Tuesday, April 30, 2024  

ਖੇਤਰੀ

ਸਕੂਲ ਵਾਹਨਾ ਦੀ ਕੀਤੀ ਵਿਸੇਸ਼ ਚੈਕਿੰਗ, ਸਾਰੇ ਨਿਯਮਾ ਦੀ ਪਾਲਣਾ ਕਰਨ ਦੇ ਦਿੱਤੇ ਨਿਰਦੇਸ਼

April 16, 2024

ਸ੍ਰੀ ਅਨੰਦਪੁਰ ਸਾਹਿਬ 16 ਅਪ੍ਰੈਲ (ਤਰਲੋਚਨ ਸਿੰਘ) :  ਸੇਫ ਸਕੂਲ ਵਾਹਨ ਪਾਲਸੀ ਨੂੰ ਇੰਨ ਬਿਨ ਲਾਗੂ ਕਰਨ ਲਈ ਪ੍ਰਸਾਸ਼ਨ ਵੱਲੋ ਅੱਜ ਵਿਦਿਆਰਥੀਆਂ ਨੂੰ ਸਕੂਲਾਂ ਤੱਕ ਪਹੁੰਚਾਉਣ ਵਾਲੇ ਵਾਹਨਾ ਦੀ ਵਿਸੇਸ ਚੈਕਿੰਗ ਕੀਤੀ ਗਈ। ਡਿਪਟੀ ਕਮਿਸ਼ਨਰ ਰੂਪਨਗਰ ਡਾ.ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸ਼ਾ ਤਹਿਤ ਐਸ.ਡੀ.ਐਮ ਰਾਜਪਾਲ ਸਿੰਘ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਥਾਨਕ ਪੁਲਿਸ ਅਧਿਕਾਰੀਆਂ ਨੂੰ ਨਾਲ ਲੈ ਕੇ ਵਿਸੇਸ਼ ਨਾਕੇਬੰਦੀ ਕੀਤੀ ਗਈ ਅਤੇ ਸਕੂਨ ਵਾਹਨਾਂ ਨੂੰ ਚੈਕ ਕੀਤਾ ਗਿਆ। ਪ੍ਰਸਾਸ਼ਨ ਵੱਲੋ ਵਾਹਨਾਂ ਲਈ ਜਾਰੀ ਦਿਸ਼ਾ ਨਿਰਦੇਸ਼ਾ ਤਹਿਤ ਸਾਰੇ ਨਿਯਮਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ, ਸਕੂਲ ਵਿਦਿਆਰਥੀਆਂ ਲਈ ਵਰਤੋ ਵਿਚ ਆਉਣ ਵਾਲੇ ਵਾਹਨਾਂ ਲਈ ਸਰਕਾਰ ਵੱਲੋ ਵਿਸੇਸ ਮਾਪਦੰਡ ਤਹਿ ਕੀਤੇ ਗਏ ਹਨ, ਜਿਨ੍ਹਾਂ ਦੀ ਪਾਲਣਾ ਵਿਚ ਕਿਸੇ ਤਰਾਂ ਦੀ ਵੀ ਲਾਪਰਵਾਹੀ ਨਹੀ ਹੋਣੀ ਚਾਹੀਦੀ। ਉਨ੍ਹਾਂ ਨੇ ਦੱਸਿਆ ਕਿ ਸਕੂਲ ਵਾਹਨ ਚਾਲਕਾਂ ਤੇ ਸਹਾਇਕ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੇ ਨਿਯਮਾਂ ਦਾ ਪਾਲਣ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਸਕੂਲ ਪ੍ਰਬੰਧਕਾਂ ਨਾਲ ਵੀ ਤਾਲਮੇਲ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਜਰੂਰੀ ਦਿਸ਼ਾ ਨਿਰਦੇ?ਸ ਜਾਰੀ ਕੀਤੇ ਗਏ ਹਨ। ਇਸ ਮੌਕੇ ਥਾਨਾ ਮੁਖੀ ਸ੍ਰੀ ਅਨੰਦਪੁਰ ਸਾਹਿਬ ਹਿੰਮਤ ਸਿੰਘ ਵੀ ਮੋਜੂਦ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕੋਟਾ : ਨੀਟ ਦੀ ਤਿਆਰੀ ਕਰ ਰਹੇ ਪ੍ਰੀਖਿਆਰਥੀ ਵੱਲੋਂ ਖ਼ੁਦਕੁਸ਼ੀ

ਕੋਟਾ : ਨੀਟ ਦੀ ਤਿਆਰੀ ਕਰ ਰਹੇ ਪ੍ਰੀਖਿਆਰਥੀ ਵੱਲੋਂ ਖ਼ੁਦਕੁਸ਼ੀ

ਕੌਮਾਂਤਰੀ ਸਰਹੱਦ ਤੋਂ ਡਰੋਨ ਤੇ 500 ਗ੍ਰਾਮ ਹੈਰੋਇਨ ਬਰਾਮਦ

ਕੌਮਾਂਤਰੀ ਸਰਹੱਦ ਤੋਂ ਡਰੋਨ ਤੇ 500 ਗ੍ਰਾਮ ਹੈਰੋਇਨ ਬਰਾਮਦ

ਛੱਤੀਸਗੜ੍ਹ : ਸੜਕ ਹਾਦਸੇ ’ਚ 5 ਔਰਤਾਂ ਸਣੇ 9 ਮੌਤਾਂ

ਛੱਤੀਸਗੜ੍ਹ : ਸੜਕ ਹਾਦਸੇ ’ਚ 5 ਔਰਤਾਂ ਸਣੇ 9 ਮੌਤਾਂ

ਬਿਜਲੀ ਦਾ ਸਰਕਟ ਸ਼ਾਰਟ ਹੋਣ ਕਾਰਨ ਲਗਭਗ 40 ਏਕੜ ਕਣਕ ਦਾ ਨਾੜ ਸੜ ਕੇ ਸੁਆਹ 

ਬਿਜਲੀ ਦਾ ਸਰਕਟ ਸ਼ਾਰਟ ਹੋਣ ਕਾਰਨ ਲਗਭਗ 40 ਏਕੜ ਕਣਕ ਦਾ ਨਾੜ ਸੜ ਕੇ ਸੁਆਹ 

ਹੁਣ ‘ਪੰਥ’ ਜਾਂ ‘ਦੇਸ਼’ ਨੂੰ ਖਤਰੇ ਦੇ ਨਾਅਰੇ ਨਾਲ ਲੋਕ ਗੁੰਮਰਾਹ ਨਹੀਂ ਹੋਣਗੇ : ਖੁੱਡੀਆਂ

ਹੁਣ ‘ਪੰਥ’ ਜਾਂ ‘ਦੇਸ਼’ ਨੂੰ ਖਤਰੇ ਦੇ ਨਾਅਰੇ ਨਾਲ ਲੋਕ ਗੁੰਮਰਾਹ ਨਹੀਂ ਹੋਣਗੇ : ਖੁੱਡੀਆਂ

ਕਾਰਲ ਮਾਰਕਸ ਜਨਮ ਦਿਹਾੜੇ ’ਤੇ ਵਿਚਾਰ-ਚਰਚਾ 5 ਮਈ ਨੂੰ

ਕਾਰਲ ਮਾਰਕਸ ਜਨਮ ਦਿਹਾੜੇ ’ਤੇ ਵਿਚਾਰ-ਚਰਚਾ 5 ਮਈ ਨੂੰ

ਲੋਕ ਸਭਾ ਚੋਣਾਂ ਮੱਦੇਨਜਰ ਅਸਲੇ ਸਬੰਧੀ ਕਮੇਟੀ ਦੀ ਬੈਠਕ ਹੋਈ

ਲੋਕ ਸਭਾ ਚੋਣਾਂ ਮੱਦੇਨਜਰ ਅਸਲੇ ਸਬੰਧੀ ਕਮੇਟੀ ਦੀ ਬੈਠਕ ਹੋਈ

ਡੀ.ਪੀ.ਆਰ.ਓ ਫ਼ਰੀਦਕੋਟ ਬਣੇ ਉਰਦੂ ਤਾਲੀਮ ਯਾਫਤਾ

ਡੀ.ਪੀ.ਆਰ.ਓ ਫ਼ਰੀਦਕੋਟ ਬਣੇ ਉਰਦੂ ਤਾਲੀਮ ਯਾਫਤਾ

ਕਾਂਗਰਸ ਨੇ ਰੰਧਾਵਾ ਨੂੰ ਬਣਾਇਆ ਉਮੀਦਵਾਰ, ਤ੍ਰਿਪਤ ਬਾਜਵਾ, ਪਾਹੜਾ ਤੇ ਸਲਾਰੀਆ ਦੀਆਂ ਉਮੀਦਾਂ ’ਤੇ ਫਿਰਿਆ ਪਾਣੀ

ਕਾਂਗਰਸ ਨੇ ਰੰਧਾਵਾ ਨੂੰ ਬਣਾਇਆ ਉਮੀਦਵਾਰ, ਤ੍ਰਿਪਤ ਬਾਜਵਾ, ਪਾਹੜਾ ਤੇ ਸਲਾਰੀਆ ਦੀਆਂ ਉਮੀਦਾਂ ’ਤੇ ਫਿਰਿਆ ਪਾਣੀ

ਨੌਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਹੋਏ ਗੁਰਮਤਿ ਸਮਾਗਮ

ਨੌਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਹੋਏ ਗੁਰਮਤਿ ਸਮਾਗਮ