ਇੰਸਟਾਗ੍ਰਾਮ , ਤੇ ਹੋਰ ਕਈ ਪ੍ਰਕਾਰ ਦੀਆ ਐਪਸ ਦੀ ਖੋਜ਼ ਤਾਂ ਦੁਨੀਆਂ ਭਰ ਦੀ ਜਾਣਕਾਰੀ ਇਕੱਠੀ ਕਰਨ ਤੇ ਵਿੱਦਿਆ ਅਤੇ ਕਿੱਤੇ ਦੇ ਖੇਤਰ ਵਿੱਚ ਵਿਕਾਸ ਨੂੰ ਮੁੱਖ ਰੱਖਕੇ ਜਨਤਾਂ ਦੀ ਸਹੂਲਤ ਅਤੇ ਜਾਣਕਾਰੀ ਵਿੱਚ ਵਾਧਾ ਕਰਨ ਲਈ ਕੀਤੀ ਗਈ ਸੀ । ਤਾਂ ਜ਼ੋ ਸਮੇ ਦੀ ਬਰਬਾਦੀ ਕੀਤੇ ਬਿਨਾਂ ਹਫ਼ਤਿਆਂ, ਮਹੀਨਿਆਂ , ਸਾਲਾਂ ਵਿੱਚ ਹੋਣ ਵਾਲੇ ਕੰਮ ਅਸੀਂ ਮਿੰਟਾਂ , ਸਕਿੰਟਾਂ , ਅਤੇ ਘੰਟਿਆਂ ਵਿਚ ਕਰ ਸਕੀਏ ਅਤੇ ਮੁਲਕ ਤਰੱਕੀ ਦੇ ਰਾਹ ਉੱਤੇ ਚਲ ਸਕੇ ਪਰ ਅਫਸੋਸ ਕਿ ਲੋਕ ਤਕਨਾਲੋਜੀ ਦੀ ਸਹੀ ਵਰਤੋਂ ਕਰਨ ਦੀ ਬਜਾਏ ਜਾਣਕਾਰੀ ਭਰਭੂਰੇ ਸੋਮਿਆਂ ਦੀ ਵਰਤੋਂ ਮੰਨੋਰੰਜਨ ਦੇ ਸਾਧਨ ਦੇ ਰੂਪ ਵਿੱਚ ਕਰ ਰਿਹੇ ਹਨ ।
ਤਕਨਾਲੋਜੀ ਦੀ ਵਰਤੋਂ ਸਦਕਾਂ ਹੀ ਅੱਜ ਬੱਚੇ-ਬੱਚੇ ਦੇ ਹੱਥੇ ਵਿੱਚ ਮੋਬਾਈਲ ਆ ਗਿਆ ਹੈ । ਹਰ ਸਮਂੇ ਟੀਵੀ, ਮੋਬਾਈਲ, ਕੰਪਿਊਟਰ, ਇੰਟਰਨੈਟ ਦੀ ਲਗਾਤਾਰ ਇਕੋ ਸਥਿਤੀ ਵਿੱਚ ਬੈਠਕੇ ਵਰਤੋਂ ਕਰਨ ਨਾਲ ਦੇਸ਼ ਦੇ 45 ਫੀ ਸਦੀ ਬੱਚੇ ਛੋਟੀ ਉਮਰ ਵਿੱਚ ਹੀ ਮੋਟਾਪੇ ਦਾ ਸ਼ਿਕਾਰ ਹੋ ਰਿਹੇ ਹਨ । ਮੋਟਾਪਾ ਅੱਗੇ ਜਾ ਕੇ ਸ਼ੂਗਰ ਦਾ ਕਾਰਨ ਵੀ ਬਣ ਸਕਦਾ ਹੈ ਬੱਚਿਆਂ ਵੱਲੋ ਜ਼ਿਆਦਾ ਸਮਾਂ ਟੀਵੀ ਦੇਖਣਾ ਜਾ ਫਿਰ ਹਰ ਸਮੇਂ ਮੋਬਾਈਲ ਦੀ ਵਰਤੋਂ ਕਰਕੇ ਟਾਈਮ ਬਤੀਤ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ । ਮਾਪੇ ਆਪਣੇ ਸਹੂਲਤ ਲਈ ਛੋਟੇ ਬੱਚਿਆਂ ਨੂੰ ਜ਼ਿਆਦਾ ਸਮਾਂ ਟੀਵੀ ’ਤੇ ਕਾਰਟੂਨ ਦੇਖਣ ਜਾਂ ਮੋਬਾਈਲ ’ਤੇ ਗੇਮ ਖੇਡਣ ਲਈ ਪ੍ਰੇਰਤ ਕਰਦੇ ਹਨ । ਜਿਸ ਕਾਰਨ ਬੱਚਿਆਂ ਵਿੱਚ ਆਪਸੀ ਬੋਲਚਾਲ ਦੀ ਸਮਰੱਥਾ ਦਾ ਵਿਕਾਸ ਦੇਰੀ ਨਾਲ ਹੁੰਦਾ ਹੈ । ਬੱਚਾ ਸਿਰਫ ਇਕ ਤਰਫਾ ਸੰਚਾਰ ਕਰਦਾ ਹੈ । ਜਿਸ ਕਾਰਨ ਉਸ ਵਿੱਚ ਬੋਲਣ ਦੀ ਕਿਰਿਆ ਨਾਲ ਦੇਖਣ ਦੀ ਕਿਰਿਆ ਦਾ ਜ਼ਿਆਦਾ ਵਿਕਾਸ ਹੁੰਦਾ ਹੈ । ਜ਼ਿਆਦਾ ਟੀਵੀ ਦੇਖਣ ਨਾਲ ਜਿੱਥੇ ਨਜ਼ਰ ’ਤੇ ਬੁਰਾ ਪ੍ਰਭਾਵ ਪੈਦਾਂ ਹੈ। ਉਥੇ ਮੋਬਾਈਲ ਦੀ ਜ਼ਿਆਦਾ ਵਰਤੋਂ ਨਾਲ ਸੁਣਨ ਸ਼ਕਤੀ ਤੇ ਵੀ ਮਾੜਾ ਅਸਰ ਪੈਂਦਾ ਹੈ । ਅਜਿਹੇ ਸਾਧਨਾਂ ਦੀ ਲੋੜ ਤੋ ਜ਼ਿਆਦਾ ਵਰਤੋਂ ਸਰੀਰਕ ਨੁਕਸਾਨ ਦਾ ਕਾਰਨ ਬਣਦੀ ਹੈ ।
ਇਕ ਸਰਵੇਖਣ ਅਨੁਸਾਰ 50 ਫੀਸਦੀ ਵਿਦਿਆਰਥੀ ਸਕੂਲ ਦੀਆਂ ਅਸਾਈਨਮੈਂਟਾ ਤੇ ਚਰਚਾ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ । ਵਿਦਿਆਰਥੀਆਂ ਕੋਲ ਆਨਲਾਈਨ ਸਰੋਤਾਂ ਤੱਕ ਮੁਫ਼ਤ ਅਤੇ ਆਸਾਨ ਪਹੁੰਚ ਹੈ ਅਤੇ ਉਹ ਸਾਰੀ ਜਾਣਕਾਰੀ ਸੋਸ਼ਲ ਮੀਡੀਆ ਰਾਹੀ ਪ੍ਰਾਪਤ ਕਰ ਸਕਦੇ ਹਨ । ਸੋਸ਼ਲ ਮੀਡੀਆ ਅਧਿਆਪਕ ਨੂੰ ਆਸਾਨੀ ਨਾਲ ਸਹਿਯੋਗ ਕਰਨ ਅਤੇ ਫਿਰ ਵਿਦਿਆਰਥੀਆਂ ਅਤੇ ਹੋਰਾਂ ਨਾਲ ਸੰਚਾਰ ਕਰਨ ਦੇ ਯੋਗ ਬਣਾਉਂਦਾ ਹੈ । ਅਜੋਕੇ ਸਮੇਂ ’ਚ 50 ਫੀਸਦੀ ਤੋਂ ਵੱਧ ਲੋਕ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਤਾਜੀਆਂ ਖ਼ਬਰਾ ਪ੍ਰਾਪਤ ਕਰਦੇ ਹਨ । ਸੋਸ਼ਲ ਮੀਡੀਆ ’ਤੇ ਦੋਸਤ ਵੀ ਬਣਦੇ ਹਨ । ਸੋਸ਼ਲ ਮੀਡੀਆ ਰੁਜ਼ਗਾਰ ਦਾ ਸਾਧਨ ਹੈ । ਸੋਸ਼ਲ ਮੀਡੀਆ ਰਿਸ਼ਤੇ ਵੀ ਜੁੜਦੇ ਹਨ । ਸੋਸ਼ਲ ਮੀਡੀਆ ਨਾਲ ਲੋਕ ਘਰ ਦਾ ਗੁਜ਼ਾਰਾ ਵੀ ਚਲਾਉਂਦੇ ਹਨ ।
ਸੋਸ਼ਲ ਮੀਡੀਆ ਦੀ ਕਰਾਮਾਤ ਕਰਕੇ ਹੀ ਅਸੀਂ ਆਪਣੇ ਘਰਾਂ ਵਿੱਚ ਬੈਠੇ ਹਜ਼ਾਰਾ ਕਿਲੋਮੀਟਰ ਦੂਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਲੈਂਦੇ ਹਾਂ । ਦੇਸ਼ ਵਿਦੇਸ਼ ਵਿੱਚ ਬਣੀਆਂ ਬਹੁਮੰਜਲੀ ਇਮਾਰਤਾਂ ਬਾਰੇ ਜਾਣਕਾਰੀ ਇਕੱਤਰ ਕਰਨ ਤੋ ਇਲਾਵਾ ਇਸ ਤਕਨੀਕ ਨਾਲ ਅਸੀਂ ਵਿਦੇਸ਼ਾਂ ਵਿੱਚ ਵੱਸਦੇ ਆਪਣੇ ਬੱਚਿਆਂ , ਭੈਣ-ਭਰਾਵਾਂ ਦੀ ਸੁਖ-ਸਾਂਦ ਪੁੱਛ ਲੈਂਦੇ ਹਾਂ । ਸੋਸ਼ਲ ਮੀਡੀਆ ਦੀ ਭੂਮਿਕਾਂ ਹਾ ਪੱਖੀ ਦੇ ਨਾਲ-ਨਾਲ ਨਾਂਹ ਪੱਖੀ ਵੀ ਹੈ । ਸੋਸ਼ਲ ਮੀਡੀਆ ਇਕ ਬਹੁਤ ਜ਼ੋਰਦਾਰ ਲਾਲਚ ਹੈ । ਇਹ ਨੌਜਵਾਨਾਂ ਲਈ ਇਕ ਨਸ਼ਾ ਬਣ ਸਕਦਾ ਹੈ । ਅਤੇ ਉਹਨਾਂ ਨੂੰ ਸਾਈਡ ਟਰੈਕ ਕਰਨਾ ਸ਼ੁਰੂ ਕਰ ਸਕਦਾ ਹੈ । ਲੋਕ ਸੋਸ਼ਲ ਮੀਡੀਆ ਦਾ ਇਸਤੇ ਮਾਲ ਹਰ ਤਰ੍ਹਾਂ ਦਾ ਬਿਆਨ ਲਈ ਕਰਦੇ ਹਨ । ਚਾਹੇ ਉਹ ਕਸਟਰਮ ਸਰਵਿਸ ਬਾਰੇ ਹੋਵੇ ਜਾਂ ਸਿਆਸਤ ਬਾਰੇ । ਪਰ ਦੁੱਖ ਵਾਲੀ ਗੱਲ ਇਹ ਹੈ ਕਿ ਇਸ ਨਾਲ ਤਣਾਅ ਹੋਣ ਦੇ ਅਸਾਰ ਬਣਦੇ ਹਨ । ਕਈ ਖੋਜਾਂ ਵਿੱਚ ਨਿਰਾਸ਼ਾ , ਚਿੰਤਾਂ , ਉਨੀਂਦਰਾ , ਅਤੇ ਖਾਣ-ਪੀਣ ਆਦਿ ਨਾਲ ਸਬੰਧਤ ਵਿਗਾੜਂਾ ਨੂੰ ਸੋਸ਼ਲ ਮੀਡੀਆ ਉਤੇ ਬਹੁਤ ਜ਼ਿਆਦਾ ਵਕਤ ਗੁਜਾਰਨ ਨਾਲ ਜ਼ੋੜਿਆ ਗਿਆ ਹੈ ।
ਸੋਸ਼ਲ ਮੀਡੀਆ ਤੇ ਲੋਕ ਪੋਸਟਾਂ ਵੀ ਪਾਉਂਦੇ ਹਨ । ਇਨ੍ਹਾਂ ਪਾਈਆਂ ਪੋਸਟਾਂ ’ਤੇ ਲੋਕ ਚੰਗੀਆਂ ਜਾ ਮਾੜੀਆਂ ਟਿੱਪਣੀਆ ਵੀ ਕਰਦੇ ਹਨ । ਇਹ ਇਕ ਚਿੰਤਾ ਦਾ ਵਿਸ਼ਾ ਹੈ ਅਤੇ ਸਮਾਜ ਨੂੰ ਨੁਕਸਾਨ ਵੀ ਪਹੁੰਚਾ ਰਿਹਾ ਹੈ । ਸੋਸ਼ਲ ਮੀਡੀਆ ’ਤੇ ਸਾਨੂੰ ਆਪਣੇ ਵਿਚਾਰਾਂ ਨੂੰ ਜਨਤਕ ਤੌਰ ’ਤੇ ਸਾਝਾਂ ਕਰਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ। ਅਤੇ ਦੂਜਿਆਂ ਦੇ ਵਿਚਾਰਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ । ਸੋਸ਼ਲ ਮੀਡੀਆ ’ਤੇ ਨਫ਼ਰਤ ਭਰੀਆਂ ਅਤੇ ਇਤਰਾਜ਼ ਯੋਗ ਟਿੱਪਣੀਆਂ ਕਰਨ ਤੋ ਸੰਕੋਚ ਕਰਨਾ ਚਾਹੀਦਾ ਹੈ । ਸੋਸ਼ਲ ਮੀਡੀਆ ’ਤੇ ਸਭਿਅਕ ਅਤੇ ਸਮਝਦਾਰ ਰਹਿਣਾਂ ਬਹੁਤ ਜ਼ਰੂਰੀ ਹੈ । ਸੋਸ਼ਲ ਮੀਡੀਆ ਪੇ੍ਰਰਣਾ ਤੇ ਸੰਵਾਦ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਇਕ ਪ੍ਰਭਾਵਸ਼ਾਲੀ ਸਕਾਰਾਤਮਕ ਸੁਭਾਅ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕਦਾ ਹੈ । ਇਸ ਲਈ ਸੋਸ਼ਲ ਮੀਡੀਆ ਤੇ ਕਿਸੇ ਵੀ ਕਿਸਮ ਦੀ ਟਿੱਪਣੀ ਕਰਦੇ ਸਮਂੇ ਬਹੁਤ ਸੋਚ ਵਿਚਾਰ ਕਰਨਾ ਚਾਹੀਦਾ ਹੈ । ਸੋਸ਼ਲ ਮੀਡੀਆ ਦੀ ਵਰਤੋਂ ਪਿਆਰ , ਸਹਿਯੋਗ ਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਰੱਖਣ ਲਈ ਕਰਨੀ ਚਾਹੀਦੀ ਹੈ ।
ਸੋਸ਼ਲ ਮੀਡੀਆ ਦੀ ਸੋਚ ਸਮਝਕੇ ਵਰਤੋਂ ਕਰਨੀ ਫਾਇਦੇਮੰਦ ਹੁੰਦੀ ਹੈ । ਗਲਤ ਸਾਈਡਾਂ ਨੂੰ ਸਰਕਾਰ ਵੱਲੋ ਹੀ ਬੰਦ ਕੀਤਾ ਜਾਣਾ ਚਾਹੀਦਾ ਹੈ । ਸੋਸ਼ਲ ਮੀਡੀਆ ’ਤੇ ਜੋ ਨਜਾਇਜ਼ ਰਿਸ਼ਤੇ ਬਣ ਰਹੇ ਹਨ । ਸ਼ਾਇਦ ਉਹ ਵੀ ਕਾਫੀ ਹੱਦ ਤੱਕ ਘੱਟ ਸਕਦੇ ਹਨ । ਲੋਕਾਂ ਦੇ ਘਰ ਬਰਬਾਦ ਹੋਣ ਤੋਂ ਬਚ ਸਕਦੇ ਹਨ । ਅਸੀ ਸੋਸ਼ਲ ਮੀਡੀਆ ਵਰਤ ਦੇ ਜ਼ਰੂਰ ਹਾਂ । ਪਰ ਸਾਡਾ ਸੋਸ਼ਲ ਮੀਡੀਆ ਨੂੰ ਵਰਤਣ ਦਾ ਢੰਗ ਗਲਤ ਹੈ । ਸਾਡੇ ਵਿਚੋ ਕਈਆਂ ਨੂੰ ਸੋਸ਼ਲ ਮੀਡੀਆ ਬਿਮਾਰੀ ਬਣਕੇ ਚਿੰਬੜ ਗਿਆ ਹੈ । ਜਿਸ ਕਾਰਨ ਉਹ ਇਸ ਦੇ ਬੁਰੀ ਤਰ੍ਹਾਂ ਆਦੀ ਹੋ ਗਏ ਹਨ । ਅਤੇ ਉਹਨਾਂ ਦੀ ਮਾਨਸਿਕ ਸਿਹਤ ਅਸੰਤੁਲਿਤ ਹੋ ਚੁੱਕੀ ਹੈ । ਮਨ ਦੀ ਤੰਦਰੁਸਤੀ ਵਾਸਤੇ ਸੋਸ਼ਲ ਮੀਡੀਆ ਦੀ ਸੀਮਤ ਵਰਤੋਂ ਕਰਨਾ ਸਮੇਂ ਦੀ ਲੋੜ ਹੈ ।
21ਵੀਂ ਸਦੀ ਵਿਗਿਆਨ ਤੇ ਤਕਨੀਕ ਦਾ ਯੁੱਗ ਹੈ । ਵਿਗਿਆਨ ਨੇ ਤਰੱਕੀ ਦੀਆਂ ਵੱਡੀਆਂ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ । ਇੰਟਰਨੈਂਟ ਦੀ ਕਾਢ ਨੇ ਸੋਸ਼ਲ ਮੀਡੀਆ ਦਾ ਆਗਾਜ਼ ਕੀਤਾ ਹੈ । ਪੂਰੀ ਦੁਨੀਆਂ ਮਨੁੱਖ ਦੀ ਮੁੱਠੀ ਵਿਚ ਕੈਦ ਹੈ । ਇਕ ਬਟਨ ਦੱਬਣ ਨਾਲ ਪੂਰੀ ਦੁਨੀਆਂ ਦੀ ਜਾਣਕਾਰੀ ਮਿਲ ਜਾਂਦੀ ਹੈ । ਨਿੱਤ ਨਵੀਆਂ ਕਾਢਾਂ ਸਾਹਮਣੇ ਆ ਰਹੀਆਂ ਹਨ । ਇਸ ਯੁੱਗ ਵਿੱਚਲਾ ਮਨੁੱਖ ਹਰ ਤਰ੍ਹਾਂ ਦੀ ਜਾਣਕਾਰੀ ਤੇ ਸੁੱਖ ਸਹੂਲਤ ਨਾਲ ਪੂਰੀ ਤਰ੍ਹਾਂ ਲੈਸ ਹੈ । ਸੋਸ਼ਲ ਮੀਡੀਆ ਉਤੇ ਪਾਬੰਦੀ ਲਾਉਣਾ ਆਨਲਾਈਨ ਸੁਰੱਖਿਆ ਮੁੱਦੇ ਦਾ ਹੱਲ ਨਹੀ ਹੈ । ਬੇਸ਼ਕ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਕਰਨਾ ਖਤਰਨਾਕ ਬਣ ਚੁੱਕਿਆਂ ਹੈ ।
ਦੋਸਤਾਂ, ਮਿੱਤਰਾਂ ਨਾਲ ਗਿਲੇ ਸ਼ਿਕਵੇ , ਵੰਨ ਸੁਵੰਨੀਆਂ ਸੈਲਫੀਆਂ ਦੀ ਆੜ ਵਿੱਚ ਕਈ ਵਾਰ ਲੋਕ ਮੌਤ ਨੂੰ ਵੀ ਸਦਾ ਦਿੰਦੇ ਹਨ । ਜਿਸ ਸਾਈਡ ਨੂੰ ਖੋਲਣ ਦੀ ਮਾਪੇ ਅਤੇ ਅਧਿਆਪਕ ਮਨਾ ਕਰਦੇ ਹਨ । ਬੱਚੇ ਉਸੇ ਸਾਈਡ ਨੂੰ ਦੇਖਣ ਦੀ ਜਰੂਰ ਕੋਸ਼ਿਸ਼ ਕਰਦੇ ਹਨ । ਮਾਪਿਆਂ ਵੱਲੋ ਬੱਚਿਆਂ ਨੂੰ ਮੋਬਾਈਲ, ਟੀਵੀ, ਇੰਟਰਨੈਟ ,ਦੀ ਵਰਤੋਂ ਲਈ ਨਿਰਧਾਰਤ ਸਮਾਂ ਦੇਣਾ ਚਾਹੀਦਾ ਹੈ । ਭਾਂਵੇ ਬੱਚੇ ਜ਼ਿਆਦਾ ਬੰਦਸ਼ਾ ਵਿੱਚ ਨਹੀ ਰਹਿ ਸਕਦੇ । ਜਿਸ ਕਾਰਨ ਮਾਪਿਆਂ ਨੂੰ ਸੋਸ਼ਲ ਮੀਡੀਆ ਸਬੰਧੀ ਸੰਵੇਦਨਸ਼ੀਲ ਪਹੁੰਚ ਅਪਣਾਉਣੀ ਚਾਹੀਦੀ ਹੈ । ਸਕੂਲਾਂ ਵਿੱਚ ਵੀ ਅਧਿਆਪਕਾਂ ਨੂੰ ਸਵੇਰੇ ਦੀ ਸਭਾ ਵਿੱਚ ਸਮੇ ਸਮੇ ਤੇ ਬੱਚਿਆਂ ਉੱਤੇ ਗਲਤ ਪ੍ਰਭਾਵ ਪਾਉਣ ਵਾਲੀਆਂ ਚੀਜ਼ਾ ਬਾਰੇ ਜਾਣਕਾਰੀ ਦਿੰਦੇ ਰਹਿਣਾ ਚਾਹੀਦਾ ਹੈ ।
ਮਾਪਿਆਂ ਨੂੰ ਬੱਚਿਆਂ ਨਾਲ ਸੌਣ ਤੋ ਪਹਿਲਾਂ ਸੋਸ਼ਲ ਮੀਡੀਆ ਤੇ ਸਮਾ ਬਿਤਾਉਣ ਸਬੰਧੀ ਗੱਲ ਜਰੂਰ ਕਰਨੀ ਚਾਹੀਦੀ ਹੈ । ਬੱਚਿਆਂ ਜ਼ਿਆਦਾ ਤੋ ਜ਼ਿਆਦਾ ਬਾਹਰੀ ਖੇਡਾਂ ਖੇਡਣ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ । ਬੱਚਿਆਂ ਨੂੰ ਯੋਗਾਂ ਕਰਨ ਤੇ ਹੋਰ ਸਰੀਰਕ ਕਸਰਤਾਂ ਕਰਨ ਲਈ ਪੇ੍ਰਰਤ ਕਰਦੇ ਰਹਿਣਾ ਚਾਹੀਦਾ ਹੈ । ਤਾਂ ਜ਼ੋ ਉਨ੍ਹਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਸਹੀ ਤਰੀਕੇ ਨਾਲ ਹੁੰਦਾ ਰਹੇ । ਸੋਸ਼ਲ ਮੀਡੀਆ ਬਿਨਾਂ ਸ਼ਕ ਸਭ ਨੌਜਵਾਨਾਂ ਲਈ ਬਹੁਤ ਵਧੀਆਂ ਸਾਧਨ ਹੈ । ਜੇਕਰ ਇਸ ਦੀ ਕੇਵਲ ਵਰਤੋ ਜ਼ਰੂਰਤ ਅਨੁਸਾਰ ਹੀ ਕੀਤੀ ਜਾਵੇ । ਪਰ ਇਸ ਦੀ ਵਰਤੋਂ ਏਨੀ ਜ਼ਿਆਦਾ ਵੀ ਨਹੀ ਕਰਨੀ ਚਾਹੀਦੀ ਕਿ ਇਸ ਗਿ੍ਰਫਤ ਵਿੱਚ ਆਕੇ ਮਿਹਨਤ ਕਰਨ ਦੀ ਕੋਸ਼ਿਸ਼ ਹੀ ਨਾ ਕਰੀਏ । ਸੋਸ਼ਲ ਮੀਡੀਆ ਦੀ ਵਰਤੋਂ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ । ਪਰ ਸੋਸ਼ਲ ਮੀਡੀਆ ਨੂੰ ਆਪਣੇ ਤੇ ਹਾਵੀ ਨਹੀ ਹੋਣ ਦੇਣਾ ਚਾਹੀਦਾ । ਮਨ ਦੀ ਤੰਦਰੁਸਤੀ ਵਾਸਤੇ ਸੋਸ਼ਲ ਮੀਡੀਆ ਦੀ ਸੀਮਤ ਵਰਤੋ ਕਰਨੀ ਚਾਹੀਦੀ ਹੈ । ਸੋਸ਼ਲ ਮੀਡੀਆ ਦਾ ਅੱਲੜ ਉਮਰ ਵਿੱਚ ਸਦਉਪਯੋਗ ਕਰਨ ਦੀ ਸਿਹਤ ਦੇਣਾ ਸਮੇ ਦੀ ਜਰੂਰਤ ਬਣ ਚੁੱਕੀ ਹੈ । ਅਤੇ ਇਹ ਕੰਮ ਸਾਨੂੰ ਸਭ ਨੂੰ ਮਿਲਕੇ ਕਰਨਾ ਚਾਹੀਦਾ ਹੈ ।
-ਨਰਿੰਦਰ ਸਿੰਘ
-ਮੋਬਾ: 98146-62260

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ