Monday, April 29, 2024  

ਖੇਡਾਂ

ਬੇਲਾ ਕਾਲਜ ਵਿਖੇ ਕਰਾਇਆ ਗਿਆ 50ਵਾਂ ਖੇਡ ਮੇਲਾ

March 22, 2024

ਗੁਰਕੀਰਤ ਸਿੰਘ ਅਤੇ ਜਸਲੀਨ ਕੌਰ ਬਣੇ ਸਰਵੋਤਮ ਐਥਲੀਟ

ਮਨਜੀਤ ਸਿੰਘ ਵਿੱਕੀ
ਬੇਲਾ, 22 ਮਾਰਚ : ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਵਿਖੇ ਕਾਲਜ ਦਾ 50 ਵਾਂ ਐਥਲੈਟਿਕ ਖੇਡ ਮੇਲਾ ਕਰਾਇਆ ਗਿਆ। ਸੰਸਥਾ ਦੇ ਗੋਲਡਨ ਜੁਬਲੀ ਵਰ੍ਹੇ ਦੇ ਜਸ਼ਨਾਂ ਵਿੱਚ ਇਹ ਸਮਾਗਮ ਯਾਦਗਾਰੀ ਹੋ ਨਿਬੜਿਆ। ਐਥਲੈਟਿਕ ਮੀਟ ਵਿੱਚ ਕਾਲਜ ਪ੍ਰਬੰਧਕ ਕਮੇਟੀ ਦੇ ਮੈਨੇਜਰ ਸ. ਸੁਖਵਿੰਦਰ ਸਿੰਘ ਵਿਸਕੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਉਪਰੰਤ ਐਨ.ਸੀ.ਸੀ. ਅਤੇ ਐਨ.ਐਸ.ਐਸ. ਟੁਕੜੀਆਂ ਦੀ ਅਗਵਾਈ ਅਧੀਨ ਸਮੂਹ ਵਿਭਾਗਾਂ ਦੇ ਵਿਦਿਆਰਥੀਆਂ ਨੇ ਮਾਰਚ ਪਾਸਟ ਕੀਤਾ ਅਤੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ। ਰਸਮੀ ਤੌਰ ਤੇ ਖੇਡ ਮੇਲੇ ਦੀ ਸ਼ੁਰੂਆਤ ਲਈ ਮੁੱਖ ਮਹਿਮਾਨ ਵੱਲੋਂ ਡਿਗਰੀ ਕਾਲਜ ਪਿ੍ਰੰਸੀਪਲ ਡਾ. ਸਤਵੰਤ ਕੌਰ ਸ਼ਾਹੀ, ਫਾਰਮੇਸੀ ਕਾਲਜ ਦੇ ਪਿ੍ਰੰਸੀਪਲ ਡਾ. ਸੈਲੇਸ਼ ਸ਼ਰਮਾ ਨਾਲ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਦੇ ਨਾਲ ਹੀ ਕਾਲਜ ਦੇ ਰਾਸ਼ਟਰੀ ਪੱਧਰ ਤੇ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਵੱਲੋਂ ਮਸ਼ਾਲ ਰੌਸ਼ਨ ਕੀਤੀ ਗਈ ਅਤੇ ਸਮੂਹ ਪ੍ਰਤੀਭਾਗੀਆਂ ਨੂੰ ਪੂਰਨ ਖੇਡ ਭਾਵਨਾ ਨਾਲ ਖੇਡ ਮੇਲੇ ਵਿੱਚ ਸ਼ਿਰਕਤ ਕਰਨ ਦੀ ਸਹੁੰ ਚੁਕਾਈ ਗਈ। ਇਸ ਉਪਰੰਤ ਮੁੱਖ ਮਹਿਮਾਨ ਸ. ਸੁਖਵਿੰਦਰ ਸਿੰਘ ਵਿਸਕੀ ਨੇ ਆਪਣੇ ਸੰਬੋਧਨੀ ਭਾਸ਼ਣ ਵਿੱਚ ਸਾਰੇ ਹੀ ਸਟਾਫ਼, ਵਿਦਿਆਰਥੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਕਾਲਜ ਦੇ 50 ਵੇਂ ਐਥਲੈਟਿਕ ਖੇਡ ਮੇਲੇ ਦੀ ਵਧਾਈ ਦਿੱਤੀ ਅਤੇ ਪ੍ਰਤੀਭਾਗੀਆਂ ਨੂੰ ਖੇਡ ਭਾਵਨਾ ਅਤੇ ਇਮਾਨਦਾਰੀ ਸਹਿਤ ਖੇਡਣ ਦੀ ਨਸੀਹਤ ਦਿੱਤੀ। ਸਲਾਨਾ ਖੇਡਾਂ ਦੇ ਦੂਜੇ ਪੜਾਅ ਤੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਸੰਗਤ ਸਿੰਘ ਲੌਂਗੀਆ ਨੇ ਮੁੱਖ ਮਹਿਮਾਨ ਅਤੇ ਮੈਂਬਰ ਪ੍ਰਬੰਧਕ ਕਮੇਟੀ ਸ. ਗੁਰਮੇਲ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ. ਲੌਂਗੀਆ ਨੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਉਹਨਾਂ ਨੂੰ ਨਿੱਜੀ ਤੌਰ ਤੇ ਮਿਲ ਕੇ ਉਹਨਾਂ ਨਾਲ ਵਿਚਾਰ ਸਾਂਝੇ ਕੀਤੇ। ਉਹਨਾਂ ਨੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ। ਖੇਡਾਂ ਦੇ ਸੰਪੂਰਨਤਾ ਪੜਾਅ ਵਿੱਚ ਸ. ਜਗਵਿੰਦਰ ਸਿੰਘ ਪੰਮੀ, ਸਕੱਤਰ ਕਾਲਜ ਪ੍ਰਬੰਧਕ ਕਮੇਟੀ ਨੇ ਮੁੱਖ ਮਹਿਮਾਨ ਅਤੇ ਸ. ਲਖਵਿੰਦਰ ਸਿੰਘ ਭੂਰਾ, ਸਰਪੰਚ ਪਿੰਡ ਬੇਲਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਹਨਾਂ ਨੇ ਬੇਲਾ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੂੰ ਇਸ ਖੇਡ ਮੇਲੇ ਨੂੰ ਸਫ਼ਲਤਾਪੂਰਵਕ ਨੇਪੜੇ ਚਾੜਨ ਦੀ ਵਧਾਈ ਦਿੱਤੀ। ਉਹਨਾਂ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਖੇਡ ਮੇਲੇ ਦੀ ਸਮਾਪਤੀ ਦੀ ਘੋਸ਼ਣਾ ਕੀਤੀ। ਖੇਡੇ ਮੇਲੇ ਦੇ ਦੌਰਾਨ 1600 ਮੀਟਰ ਦੌੜ (ਲੜਕਿਆਂ) ਵਿੱਚ ਮਨਜੀਤ ਸਿੰਘ (ਬੀ.ਏ. ਭਾਗ ਪਹਿਲਾ), ਰੋਹਿਤ (ਬੀ.ਏ. ਭਾਗ ਤੀਜਾ) ਅਤੇ ਜਸਪ੍ਰੀਤ ਸਿੰਘ (ਬੀ.ਏ. ਭਾਗ ਤੀਜਾ) ਨੇ ਕ੍ਰਮਵਾਰ ਪਹਿਲਾ, ਦੂਜਾ, ਅਤੇ ਤੀਜਾ ਸਥਾਨ, 800 ਮੀਟਰ ਦੌੜ (ਲੜਕਿਆਂ) ਵਿੱਚ ਜਗਵਿੰਦਰ ਸਿੰਘ ਨੇ ਪਹਿਲਾ, ਵਿਕਰਮਜੀਤ ਸਿੰਘ ਬੀ.ਏ. ਭਾਗ ਪਹਿਲਾ ਨੇ ਦੂਜਾ ਅਤੇ ਮਨਜੋਤ ਸਿੰਘ ਬੀ.ਏ. ਭਾਗ ਪਹਿਲਾ ਨੇ ਤੀਜਾ ਸਥਾਨ, 800 ਮੀਟਰ ਦੌੜ (ਲੜਕੀਆਂ) ਵਿੱਚ ਹਰਮਨਪ੍ਰੀਤ ਕੌਰ ਬੀ.ਵਾੱਕ (ਫ਼ੂਡ ਟੈਕਨਾਲੌਜੀ) ਨੇ ਪਹਿਲਾ ਜਸਮੀਨ ਕੌਰ ਬੀ.ਸੀ.ਏ. ਭਾਗ ਪਹਿਲਾ ਅਤੇ ਹਰਜੋਤ ਕੌਰ ਬੀ.ਏ. ਭਾਗ ਪਹਿਲਾ ਨੇ ਕ੍ਰਮਵਾਰ ਪਹਿਲਾ, ਦੂਜਾ, ਅਤੇ ਤੀਜਾ ਸਥਾਨ ਹਾਸਿਲ ਕੀਤਾ। ਇਸ ਦੇ ਨਾਲ ਲੜਕੇ ਤੇ ਲੜਕੀਆਂ ਦੀਆਂ 400 ਮੀਟਰ, 200 ਮੀਟਰ, 100 ਮੀਟਰ ਦੌੜ, ਸ਼ਾਟ-ਪੁੱਟ, ਲੌਂਗ ਜੰਪ ਅਤੇ ਟਿ੍ਰਪਲ ਜੰਪ, ਰੀਲੇਅ ਰੇਸ, ਜੈਵਲਿਨ ਥ੍ਰੋਅ, ਡਿਸਕਸ ਥਰੋ, ਹੈਮਰ ਥ੍ਰੋਅ, ਤਿੰਨ ਟੰਗੀ ਦੌੜ, ਸਪੂਨ ਰੇਸ, ਸੈਕ ਰੇਸ ਕਰਵਾਏ ਗਏ।ਰੱਸਾਕਸ਼ੀ ਵਿੱਚ ਮੈਨਜਮੈਂਟ ਵਿਭਾਗ ਨੇ ਹਿਊਮੈਨਟੀਜ਼ ਵਿਭਾਗ ਨੂੰ ਪਛਾੜਦਿਆਂ ਬਾਜ਼ੀ ਮਾਰੀ।ਰੱਸਾਕਸ਼ੀ (ਲੜਕੀਆਂ) ਵਿੱਚ ਕੰਪਿਊਟਰ ਵਿਭਾਗ ਜੇਤੂ ਰਿਹਾ ਅਤੇ ਮੈਨੇਜਮੈਂਟ ਵਿਭਾਗ ਰਨਰ ਅੱਪ ਰਿਹਾ।ਇਸ ਖੇਡ ਮੇਲੇ ਵਿੱਚ ਬੀ.ਏ. ਭਾਗ ਪਹਿਲਾ ਦੇ ਗੁਰਕੀਰਤ ਸਿੰਘ ਨੇ ਸਰਵੋਤਮ ਐਥਲੀਟ ਦਾ ਖਿਤਾਬ ਜਿੱਤਿਆ ਅਤੇ ਦੂਜਾ ਸਥਾਨ ਤੇ ਬੀ.ਏ. ਭਾਗ ਦੂਜਾ ਦਾ ਮਨਜੀਤ ਸਿੰਘ ਕਾਬਜ਼ ਰਿਹਾ। ਲੜਕੀਆਂ ਵਿੱਚ ਬੀ.ਬੀ.ਏ. ਦੀ ਜਸਲੀਨ ਕੌਰ ਸਰਵੋਤਮ ਐਥਲੀਟ ਐਲਾਨੀ ਗਈ ਅਤੇ ਰਨਰ ਅੱਪ ਦੀ ਟਰਾਫ਼ੀ ਬੀ.ਕਾਮ. ਦੀ ਜਸਪ੍ਰੀਤ ਕੌਰ ਨੇ ਜਿੱਤੀ ।ਇਹ ਸਲਾਨਾ ਖੇਡ ਸਮਾਰੋਹ ਕਾਲਜ ਪਿ੍ਰੰਸੀਪਲ ਡਾ. ਸਤਵੰਤ ਕੌਰ ਸ਼ਾਹੀ ਦੀ ਅਤੇ ਫਾਰਮੇਸੀ ਕਾਲਜ ਡਾ. ਸੈਲੇਸ਼ ਸ਼ਰਮਾ ਦੀ ਸਮੁੱਚੀ ਅਗਵਾਈ ਅਧੀਨ ਲੈਫ਼ਟੀਨੈਂਟ ਸ. ਪਿ੍ਰਤਪਾਲ ਸਿੰਘ ਅਤੇ ਪੋ੍ਰ. ਅਮਰਜੀਤ ਸਿੰਘ ਦੇ ਸਹਿਯੋਗ ਸਦਕਾ ਨੇਪੜੇ ਚੜਿਆ। ਇਸ ਮੌਕੇ ਮੰਚ ਸੰਚਾਲਨ ਦੀ ਭੂੁਮਿਕਾ ਡਾ. ਮਮਤਾ ਅਰੋੜਾ, ਲੈਫ਼. ਸ਼. ਪਿ੍ਰਤਪਾਲ ਸਿੰਘ, ਡਾ. ਸੰਦੀਪ ਕੌਰ, ਪ੍ਰੋ. ਹਰਪੀ੍ਰਤ ਸਿੰਘ, ਡਾ. ਸੁਰਜੀਤ ਕੌਰ ਨੇ ਬਾਖੂਬੀ ਨਿਭਾਈ।ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਸਤਵੰਤ ਕੌਰ ਸ਼ਾਹੀ ਅਤੇ ਫਾਰਮੇਸੀ ਕਾਲਜ ਦੇ ਪਿ੍ਰੰਸੀਪਲ ਡਾ. ਸੈਲੇਸ਼ ਸ਼ਰਮਾ ਨੇ ਸਾਰੇ ਸਟਾਫ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਿਆ, ਜਿਨਾਂ ਦੀ ਮਿਹਨਤ ਸਦਕਾ ਇਹ ਸਮਾਗਮ ਸਫਲਤਾਪੂਰਵਕ ਸੰਪੰਨ ਹੋਇਆ। ਇਸ ਮੌਕੇ ਸ. ਮੇਹਰ ਸਿੰਘ, ਪਿ੍ਰੰਸੀਪਲ ਸਕੂਲ, ਸ. ਗੁਰਬਚਨ ਸਿੰਘ ਸਾਬਕਾ ਪੰਚ ਗ੍ਰਾਮ ਪੰਚਾਇਤ ਬੇਲਾ, ਇਲਾਕਾ ਨਿਵਾਸੀ, ਦੋਵਾਂ ਡਿਗਰੀ ਕਾਲਜਾਂ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

IPL 'ਚ ਚੰਗਾ ਪ੍ਰਦਰਸ਼ਨ ਆਟੋਮੈਟਿਕ T20 WC ਚੋਣ ਦੀ ਗਾਰੰਟੀ ਨਹੀਂ ਦਿੰਦਾ: ਇਰਫਾਨ ਪਠਾਨ

IPL 'ਚ ਚੰਗਾ ਪ੍ਰਦਰਸ਼ਨ ਆਟੋਮੈਟਿਕ T20 WC ਚੋਣ ਦੀ ਗਾਰੰਟੀ ਨਹੀਂ ਦਿੰਦਾ: ਇਰਫਾਨ ਪਠਾਨ

IPL 2024: 'ਚੇਜ਼ਿੰਗ ਅਜਿਹੀ ਚੀਜ਼ ਹੈ ਜਿਸ 'ਤੇ ਸਾਨੂੰ ਕੰਮ ਕਰਨਾ ਹੈ', SRH ਕਪਤਾਨ ਕਮਿੰਸ ਨੇ ਸਵੀਕਾਰ ਕੀਤਾ

IPL 2024: 'ਚੇਜ਼ਿੰਗ ਅਜਿਹੀ ਚੀਜ਼ ਹੈ ਜਿਸ 'ਤੇ ਸਾਨੂੰ ਕੰਮ ਕਰਨਾ ਹੈ', SRH ਕਪਤਾਨ ਕਮਿੰਸ ਨੇ ਸਵੀਕਾਰ ਕੀਤਾ

ਤੀਰਅੰਦਾਜ਼ ਵਿਸ਼ਵ ਕੱਪ: ਜੋਹਤੀ ਵੇਨਮ ਨੇ ਵਿਅਕਤੀਗਤ ਖਿਤਾਬ ਜਿੱਤਿਆ, WC ਪੜਾਅ ਵਿੱਚ ਤੀਹਰਾ ਜਿੱਤਣ ਵਾਲੀ ਦੂਜੀ ਭਾਰਤੀ ਬਣੀ

ਤੀਰਅੰਦਾਜ਼ ਵਿਸ਼ਵ ਕੱਪ: ਜੋਹਤੀ ਵੇਨਮ ਨੇ ਵਿਅਕਤੀਗਤ ਖਿਤਾਬ ਜਿੱਤਿਆ, WC ਪੜਾਅ ਵਿੱਚ ਤੀਹਰਾ ਜਿੱਤਣ ਵਾਲੀ ਦੂਜੀ ਭਾਰਤੀ ਬਣੀ

ਸਕੁਐਸ਼: ਵੇਲਾਵਨ ਸੇਂਥਿਲਕੁਮਾਰ PSA ਚੈਲੇਂਜਰ ਟੂਰ ਈਵੈਂਟ ਦੇ ਸੈਮੀਫਾਈਨਲ ਵਿੱਚ

ਸਕੁਐਸ਼: ਵੇਲਾਵਨ ਸੇਂਥਿਲਕੁਮਾਰ PSA ਚੈਲੇਂਜਰ ਟੂਰ ਈਵੈਂਟ ਦੇ ਸੈਮੀਫਾਈਨਲ ਵਿੱਚ

ਉਬੇਰ ਕੱਪ: ਅਸ਼ਮਿਤਾ, ਪ੍ਰਿਆ-ਸ਼ਰੂਤੀ ਨੇ ਭਾਰਤ ਨੂੰ ਕੈਨੇਡਾ 'ਤੇ 2-0 ਦੀ ਲੀਡ ਦਿਵਾਈ

ਉਬੇਰ ਕੱਪ: ਅਸ਼ਮਿਤਾ, ਪ੍ਰਿਆ-ਸ਼ਰੂਤੀ ਨੇ ਭਾਰਤ ਨੂੰ ਕੈਨੇਡਾ 'ਤੇ 2-0 ਦੀ ਲੀਡ ਦਿਵਾਈ

ਕੋਲੰਬੀਆ, ਬੋਲੀਵੀਆ ਕੋਪਾ ਅਮਰੀਕਾ ਅਭਿਆਸ ਵਿੱਚ ਮਿਲਣਗੇ

ਕੋਲੰਬੀਆ, ਬੋਲੀਵੀਆ ਕੋਪਾ ਅਮਰੀਕਾ ਅਭਿਆਸ ਵਿੱਚ ਮਿਲਣਗੇ

Hulkenberg F1 ਸੀਜ਼ਨ 2024 ਦੇ ਅੰਤ ਵਿੱਚ ਸੌਬਰ ਲਈ ਹਾਸ ਛੱਡਣ ਲਈ

Hulkenberg F1 ਸੀਜ਼ਨ 2024 ਦੇ ਅੰਤ ਵਿੱਚ ਸੌਬਰ ਲਈ ਹਾਸ ਛੱਡਣ ਲਈ

ਚੋਣ ਦਿਨ ਤੋਂ ਪਹਿਲਾਂ, ਟੀ-20 ਵਿਸ਼ਵ ਕੱਪ ਲਈ ਭਾਰਤ ਦੀ ਸੰਭਾਵਿਤ ਟੀਮ ਨੂੰ ਦੇਖਦੇ ਹੋਏ

ਚੋਣ ਦਿਨ ਤੋਂ ਪਹਿਲਾਂ, ਟੀ-20 ਵਿਸ਼ਵ ਕੱਪ ਲਈ ਭਾਰਤ ਦੀ ਸੰਭਾਵਿਤ ਟੀਮ ਨੂੰ ਦੇਖਦੇ ਹੋਏ

ਹਾਕੀ: ਸਾਬਕਾ ਗੋਲਕੀਪਰ ਯੋਗਿਤਾ ਬਾਲੀ ਨੇ ਕਿਹਾ, 'NWHL ਨੌਜਵਾਨਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਦੇ ਮੌਕੇ ਦੇਵੇਗਾ'

ਹਾਕੀ: ਸਾਬਕਾ ਗੋਲਕੀਪਰ ਯੋਗਿਤਾ ਬਾਲੀ ਨੇ ਕਿਹਾ, 'NWHL ਨੌਜਵਾਨਾਂ ਨੂੰ ਆਪਣੀ ਕਾਬਲੀਅਤ ਦਿਖਾਉਣ ਦੇ ਮੌਕੇ ਦੇਵੇਗਾ'

ਬੰਗਾਲ ਪ੍ਰੋ ਟੀ-20 ਲੀਗ 11 ਜੂਨ ਤੋਂ ਸ਼ੁਰੂ ਹੋਵੇਗੀ

ਬੰਗਾਲ ਪ੍ਰੋ ਟੀ-20 ਲੀਗ 11 ਜੂਨ ਤੋਂ ਸ਼ੁਰੂ ਹੋਵੇਗੀ