Sunday, April 28, 2024  

ਲੇਖ

ਅਪਰਾਧੀ ਭਾਵਨਾ ਜਗਾਉਂਦੇ ਨੇ ਬੁਰੇ ਕੰਮ !

March 22, 2024

ਚੋਰੀ ਕਰਨਾ ਗ਼ਲਤ ਹੈ। ਰਿਸ਼ਵਤ ਲੈਣਾ ਸਹੀ ਨਹੀਂ ਹੈ। ਬੇਇਮਾਨੀ ਕਰਨਾ ਅਪਰਾਧ ਹੈ । ਕਿਸੇ ਦਾ ਕਤਲ ਕਰਨਾ ਪਾਪ ਹੈ । ਪ੍ਰੰਤੂ ਮਨੁੱਖ ਵਿਚ ਇਹ ਸਾਰੀਆਂ ਹੀ ਪਰਿਵਰਤੀਆਂ ਮੌਜੂਦ ਹਨ । ਚੋਰੀ ਸ਼ਬਦ ਭੈੜਾ ਹੈ। ਜਿਸ ਦੇ ਨਾਂ ਨਾਲ ਇਕ ਵਾਰ ਜੁੜ ਜਾਵੇ ਉਸਦੇ ਨਾਲ ਹੀ ਨਿਭਦਾ ਹੈ। ਜਿਸ ਵਿਅਕਤੀ ਨੂੰ ਚੋਰੀ ਕਰਨ ਦੀ ਆਦਤ ਪੈ ਜਾਵੇ, ਉਹ ਜਲਦੀ ਛੁਟਦੀ ਨਹੀਂ। ਇਕ ਚੋਰੀ ਤੋਂ ਬਾਅਦ ਉਹ ਦੂਸਰੀ ਤੀਸਰੀ ਚੋਰੀ ਕਰਨ ਚਲਾ ਜਾਂਦਾ ਹੈ । ਜੇਕਰ ਮੰਨ ਵੀ ਲਿਆ ਜਾਵੇ ਕਿ ਉਹ ਪੁਲਿਸ ਦੀ ਕੁੱਟਮਾਰ ਜੇਲ੍ਹ ਜਾਣ ਦੇ ਡਰ ਦਾ ਮਾਰਾ ਚੋਰੀ ਛੱਡ ਵੀ ਦੇਵੇ ਉਸ ਨੂੰ ਹੇਰਾਫੇਰੀ ਤੋਂ ਨਹੀਂ ਰੋਕਿਆ ਜਾ ਸਕਦਾ । ਜਿਵੇਂ ਸਿਆਣਿਆਂ ਦੀ ਕਹਾਵਤ ਹੈ ...ਚੋਰ ਚੋਰੀ ਤੋਂ ਜਾਵੇ , ਪਰ ਹੇਰਾ ਫੇਰੀ ਤੋਂ ਨਾ ਜਾਵੇ ।
ਕਿਸੇ ਨਾਲ ਬੇਈਮਾਨੀ ਕਰਨਾ ਵੀ ਗੁਨਾਹ ਹੈ , ਪਰ ਵੇਖਿਆ ਗਿਆ ਹੈ ਕਿ ਦੁਸ਼ਮਣ ਤਾਂ ਕੀ ਕਈ ਲੋਕ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਬੇਈਮਾਨੀ ਕਰਨ ਤੋਂ ਨਹੀਂ ਟਲ਼ਦੇ । ਸਕੂਲ, ਕਾਲਜ, ਦਫਤਰ ਜਾਂ ਕਿਸੇ ਦੇ ਵਪਾਰ ਵਿਚ ਉਹ ਆਪਣੇ ਸਵਾਰਥੀ ਹਿੱਤਾਂ ਦੀ ਪੂਰਤੀ ਲਈ ਆਪਣੇ ਕਿਸੇ ਸਾਥੀ ਨਾਲ ਬੇਈਮਾਨੀ ਕਰ ਸਕਦੇ ਹਨ । ਜਿੱਥੋਂ ਤੱਕ ਸਰਕਾਰੀ ਕੰਮਾਂ ਬਦਲੇ ਰਿਸ਼ਵਤ ਦਾ ਸੁਆਲ ਹੈ । ਇਸ ਨੂੰ ਵੀ ਕਈ ਲੋਕ ਆਪਣਾ ਹੱਕ ਸਮਝਨ ਲਗਦੇ ਹਨ । ਸਰਕਾਰੀ ਕਰਮਚਾਰੀ ਜਨਤਾ ਦੇ ਸੇਵਕ ਹੁੰਦੇ ਹਨ । ਅੱਜ ਕੱਲ ਦੋ ਚਾਰ ਰੁਪਇਆ ਬਦਲੇ ਕਿਸੇ ਦਾ ਕਤਲ ਵੀ ਕਰ ਦਿੰਦੇ ਹਨ।
ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਮਨੁੱਖੀ ਜੀਵਨ ਕਿੰਨਾ ਕੀਮਤੀ ਤੇ ਅਨਮੋਲ ਹੈ। ਪ੍ਰੰਤੂ ਮਨੁੱਖਤਾ ਦੇ ਦੁਸ਼ਮਣ ਮਨੁੱਖ ਨੂੰ ਭੰਗ ਦੇ ਭਾੜੇ ਖਤਮ ਕਰ ਦਿੰਦੇ ਹਨ । ਏਸ ਬਾਰੇ ਸੋਚ ਕੇ ਮਨ ਕੰਬ ਉਠਦਾ ਹੈ । ਮਨੁੱਖ ਦਾ ਮਨ ਚੰਚਲ ਹੁੰਦਾ ਹੈ , ਉਹ ਗਿਰਗਟ ਵਾਂਗ ਰੰਗ ਬਦਲਦਾ ਹੈ ਇਸ ਲਈ ਸਾਡੇ ਗੁਰੂ ਤੇ ਸੰਤ-ਮਹਾਤਮਾ ਮਨ ਦੀ ਇਕਾਗਰਤਾ ਤੇ ਸਥਿਰਤਾ ਤੇ ਜ਼ੋਰ ਦਿੰਦੇ ਆਏ ਹਨ। ਮਨ ਨੂੰ ਮਾਰਨਾ ਕਿੰਨਾ ਲਾਜ਼ਮੀ ਹੋ ਜਾਂਦਾ ਹੈ। ਕਿਉਂਕਿ ਮਨ ਜਿੱਤਣ ਲਈ ਦੁਨੀਆ ਦੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ ।ਪ੍ਰੰਤੂ ਮਨੁੱਖ ਨੇ ਆਪਣੇ ਮਨ ਨੂੰ ਬੇਰੋਕ.ਟੋਕ ਖੁੱਲ੍ਹਾ ਛੱਡਿਆ ਹੋਇਆ ਹੈ ,ਉਹ ਜਦੋਂ ਚਾਹੇਂ ਚੋਰੀ ਕਰ ਲਏ, ਬੇਈਮਾਨੀ ਕਰ ਲਵੇ, ਕਤਲ ਕਰ ਦੇਵੇ।
ਜਦੋਂ ਮਨੁੱਖ ਇਨ੍ਹਾਂ ਰਾਹਾਂ ਤੇ ਤੁਰ ਪਏ ਤਾਂ ਉਸਦਾ ਪਿੱਛੇ ਪਰਤਣਾ ਮੁਸ਼ਕਲ ਹੋ ਜਾਂਦਾ ਹੈ ।ਏਸ ਹਕੀਕਤ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਹੈ ,ਤੇ ਜਦੋਂ ਕੋਈ ਆਦਮੀ ਪਹਿਲੀ ਵਾਰ ਗੁਨਾਹ ਕਰਦਾ ਹੈ ਤਾਂ ਉਹ ਅੰਦਰੋਂ ਅੰਦਰੀਂ ਡਰਦਾ ਹੈ। ਦੂਸਰੀ ਵਾਰ ਉਹ ਫੇਰ ਕਰਦਾ ਹੈ, ਇਸ ਤੋਂ ਬਾਅਦ ਉਹ ਉਹ ਗਲਤ ਰਸਤਿਆਂ ਤੇ ਤੁਰਨ ਦਾ ਆਦੀ ਹੋ ਜਾਂਦਾ ਹੈ । ਪ੍ਰੰਤੂ ਏਸ ਤੋ ਵੀ.ਮੂੰਹ ਨਹੀਂ ਮੋੜਿਆ ਜਾ ਸਕਦਾ ਤੇ ਇਕ ਵਾਰ ਆਦਮੀ ਬਹਾਦਰ ਬਣ ਬੈਠਦਾ ਹੈ ਚੂਹਾ ਬਣ ਕੇ ਖੁੱਡਾ ਭਾਲਦਾ ਹੈ ਭਾਵ ਮਨ ਦੀ ਅਵਸਥਾ ਹਮੇਸ਼ਾ ਇਕੋ ਜਿਹੀ ਨਹੀਂ ਰਹਿੰਦੀ , ਤੇ ਸਥਿਤੀ ਨਾਲ ਇਹਦੀ ਤਬਦੀਲੀ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ ।ਪਰੰਤੂ ਇਨਕਾਰੀ ਹੋਣਾ ਸੰਭਵ ਨਹੀਂ ਹੈ ਕੇ ਜੈਸਾ ਵੀ ਸ਼ਖ਼ਸ ਨੇ ਕੋਈ ਗੁਨਾਹ ਕੀਤਾ ਹੋਵੇ, ਉਹ ਕਦੇ ਵੀ ਸਥਿਰ.ਸਥਿਤੀ ਵਿੱਚ ਨਹੀਂ ਰਾਏ ਸਕਦਾ। ਉਸ ਨੂੰ ਆਉਂਦੇ-ਜਾਂਦੇ ਲੋਕ, ਹਵਾਵਾਂ ਦਾ ਸ਼ੋਰ, ਪੱਤਿਆਂ ਦੀ ਖੜ-ਖੜ ਤੇ ਜ਼ਰਾ-ਜਿੰਨਾਂ ਵੀ ਖੜਾਕ ਚੇਤੰਨ ਕਰਕੇ ਉਸਦੇ ਅੰਦਰਲੇ ਮਨ ਨੂੰ ਭੈਅ-ਭੀਤ ਕਰ ਦਿੰਦਾ ਹੈ। ਉਹ ਕੀਤੇ ਗੁਨਾਹਾਂ ਦੇ ਮੱਦੇਨਜ਼ਰ ਵਾਰ-ਵਾਰ ਪਛਤਾਉਂਦਾ ਹੈ ।
ਕਾਸ਼ ਉਸ ਨੇ ਮਾੜਾ ਨਾ ਕੀਤਾ ਹੁੰਦਾ। ਮਾੜੇ ਜਾਂ ਬੁਰੇ ਕੰਮਾਂ ਦਾ ਪਰਛਾਵਾਂ ਮਨੁੱਖੀ ਮਨ.ਤੇ ਅਪਰਾਧੀ ਭਾਵਨਾ ਜਗਾਈ ਰੱਖਦਾ ਹੈ । ਓਹਦੇ ਮਨ ਵਿਚ ਤਰ੍ਹਾਂ ਤਰ੍ਹਾਂ ਦੇ ਖੌਫ਼ਨਾਕ ਵਿਚਾਰ ਆਉਂਦੇ ਰਹਿੰਦੇ ਹਨ। ਇਸ ਲਈ ਜ਼ਿੰਦਗੀ ਵਿਚ ਉਹ ਕੰਮ ਕਦੇ ਨਾ ਕਰੋ, ਜਿਸਦੇ ਲਈ ਸਾਰੀ ਉਮਰ ਪਛਤਾਵਾ ਹੀ ਰਹੇ। ਸੋ ਦੋਸਤੋ ਜਿੱਤ ਪ੍ਰਾਪਤ ਕਰਨ ਲਈ ਮਨ ਨੂੰ ਜਿੱਤੋ, ਮਾਰੋ ਨਾ।
ਡਾ. ਨਰਿਂਦਰ ਭੱਪਰ
-ਮੋਬਾ: 6284145349

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ