Monday, April 29, 2024  

ਲੇਖ

ਗਿਆਨਪੀਠ ਪੁਰਸਕਾਰ ਜੇਤੂ ਦੋ ਵਿਦਵਾਨ ਗੁਲਜ਼ਾਰ ਤੇ ਰਾਮਭਦਰਾਚਾਰੀਆ

March 18, 2024

ਸਾਲ 2023 ਦੇ 58ਵੇਂ ਵੱਕਾਰੀ ਗਿਆਨਪੀਠ ਪੁਰਸਕਾਰ ਜੇਤੂ ਦੋ ਵਿਦਵਾਨ ਗੁਲਜ਼ਾਰ ’ਤੇ ਪ੍ਰਸਿੱਧ ਲੇਖਕ ਜਗਦਗੁਰੂ ਰਾਮਭਦਰਾਚਾਰੀਆ ਆਪਣੇ ਆਪਣੇ ਖੇਤਰਾਂ ਦੀਆਂ ਅੰਤਰਰਾਸ਼ ਟਰੀ ਪੱਧਰ ਦੀਆਂ ਮੰਨੀਆਂ ਪਰਮੰਨੀਆਂ ਸਖਸ਼ੀਅਤਾਂ ਹਨ । ਉਨ੍ਹਾਂ ਵੱਲੋਂ ਆਪਣੇ ਆਪਣੇ ਖੇ ਤਰਾਂ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਸਾਲ 2023 ਲਈ ਵੱਕਾਰੀ ਗਿਆਨ ਪੀਠ ਪੁਰਸਕਾਰ ਲਈ ਚੁਣਿਆ ਗਿਆ ਹੈ । ਗੀਤਕਾਰ,ਉਰਦੂ ਹਿੰਦੀ ਭਾਸ਼ਾਵਾਂ ਦੇ ਕਵੀ, ਪ ਟਕਥਾ ਲੇਖਕ,ਫਿਲਮ ਨਿਰਦੇਸ ,ਨਾਟਕਕਾਰ ਵਜੋਂ ਜਾਣੇ ਜਾਂਦੇ ਅਤੇ ਅਨੇਕਾਂ ਵੱਕਾਰੀ ਪੁਰਸ ਕਾਰ ਜੇਤੂ ਸੰਪੂਰਣ ਸਿੰਘ ਉਰਫ ਗੁਲਜ਼ਾਰ ਦਾ ਜਨਮ ਪਿਤਾ ਮੱਖਣ ਸਿੰਘ ਕਾਲੜਾ ਤੇ ਮਾਤਾ ਸੁਜਾਨ ਕੌਰ ਦੇ ਘਰ 18 ਅਗਸਤ ,1934 ਨੂੰ ਭਾਰਤ ਦੇ ਜੇਹਲਮ ਹੁਣ ਪਾਕਿਸਤਾਨ ਦੇ ਪਿੰਡ ਦੀਨਾ ਵਿਚ ਹੋਇਆ । ਉਹ ਆਪਣੇ ਪਿਤਾ ਦੀ ਦੂਜੀ ਪਤਨੀ ਦੀ ਸੰਤਾਨ ਹਨ । ਉਹ ਆਪਣੇ ਨੋ ਭੈਣ ਭਰਾਵਾਂ ਵਿਚੋਂ ਚੋਥੇ ਨੰਬਰ ਉੱਤੇ ਸਨ ।ਉਨ੍ਹਾਂ ਦੀ ਮਾਂ ਉਨ੍ਹਾਂ ਦੇ ਬਚਪਨ ਵਿਚ ਹੀ ਚਲ ਵਸੀ। ਭਾਰਤ ਪਾਕਿਸਤਾਨ ਦੇ ਬਟਵਾਰੇ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਅੰਮ੍ਰਿਤਸਰ ਆਕੇ ਵਸ ਗਿਆ ਪਰ ਸ਼੍ਰੀ ਗੁਲਜ਼ਾਰ ਨੇ ਮੁੰਬਈ ਆਕੇ ਵਰਤੀ ਦੀ ਗੈਰੇਜ ਚ ਕਾਰ ਮਕੈਨਿਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ । ਖਾਲੀ ਸਮੇਂ ਵਿੱਚ ਉਨ੍ਹਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ । ਹਿੰਦੀ ਸਿਨੇਮਾ ਦੇ ਖੇਤਰ`ਚ ਉਨ੍ਹਾਂ ਦੀ ਦਿਲਚਸਪੀ ਨੇ ਉਨ੍ਹਾਂ ਨੂੰ ਬਿਮਲ ਰਾਏ, ਹਰਿ ਕੇਸ਼ ਮੁਖਰਜੀ,ਹੇਮੰਤ ਕੁਮਾਰ ਦੇ ਸੰਪਰਕ ਵਿਚ ਲਿਆ ਦਿੱਤਾ । ਉਹ ਉਨ੍ਹਾਂ ਦੇ ਸਹਾਇਕ ਵਜੋਂ ਕੰਮ ਕਰਨ ਲੱਗ ਪਏ । ਉਨ੍ਹਾਂ ਨੇ ਬਿਮਲ ਰਾਏ ਦੀ ਫਿਲਮ ਵੰਦਨੀ ਲਈ ਆਪਣਾ ਪਹਿਲਾ ਗੀਤ ਲਿਖਿਆ। ਉਨ੍ਹਾਂ ਨੇ ਤਿ੍ਰਵੇਣੀ ਛੰਦ ਦੀ ਰਚਨਾ ਵੀ ਕੀਤੀ।ਭਾਵੇਂ ਉਹ ਉਰਦੂ ਅਤੇ ਹਿੰਦੀ ਦੋਵੇਂ ਭਾਸ਼ਾਵਾਂ ਦੇ ਗ਼ਜ਼ਲਕਾਰ ਅਤੇ ਗੀਤਕਾਰ ਸਨ ਪਰ ਉਨ੍ਹਾਂ ਨੇ ਪੰਜਾਬੀ,ਮਾਰਵਾੜੀ,ਭੋਜਪੁ ਰੀ, ਭਾਰਤੀ ਭਾਸ਼ਾਵਾਂ ਵਿਚ ਵੀ ਬਾਖੂਬੀ ਲਿਖਿਆ । ਉਨ੍ਹਾਂ ਨੇ ਭਾਰਤ ਪਾਕਿਸਤਾਨ ਵਿਚਾਲੇ ਸ਼ਾਂਤੀ ਸਥਾਪਨਾ ਲਈ ਦੋਨਾਂ ਦੇਸ਼ਾਂ ਦੇ ਮੀਡੀਆ ਸਮੂਹਾਂ ਵਲੋਂ ਚਲਾਈ ਗਈ ਪ੍ਰਧਾਨ ਮੰਤਰੀ ਮੁਹਿੰਮ ਅਮਨ ਕੀ ਆਸ਼ਾ, ‘ਨਜ਼ਰ ਮੇਂ ਰਹਤੇ ਹੋ’ ਗੀਤ ਦੀ ਰਚਨਾ ਕੀਤੀ, ਜਿਸਨੂੰ ਸ਼ੰਕਰ ਮਹਾਂ ਦੇਵਨ ਅਤੇ ਰਾਹੁਲ ਫਤਿਹ ਅਲੀ ਨੇ ਗਇਆ।
ਉਨ੍ਹਾਂ ਨੇ ਤਲਾਕਸ਼ੁਦਾ ਅਦਾਕਾਰਾ ਰਾਖੀ ਨਾਲ ਵਿਆਹ ਕਰ ਲਿਆ । ਉਨ੍ਹਾਂ ਦੀ ਇੱਕ ਪੁੱਤਰੀ ਮੇਘਨਾ ਹੈ ਜੋ ਕਿ ਇਕ ਫਿਲਮ ਨਿਰਦੇਸ ਅਤੇ ਗੀਤਕਾਰ ਹੈ । ਉਹ ਆਪਣੀ ਪਤਨੀ ਰਾਖੀ ਤੋਂ ਬਿਨਾ ਤਲਾਕ ਤੋਂ ਅੱਡ ਹੋ ਗਏ ਤੇ ਦੋਵੇਂ ਅੱਡ ਅੱਡ ਰਹਿਣ ਲੱਗੇ । ਉਨ੍ਹਾਂ ਦੀਆਂ ਪ੍ਰਸਿੱਧ ਪੁਸਤਕਾਂ ਚੌਰਸ ਰਾਤ ( ਲਘੂ ਕਥਾਵਾਂ) , ਜਾਨਮ ( ਕਵਿਤਾ ਸੰਗਿ੍ਰਹ), ਏਕ ਬੁੰਦ ਦ ਚਾਂਦ (ਕਵਿਤਾ ਸੰਗ੍ਰਹਿ) ਰਾਵੀ ਪਾਰ ( ਕਥਾ ਸੰਗ੍ਰਹਿ) ਰਾਤ ਚਾਂਦ ਔਰ ਮੈਂ, ਰਾਤ ਪਸ਼ਮੀਨੇ ਕੀ ਅਤੇ ਖਰਾਸ਼ੇਂ ਹਨ। ਉਨ੍ਹਾਂ ਵਲੋਂ ਬਤੌਰ ਫਿਲਮ ਨਿਰਦੇਸ਼ਕ ਬਣਾਈਆਂ ਗਈਆਂ ਫ਼ਿਲਮਾਂ ਮੇਰੇ ਅਪਨੇ, ਪਰਿ ਚੈ, ਕੋਸ਼ਿਸ਼, ਅਚਾਨਕ ਖੁਸ਼ਬੂ, ਆਂਧੀ, ਮੌਸਮ, ਕਿਨਾਰਾ, ਕਿਤਾਬ, ਅੰਗੂਰ, ਨਮਕੀਨ, ਮੀਰਾਂ, ਇ ਜਾਜਤ, ਲੇਕਿਨ ਲਿਬਾਸ, ਮਾਚਿਸ ਅਤੇ ਹੁਤੁਤੁ ਹਨ ਹਨ ।ਉਹ ਆਪਣੇ ਪ੍ਰੇਮ ਸਬੰਧਾਂ ਨੂੰ ਲੈਕੇ ਕਈ ਵਾਦ ਵਿਵਾਦਾਂ ਵਿੱਚ ਵੀ ਘਿਰੇ ਰਹੇ । ਸਿਨੇਮਾ ਅਤੇ ਸਾਹਿਤ ਦੇ ਖੇਤਰ ਵਿਚ ਉਨ੍ਹਾਂ ਵਲੋਂ ਪਾਏ ਵੱਡਮੁੱਲੇ ਯੋਗਦਾਨ ਲਈ ਉਨ੍ਹਾਂ ਨੂੰ ਜਿਨ੍ਹਾਂ ਐਵਾਰਡਾਂ ਨਾਲ ਨਿਵਾਜਿਆ ਗਿਆ, ਉਨ੍ਹਾਂ ਦੀ ਸੂਚੀ ਬਹੁਤ ਲੰਬੀ ਹੈ ਪਰ ਉਨ੍ਹਾਂ ਨੂੰ ਮਿਲੇ ਪ੍ਰਮੁੱਖ ਮਾਨ ਸਨਮਾਨ ਇਸ ਤਰ੍ਹਾਂ ਹਨ। ਉਨ੍ਹਾਂ ਨੂੰ ਸਾਲ 1972 ’ਚ ਕੋਸ਼ਿਸ਼ ਫਿਲਮ ਲਈ ਉੱਤਮ ਸਕ੍ਰੀਨ ਪਲੇ ਐਵਾਰਡ, ਸਨ 1975 ’ਚ ਮੌਸਮ ਫਿਲਮ ਦੇ ਉੱਤਮ ਨਿਰਦੇਸ਼ਕ ਐਵਾਰਡ,ਸਨ 2009 ਵਿੱਚ ਸਲਮਡਾਗ ਮਿਲੇਨਿਯਮ ਲਈ ਲਿਖੇ ਗੀਤ ‘ਜੈ ਹੋ’ ਲਈ ਆਸਕਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਸਾਹਿ ਤ ਦੇ ਖੇਤਰ ’ਚ ਉਨ੍ਹਾਂ ਦੇ ਪਾਏ ਯੋਗਦਾਨ ਲਈ ਉਨ੍ਹਾਂ ਨੂੰ ਸਾਹਿਤ ਅਕਾਦਮੀ ਐਵਾਰਡ ਨਾਲ ਵੀ ਸਨਮਾਨਿਆ ਗਿਆ। ਸਨ 2004 ਵਿੱਚ ਉਨ੍ਹਾਂ ਨੂੰ ਸਿਨੇਮਾ ਦੇ ਖੇਤਰ ਵਿਚ ਯੋਗਦਾਨ ਪਾਉਣ ਲਈ ਦੇਸ਼ ਦੇ ਤੀਸਰੇ ਵੱਡੇ ਨਾਗਰਿਕ ਸਨਮਾਨ ਪਦਮ ਭੂਸ਼ਨ ਨਾਲ ਨਿਵਾਜਿਆ ਗਿਆ। ਸਨ 2012 ’ਚ ਉਨ੍ਹਾਂ ਨੂੰ 40 ਸਾਲਾਂ ਤੋਂ ਫ਼ਿਲਮਾਂ ਲਈ ਗੀਤ ਲਿਖਣ ਲਈ ਉੱਤਮ ਗੀਤਕਾਰ ਦੇ ਤੌਰ ਤੇ ਦਾਦਾ ਸਾਹਿਬ ਫਾਲਕੇ ਐਵਾਰਡ ਦਿੱਤਾ ਗਿਆ । ਉਹ ਇਹ ਐਵਾਰਡ ਪਾਉਣ ਵਾਲੀ 45ਵੀ ਗੌਰਵਮਈ ਮਹਾਨ ਸਖਸ਼ੀਅਤ ਹੈ ।ਇਸ ਤੋਂ ਇਲਾਵਾ ਉਹ ਵੱਖ ਵੱਖ ਸਾਲਾਂ ਚ ਨੋਂ ਵੇਰ ਉੱਤਮ ਗੀਤਕਾਰ ਵਜੋਂ ਐਵਾਰਡ ਵੀ ਹਾਸਲ ਕਰ ਚੁੱਕੇ ਹਨ । ਸਨ 2023 ਲਈ ਉਨ੍ਹਾਂ ਨੂੰ ਦੇਸ਼ ਦੇ ਮਾਣ ਮੱਤੇ ਪੁਰਸਕਾਰ ਗਿਆਨ ਪੀਠ ਪੁਰਸਕਾਰ ਨਾਲ ਨਿਵਾਜਿਆ ਜਾਣਾ ਉਨ੍ਹਾਂ ਦੀ ਅਨੇਕ ਖੇਤਰਾਂ ’ਚ ਨਿਭਾਈ ਗਈ ਸਲਾਹੁਣ ਯੋਗ ਭੂਮਿਕਾ ਦੀ ਨਿਸ਼ਾਨ ਦੇ ਹੀ ਕਰਦਾ ਹੈ ।
ਇਸ ਵੱਕਾਰੀ ਗਿਆਨਪੀਠ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ ਦੂਜੇ ਵਿਦਵਾਨ ਰਾਮਭਦਰਾ ਚਾਰੀਆ ਹਨ । ਚਿਤਕੂਟ ’ਚ ਤੁਲਸੀ ਪੀਠ ਦੇ ਸੰਸਥਾਪਕ, ਮੁਖੀ,ਧਾਰਮਿਕ ਆਗੂ ਸੰਸਕ੍ਰਿਤ, ਹਿੰਦੀ, ਅਵਧੀ, ਮੈਥਿਲੀ ਸਮੇਤ ਕਈ ਭਾਸ਼ਾਵਾਂ ਦੇ ਕਵੀ ਤੇ ਲੇਖਕ 23 ਭਾਸ਼ਾਵਾਂ ਬੋਲਣ ਵਾਲੇ , 240 ਤੋਂ ਵੱਧ ਪੁਸਤਕਾਂ ਦੇ ਰਚਨਾਕਾਰ ਅਤੇ ਸਿੱਖਿਆ ਮਾਹਿਰ ਰਾਮਭਦਰਾਚਾਰਰੀਆ ਦਾ ਜਨਮ 4 ਜਨਵਰੀ 1950 ਨੂੰ ਮਕਰ ਸੰਕ੍ਰਾਂਤੀ ਦੇ ਦਿਨ ਮਾਤਾ ਸ਼ਚੀ ਦੇਵੀ, ਪਿਤਾ ਰਾਜ ਦੇਵ ਤੇ ਦਾਦਾ ਪੰਡਿਤ ਸੂਰਜ ਬਲੀ ਦੇ ਘਰ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਜੌਨਪੁਰ ਦੇ ਪਿੰਡ ਸ਼ਾਂਤੀ ਖੁਰ ਦ ’ਚ ਹੋਇਆ । ਉਨ੍ਹਾਂ ਦੀ ਮਾਸੀ ਨੇ ਉਨ੍ਹਾਂ ਨੂੰ ਬਚਪਨ ਤੋਂ ਹੀ ਗਿਰਧਰ ਕਹਿਣਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਦਾ ਨਾਂ ਗਿਰਧਰ ਹੀ ਪੈ ਗਿਆ। 2 ਸਾਲ ਦੀ ਉਮਰ ’ਚ ਟਰੋਮਾ ਦੀ ਬਿਮਾਰੀ ਤੇ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ। ਉਨ੍ਹਾਂ ਦੇ ਪਿਤਾ ਜੀ ਦੇ ਮੁੰਬਈ ਨੌਕਰੀ ਕਰਨ ਕਰਕੇ ਉਹ ਕਿਸੇ ਵੀ ਸਕੂਲ ’ਚ ਦਾਖਲ ਨਹੀਂ ਹੋ ਸਕੇ । ਉਨ੍ਹਾਂ ਨੇ ਬਚਪਨ ਵਿਚ ਆਪਣੇ ਦਾਦਾ ਜੀ ਕੋਲੋਂ ਰਮਾਇਣ, ਮਹਾਂਭਾਰਤ ਅਤੇ ਵਿਸ਼ਰਾਮ ਸਾ ਗਰ ਦੇ ਭਗਤੀ ਭਾਵ ਵਾਲੇ ਪ੍ਰਸੰਗ ਸੁਣਕੇ ਹੀ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਨੇ ਤਿੰਨ ਸਾਲ ਦੀ ਉਮਰ ਵਿੱਚ ਭਗਤੀ ਵਾਲੀ ਕਵਿਤਾ ਲਿਖੀ । 5 ਸਾਲ ਦੀ ਉਮਰ ’ਚ ਉਨ੍ਹਾਂ ਨੇ ਆਪਣੇ ਗੁਆਂਢੀ ਪੰਡਿਤ ਮੁਰਲੀਧਰ ਤੋਂ 15 ਦਿਨ ’ਚ ਹੀ 700 ਸਲੋਕਾਂ ਦੀ ਭਗਵਤ ਗੀਤਾ ਯਾਦ ਕਰ ਲਈ।7 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਆਪਣੇ ਦਾਦਾ ਜੀ ਦੀ ਸਹਾਇਤਾ ਨਾਲ ਸਾਰੀ ਰਾਮਚਰਿਤਮਾਨਸ ਯਾਦ ਕਰ ਲਈ । 17 ਸਾਲ ਤੱਕ ਦੀ ਉਮਰ ਤੱਕ ਉਨ੍ਹਾਂ ਨੇ ਕਿਸੇ ਵੀ ਸ ਕੂਲ ’ਚ ਸਿੱਖਿਆ ਪ੍ਰਾਪਤ ਨਹੀਂ ਕੀਤੀ । ਉਨ੍ਹਾਂ ਨੇ ਜੋ ਕੁੱਝ ਵੀ ਸਿੱਖਿਆ ਸੁਣਕੇ ਹੀ ਸਿੱਖਿਆ । ਉਨ੍ਹਾਂ ਦੇ ਘਰ ਪਰਿਵਾਰ ਵਾਲੇ ਉਨ੍ਹਾਂ ਨੂੰ ਕਥਾਵਾਚਕ ਬਣਾਉਣ ਦੇ ਚਾਹਵਾਨ ਸਨ। ਉਨ੍ਹਾਂ ਦੇ ਪਿਤਾ ਜੀ ਨੇ ਗਿਰਧਰ (ਰਾਮ ਭਦਰਾਚਾਰੀਆ) ਨੂੰ ਅੰਨਿ੍ਹਆਂ ਦੇ ਸਕੂਲ ਚ ਦਾਖਲ ਕਰਾ ਉਣ ਦਾ ਫੈਸਲਾ ਕੀਤਾ ਪਰ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਇਹ ਕਹਿਕੇ ਸਕੂਲ ਨਹੀਂ ਜਾਣ ਦਿੱਤਾ ਕਿ ਅੰਨ੍ਹੇ ਬੱਚਿਆਂ ਨਾਲ ਸਕੂਲ ਵਿਚ ਚੰਗਾ ਸਲੂਕ ਨਹੀਂ ਹੁੰਦਾ ।7 ਜਨਵਰੀ 1967 ਨੂੰ ਅੰਗਰੇਜੀ, ਸੰਸਕ੍ਰਿਤ ਅਤੇ ਵਿਆਕਰਣ ਵਿਸ਼ੇ ਪੜ੍ਹਨ ਲਈ ਉਹ ਗੋਰੀ ਸੰਸਕ੍ਰਿਤ ਕਾਲਜ ਵਿੱਚ ਦਾਖਲ ਹੋ ਗਏ । ਉਨ੍ਹਾਂ ਨੇ ਪੜ੍ਹਨ ਲਈ ਬ੍ਰੇਨ ਲਿਪੀ ਦਾ ਪ੍ਰਯੋਗ ਨਹੀਂ ਕੀਤਾ । ਉਨ੍ਹਾਂ ਨੇ ਜੋ ਕੁੱਝ ਵੀ ਸਿੱਖਿਆ ਸੁਣਕੇ ਹੀ ਸਿੱਖਿਆ । ਉਨ੍ਹਾਂ ਨੇ ਭਜੁੰਗ ਪ੍ਰਾਣ ਛੰਦ ’ਚ ਸਲੋਕਾਂ ਦੀ ਰਚਨਾ ਕੀਤੀ । ਉਨ੍ਹਾਂ ਨੇ ਅੱਗੇ ਸਿੱਖਿਆ ਹਾਸਲ ਕਰਨ ਵਾਸਤੇ ਸੰਪੂਰਨਾ ਨੰਦ ਵਿਦਿਆਲਯ ਵਿੱਚ ਦਾਖਲਾ ਲੈ ਲਿਆ । ਸਨ1974 ’ਚ ਉਨ੍ਹਾਂ ਨੇ ਬੈਚਲਰ ਆਫ਼ ਆਰਟਸ ’ਚ ਟਾਪ ਕੀਤਾ ਤੇ ਉਸੀ ਸੰਸਥਾ ਤੋਂ ਮਾਸਟਰ ਆਫ਼ ਆਰਟਸ ਕੀਤਾ । 24 ਜਨਵਰੀ 1988 ਨੂੰ ਉਨ੍ਹਾਂ ਨੂੰ ਕਾਸ਼ੀ ਵਿਸ਼ਵ ਪਰਿਸ਼ਦ ਦੁਆਰਾ ਤੁਲਸੀ ਪੀਠ ਵਿੱਚ ਰਾਮਾਨੰਦਚਾਰੀਆ ਦੇ ਤੌਰ ਤੇ ਚੁਣ ਲਿਆ ਗਿਆ । ਉਨ੍ਹਾਂ ਦਾ ਅਭਿਸ਼ੇਕ ਅਯੋਧਿਆ ਚ ਕੀਤਾ ਗਿਆ । ਉਹ ਰਾਮਾਨੰਦ ਸੰਪਰਦਾਇ ਦੇ ਚਾਰ ਜਗਦਗੁਰੂਆਚਾਰੀਆਂ ਵਿੱਚੋਂ ਇੱਕ ਹਨ । ਉਹ ਇਸ ਧਾਰਮਿਕ ਪਦ ਉੱਤੇ ਸਨ 1992 ਤੋਂ ਹਨ ।ਸਨ 2005 ਚ ਉਨ੍ਹਾਂ ਦੇਸ਼ ਦੇ ਤੀਜੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਆ ਗਿਆ ।ਉਨ੍ਹਾਂ ਦੀਆਂ ਸਾਹਿਤਕ , ਸਮਾਜਿਕ ਅਤੇ ਧਾਰਮਿਕ ਪ੍ਰਾਪਤੀਆਂ ਲਈ ਉਨ੍ਹਾਂ ਨੂੰ ਦੇਸ਼ ਦੇ ਸਨ 2023 ਦੇ ਗੌਰਵਮਈ ਪੁਰਸਕਾਰ ਗਿਆਨਪੀਠ ਪੁਰਸਕਾਰ ਨਾਲ ਸ਼ਸ਼ੋਭਿਤ ਕੀਤਾ ਜਾ ਰਿਹਾ ਹੈ ।
-ਪਿ੍ਰੰਸੀਪਲ ਵਿਜੈ ਕੁਮਾਰ
-ਮੋਬਾ: 98726 27136

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ