Monday, April 29, 2024  

ਲੇਖ

ਸਰਕਾਰੀ ਤੇ ਪ੍ਰਾਈਵੇਟ ਕਰਮਚਾਰੀਆਂ ਦਾ ਸ਼ੋਸ਼ਣ

March 19, 2024

ਆਪਾਂ ਅਕਸਰ ਹੀ ਲੋਕਾਂ ਕੋਲੋਂ ਜਾਂ ਖ਼ਬਰਾਂ ਰਾਹੀਂ ਕਰਮਚਾਰੀਆਂ ਦੇ ਸ਼ੋਸਣ ਦੀਆਂ ਗੱਲਾਂ, ਖ਼ਬਰਾਂ ਸੁਣਦੇ ਰਹਿੰਦੇ ਹਾਂ। ਇਸ ਵਿੱਚ ਕੋਈ ਸ਼ੱਕ ਵੀ ਨਹੀਂ ਕਿ ਕਰਮਚਾਰੀਆਂ ਦਾ ਸ਼ੋਸਣ ਨਹੀਂ ਹੁੰਦਾ। ਹਰ ਕਾਲ ਵਿੱਚ ਅਤੇ ਹਰ ਅਦਾਰੇ ਵਿੱਚ ਕਿਸੇ ਨਾ ਕਿਸੇ ਤਰੀਕੇ ਕਰਮਚਾਰੀ ਦਾ ਸ਼ੋਸਣ ਜ਼ਰੂਰ ਹੁੰਦਾ ਹੈ। ਕਰਮਚਾਰੀਆਂ ਦੇ ਸ਼ੋਸ਼ਣ ਦਾ ਕੋਈ ਇੱਕ ਤਰੀਕਾ ਨਹੀਂ ਹੁੰਦਾ। ਕਰਮਚਾਰੀਆਂ ਦਾ ਸ਼ੋਸ਼ਣ ਕਰਨ ਦੇ ਕਈ ਤਰੀਕੇ ਹੁੰਦੇ ਹਨ। ਜਿਵੇਂ ਨਿਸ਼ਚਿਤ ਸਮੇਂ ਤੋਂ ਵੱਧ ਕੰਮ ਲੈਣਾ, ਕਰਮਚਾਰੀਆਂ ਤੋਂ ਉਨ੍ਹਾਂ ਦੀ ਨੌਕਰੀ ਤੋਂ ਬਾਹਰਲੇ ਕੰਮ ਲੈਣਾ, ਕਰਮਚਾਰੀਆਂ ਨੂੰ ਮਹਿਕਮੇ ਅੰਦਰ ਹੀ ਲੋੜ ਤੋਂ ਵੱਧ ਕੰਮਾਂ ਦਾ ਚਾਰਜ ਦੇਣਾ, ਲੋੜ ਪੈਣ ’ਤੇ ਛੁੱਟੀ ਨਾ ਮਨਜ਼ੂਰ ਕਰਨਾ। ਪ੍ਰਾਈਵੇਟ ਅਦਾਰਿਆਂ ਦੇ ਆਪਣੇ ਕਾਨੂੰਨ ਹੁੰਦੇ ਹਨ।ਉਹ ਇੱਕ ਮਾਲਕ ਦੇ ਅਧੀਨ ਹੁੰਦੇ ਹਨ। ਕਿਉਂਕਿ ਪ੍ਰਾਈਵੇਟ ਅਦਾਰਿਆਂ ਦਾ ਮੁੱਖ ਮਕਸਦ ਮੁਨਾਫ਼ਾ ਕਮਾਉਣਾ ਹੁੰਦਾ ਹੈ।ਪਰ ਸਾਰੇ ਪ੍ਰਾਈਵੇਟ ਅਦਾਰੇ ਵੀ ਇੱਕ ਤਰਾਂ ਦੇ ਨਹੀਂ ਹੁੰਦੇ।ਕਈ ਪ੍ਰਾਈਵੇਟ ਅਦਾਰੇ ਆਪਣੇ ਕਰਮਚਾਰੀਆਂ ਦਾ ਪੂਰਾ ਖਿਆਲ ਰੱਖਦੇ ਹਨ।
ਉਨ੍ਹਾਂ ਨੂੰ ਯੋਗ ਤਨਖਾਹ ਤੇ ਸਹੂਲਤਾਂ ਦਿੰਦੇ ਹਨ। ਜੇ ਗੱਲ ਸਰਕਾਰੀ ਅਦਾਰਿਆਂ ਦੀ ਕਰੀਏ ਤਾਂ ਇਨ੍ਹਾਂ ਦਾ ਵੀ ਬਹੁਤਾ ਚੰਗਾ ਹਾਲ ਨਹੀਂ। ਕਈ ਸਰਕਾਰੀ ਅਦਾਰਿਆਂ ਵਿੱਚ ਪ੍ਰਾਈਵੇਟ ਅਦਾਰਿਆਂ ਤੋਂ ਵੀ ਵੱਧ ਸ਼ੋਸ਼ਣ ਹੁੰਦਾ ਹੈ। ਇਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ ਜੱਗ ਜ਼ਾਹਿਰ ਹੈ। ਜਿੱਥੇ ਅਫ਼ਸਰ ਕਾਬਿਲ ਨਾ ਹੋਣ ਜਾਂ ਜਿੱਥੇ ਅਫਸਰਾਂ ਦਾ ਕਰਮਚਾਰੀਆਂ ਨਾਲ ਸੰਪਰਕ ਨਾ ਮਾਤਰ ਹੋਵੇ ਜਾਂ ਜਿਹੜੇ ਅਦਾਰਿਆਂ ਦੇ ਅਫ਼ਸਰ ਚਮਚਾਗਿਰੀ ਜਾਂ ਚਾਪਲੂਸੀ ਦੇ ਸ਼ੌਕੀਨ ਹੋਣ।ਉਸ ਅਦਾਰਿਆਂ ਦੇ ਕਰਮਚਾਰੀਆਂ ਦਾ ਸ਼ੋਸਣ ਸਭ ਤੋਂ ਜ਼ਿਆਦਾ ਹੁੰਦਾ ਹੈ। ਅਫ਼ਸਰਾ ਦੀਆਂ ਇਨ੍ਹਾਂ ਉਪਰੋਕਤ ਕਮੀਆਂ ਦਾ ਚਮਚਾਗਿਰੀ ਤੇ ਚਾਪਲੂਸੀ ਕਰਨ ਵਾਲੇ ਖ਼ੂਬ ਫਾਇਦਾ ਉਠਾਉਂਦੇ ਹਨ। ਉਹ ਅਫਸਰਾਂ ਦੀ ਚਮਚਾਗਿਰੀ ਤੇ ਚਾਪਲੂਸੀ ਕਰਕੇ ਆਪਣੇ ਜਾਇਜ਼ ਤੇ ਨਾਜਾਇਜ਼ ਕੰਮ ਕਰਾਉਦੇ ਰਹਿੰਦੇ ਹਨ।ਉਹ ਕੈਂਪਾਂ, ਪ੍ਰੋਗਰਾਮਾਂ ਤੇ ਹੋਰ ਸਰਕਾਰੀ ਗਤੀਵਿਧੀਆਂ ਵਿੱਚੋਂ ਆਪਣੀਆ ਡਿਊਟੀਆਂ ਕਟਾ ਕੇ ਕਿਸੇ ਹੋਰ ਕਰਮਚਾਰੀਆਂ ਦੀਆਂ ਡਿਊਟੀਆਂ ਲਗਵਾ ਦਿੰਦੇ ਹਨ। ਇੱਥੋਂ ਤੱਕ ਕਿ ਆਪਣੇ ਕੰਮ ਦਾ ਚਾਰਜ ਵੀ ਕਿਸੇ ਹੋਰ ਕਰਮਚਾਰੀ ਨੂੰ ਦਿਵਾ ਦਿੰਦੇ ਹਨ। ਇਸ ਕਿਸਮ ਦੇ ਕਰਮਚਾਰੀ ਆਪਣੀ ਡਿਊਟੀ ਤੋਂ ਮੁਨਕਰ ਹੋ ਕੇ ਦੂਜੇ ਕਰਮਚਾਰੀ ਉੱਪਰ ਵਾਧੂ ਭਾਰ ਦਾ ਕਾਰਨ ਬਣਦੇ ਹਨ।
ਉੱਥੇ ਹੀ ਅਯੋਗ, ਮਾੜੇ ਅਫਸਰਾਂ ਦੁਆਰਾ ਵੀ ਸੱਚੇ, ਸੁੱਚੇ ਤੇ ਇਮਾਨਦਾਰ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆਂ ਕਰਕੇ ਚਮਚਿਆਂ ਤੇ ਚਾਪਲੂਸਾਂ ਦੀਆਂ ਨਜਾਇਜ਼ ਮੰਗਾਂ ਮੰਨ ਲਈਆਂ ਜਾਂਦੀਆਂ ਹਨ। ਜਿੱਥੇ ਬੇਇਨਸਾਫ਼ੀ ਦਾ ਚਿੱਟੇ ਦਿਨ ਕ?ਤਲ ਕੀਤਾ ਜਾਂਦਾ ਹੈ। ਜਿੱਥੇ ਸੱਚੇ ਤੇ ਮਿਹਨਤੀ ਕਰਮਚਾਰੀ ਦੀ ਸੁਣਵਾਈ ਨਹੀਂ ਹੁੰਦੀ। ਜਿੱਥੇ ਉਹਦੀਆਂ ਬੇਨਤੀਆਂ, ਅਰਜ਼ੀਆਂ ਤੇ ਮੰਗਾਂ ਨੂੰ ਠੁਕਰਾ ਦਿੱਤਾ ਜਾਂਦਾ ਹੋਵੇ। ਉੱਥੇ ਸੱਚੇ, ਸੁੱਚੇ ਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਕਰਮਚਾਰੀ ਦਾ ਸ਼ੋਸਣ ਖ਼ੂਬ ਹੁੰਦਾ ਹੈ।
ਚਮਚੇ ਤੇ ਚਾਪਲੂਸ ਜਿਹੇ ਕਰਮਚਾਰੀ ਵਿਹਲੇ ਰਹਿ ਕੇ ਗੱਪਾਂ-ਸ਼ੱਪਾਂ ਮਾਰਦੇ ਤੇ ਤਨਖਾਹਾਂ ਕੁੱਟਦੇ ਰਹਿੰਦੇ ਹਨ। ਉੱਥੇ ਹੀ ਸੱਚੇ, ਸੁੱਚੇ ਤੇ ਇਮਾਨਦਾਰ ਕਰਮਚਾਰੀ ਕੰਮ ਦੇ ਅਤਿ ਭਾਰ ਕਰਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਕਈ ਤਾਂ ਅਫ਼ਸਰਾਂ ਦੀਆਂ ਜ਼ਿਆਦਤੀਆਂ ਤੋਂ ਤੰਗ ਆ ਕੇ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਜਾਂਦੇ ਹਨ। ਅੱਜ ਕੱਲ੍ਹ ਪ੍ਰਾਈਵੇਟ ਅਦਾਰਿਆਂ ਨਾਲੋਂ ਸਰਕਾਰੀ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਸ਼ੋਸਣ ਵੱਧ ਹੋ ਰਿਹਾ ਹੈ। ਸੋ ਅਫਸਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਸੱਚੇ, ਸੁੱਚੇ ਤੇ ਇਮਾਨਦਾਰ ਕਰਮਚਾਰੀਆਂ ਦੀਆਂ ਜਾਇਜ਼ ਮੰਗਾਂ ਪਹਿਲ ਦੇ ਆਧਾਰ ਤੇ ਸੁਨਣ ਤੇ ਉਨ੍ਹਾਂ ਦਾ ਯੋਗ ਹੱਲ ਕਰਨ ਤੇ ਕੰਮ ਦੀ ਬਰਾਬਰਤਾ ਦਾ ਧਿਆਨ ਰੱਖ ਕੇ, ਕਿਸੇ ਕਰਮਚਾਰੀ ਨਾਲ ਸ਼ੋਸਣ ਨਾ ਹੋਣ ਦੇਣ।ਸਰਕਾਰੀ ਅਦਾਰੇ ਇਨ੍ਹਾਂ ਸੱਚੇ, ਸੁੱਚੇ ਤੇ ਇਮਾਨਦਾਰ ਕਰਮਚਾਰੀਆਂ ਦੇ ਸਿਰ ਤੇ ਹੀ ਚੱਲਦੇ ਹਨ। ਇਹੋ ਜਿਹੇ ਕਰਮਚਾਰੀਆਂ ਨੂੰ ਪਿਆਰ ਤੇ ਸਤਿਕਾਰ ਦੇਣ ਦੀ ਜ਼ਰੂਰਤ ਹੈ। ਤਾਂ ਜੋ ਕਿ ਉਹ ਆਪਣਾ ਕੰਮ ਇਮਾਨਦਾਰੀ ਅਤੇ ਤਨਦੇਹੀ ਨਾਲ ਕਰਦੇ ਰਹਿਣ।
ਅਰਸ਼ ਬੜਿੰਗ
-ਮੋਬਾ: 94659-95432

 

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ