Saturday, May 25, 2024  

ਸਿਹਤ

ਬੀਐਸਐਫ ਦੀ ਚੈਕ ਪੋਸਟ ਬੈਰੀਅਰ ਵਿਖੇ ਡੇਂਗੂ ਤੇ ਮਲੇਰੀਏ ਤੋਂ ਬਚਣ ਲਈ ਕੀਤਾ ਜਾਗਰੂਕ

April 10, 2024

ਜੋਗਿੰਦਰ ਸਿੰਘ ਭੋਲਾ
ਮਮਦੋਟ/10 ਅਪ੍ਰੈਲ : ਸਿਹਤ ਵਿਭਾਗ ਵੱਲੋਂ ਡੇਂਗੂ ਤੇ ਮਲੇਰੀਏ ਦੇ ਡੰਗ ਤੋ ਬਚਣ ਲਈ ਪੂਰੀ ਤਰਾਂ ਨਾਲ ਕਮਰ ਕਸੀ ਹੋਈ ਹੈ ਇਸੇ ਮੁਹਿੰਮ ਤਹਿਤ ਸਿਹਤ ਵਿਭਾਗ ਵੱਲੋਂ ਡਾ. ਰਮਨ ਗੁਪਤਾ ਐਸਐਮਓ ਮਮਦੋਟ ਦੀ ਅਗਵਾਈ ਹੇਠ ਬੀਐਸਐਫ 155 ਬਟਾਲੀਅਨ ਅਧੀਨ ਚੈਕ ਪੋਸਟ ਬੈਰੀਅਰ ਵਿਖੇ ਜਾ ਕੇ ਜਵਾਨਾਂ ਨੂੰ ਡੇਗੂ ਅਤੇ ਮਲੇਰੀਏ ਦੇ ਪ੍ਰਕੋਪ ਤੋਂ ਬਚਾਉਣ ਲਈ ਅੰਕੁਸ਼ ਭੰਡਾਰੀ ਬੀਈਈ ਵੱਲੋਂ ਬੀਐਸਐਫ ਦੇ ਜਵਾਨਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਉਨ੍ਹਾਂ ਬੀਐਸਐਫ ਦੇ ਜਵਾਨਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਗਰਮੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਡੇਂਗੂ ਤੇ ਮਲੇਰੀਏ ਦੇ ਡੰਗ ਤੋਂ ਜਵਾਨਾਂ ਨੂੰ ਬੀਮਾਰੀ ਨੂੰ ਫੈਲਣ ਤੋਂ ਰੋਕਣ ਅਤੇ ਇਸ ਤੋਂ ਬਚਾਅ ਦੇ ਲਈ ਸਿਹਤ ਵਿਭਾਗ ਦੀ ਟੀਮ ਜਵਾਨਾਂ ਨੂੰ ਬਰੈਕ ਦੇ ਅੰਦਰ ਤੇ ਬਾਹਰ ਸਾਫ਼-ਸਫ਼ਾਈ ਵੱਲ ਧਿਆਨ ਦੇਣ ਲਈ ਪੇ੍ਰਰਿਤ ਕਰ ਰਹੀ ਹੈ ਤੇ ਉਨ੍ਹਾਂ ਕਿਹਾ ਕਿ ਡੇਂਗੂ ਬੁਖਾਰ ਐਡੀਜ਼ ਨਾਮ ਦੇ ਮੱਛਰ ਨਾਲ ਫੈਲਦਾ ਹੈ ਅਤੇ ਇਹ ਸਾਫ਼ ਪਾਣੀ ਵਿਚ ਪਨਪਦਾ ਹੈ। ਜਦ ਕਿ ਮਲੇਰੀਏ ਦਾ ਮੱਛਰ ਮਾਦਾ ਐਨਾਫਲੀਜ਼ ਰਾਹੀ ਫੈਲਦਾ ਹੈ। ਉਹਨਾਂ ਦੱਸਿਆ ਡੇਗੂ ਮੱਛਰ ਦੇ ਕੱਟਣ ਨਾਲ ਕਿ ਜਦੋਂ ਵਿਅਕਤੀ ਦੇ ਪਲੇਟਲੈਟ ਘਟਦੇ ਹਨ ਤਾਂ ਉਹ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿਚ ਜਾ ਕੇ ਆਪਣਾ ਇਲਾਜ ਕਰਵਾਉਣ। ਇਸ ਮੌਕੇ ਬੋਲਦਿਆਂ ਅਮਰਜੀਤ ਮਲਟੀਪਰਪਜ ਹੈਲਥ ਵਰਕਰ (ਮੇਲ ) ਨੇ ਕਿਹਾ ਕਿ ਜੇਕਰ ਵਿਅਕਤੀ ਦੇ ਸਰੀਰ ’ਤੇ ਲਾਲ ਧੱਬੇ ਨਜ਼ਰ ਆਉਣ ਤਾਂ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਪਹੁੰਚ ਕੀਤੀ ਜਾਵੇ। ਇਸ ਮੌਕੇ ਉਨਾਂ ਨੇ ਦੱਸਿਆ ਕਿ ਮੱਛਰ ਸਾਫ਼ ਤੇ ਖੜ੍ਹੇ ਪਾਣੀ ਵਿਚ ਪਲਦਾ ਹੈ ਅਤੇ ਹਵਾ ਲਈ ਲਗਾਏ ਕੂਲਰਾਂ ਦਾ ਪਾਣੀ ਵੀ ਦਿਨ ਵਿਚ ਦੋ ਵਾਰ ਬਦਲਣਾ ਚਾਹੀਦਾ ਹੈ। ਇਸ ਮੌਕੇ ਮਹੇਸ਼ ਅਸਿਸਟੈਂਟ ਕਮਾਂਡੈਟ , ਡਾ. ਕੁਲਦੀਪ ਯਾਦਵ ਮੈਡੀਕਲ ਅਫਸਰ ਯੂਨਿਟ ਹਸਪਤਾਲ ਖਾਈ ਮਹਿਲ ਸਿੰਘ, ਬੀਐਸਐਫ ਕੈੰਪਸ ਤੇ ਜਵਾਨ ਹਾਜ਼ਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਭਾਰਤ ਵਿੱਚ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਕੈਂਸਰ ਦੇ 20% ਕੇਸ ਹਨ: ਅਧਿਐਨ

ਭਾਰਤ ਵਿੱਚ 40 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਕੈਂਸਰ ਦੇ 20% ਕੇਸ ਹਨ: ਅਧਿਐਨ

ਕੋਵਿਡ ਜੇਬ ਟੈਕਨਾਲੋਜੀ-ਅਧਾਰਤ ਬਰਡ ਫਲੂ ਵੈਕਸੀਨ H5N1 ਮਾਮਲਿਆਂ ਨੂੰ ਰੋਕਣ ਵਿੱਚ ਮਦਦ ਕਰ ਸਕਦੀ

ਕੋਵਿਡ ਜੇਬ ਟੈਕਨਾਲੋਜੀ-ਅਧਾਰਤ ਬਰਡ ਫਲੂ ਵੈਕਸੀਨ H5N1 ਮਾਮਲਿਆਂ ਨੂੰ ਰੋਕਣ ਵਿੱਚ ਮਦਦ ਕਰ ਸਕਦੀ

ਮੁੰਬਈ ਦੇ ਡਾਕਟਰ 77 ਸਾਲਾ ਜ਼ੈਂਬੀਅਨ ਵਿਅਕਤੀ ਦਾ ਟ੍ਰਿਪਲ ਕੈਂਸਰ ਨਾਲ ਇਲਾਜ ਕਰਦੇ 

ਮੁੰਬਈ ਦੇ ਡਾਕਟਰ 77 ਸਾਲਾ ਜ਼ੈਂਬੀਅਨ ਵਿਅਕਤੀ ਦਾ ਟ੍ਰਿਪਲ ਕੈਂਸਰ ਨਾਲ ਇਲਾਜ ਕਰਦੇ 

ਲੰਬੇ ਸਮੇਂ ਤੱਕ ਬੈਠਣ ਨਾਲ ਮੋਟਾਪੇ ਅਤੇ ਸਿਗਰਟਨੋਸ਼ੀ ਦੇ ਸਮਾਨ ਮੌਤ ਦਾ ਖ਼ਤਰਾ: ਡਾਕਟਰ

ਲੰਬੇ ਸਮੇਂ ਤੱਕ ਬੈਠਣ ਨਾਲ ਮੋਟਾਪੇ ਅਤੇ ਸਿਗਰਟਨੋਸ਼ੀ ਦੇ ਸਮਾਨ ਮੌਤ ਦਾ ਖ਼ਤਰਾ: ਡਾਕਟਰ

ਦੇਸ਼ ’ਚ ਕੋਰੋਨਾ ਦੇ 512 ਮਰੀਜ਼ : ਸਿਹਤ ਮੰਤਰਾਲਾ

ਦੇਸ਼ ’ਚ ਕੋਰੋਨਾ ਦੇ 512 ਮਰੀਜ਼ : ਸਿਹਤ ਮੰਤਰਾਲਾ

ਸਿਹਤ ਵਿਭਾਗ ਨੇ ਡੇਂਗੂ ਸਬੰਧੀ ਜਾਗਰੂਕਤਾ ਪੋਸਟਰ ਕੀਤਾ ਜਾਰੀ

ਸਿਹਤ ਵਿਭਾਗ ਨੇ ਡੇਂਗੂ ਸਬੰਧੀ ਜਾਗਰੂਕਤਾ ਪੋਸਟਰ ਕੀਤਾ ਜਾਰੀ

ਅਧਿਐਨ ਦਰਸਾਉਂਦਾ ਹੈ ਕਿ ਪਰਿਵਾਰਕ ਇਤਿਹਾਸ ਸੂਰਜ ਦੇ ਸੰਪਰਕ ਨਾਲੋਂ ਚਮੜੀ ਦੇ ਕੈਂਸਰ ਦੇ ਜੋਖਮ ਨੂੰ ਵਧਾਉਂਦਾ 

ਅਧਿਐਨ ਦਰਸਾਉਂਦਾ ਹੈ ਕਿ ਪਰਿਵਾਰਕ ਇਤਿਹਾਸ ਸੂਰਜ ਦੇ ਸੰਪਰਕ ਨਾਲੋਂ ਚਮੜੀ ਦੇ ਕੈਂਸਰ ਦੇ ਜੋਖਮ ਨੂੰ ਵਧਾਉਂਦਾ 

ਸਿਪਲਾ ਨੂੰ ਟਿਊਮਰ ਦੇ ਇਲਾਜ ਲਈ ਲੈਨਰੀਓਟਾਈਡ ਟੀਕੇ ਲਈ ਅੰਤਿਮ USFDA ਪ੍ਰਵਾਨਗੀ ਪ੍ਰਾਪਤ ਹੋਈ

ਸਿਪਲਾ ਨੂੰ ਟਿਊਮਰ ਦੇ ਇਲਾਜ ਲਈ ਲੈਨਰੀਓਟਾਈਡ ਟੀਕੇ ਲਈ ਅੰਤਿਮ USFDA ਪ੍ਰਵਾਨਗੀ ਪ੍ਰਾਪਤ ਹੋਈ

ਹਮਲਾਵਰ ਛਾਤੀ ਦੇ ਕੈਂਸਰ ਨਾਲ ਲੜਨ ਲਈ ਨਵੀਂ ਅਨੁਕੂਲਿਤ ਦਵਾਈ ਵਿਕਸਿਤ ਕੀਤੀ ਗਈ

ਹਮਲਾਵਰ ਛਾਤੀ ਦੇ ਕੈਂਸਰ ਨਾਲ ਲੜਨ ਲਈ ਨਵੀਂ ਅਨੁਕੂਲਿਤ ਦਵਾਈ ਵਿਕਸਿਤ ਕੀਤੀ ਗਈ

ਭਾਰਤੀ ਮਸਾਲਿਆਂ ’ਚ ਕੈਂਸਰ ਪੈਦਾ ਕਰਨ ਵਾਲੇ ਰਸਾਇਣ ਐਥੀਲੀਨ ਆਕਸਾਈਡ ਨਹੀਂ : ਐਫਐਸਐਸਏਆਈ

ਭਾਰਤੀ ਮਸਾਲਿਆਂ ’ਚ ਕੈਂਸਰ ਪੈਦਾ ਕਰਨ ਵਾਲੇ ਰਸਾਇਣ ਐਥੀਲੀਨ ਆਕਸਾਈਡ ਨਹੀਂ : ਐਫਐਸਐਸਏਆਈ