Monday, April 29, 2024  

ਖੇਤਰੀ

ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਨੂੰ ਤੋੜਨਾ ਚਾਹੁੰਦੀ ਹੈ : ਚੰਨੀ

April 16, 2024

ਚੰਨੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ

( ਕੁਲਦੀਪ ਸਿੰਘ ਓਇੰਦ)
ਚਮਕੌਰ ਸਾਹਿਬ, 16 ਅਪ੍ਰੈਲ  : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ ਲੋਕ ਸਭਾ ਹਲਕੇ ਤੋਂ ਟਿਕਟ ਮਿਲਣ ਤੇ ਵੱਡੇ ਸਾਹਿਬਜ਼ਾਦਿਆਂ ਦਾ ਸ਼ੁਕਰਾਨਾ ਕਰਨ ਲਈ ਅੱਜ ਸਵੇਰੇ ਇੱਥੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ । ਸ੍ਰੀ ਚੰਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਦੁਆਬੇ ਦੇ ਜਲੰਧਰ ਹਲਕੇ ਤੋਂ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਜਿਸ ਤੇ ਉਹ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਨ । ਉਨ੍ਹਾਂ ਕਿਹਾ ਕਿ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਦਾ ਪਹਿਲਾਂ ਚਿਹਰਾ ਹੁੰਦਾ ਸੀ, ਉਹ ਅੱਜ ਚਿਹਰਾ ਮੁਰਝਾ ਗਿਆ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੇਂਦਰ ਸਰਕਾਰ ਨਾਲ ਮਿਲ ਕੇ ਪੰਜਾਬ ਨੂੰ ਖਤਮ ਕਰਨ ਦੀ ਸਾਜ਼ਿਸ਼ਾਂ ਤਹਿਤ ਹੀ ਕਿਸਾਨਾਂ ਤੇ ਗੋਲੀਆਂ ਚੱਲੀਆਂ । ਉਨ੍ਹਾਂ ਜਲੰਧਰ ਤੋਂ ਸ਼ੁਸੀਲ ਰਿੰਕੂ ਦੇ ਆਪ ਛੱਡ ਕੇ ਭਾਜਪਾ ਵਿੱਚ ਜਾਣ ਤੇ ਕਿਹਾ ਕਿ ਜਦੋਂ ਕਾਂਗਰਸ ਨੂੰ ਛੱਡ ਕੇ ਆਪ ਵਿੱਚ ਗਿਆ ਸੀ ਤਾਂ ਇਨ੍ਹਾਂ ਲਈ ਇਨਕਲਾਬੀ ਬਣ ਗਿਆ ਅਤੇ ਹੁਣ ਜਦੋਂ ਭਾਜਪਾ ਵਿੱਚ ਸ਼ਾਮਲ ਹੋ ਗਿਆ ਤਾਂ ਹੁਣ ਉਹ ਗੱਦਾਰ ਬਣ ਗਿਆ ਹੈ । ਉਨ੍ਹਾਂ ਜਲੰਧਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਦਾਮਾ ਬਣ ਕੇ ਆਏ ਹਨ ਅਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਮਾਣ ਬਖਸ਼ਿਆ ਜਾਵੇ । ਸ੍ਰੀ ਚੰਨੀ ਨੇ ਕਿਹਾ ਜਿਹੜੇ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਐਨ ਐਸ ਏ ਲਗਾ ਕੇ ਜੇਲ੍ਹਾਂ ਵਿਚ ਡੱਕਿਆ ਹੈ, ਹੁਣ ਨੌਜਵਾਨ ਵੋਟਾਂ ਦੌਰਾਨ ਮੁੱਖ ਮੰਤਰੀ ਨੂੰ ਸਬਕ ਸਿਖਾਉਣਗੇ ਉਨ੍ਹਾਂ ਪੰਜਾਬ ਦੀ ਹੋਂਦ ਦੀ ਲੜਾਈ ਹੋ ਅੱਗੇ ਹੋ ਕੇ ਲੜਨਗੇ । ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਲੋਕਾਂ ਨੂੰ ਤੋੜਨਾ ਚਾਹੁੰਦੀ ਹੈ ਅਤੇ ਅੱਜ ਅਜਿਹੇ ਲੋਕਾਂ ਨੂੰ ਪਛਾਣ ਕੇ ਚੰਗੇ ਉਮੀਦਵਾਰ ਨੂੰ ਲੋਕ ਸਭਾ ਵਿੱਚ ਭੇਜਿਆ ਜਾਵੇ ਜੀ ਤਾਂ ਜੋ ਕਿ ਉਹ ਪੰਜਾਬ ਦੇ ਮੁੱਦਿਆਂ ਦਾ ਮਸਲਾ ਚੁੱਕ ਕੇ ਉਨ੍ਹਾਂ ਦਾ ਹੱਲ ਕਰਵਾਇਆ ਜਾਵੇ । ਇਸ ਮੌਕੇ ਸਰਪੰਚ ਲਖਵਿੰਦਰ ਸਿੰਘ ਭੂਰਾ, ਸਮਿਤੀ ਮੈਂਬਰ ਜਸਵੀਰ ਸਿੰਘ , ਰੋਹਿਤ ਸੱਭਰਵਾਲ, ਦਵਿੰਦਰ ਸਿੰਘ, ਬੰਤ ਸਿੰਘ ਕਲਾਰਾਂ, ਮਨਮੋਹਨ ਸਿੰਘ, ਸਰਪੰਚ ਟਹਿਲ ਸਿੰਘ, ਸਰਪੰਚ ਬਲਵਿੰਦਰ ਸਿੰਘ ਲਵਲੀ, ਸੁੱਚਾ ਸਿੰਘ, ਜਸਵੰਤ ਸਿੰਘ ਅਤੇ ਗੁਰਨਾਮ ਸਿੰਘ ਆਦਿ ਹਾਜਰ ਸਨ ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕੋਟਾ : ਨੀਟ ਦੀ ਤਿਆਰੀ ਕਰ ਰਹੇ ਪ੍ਰੀਖਿਆਰਥੀ ਵੱਲੋਂ ਖ਼ੁਦਕੁਸ਼ੀ

ਕੋਟਾ : ਨੀਟ ਦੀ ਤਿਆਰੀ ਕਰ ਰਹੇ ਪ੍ਰੀਖਿਆਰਥੀ ਵੱਲੋਂ ਖ਼ੁਦਕੁਸ਼ੀ

ਕੌਮਾਂਤਰੀ ਸਰਹੱਦ ਤੋਂ ਡਰੋਨ ਤੇ 500 ਗ੍ਰਾਮ ਹੈਰੋਇਨ ਬਰਾਮਦ

ਕੌਮਾਂਤਰੀ ਸਰਹੱਦ ਤੋਂ ਡਰੋਨ ਤੇ 500 ਗ੍ਰਾਮ ਹੈਰੋਇਨ ਬਰਾਮਦ

ਛੱਤੀਸਗੜ੍ਹ : ਸੜਕ ਹਾਦਸੇ ’ਚ 5 ਔਰਤਾਂ ਸਣੇ 9 ਮੌਤਾਂ

ਛੱਤੀਸਗੜ੍ਹ : ਸੜਕ ਹਾਦਸੇ ’ਚ 5 ਔਰਤਾਂ ਸਣੇ 9 ਮੌਤਾਂ

ਬਿਜਲੀ ਦਾ ਸਰਕਟ ਸ਼ਾਰਟ ਹੋਣ ਕਾਰਨ ਲਗਭਗ 40 ਏਕੜ ਕਣਕ ਦਾ ਨਾੜ ਸੜ ਕੇ ਸੁਆਹ 

ਬਿਜਲੀ ਦਾ ਸਰਕਟ ਸ਼ਾਰਟ ਹੋਣ ਕਾਰਨ ਲਗਭਗ 40 ਏਕੜ ਕਣਕ ਦਾ ਨਾੜ ਸੜ ਕੇ ਸੁਆਹ 

ਹੁਣ ‘ਪੰਥ’ ਜਾਂ ‘ਦੇਸ਼’ ਨੂੰ ਖਤਰੇ ਦੇ ਨਾਅਰੇ ਨਾਲ ਲੋਕ ਗੁੰਮਰਾਹ ਨਹੀਂ ਹੋਣਗੇ : ਖੁੱਡੀਆਂ

ਹੁਣ ‘ਪੰਥ’ ਜਾਂ ‘ਦੇਸ਼’ ਨੂੰ ਖਤਰੇ ਦੇ ਨਾਅਰੇ ਨਾਲ ਲੋਕ ਗੁੰਮਰਾਹ ਨਹੀਂ ਹੋਣਗੇ : ਖੁੱਡੀਆਂ

ਕਾਰਲ ਮਾਰਕਸ ਜਨਮ ਦਿਹਾੜੇ ’ਤੇ ਵਿਚਾਰ-ਚਰਚਾ 5 ਮਈ ਨੂੰ

ਕਾਰਲ ਮਾਰਕਸ ਜਨਮ ਦਿਹਾੜੇ ’ਤੇ ਵਿਚਾਰ-ਚਰਚਾ 5 ਮਈ ਨੂੰ

ਲੋਕ ਸਭਾ ਚੋਣਾਂ ਮੱਦੇਨਜਰ ਅਸਲੇ ਸਬੰਧੀ ਕਮੇਟੀ ਦੀ ਬੈਠਕ ਹੋਈ

ਲੋਕ ਸਭਾ ਚੋਣਾਂ ਮੱਦੇਨਜਰ ਅਸਲੇ ਸਬੰਧੀ ਕਮੇਟੀ ਦੀ ਬੈਠਕ ਹੋਈ

ਡੀ.ਪੀ.ਆਰ.ਓ ਫ਼ਰੀਦਕੋਟ ਬਣੇ ਉਰਦੂ ਤਾਲੀਮ ਯਾਫਤਾ

ਡੀ.ਪੀ.ਆਰ.ਓ ਫ਼ਰੀਦਕੋਟ ਬਣੇ ਉਰਦੂ ਤਾਲੀਮ ਯਾਫਤਾ

ਕਾਂਗਰਸ ਨੇ ਰੰਧਾਵਾ ਨੂੰ ਬਣਾਇਆ ਉਮੀਦਵਾਰ, ਤ੍ਰਿਪਤ ਬਾਜਵਾ, ਪਾਹੜਾ ਤੇ ਸਲਾਰੀਆ ਦੀਆਂ ਉਮੀਦਾਂ ’ਤੇ ਫਿਰਿਆ ਪਾਣੀ

ਕਾਂਗਰਸ ਨੇ ਰੰਧਾਵਾ ਨੂੰ ਬਣਾਇਆ ਉਮੀਦਵਾਰ, ਤ੍ਰਿਪਤ ਬਾਜਵਾ, ਪਾਹੜਾ ਤੇ ਸਲਾਰੀਆ ਦੀਆਂ ਉਮੀਦਾਂ ’ਤੇ ਫਿਰਿਆ ਪਾਣੀ

ਨੌਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਹੋਏ ਗੁਰਮਤਿ ਸਮਾਗਮ

ਨੌਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਹੋਏ ਗੁਰਮਤਿ ਸਮਾਗਮ