Monday, April 29, 2024  

ਲੇਖ

ਹਰੇਕ ਖੇਤਰ ’ਚ ਔਰਤਾਂ ਨੂੰ ਅੱਗੇ ਲਿਆਉਣ ਲਈ ਮਦਦਗਾਰ ਬਣੇ ਸਮਾਜ

March 19, 2024

ਔਰਤ ਨੂੰ ਬਣਦਾ ਸਤਿਕਾਰ ਦੇਣਾ ਸਾਡੇ ਸਮਾਜ ਦੀ ਜ਼ਿੰਮੇਵਾਰੀ ਹੈ, ਜਿਸ ਨੇ ਇਸ ਸਮਾਜ ਨੂੰ ਜਨਮ ਦੇ ਕੇ ਹੋਂਦ ’ਚ ਲਿਆਂਦਾ ਹੈ। ਗੁਰੁ ਨਾਨਕ ਦੇਵ ਜੀ ਨੇ ਸਮਾਜ ਵਿੱਚ ਨੀਵੀਂ ਸਮਝੀ ਜਾਣ ਵਾਲੀ ਔਰਤ ਦੇ ਸਨਮਾਨ ਵਿੱਚ ਆਖਿਆ, ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’। ਮਹਾਰਾਜਿਆਂ, ਰਾਜਿਆਂ ਨੂੰ ਜਨਮ ਦੇਣ ਵਾਲੀ ਔਰਤ ਨੂੰ ਕਿਵੇਂ ਨੀਵਾਂ ਸਮਝਿਆ ਜਾ ਸਕਦਾ ਹੈ । ਪਰ ਉਸ ਸਮੇਂ ਕੁੜੀਆਂ ਨੂੰ ਜਨਮ ਸਮੇਂ ਹੀ ਮਾਰ ਦਿੱਤਾ ਜਾਂਦਾ ਸੀ। ਅਲਟਰਾਸਾਊਂਡ ਆਉਣ ਨਾਲ Çਲੰਗ ਪਰਖ ਕੇ ਜਨਮ ਤੋਂ ਪਹਿਲਾਂ ਹੀ ਭਰੂਣ ਹੱਤਿਆ ਦਾ ਰੁਝਾਣ ’ਚ ਵਾਧਾ ਹੋਇਆ ਪਰ ਹੁਣ Çਲੰਗ ਨਿਰਧਾਰਨ ਟੈਸਟ ਉੱਪਰ ਪਾਬੰਦੀ ਹੋਣ ਕਾਰਨ ਇਹ ਰੁਝਾਣ ਘੱਟਣ ਲੱਗਾ ਹੈ ਕਿਉਂਕਿ ਲੜਕੀਆਂ ਨੇ ਹਰ ਖੇਤਰ ਵਿੱਚ ਮੱਲ੍ਹਾਂ ਮਾਰ ਕੇ ਮਾਪਿਆਂ ਦੀ ਸੋਚ ਨੂੰ ਬਦਲਣ ਵਿੱਚ ਵੀ ਰੋਲ ਅਦਾ ਕੀਤਾ ਹੈ । ਕੁੜੀਆਂ ਬੋਰਡ ਦੀਆਂ ਕਲਾਸਾਂ ਦੀ ਪੜ੍ਹਾਈ ਵਿੱਚ ਲੜਕਿਆਂ ਨੂੰ ਪਛਾੜ ਕੇ ਪਹਿਲੇ ਸਥਾਨਾਂ ਉੱਪਰ ਆ ਰਹੀਆਂ ਹਨ । ਉੱਚ ਅਹੁਦਿਆਂ ਉੱਪਰ ਜਾ ਕੇ ਔਰਤਾਂ ਨੇ ਨਾਮਣਾ ਖੱਟਿਆ ਹੈ ।
ਖੇਡਾਂ ਦੇ ਖੇਤਰ ਵਿੱਚ ਕੁੜੀਆਂ ਨੇ ਭਾਰਤ ਦਾ ਨਾਂ ਏਸ਼ੀਅਨ, ਉਲੰਪਿਕ ਆਦਿ ਖੇਡਾਂ ਵਿੱਚ ਵਧੇਰੇ ਗੋਲਡ ਮੈਡਲ ਪ੍ਰਾਪਤ ਕਰਕੇ ਉੱਚਾ ਕੀਤਾ ਹੈ । ਪੰਜਾਬ ਅੰਦਰ ਅੰਤਰਰਾਸਟਰੀ ਪੱਧਰ ’ਤੇ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੀਆਂ ਖਿਡਾਰਨਾਂ ਨੂੰ ਨਕਦ ਤੇ ਸਰਕਾਰੀ ਨੌਕਰੀ ਦੇ ਕੇ ਸਮੇਂ-ਸਮੇਂ ਸਰਕਾਰਾਂ ਵੱਲੋਂ ਲੜਕੀਆਂ ਨੂੰਂ ਖੇਡਾਂ ’ਚ ਅੱਗੇ ਆਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜੋ ਕਿ ਲੜਕੀਆਂ ਦਾ ਸਵੈੈਮਾਨ ਵਧਾਉਣ ਦਾ ਕੰਮ ਕਰੇਗਾ। ਰਾਜਨੀਤਿਕ ਖੇਤਰ ਵਿੱਚ ਦੇਸ਼ ਦੇ ਸਭ ਤੋਂ ਉੱਚੇ ਅਹੁਦੇ ਰਾਸਟਰਪਤੀ ਦੀ ਕੁਰਸੀ ਉੱਪਰ ਦੇਸ਼ ਦੀ ਪਹਿਲੀ ਮਹਿਲਾ ਰਾਸਟਰਪਤੀ ਸ੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ 25 ਜੁਲਾਈ 2007 ਨੂੰ ਬਿਰਾਜਮਾਨ ਹੋਏ । ਸ੍ਰੀਮਤੀ ਦਰੋਪਦੀ ਮਰਮੂ ਦੂਸਰੀ ਪਹਿਲੀ ਸੰਥਾਲੀ ਕਬੀਲੇ ’ਚੋਂ ਔਰਤ ਹੁਣ ਸਾਡੇੇ ਦੇਸ਼ ਦੀ ਰਾਸਟਰਪਤੀ ਹੈ । ਇਸੇ ਤਰ੍ਹਾਂ ਦੇਸ਼ ਦੀ ਪ੍ਰਧਾਨ ਮੰਤਰੀ ਸਵ: ਸ੍ਰੀਮਤੀ ਇੰਦਰਾ ਗਾਂਧੀ ਆਪਣੇ ਸਮੇਂ ਦੌਰਾਨ ਚਰਚਿਤ ਪ੍ਰਧਾਨ ਮੰਤਰੀ ਰਹੀ ਹੈ। ਸੁਚੇਤਾ ਕ੍ਰਿਪਲਾਨੀ ਪਹਿਲੀ ਔਰਤ ਮੁੱਖ ਮੰਤਰੀ (ਯੂਪੀ) ਦੀ ਬਣੀ । ਮੀਰਾ ਕੁਮਾਰ ਦੇਸ਼ ਦੀ ਲੋਕ ਸਭਾ ਦੀ ਪਹਿਲੀ ਸਪੀਕਰ ਬਣੀ ।
ਦੇਸ਼ ਦੀ ਪਹਿਲੀ ਔਰਤ ਸਰੋਜਨੀ ਨਾਇਡੋ ਨੂੰ ਰਾਜ ਦਾ ਗਵਰਨਰ ਬਣਨ ਦਾ ਮਾਣ ਪ੍ਰਾਪਤ ਹੈ ।ਪਹਿਲੀ ਭਾਰਤ ਦੀ ਚੀਫ਼ ਇਲੈਕਸ਼ਨ ਕਮਿਸ਼ਨਰ ਔਰਤ 1990 ’ਚ ਸ੍ਰੀਮਤੀ ਵੀਐਸ ਰਮਾਦੇਵੀ ਬਣੀ। ਭਾਵਨਾ ਕੰਠ ਨੇ 2019 ਵਿੱਚ ਪਹਿਲੀ ਔਰਤ ਫਾਈਟਰ ਪਾਇਲਟ ਬਣ ਕੇ ਏਅਰ ਫੋਰਸ ਵਿੱਚ ਸ਼ਾਮਲ ਹੋਈ। ਪੁਲਿਸ ਵਿੱਚ ਪਹਿਲੀ ਮਹਿਲਾ ਆਈਪੀਐਸ ਅਧਿਕਾਰੀ ਬਣੀ। ਮਦਰ ਟਰੇਸਾ ਪਹਿਲੀ ਭਾਰਤੀ ਔਰਤ ਨੂੰ ਨੋਬਲ ਸਾਂਤੀ ਪੁਰਸਕਾਰ ਮਿਲਿਆ। ਪਹਿਲਾ ‘ਨੈਸ਼ਨਲ ਸਾਹਿਤ ਅਕਾਦਮੀ ਐਵਾਰਡ’ ਪੰਜਾਬੀ ਲੇਖਿਕਾ ਅੰਮ੍ਰਿਤਾ ਪ੍ਰੀਤਮ ਨੂੰ ਮਿਲਿਆ । ਔਰਤਾਂ ਲਈ ਇਹ ਮਾਣ ਵਾਲੀ ਗੱਲ ਹੈ ।
ਦੇਸ਼ ਦੀ ਪਹਿਲੀ ਔਰਤ ਸਰੋਜਨੀ ਨਾਇਡੋ ਨੂੰ ਗਵਰਨਰ ਬਣਨ ਦਾ ਮਾਣ ਪ੍ਰਾਪਤ ਹੈ । ਇਸੇ ਤਰ੍ਹਾਂ ਦੇਸ਼ ਦੀ ਪ੍ਰਧਾਨ ਮੰਤਰੀ ਸਵ: ਸ੍ਰੀਮਤੀ ਇੰਦਰਾ ਗਾਂਧੀ 1966 ਤੋਂ 1984 ਤੱਕ ਚਾਰ ਵਾਰੀ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਮੌਤ ਹੋਣ ਤੱਕ ਬਣੀ ਰਹੀ । ਔਰਤਾਂ ਲਈ ਇਹ ਮਾਣ ਵਾਲੀ ਗੱਲ ਹੈ । ਅੱਜ ਦੀਆਂ ਲੜਕੀਆਂ ਨੂੰ ਇਹੋ ਜਿਹੇ ਉੱਚ ਰੁਤਬੇ ਪ੍ਰਾਪਤ ਔਰਤਾਂ ਤੋਂ ਪ੍ਰੇਰਨਾ ਲੈ ਕੇ ਆਪਣੀ ਜ਼ਿੰਦਗੀ ਨੂੰ ਵੀ ਉੱਚ ਬੁਲੰਦੀਆਂ ’ਤੇ ਪਹੁੰਚਣ ਦੀ ਮਨ ’ਚ ਠਾਣ ਲੈਣਾ ਚਾਹੀਦਾ ਹੈ।
ਅੱਜ ਵੀ ਲੜਕੀਆਂ ਨੂੰ ਸਮਾਜ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਦੇਸ਼ ਦੇ ਕਈ ਸ਼ਹਿਰਾਂ ’ਚ ਖਾਸ ਕਰਕੇ ਮਨੀਪੁਰ ਵਿੱਚ ਪਿਛਲੇ ਸਮੇਂ ਲੜਕੀਆਂ ਨਾਲ ਦਰਿੰਦਗੀ ਦੀ ਹੱਦ ਨੇ ਤਹਿਲਕਾ ਮਚਾ ਰੱਖਿਆ ਹੈ। ਇਸ ਤੋਂ ਪਹਿਲਾਂ ਵੀ ਲੜਕੀਆਂ ਨਾਲ ਬਲਾਤਕਾਰ ਅਤੇ ਬਾਅਦ ’ਚ ਮਾਰ ਦੇਣ ਦੀਆਂ ਘਟਨਾਵਾਂ ਵਾਪਰੀਆਂ ਹਨ ਜੋ ਕਿ ਧੀਆਂ ਦੇ ਮਾਪਿਆਂ ਨੂੰ ਚਿੰਤਾ ਵਿੱਚ ਜ਼ਰੂਰ ਪਾਉਂਦੀਆਂ ਹਨ ਕਿ ਉਹ ਆਪਣੀਆਂ ਧੀਆਂ ਨੂੰ ਕਿਵੇਂ ਸੁਰੱਖਿਅਤ ਰੱਖ ਸਕਣ। ਇਹੋ ਜਿਹੇ ਮਾੜੀ ਸੋਚ ਵਾਲਿਆਂ ਨੂੰ ਸਖ਼ਤ ਸ਼ਜਾ ਤੁਰੰਤ ਦੇਣੀ ਚਾਹੀਦੀ ਹੈ ਤਾਂ ਕਿ ਸਮਾਜ ਨੂੰ ਸੁਧਾਰਨ ਲਈ ਸੰਦੇਸ਼ ਜਾ ਸਕੇ । ਸਾਡੇ ਦੇਸ਼ ਵਿੱਚ ਕਾਨੂੰਨ ਦੇ ਰਾਖੇ ਵੀ ਪੱਖਪਾਤੀ ਵਤੀਰੇ ਦੇ ਸ਼ਿਕਾਰ ਹੋ ਜਾਂਦੇ ਹਨ ਜੋ ਕਿ ਲੋਕਤੰਤਰ ਲਈ ਕਲੰਕ ਲਾਉਂਦੇ ਹਨ । ਰਾਜਨੀਤਕ ਲੋਕਾਂ ਦਾ ਰੋਲ ਵੀ ਇਹੋ ਜਿਹੀਆਂ ਘਟਨਾਵਾਂ ਨੂੰ ਕਈ ਵਾਰੀ ਉਤਸ਼ਾਹਿਤ ਕਰਕੇ ਵੋਟ ਬੈਂਕ ਮਜਬੂਤ ਕਰਨ ਦਾ ਹੁੰਦਾ ਹੈ ਜੋ ਕਿ ਨਿੰਦਣਯੋਗ ਹੈ।
ਸਾਡੇ ਸਮਾਜ ਵਿੱਚ ਔਰਤ ਵੀ ਕਈ ਗੱਲਾਂ ਲਈ ਆਪ ਹੀ ਜ਼ਿੰਮੇਵਾਰ ਹੁੰਦੀ ਹੈ । ਜਿਵੇਂ ਸੱਸ ਨੂੰ ਆਮ ਤੌਰ ’ਤੇ ਸਤਿਕਾਰਿਤ ਰੁਤਬੇ ਨਾਲ ਨਹੀਂ ਦੇਖਿਆ ਜਾਂਦਾ। ਲੜਕੇ ਦਾ ਰਿਸ਼ਤਾ ਹੋਣ ਸਮੇਂ ਸੱਸਾਂ ਆਮ ਹੀ ਕਹਿੰਦੀਆਂ ਸੁਣੀਆਂ ਜਾ ਸਕਦੀਆਂ ਹਨ, ‘ਤੁਹਾਡੀ ਕੁੜੀ ਨੂੰ ਧੀ ਬਣਾ ਕੇ ਰੱਖੂੰ’ ਜੋ ਕਿ ਵਧੀਆ ਗੱਲ ਹੈ। ਵੇਸੈ ਆਪਣੀਆਂ ਨੂੰਹਾਂ ਨੂੰ ਧੀਆਂ ਬਣਾਉਣਾ ਹਰ ਇੱਕ ਔਰਤ ਦੇ ਵਸ ਦੀ ਗੱਲ ਨਹੀਂ। ਕਹਿਣਾ ਸੌਖਾ ਹੁੰਦਾ ਹੈ ਪਰ ਨਿਭਾਉਣਾ ਔਖਾ ਹੁੰਦਾ ਹੈ। ਘਰ ਆਉਣ ’ਤੇ ਨੂੰਹ ਵਿੱਚ ਕਈ ਸੱਸਾਂ ਨੂੰ ਨੁਕਸ ਤਾਂ ਦਿੱਖਣ ਲੱਗ ਜਾਂਦੇ ਹਨ ਪਰ ਉਸ ਦੇ ਗੁਣ ਨਹੀਂ ਦਿੱਸਦੇ, ਇਥੇ ਸੱਸਾਂ ਨੂੰ ਬੜੀ ਸਾਵਧਾਨੀ ਨਾਲ ਆਪਣੀ ਧੀ ਦੇ ਗੁਣਾਂ ਅਵਗੁਣਾਂ ਨੂੰ ਜ਼ਰੂਰ ਵਿਚਾਰ ਲੈਣਾ ਚਾਹੀਦਾ ਹੈ ਅਤੇ ਕੋਈ ਗੱਲ ਕਾਹਲ ’ਚ ਨਹੀਂ ਕਰਨੀ ਚਾਹੀਦੀ। ਆਪਣੀ ਧੀ ਨੂੰ ਮਾਂ ਹਰੇਕ ਚੀਜ਼ ਬਾਪ ਤੋਂ ਚੋਰੀ ਵੀ ਲੈ ਕੇ ਦਿੰਦੀ ਹੈ ਪਰ ਨੂੰਹ ਨੂੰ ਲੋੜੀਂਦੀਆਂ ਚੀਜ਼ਾਂ ਉਸ ਦੇ ਪੇਕਿਆਂ ਤੋਂ ਮਜਬੂਰਨ ਲਿਆੳਣ ਲਈ ਸੱਸ ੁਕਿਸੇ ਨਾ ਕਿਸੇ ਤਰ੍ਹਾਂ ਹੱਥ ਕੰਡੇ ਵਰਤਦੀ ਰਹਿੰਦੀ ਹੈ।
ਸਾਡੇ ਸਮਾਜ ਅੰਦਰਲੀ ਔਰਤ ਦੀ ਮਾਨਸਿਕਤਾ ਐਨੀ ਗਿਰ ਚੁੱਕੀ ਹੈ ਕਿ ਉਹ ਆਪਣੀ ਧੀ ਨਾਲ ਸਹੁਰਿਆਂ ਵੱਲੋਂ ਕੀਤੇ ਜਾਂਦੇ ਵਿਤਕਰੇ ਤੋਂ ਦੁਖੀ ਤਾਂ ਰਹਿੰਦੀ ਹੈ ਪਰ ਆਪਣੀ ਸੋਚ ਨੂੰ ਬਦਲਣ ਦੀ ਬਜਾਏ ਆਪ ਵੀ ਕਿਸੇ ਦੀ ਧੀ ਨਾਲ ਉਹੀ ਵਿਤਕਰਾ ਕਰਕੇ ਇੱਕ ਹੋਰ ਮਾਂ ਨੂੰ ਠੇਸ ਪਹੁੰਚਾਉਂਦੀ ਹੈ। ਸੱਸ ਬਣੀ ਔਰਤ ਨੂੰ ਆਪਣੇ ਪਿਛੋਕੜ ’ਤੇ ਗ਼ੰਭੀਰਤਾ ਨਾਲ ਝਾਤ ਮਾਰ ਲੈਣੀ ਚਾਹੀਦੀ ਹੈ ਕਿ ਉਹ ਵੀ ਕਦੇ ਨੂੰਹ ਬਣੀ ਸੀ । ਇਹ ਸੱਸ ਦਾ ਰੂਪ ਬਣੀ ਮਾਂ ਨੂੰ ਆਪਣੇ ਪੁੱਤ ਦੀ ਖੁਸ਼ੀ ਲਈ ਨਜ਼ਰੀਆ ਬਦਲਣ ਦੀ ਲੋੜ ਹੁੰਦੀ ਹੈ। ਪੁੱਤ ਉੱਪਰ ਪਹਿਲਾਂ ਵਾਲਾ ਅਧਿਕਾਰ ਜ਼ਰੂਰ ਰੱਖੇ ਪਰ ਆਪਣੇ ਪਤੀ ਦੇਵ ਨਾਲ ਜਿਵੇਂ ਵਧੀਆ ਸਬੰਧ ਰੱਖਣ ਦੀ ਖਾਹਿਸ਼ ਆਪ ਰੱਖਦੀ ਹੈ ਇਸੇ ਤਰ੍ਹਾਂ ਨੂੰਹ ਦੇ ਸਬੰਧ ਵੀ ਆਪਣੇ ਬੇਟੇ ਨਾਲ ਰੱਖਣ ਦੇਣ ਦਾ ਮਾਦਾ ਰੱਖੇ।
ਵਿਆਹ ਸਮੇਂ ਕਈ ਵਾਰ ਕਹਿਣ ਨੂੰ ਤਾਂ ਲੜਕੇ ਵਾਲੇ ਕਹਿਣਗੇ ਕਿ ਸਾਡੀ ਕੋਈ ਮੰਗ ਨਹੀਂ । ਪਰ ਬਾਅਦ ’ਚ ਜਦੋਂ ਲੜਕੀ ਵਾਲੇ ਰਿਸ਼ਤੇਦਾਰਾਂ ਲਈ ਪੁੱਛਦੇ ਹਨ ਤਾਂ ਕਈ ਤਾਂ ਹੌਲੀ ਹੌਲੀ ਵਿਆਹ ਤੱਕ ਹੀ ਕੋਈ ਨਾ ਕੋਈ ਖਾਹਿਸ਼ ਨੂੰ ਉਜਾਗਰ ਕਰਦੇ ਰਹਿੰਦੇ ਹਨ।ਚਲੋ ਸਮਾਜ ਦੀ ਸੋਚ ਬਦਲਣ ਨੂੰ ਆਪਣੇ ਆਪ ਨੂੰ ਸਮਝਾਉਣਾ ਪਵੇਗਾ ਕਿਉਂ ਕਿ ਆਪਾਂ ਹੀ ਸਮਾਜ ਦਾ ਅੰਗ ਹਾਂ।ਵੈਸੇ ਹਰੇਕ ਸਿਆਣਾ ਮਾਪਾ ਆਪਣੀ ਧੀ ਲਈ ਵਿਆਹ ਤੋਂ ਬਾਅਦ ਆਪਣੀ ਹੈਸ਼ੀਅਤ ਮੁਤਾਬਕ ਉਸਦਾ ਬਣਦਾ ਹਿੱਸਾ ਕਿਸੇ ਨਾ ਕਿਸੇ ਰੂਪ ’ਚ ਆਪਣੀ ਧੀ ਨੂੰ ਦਿੰਦਾ ਹੈ। ਉਂਝ ਵੀ ਹਰੇਕ ਧੀ ਦਾ ਆਪਣੇ ਮਾਂ-ਬਾਪ ਦੀ ਜਾਇਦਾਦ ’ਚ ਸੰਵਿਧਾਨਿਕ ਤੌਰ ’ਤੇ ਵੀ ਬਰਾਬਰ ਦਾ ਹਿੱਸਾ ਹੁੰਦਾ ਹੈ ਜੋ ਕਿ ਬਹੁਤੀਆਂ ਉਹ ਲੈਣ ਨੂੰ ਤਿਆਰ ਨਹੀਂ ਹੁੰਦੀਆਂ ਸਗੋਂ ਨਿੱਘੇ ਰਿਸ਼ਤੇ ਨੂੰ ਮਾਣਨ ਲਈ ਹੀ ਆਸਵੰਦ ਹੁੰਦੀਆਂ ਹਨ।
ਇਸ ਲਈ ਲੜਕੀਆਂ, ਮਾਵਾਂ ਅਤੇ ਸੱਸਾਂ ਨੂੰ ਪਹਿਲੇ-ਪਹਿਲੇ ਹਰ ਕਦਮ ਸੋਚ ਸਮਝ ਕੇ ਚੁੱਕਣਾ ਚਾਹੀਦਾ ਹੈ ਕਿ ਰਿਸ਼ਤਿਆਂ ’ਚ ਤਰੇੜਾਂ ਨਹੀਂ ਸਗੋਂ ਪਿਆਰ ਵਾਲੀ ਮਿਠਾਸ ਪੈਦਾ ਹੋਵੇ ਜਿਸ ਨਾਲ ਘਰ ਦਾ ਮਾਹੌਲ ਸੁਖਾਵਾਂ ਬਣਿਆ ਰਹੇ। ਕੋਈ ਵੀ ਮਾਂ-ਬਾਪ ਆਪਣੇ ਬੱਚਿਆਂ ਦੀ ਵਿਆਹੁਤਾ ਜ਼ਿੰਦਗੀ ’ਚ ਤ੍ਰੇੜਾਂ ਪਾਉਣਾ ਨਹੀਂ ਚਾਹੁੰਦਾ ਹੁੰਦਾ ਪਰ ਕਈ ਵਾਰੀ ਨਿੱਕੀ ਜਿਹੀ ਗੱਲ ਤੋਂ ਇਹ ਵੱਧ ਕੇ ਕਲੇਸ਼ ਦਾ ਰੂਪ ਧਾਰਨ ਕਰ ਲੈਂਦਾ ਹੈ ਜਿਸ ਨੂੰ ਦੋਵੇਂ ਪਾਸੇ ਦੇ ਮਾਪਿਆਂ ਨੂੰ ਬੜੀ ਸਮਝਦਾਰੀ ਤੋਂ ਪਹਿਲਾਂ ਹੀ ਕੰਮ ਲੈਣਾ ਚਾਹੀਦਾ ਹੈ। ਅੱਜ-ਕੱਲ੍ਹ ਤਾਂ ਬਹੁਤੇ ਪਰਿਵਾਰ ਵੀ ਇੱਕ ਜਾਂ ਦੋ ਬੱਚਿਆਂ ਵਾਲੇ ਹੀ ਹਨ।
ਕਈ ਪਰਿਵਾਰਾਂ ’ਚ ਧੀਆਂ ਹੀ ਨਹੀਂ ਹਨ, ਉਨ੍ਹਾਂ ਨੂੰ ਧੀਆਂ ਦੀਆਂ ਭਾਵਨਾਵਾਂ ਦੀ ਸਮਝ ਜ਼ਰੂਰ ਹੋਣੀ ਚਾਹੀਦੀ ਹੈ। ਮੇਰੇ ਕਈ ਦੋਸਤਾਂ ਦੇ ਇੱਕ ਜਾਂ ਦੋ ਬੇਟੀਆਂ ਹੀ ਹਨ ਜੋ ਕਿ ਬੜੇ ਫਖਰ ਨਾਲ ਬੇਟਿਆਂ ਵਾਂਗ ਉਨ੍ਹਾਂ ਦਾ ਪਾਲਣ-ਪੋਸ਼ਣ ਕਰ ਰਹੇ ਹਨ । ਬਾਹਰਲੇ ਦੇਸ਼ਾਂ ’ਚ ਨੌਜਵਾਨੀ ਦੇ ਤੇਜ਼ੀ ਨਾਲ ਜਾਣ ਦੇ ਰੁਝਾਣ ਕਾਰਨ ਬਹੁਤੇ ਮਾਪੇ ਪੰਜਾਬ ਅੰਦਰ ਇਕੱਲੇ ਰਹਿ ਰਹੇ ਹਨ ਬੇਟਿਆਂ ਦਾ ਸਹਾਰਾ ਉਨ੍ਹਾਂ ਨੂੰ ਨਸੀਬ ਨਹੀਂ । ਕਈ ਮਾਪੇ ਧੀਆਂ ਕੋਲ ਰਹਿਣ ਲਈ ਮਜਬੂਰ ਹਨ, ਧੀਆਂ ਵੀ ਪੁੱਤਰਾਂ ਨਾਲੋਂ ਵੱਧ ਮਾਪਿਆਂ ਦਾ ਖਿਆਲ ਰੱਖਦੀਆਂ ਹਨ । ਸੋ, ਸਾਨੂੰ ਲੜਕੀਆਂ ਪ੍ਰਤੀ ਆਪਣੀ ਸੋਚ ਨੂੰ ਸਾਰਥਕ ਰੂਪ ’ਚ ਰੱਖ ਕੇ ਸਮਾਜ ’ਚੋਂ ਘਿਨਾਉੇਣੇ ਵਤੀਰੇ ਨੂੰ ਖ਼ਤਮ ਕਰਨ ਵੱਲ ਕਦਮ ਉਠਾਉਣੇ ਚਾਹੀਦੇ ਹਨ ਤਾਂ ਕਿ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਖੁਸ਼ਗਵਾਰ ਬਣਾ ਸਕੀਏ।
ਮੇਜਰ ਸਿੰਘ ਨਾਭਾ
-ਮੋਬ : 94635-53962

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ