Thursday, May 02, 2024  

ਅਪਰਾਧ

ਮਾਸੂਮ ਦਿਲਰੋਜ਼ ਕਤਲ ਮਾਮਲੇ ’ਚ ਅਦਾਲਤ ਵੱਲੋਂ ਦੋਸ਼ੀ ਔਰਤ ਨੂੰ ਫਾਂਸੀ ਦੀ ਸਜ਼ਾ

April 18, 2024

ਦਸਬ
ਲੁਧਿਆਣਾ/18 ਅਪ੍ਰੈਲ : ਢਾਈ ਸਾਲਾ ਮਾਸੂਮ ‘ਦਿਲਰੋਜ਼’ ਦੇ ਕਤਲ ਮਾਮਲੇ ’ਚ ਜ਼ਿਲ੍ਹਾ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ ਦੋਸ਼ੀ ਔਰਤ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਨਵੰਬਰ 2021 ਵਿੱਚ ਕੁਆਲਿਟੀ ਰੋਡ, ਸ਼ਿਮਲਾਪੁਰੀ, ਲੁਧਿਆਣਾ ਵਿਖੇ ਐਲਡੀਕੋ ਅਸਟੇਟ ਵਨ ਨੇੜੇ 2 ਸਾਲ 9 ਮਹੀਨੇ ਦੀ ਮਾਸੂਮ ਬੱਚੀ ਦਿਲਰੋਜ਼ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ਾਂ ਤਹਿਤ ਵੀਰਵਾਰ ਨੂੰ ਬੀ. ਮਹਿਲਾ ਨੀਲਮ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਜ਼ਿਲ੍ਹਾ ਅਤੇ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ 12 ਅਪ੍ਰੈਲ ਨੂੰ ਦੋਸ਼ੀ ਠਹਿਰਾਇਆ ਸੀ। ਮਹਿਲਾ ਦੋਸ਼ਣ ’ਤੇ ਬੱਚੀ ਨੂੰ ਜ਼ਮੀਨ ਵਿਚ ਦਫ਼ਨਾਉਣ ਦੇ ਦੋਸ਼ ਸਨ ਅਤੇ ਸਾਹ ਘੁੱਟਣ ਨਾਲ ਬੱਚੀ ਦੀ ਮੌਤ ਹੋ ਗਈ ਸੀ।
ਅਦਾਲਤ ਵਿਚ ਬਹਿਸ ਦੌਰਾਨ ਪੀੜਤ ਦੇ ਵਕੀਲ ਪਰਉਪਕਾਰ ਘੁੰਮਣ ਅਤੇ ਸਰਕਾਰੀ ਵਕੀਲ ਬੀਡੀ ਗੁਪਤਾ ਨੇ ਕਿਹਾ ਸੀ ਕਿ ਮਾਸੂਮ ਬੱਚੀ ਦੇ ਕਤਲ ਲਈ ਘੱਟੋ-ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ, ਕਿਉਂਕਿ ਪੀੜਤ ਉਸ ਦੀ ਗੁਆਂਢੀ ਸੀ। ਜ਼ਿੰਦਾ ਦਫ਼ਨਾਏ ਜਾਣ ਨਾਲ ਬੱਚੀ ਨੂੰ ਹੋਣ ਵਾਲਾ ਦੁੱਖ਼ ਅਸਾਧਾਰਨ ਹੈ। ਅਸਲ ਵਿੱਚ ਮੁਲਜ਼ਮ ਨੂੰ ਪਤਾ ਸੀ ਕਿ ਜੇਕਰ ਜ਼ਿੰਦਾ ਦਫ਼ਨ ਕਰ ਦਿੱਤਾ ਗਿਆ ਤਾਂ ਬੱਚੀ ਦੀ ਸਾਹ ਘੁੱਟਣ ਨਾਲ ਮੌਤ ਹੋ ਜਾਵੇਗੀ ਅਤੇ ਰੇਤ/ਮਿੱਟੀ ਨੱਕ, ਹਵਾ ਦੀ ਨਲੀ, ਫੇਫੜਿਆਂ ਅਤੇ ਫਿਰ ਖ਼ੂਨ ਦੇ ਵਹਾਅ ਵਿੱਚ ਅਤੇ ਮੂੰਹ, ਅੱਖਾਂ ਅਤੇ ਕੰਨਾਂ ਵਿੱਚ ਵੀ ਜਾ ਸਕਦੀ ਹੈ, ਜੋ ਕਿ ਇਸ ਮਾਮਲੇ ਵਿੱਚ ਵਾਪਰਿਆ। ਜਦੋਂ ਅਦਲਾਤ ਨੇ ਉਸ ਮਹਿਲਾ ਨੂੰ ਦੋਸ਼ੀ ਠਹਿਰਾਇਆ ਤਾਂ ਇਸਤਗਾਸਾ ਪੱਖ ਨੇ ਉਸ ਨੂੰ ਮੌਤ ਦੀ ਸਜ਼ਾ ਦੀ ਮੰਗ ਚੁੱਕੀ ਸੀ, ਦੋਸ਼ੀ ਦੇ ਵਕੀਲ ਨੇ ਨਰਮੀ ਦੀ ਮੰਗ ਕੀਤੀ।
ਪੀੜਤ ਬੱਚੀ ਦੇ ਦਾਦਾ ਸ਼ਮਿੰਦਰ ਸਿੰਘ ਦੇ ਬਿਆਨਾਂ ਤੋਂ ਬਾਅਦ 28 ਨਵੰਬਰ 2021 ਨੂੰ ਥਾਣਾ ਸ਼ਿਮਲਾਪੁਰੀ ਵਿਖੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਅਨੁਸਾਰ ਔਰਤ ਦੇ ਮਾੜੇ ਆਚਰਣ ਕਾਰਨ ਉਨ੍ਹਾਂ ਦਾ ਮੁੰਡਾ ਆਪਣੀ ਪਤਨੀ ਨੂੰ ਨੀਲਮ ਨਾਲ ਮਿਲਣ ਤੋਂ ਰੋਕਿਆ ਸੀ, ਜਿਸ ਕਾਰਨ ਨੀਲਮ ਨੇ ਉਨ੍ਹਾਂ ਦੇ ਪੁੱਤਰ ਨਾਲ ਰੰਜਿਸ਼ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਬਦਲਾ ਲੈਣ ਦੀ ਨੀਅਤ ਨਾਲ ਗਲੀ ’ਚ ਖੇਡ ਰਹੀ ਉਨ੍ਹਾਂ ਪੋਤੀ ਦਿਲਰੋਜ਼ ਨੂੰ ਵਰਗਲਾ ਕੇ ਆਪਣੀ ਐਕਟਿਵਾ ’ਤੇ ਬਿਠਾ ਕੇ ਸੜਕ ਕਿਨਾਰੇ ਲੈ ਗਈ। ਹੁਸੈਨਪੁਰਾ ਨੇੜੇ ਐਲਡੀਕੋ ਅਸਟੇਟ ਕੋਲ ਇਕ ਸੁੰਨਸਾਨ ਥਾਂ ’ਤੇ ਬੱਚੀ ਨੂੰ ਉਸ ਨੇ ਜ਼ਿੰਦਾ ਦਫ਼ਨਾ ਦਿੱਤਾ ਸੀ, ਜਿਸ ਕਾਰਨ ਮਾਸੂਮ ਬੱਚੀ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ। ਬਾਅਦ ਵਿਚ ਮਹਿਲਾ ਨੂੰ ਵੀ ਮੌਕੇ ’ਤੇ ਫੜ ਲਿਆ ਗਿਆ। ਅਦਾਲਤ ਵਿਚ ਇਸਤਗਾਸਾ ਪੱਖ ਨੇ ਕਰੀਬ 26 ਗਵਾਹ ਪੇਸ਼ ਕੀਤੇ ਅਤੇ ਮਾਮਲਾ ਹੱਲ ਹੋ ਸਕਿਆ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਲਮਾਨ ਖਾਨ ਗੋਲੀਬਾਰੀ ਮਾਮਲਾ: ਮੁੰਬਈ ਪੁਲਿਸ ਲਾਕਅੱਪ 'ਚ ਲਟਕਦਾ ਮਿਲਿਆ ਦੋਸ਼ੀ ਬੰਦੂਕ ਸਪਲਾਇਰ, ਮ੍ਰਿਤਕ ਐਲਾਨਿਆ

ਸਲਮਾਨ ਖਾਨ ਗੋਲੀਬਾਰੀ ਮਾਮਲਾ: ਮੁੰਬਈ ਪੁਲਿਸ ਲਾਕਅੱਪ 'ਚ ਲਟਕਦਾ ਮਿਲਿਆ ਦੋਸ਼ੀ ਬੰਦੂਕ ਸਪਲਾਇਰ, ਮ੍ਰਿਤਕ ਐਲਾਨਿਆ

ਸੀਬੀਆਈ ਨੇ ਸ਼ੇਖ ਸ਼ਾਹਜਹਾਂ ਦੇ ਭਗੌੜੇ ਭਰਾ ਨੂੰ ਪੁੱਛਗਿੱਛ ਲਈ ਨੋਟਿਸ ਜਾਰੀ ਕੀਤਾ 

ਸੀਬੀਆਈ ਨੇ ਸ਼ੇਖ ਸ਼ਾਹਜਹਾਂ ਦੇ ਭਗੌੜੇ ਭਰਾ ਨੂੰ ਪੁੱਛਗਿੱਛ ਲਈ ਨੋਟਿਸ ਜਾਰੀ ਕੀਤਾ 

ਕਰਜ਼ੇ ਦੀ ਮਾਰ ਤੋਂ ਤੰਗ ਆ ਕੇ ਅਹਿਮਦਾਬਾਦ ਦੇ ਵਪਾਰੀ ਨੇ ਖੁਦਕੁਸ਼ੀ ਕਰ ਲਈ

ਕਰਜ਼ੇ ਦੀ ਮਾਰ ਤੋਂ ਤੰਗ ਆ ਕੇ ਅਹਿਮਦਾਬਾਦ ਦੇ ਵਪਾਰੀ ਨੇ ਖੁਦਕੁਸ਼ੀ ਕਰ ਲਈ

ਸ਼ੇਅਰਾਂ ਵਿੱਚ ਪੈਸੇ 10 ਗੁਣਾ ਕਰਨ ਦਾ ਲਾਲਚ ਦੇ ਕੇ ਮਾਰੀ 39 ਲੱਖ ਰੁਪਏ ਦੀ ਠੱਗੀ,ਕੇਸ ਦਰਜ

ਸ਼ੇਅਰਾਂ ਵਿੱਚ ਪੈਸੇ 10 ਗੁਣਾ ਕਰਨ ਦਾ ਲਾਲਚ ਦੇ ਕੇ ਮਾਰੀ 39 ਲੱਖ ਰੁਪਏ ਦੀ ਠੱਗੀ,ਕੇਸ ਦਰਜ

ਮੋਟਰਸਾਈਕਲ ਸਵਾਰ ਲੁਟੇਰਾ ਮੋਬਾਇਲ ਝਪਟ ਕੇ ਫਰਾਰ

ਮੋਟਰਸਾਈਕਲ ਸਵਾਰ ਲੁਟੇਰਾ ਮੋਬਾਇਲ ਝਪਟ ਕੇ ਫਰਾਰ

ਪੋਤਰਿਆਂ ਨੇ ਹੀ ਦਿੱਤਾ ਦਾਦੀ ਦੇ ਕਤਲ ਨੂੰ ਅੰਜਾਮ

ਪੋਤਰਿਆਂ ਨੇ ਹੀ ਦਿੱਤਾ ਦਾਦੀ ਦੇ ਕਤਲ ਨੂੰ ਅੰਜਾਮ

ਮੰਡੀ ਗੋਬਿੰਦਗੜ੍ਹ ਵਿਖੇ ਮਿੱਲ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ

ਮੰਡੀ ਗੋਬਿੰਦਗੜ੍ਹ ਵਿਖੇ ਮਿੱਲ ਮਜ਼ਦੂਰ ਦਾ ਬੇਰਹਿਮੀ ਨਾਲ ਕਤਲ

ਨੌਜਵਾਨ ਨੂੰ ਜ਼ਹਿਰੀਲੀ ਵਸਤੂ ਪਿਲਾ ਕੇ ਕਤਲ ਕਰਨ ਦੇ ਦੋਸ਼ ਹੇਠ ਇੱਕ ਔਰਤ ਸਣੇ ਦੋ ਗ੍ਰਿਫਤਾਰ

ਨੌਜਵਾਨ ਨੂੰ ਜ਼ਹਿਰੀਲੀ ਵਸਤੂ ਪਿਲਾ ਕੇ ਕਤਲ ਕਰਨ ਦੇ ਦੋਸ਼ ਹੇਠ ਇੱਕ ਔਰਤ ਸਣੇ ਦੋ ਗ੍ਰਿਫਤਾਰ

ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ

ਪੰਜਾਬ ਵਿੱਚ 2024 ਦੀ ਸਭ ਤੋਂ ਵੱਡੀ ਹੈਰੋਇਨ ਖੇਪ ਜ਼ਬਤ

ਮਨੀਪੁਰ : ਅੱਤਵਾਦੀ ਹਮਲੇ ’ਚ ਸੀਆਰਪੀਐਫ਼ ਦੇ 2 ਜਵਾਨ ਸ਼ਹੀਦ, 2 ਜ਼ਖ਼ਮੀ

ਮਨੀਪੁਰ : ਅੱਤਵਾਦੀ ਹਮਲੇ ’ਚ ਸੀਆਰਪੀਐਫ਼ ਦੇ 2 ਜਵਾਨ ਸ਼ਹੀਦ, 2 ਜ਼ਖ਼ਮੀ